Welcome to Canadian Punjabi Post
Follow us on

28

March 2024
 
ਨਜਰਰੀਆ

ਸਵਾਲਾਂ ਦੇ ਘੇਰੇ ਵਿੱਚ ਅਮਰੀਕੀ ਉੱਤਮਤਾ

September 21, 2020 08:42 AM

-ਹਰਸ਼ ਵੀ ਪੰਤ

ਜਦੋਂ ਅਮਰੀਕੀ ਰਾਸ਼ਟਰਪਤੀ ਚੋਣ ਦੀ ਘੜੀ ਨੇੜੇ ਆਉਂਦੀ ਜਾ ਰਹੀ ਹੈ, ਉਦੋਂ ਉਥੇ ਕੁਝ ਵੀ ਸਹੀ ਹੁੰਦਾ ਨਹੀਂ ਦਿੱਸ ਰਿਹਾ। ਉਦਾਰ ਲੋਕਤੰਤਰ ਦੀ ਮਿਸਾਲ ਬਾਰੇ ਸ਼ੰਕੇ ਉਠ ਰਹੇ ਹਨ ਕਿ ਕੀ ਉਥੇ ਨਵੰਬਰ ਵਿੱਚ ਆਉਣ ਵਾਲੇ ਲੋਕ ਫਤਵੇ ਦਾ ਸਨਮਾਨ ਕੀਤਾ ਜਾਵੇਗਾ? ਉਸ ਨਾਲ ਹਿੰਸਾ ਭੜਕਣ ਦਾ ਡਰ ਹੈ, ਜੋ ਪਹਿਲਾਂ ਹੀ ਧਰੁਵੀਕਰਨ ਨੂੰ ਹਵਾ ਦੇ ਰਹੀ ਹੈ। ਅਸਲ ਵਿੱਚ ਕੁਝ ਮੋਰਚਿਆਂ 'ਤੇ ਹਾਲਾਤ ਹੱਥੋਂ ਨਿਕਲ ਗਏ ਹਨ।

ਮਿਸਾਲ ਵਜੋਂ ਕੋਵਿਡ-19 ਨਾਲ ਨਜਿੱਠਣ ਬਾਰੇ ਅਮਰੀਕਾ ਦੀ ਰਣਨੀਤੀ। ਇਹ ਇੰਨੀ ਲਾਪਰਵਾਹੀ ਵਾਲੀ ਰਹੀ ਕਿ ਕੋਈ ਅਮਰੀਕਾ ਤੋਂ ਜਵਾਬ ਦੀ ਆਸ ਤੱਕ ਨਹੀਂ ਰੱਖਦਾ। ਜਨਵਰੀ ਵਿੱਚ ਚੀਨ ਦੇ ਵੁਹਾਨ ਵਿੱਚੋਂ ਕੋਰੋਨਾ ਵਾਇਰਸ ਦੇ ਕਾਰਨ ਫੈਲੀ ਬਿਮਾਰੀ ਫਰਵਰੀ ਦੇ ਅੰਤ ਤੱਕ ਇੱਕ ਵਿਸ਼ੇਸ਼ ਮਹਾਮਾਰੀ ਵਿੱਚ ਬਦਲ ਗਈ। ਕਾਰਗਰ ਇਲਾਜ ਦੀ ਘਾਟ ਵਿੱਚ ਉਸ ਨਾਲ ਨਜਿੱਠਣ ਲਈ ਸਮੁੱਚੇ ਅਰਥਚਾਰੇ ਨੂੰ ਬੰਦ ਕਰਨ ਦੇ ਇਲਾਵਾ ਕੋਈ ਬਦਲ ਨਹੀਂ ਸੀ। ਸਿੱਟੇ ਵਜੋਂ ਅੱਜ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਮਹਾਮੰਦੀ ਦੇ ਪੱਧਰ ਜਿੰਨੀ ਵੱਡੀ ਹੋ ਗਈ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਲਗਭਗ ਇੱਕ ਲੱਖ ਛੋਟੇ ਕਾਰੋਬਾਰ ਬੰਦ ਹੋਣ ਦੇ ਕੰਢੇ ਪੁੱਜ ਗਏ ਹਨ। ਉਥੇ ਵਪਾਰ ਤੇ ਤਕਨੀਕ ਦੇ ਮੋਰਚੇ 'ਤੇ ਚੀਨ ਨਾਲ ਸੰਘਰਸ਼ ਵਿਸ਼ਵ ਵਿਆਪੀ ਰਾਜਨੀਤੀ ਦਾ ਬੁਨਿਆਦੀ ਟਕਰਾਅ ਬਣ ਗਿਆ ਹੈ ਜਿਸ ਵਿੱਚ ਸੁਲ੍ਹਾ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦੇ ਰਹੀ। ਅਮਰੀਕਾ ਵਿੱਚ ਕੋਰੋਨਾ ਅਜੇ ਵੀ ਕੋਹਰਾਮ ਮਚਾ ਰਿਹਾ ਹੈ। ਉਸ ਤੋਂ ਰਾਹਤ ਦੀਆਂ ਦੂਰ-ਦੂਰ ਤੱਕ ਸੰਭਾਵਨਾਵਾਂ ਨਹੀਂ ਦਿੱਸ ਰਹੀਆਂ ਹਨ। ਇਸ ਮਹਾਮਾਰੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਤੋਂ ਰਾਜਨੀਤਕ ਲੀਡਰਸ਼ਿਪ ਲਾਚਾਰ ਦਿੱਸਦੀ ਹੈ। ਅਜਿਹੇ ਵਿੱਚ ਅਮਰੀਕਾ ਵੱਲੋਂ ਖੁਦ ਲਈ ਘੜਿਆ ਗਿਆ ਵਿਸ਼ਵ ਨੇਤਾ ਦਾ ਅਕਸ ਤਾਰ-ਤਾਰ ਹੁੰਦਾ ਦਿਖਾਈ ਦੇਂਦਾ ਹੈ। ਇਸ ਆਫਤ ਨੇ ਕਲਿਆਣਕਾਰੀ ਰਾਜ ਵਜੋਂ ਅਮਰੀਕਾ ਦੀ ਕਮਜ਼ੋਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਹਾਲਾਤ ਨਾਲ ਨਜਿੱਠਣ ਵਿੱਚ ਲਾਚਾਰ ਨੀਤੀਆਂ ਨੇ ਮੌਜੂਦਾ ਸੰਕਟ ਨੂੰ ਹੋਰ ਵਿਕਰਾਲ ਬਣਾ ਦਿੱਤਾ ਹੈ। ਅਮਰੀਕਾ ਵਿੱਚ ਲਗਭਗ 43 ਫੀਸਦੀ ਲੋਕਾਂ ਕੋਲ ਸਿਹਤ ਬੀਮੇ ਦੀ ਸਹੂਲਤ ਨਹੀਂ। ਉਨ੍ਹਾਂ ਕੋਲ ਸਰਕਾਰੀ ਸਿਹਤ ਸਹੂਲਤਾਂ ਦਾ ਵੀ ਖਾਸ ਸਹਾਰਾ ਨਹੀਂ। ਅਜਿਹੇ ਵਿੱਚ ਇਹ ਆਫਤ ਉਨ੍ਹਾਂ 'ਤੇ ਵੱਡੀ ਮੁਸੀਬਤ ਬਣ ਕੇ ਟੁੱਟੀ ਹੈ।

ਅਮਰੀਕਾ ਦੀਆਂ ਦੁਸ਼ਵਾਰੀਆਂ ਲਈ ਜਿਵੇਂ ਇੰਨਾ ਹੀ ਕਾਫੀ ਨਹੀਂ ਸੀ, ਜਦ ਕੋਰੋਨਾ ਸੰਕਟ ਜੋਬਨ 'ਤੇ ਸੀ, ਉਦੋਂ ਪੁਲਸ ਦੇ ਜ਼ੁਲਮ ਕਾਰਨ ਅਮਰੀਕਾ ਵਿੱਚ ਨਸਲੀ ਤਣਾਅ ਦੀ ਅੱਗ ਭੜਕ ਉਠੀ। ਇੱਕ 46 ਸਾਲਾ ਅਫਰੀਕੀ-ਅਮਰੀਕੀ ਜਾਰਜ ਫਲੋਇਡ ਦੀ ਮਈ ਵਿੱਚ ਪੁਲਸ ਹੱਥੋਂ ਹੋਈ ਮੌਤ ਉਤੇ ਅਮਰੀਕਾ ਵਿੱਚ ਤਿੱਖਾ ਪ੍ਰਤੀਕਰਮ ਹੋਇਆ। ਇਸ ਕਾਰਨ ਵਿਰੋਧ-ਪ੍ਰਦਰਸ਼ਨ, ਹਿੰਸਾ, ਦੰਗੇ ਅਤੇ ਪੁਲਸੀਆ ਕਾਰਵਾਈ ਦਾ ਹੜ੍ਹ ਆ ਗਿਆ। ਇੱਕ ਸਰਵੇਖਣ ਮੁਤਾਬਕ ਲਗਭਗ 55 ਫੀਸਦੀ ਲੋਕ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਨਸਲਵਾਦ ਅੱਜ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ 'ਚੋਂ ਇੱਕ ਹੈ। ਇਸੇ ਤਰ੍ਹਾਂ ਦੋ-ਤਿਹਾਈ ਅਮਰੀਕੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦੇਸ਼ ਗਲਤ ਪਾਸੇ ਨੂੰ ਜਾ ਰਿਹਾ ਹੈ। ਇੱਕ ਅਜਿਹਾ ਦੇਸ਼, ਜੋ ਗਵਰਨੈਂਸ ਤੇ ਮਨੁੱਖੀ ਅਧਿਕਾਰ ਦੇ ਮਸਲੇ 'ਤੇ ਬਾਕੀ ਦੁਨੀਆ ਨੂੰ ਭਾਸ਼ਣ ਦਿੰਦਾ ਹੋਵੇ ਅਤੇ ਜੋ ਖੁਦ ਨੂੰ ਦੁਨੀਆ ਦਾ ਲੀਡਰ ਮੰਨਦਾ ਹੋਵੇ, ਆਪਣੀਆਂ ਅੰਦਰੂਨੀ ਸਮੱਸਿਆਵਾਂ ਨਾਲ ਨਜਿੱਠਣ ਤੋਂ ਨਾਕਾਮ ਦਿਖਾਈ ਦੇ ਰਿਹਾ ਹੈ। ਅਮਰੀਕਾ ਵਿੱਚ ਵਿਰੋਧ-ਪ੍ਰਦਰਸ਼ਨ ਅੱਜ ਵੀ ਜਾਰੀ ਹਨ। ਇਸ ਨਾਲ ਅਮਰੀਕੀ ਸਮਾਜ ਹੋਰ ਕਤਾਰਬੰਦ ਹੁੰਦਾ ਜਾ ਰਿਹਾ ਹੈ। ਅਜਿਹੇ ਔਖੇ ਹਾਲਾਤ ਵਿੱਚ ਸਿਆਸੀ ਲੀਡਰਸ਼ਿਪ ਲੋਕਾਂ ਨੂੰ ਇਕਜੁੱਟ ਕਰਨ ਅਤੇ ਦੇਸ਼ ਨੂੰ ਇੱਕਜੁੱਟ ਕਰਨ ਦੀ ਚਾਹਵਾਨ ਨਹੀਂ ਦਿੱਸਦੀ। ਇਹ ਚੋਣ ਦੌਰ ਹੈ ਅਤੇ ਇਸ ਵਿੱਚ ਆਪੋ-ਆਪਣੇ ਵੋਟ ਬੈਂਕ ਨੂੰ ਖੁਸ਼ ਕਰਨਾ ਜ਼ਰੂਰੀ ਹੈ। ਏਸੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਕਾਨੂੰਨ-ਵਿਵਸਥਾ ਦੀ ਸਮੱਸਿਆ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀਆਂ 'ਤੇ ਅਜਿਹੇ ਤਲਖ ਲਫਜ਼ਾਂ ਨਾਲ ਹਮਲਾ ਕੀਤਾ ਕਿ ਇੱਕ ਮ੍ਰਿਤਕ ਡੈਮੋਕ੍ਰੇਟ ਹੀ ਅਸਲ ਵਿੱਚ ਵਧੀਆ ਡੈਮੋਕ੍ਰੇਟ ਹੁੰਦਾ ਹੈ।

ਟਰੰਪ ਆਪਣੇ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਜੋਏ ਬਿਡੇਨ ਬਾਰੇ ਵੀ ਫਜ਼ੂਲ ਦੀਆਂ ਟਿੱਪਣੀਆਂ ਕਰੀ ਜਾਂਦੇ ਹਨ। ਉਨ੍ਹਾਂ ਦੀ ਬੌਖਲਾਹਟ ਸ਼ਾਇਦ ਇਸ ਕਾਰਨ ਹੈ ਕਿ ਉਹ ਕਈ ਸਰਵੇਖਣਾਂ ਵਿੱਚ ਬਿਡੇਨ ਤੋਂ ਪਿੱਛੇ ਚੱਲ ਰਹੇ ਹਨ। ਇਸ ਦਾ ਅਰਥ ਇਹ ਹੈ ਕਿ ਟਰੰਪ ਦੀਆਂ ਨੀਤੀਆਂ ਤੋਂ ਬਹੁਤੇ ਅਮਰੀਕੀ ਨਾਖੁਸ਼ ਹਨ। ਇਸੇ ਲਈ ਉਹ ਬਿਡੇਨ ਵੱਲ ਝੁਕਦੇ ਦਿੱਸ ਰਹੇ ਹਨ। ਜਾਪਦਾ ਹੈ ਕਿ ਹਾਲੇ ਅਮਰੀਕੀ ਸੰਸਥਾਵਾਂ ਦੀ ਸਾਖ ਰਸਾਤਲ ਵਿੱਚ ਹੈ। ਪੁਲਸ ਦੇ ਜ਼ੁਲਮ ਨਾਲ ਘੱਟਗਿਣਤੀ ਭਾਈਚਾਰਿਆਂ ਦੇ ਵਿਅਕਤੀਆਂ ਦੀ ਮੌਤ ਅਤੇ ਕੋਰੋਨਾ ਦੇ ਇਲਾਜ ਵਿੱਚ ਅਫਰੀਕੀ-ਅਮਰੀਕੀਆਂ ਨਾਲ ਹੁੰਦੇ ਪੱਖਪਾਤ ਨੇ ਵਿਰੋਧ-ਪ੍ਰਦਰਸ਼ਨਾਂ ਨੂੰ ਹੋਰ ਹਿੰਸਕ ਬਣਾ ਦਿੱਤਾ ਹੈ। ਨਸਲ ਦਾ ਮੁੱਦਾ ਅਮਰੀਕੀ ਸਮਾਜ ਅਤੇ ਨਿਜ਼ਾਮ ਦੇ ਦਿਲੋ-ਦਿਮਾਗ  ਵਿੱਚ ਵੱਸਿਆ ਹੋਇਆ ਹੈ। ਜਿੱਥੋਂ ਤੱਕ ਅੰਦਰੂਨੀ ਮਾਮਲਿਆਂ ਨੂੰ ਸੰਭਾਲਣ ਦੀ ਗੱਲ ਹੈ, ਜਿਹੜਾ ਅਮਰੀਕਾ ਇਸ ਮਾਮਲੇ ਵਿੱਚ ਭਾਰਤ ਸਮੇਤ ਦੂਜੇ ਦੇਸ਼ਾਂ ਨੂੰ ਅਕਸਰ ਮਾੜੀ ਨਜ਼ਰ ਨਾਲ ਦੇਖਦਾ ਰਿਹਾ ਹੈ, ਉਹੀ ਅੱਜ ਇਕਜੁੱਟਤਾ ਦੀ ਅੰਦਰੂਨੀ ਕਮੀ ਤੋਂ ਪੀੜਤ ਮਹਿਸੂਸ ਕਰ ਰਿਹਾ ਹੈ, ਜਿਸ ਦਾ ਫਿਲਹਾਲ ਕੋਈ ਹੱਲ ਵੀ ਨਹੀਂ ਸੁੱਝ ਰਿਹਾ।

ਕੋਵਿਡ-19 ਮਹਾਮਾਰੀ ਦੇ ਨਤੀਜੇ, ਵਧਦੀ ਸਮਾਜਕ-ਆਰਥਿਕ ਭਿੰਨਤਾ, ਰਾਸ਼ਟਰਵਾਦ ਦਾ ਉਭਰਨਾ ਤੇ ਨਸਲੀ ਤਣਾਅ ਦਾ ਮਿਸ਼ਰਣ ਅਮਰੀਕਾ ਨੂੰ ਕਿਹੋ ਜਿਹਾ ਆਕਾਰ ਦੇਵੇਗਾ, ਇਸ ਦੀ ਆਪੋ-ਆਪਣੇ ਤਰੀਕੇ ਨਾਲ ਕਲਪਨਾ ਕੀਤੀ ਜਾ ਰਹੀ ਹੈ। ਕੁਝ ਲੋਕ ਇਸ ਨੂੰ ਇਸ ਰੂਪ ਵਿੱਚ ਦੇਖਦੇ ਹਨ ਕਿ ਵਿਸ਼ਵ ਪੱਧਰੀ ਮਾਮਲਿਆਂ ਵਿੱਚ ਅਮਰੀਕੀ ਸਰਬ ਉਚਤਾ ਦਾ ਅੰਤ ਹੋ ਰਿਹਾ ਹੈ। ਇਹ ਸੱਚ ਹੋਵੇ ਜਾਂ ਨਾ, ਪਰ ਅਮਰੀਕਾ ਵਿੱਚ ਖੁਦ ਨੂੰ ਮੁਸੀਬਤਾਂ ਤੋਂ ਬਾਹਰ ਕੱਢਣ ਵਾਲੀ ਅਥਾਹ ਅੰਦਰੂਨੀ ਸਮਰੱਥਾ ਹੈ। ਇਸ ਨੂੰ ਉਸ ਨੇ ਬੀਤੇ ਵਿੱਚ ਪੇਸ਼ ਵੀ ਕੀਤਾ ਹੈ। ਅਮਰੀਕਾ ਦੇ ਮੁਕਾਬਲੇ ਭਾਰਤ ਇੱਕ ਨੌਜਵਾਨ ਮੁਲਕ ਹੈ। ਅੰਦਰੂਨੀ ਆਪ-ਵਿਰੋਧਾਂ ਤੇ ਵੰਡ-ਪਾਊ ਰੇਖਾਵਾਂ ਦੇ ਬਾਵਜੂਦ ਭਾਰਤ ਇੱਕ ਲੋਕਤੰਤਰ ਦੇ ਰੂਪ ਵਿੱਚ ਆਪਣਾ ਵਜੂਦ ਬਚਾ ਕੇ ਰੱਖਣ ਵਿੱਚ ਸਫਲ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਖੁਦ ਨੂੰ ਆਧੁਨਿਕ ਰਾਸ਼ਟਰ ਦੇ ਤੌਰ `ਤੇ ਢਾਲਣ ਵਿੱਚ ਰੁੱਝਿਆ ਹੋਇਆ ਹੈ। ਇਸ ਤਰ੍ਹਾਂ ਆਉਣ ਵਾਲੀਆਂ ਚੁਣੌਤੀਆਂ 'ਤੇ ਪੱਛਮੀ ਮੁਲਕਾਂ ਨੇ ਰੋਣ-ਪਿੱਟਣ ਤੋਂ ਕਦੇ ਪਰਹੇਜ਼ ਨਹੀਂ ਕੀਤਾ। ਤਾਜ਼ਾ ਦੌਰ ਵਿੱਚ ਚਾਹੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦਾ ਮਸਲਾ ਹੋਵੇ ਜਾਂ ਘੱਟ ਗਿਣਤੀਆਂ ਦਾ ਮੁੱਦਾ, ਉਸ ਵਿੱਚ ਇਹੀ ਰੁਝਾਨ ਦੇਖਣ ਨੂੰ ਮਿਲਿਆ ਕਿ ਭਾਰਤ ਨੂੰ ਉਸ ਦੇ ਪੱਛਮੀ ਮਾਡਲ ਦੀ ਧੌਂਸ ਦਿਖਾਈ ਜਾਵੇ ਜਿਸ ਨੂੰ ਉਹ ਉਚ ਪੱਧਰੀ ਮੰਨਦੇ ਹਨ। ਅੱਜ ਜਦ ਸਰਬ ਉਚਤਾ ਦਾ ਭਰਮ ਟੁੱਟ ਰਿਹਾ ਹੈ ਤਾਂ ਭਾਰਤ ਬਦਲਵਾਂ ਮਾਡਲ ਅਰਥਾਤ ਨਵਾਂ ਰੂਪ ਪੇਸ਼ ਕਰ ਸਕਦਾ ਹੈ। ਅਜਿਹਾ ਨਵਾਂ ਰੂਪ ਜੋ ਕਿਤੇ ਵੱਧ ਭਾਰਤੀ ਕਦਰਾਂ-ਕੀਮਤਾਂ 'ਤੇ ਆਧਾਰਤ ਹੋਵੇ।

ਲੱਗਦਾ ਹੈ ਕਿ ਅਮਰੀਕਾ ਹੋਰ ਵੱਧ ਕਤਾਰਬੰਦ ਹੋਵੇਗਾ ਤੇ ਉਸ ਦੀ ਰਾਜਨੀਤੀ ਵਿੱਚ ਟਕਰਾਅ ਵੀ ਵਧੇਗਾ। ਇਹ ਸ਼ਾਇਦ ਅਜਿਹਾ ਪੜਾਅ ਹੈ ਕਿ ਭਾਰਤ ਅੰਦਰੂਨੀ ਦੁਸ਼ਵਾਰੀਆਂ ਨਾਲ ਨਜਿੱਠਣ ਵਿੱਚ ਅਮਰੀਕਾ ਨੂੰ ਇੱਕ-ਅੱਧੀ ਸਲਾਹ ਦੇ ਸਕੇ। ਭਾਰਤ ਵਿੱਚ ਸਭ ਲੋਕਾਂ ਲਈ ਦੇਸ਼ ਦੇ ਅੰਦਰੂਨੀ ਮਾਮਲਿਆਂ 'ਤੇ ਅਮਰੀਕੀ ਆਲੋਚਨਾ ਇੱਕ ਵੱਡਾ ਸੰਕੇਤ ਹੁੰਦੀ ਹੈ। ਪੱਛਮੀ ਮੀਡੀਆ ਵਿੱਚ ਕਿਸੇ ਇੱਕੋ ਜ਼ਿਕਰ ਨਾਲ ਮੰਨ ਲਿਆ ਜਾਂਦਾ ਹੈ ਕਿ ਭਾਰਤ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਗੜਬੜ ਕਰ ਰਿਹਾ ਹੈ। ਅੱਜ ਵਕਤ ਹੈ ਹੈ ਕਿ ਅਸੀਂ ਭਾਰਤ ਦੀਆਂ ਪ੍ਰਾਪਤੀਆਂ ਬਾਰੇ ਵੱਧ ਆਤਮ-ਵਿਸ਼ਵਾਸ਼ ਦਾ ਸਬੂਤ ਦੇਈਏ ਅਤੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਗੈਰ ਜ਼ਰੂਰੀ ਦਖਲ ਦੀ ਅਣਦੇਖੀ ਕਰਨ ਦੇ ਨਾਲ ਉਸ ਦੀ ਲੋੜੀਂਦੀ ਨਿਖੇਧੀ ਵੀ ਕਰੀਏ। ਇੰਝ ਕਰਨ ਨਾਲ ਜਿੱਥੇ ਦੁਨੀਆ ਵਿੱਚ ਭਾਰਤ ਦੀ ਵੁੱਕਤ ਵਧੇਗੀ, ਉਥੇ ਹੀ ਵਿਸ਼ਵ ਪੱਧਰ 'ਤੇ ਉਸ ਵਿਰੁੱਧ ਉਠ ਰਹੀਆਂ ਵਿਰੋਧੀ ਸੁਰਾਂ ਵੀ ਮੱਠੀਆਂ ਪੈ ਜਾਣਗੀਆਂ। ਭਾਰਤ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਸ ਨੂੰ ਆਪਣੇ ਮਸਲੇ ਖੁਦ ਹੀ ਨਜਿੱਠਣੇ ਪੈਣਗੇ। ਹੋਰਾਂ 'ਤੇ ਟੇਕ ਰੱਖਣ ਦੀ ਨੀਤੀ ਤਿਆਗਣੀ ਬੇਹੱਦ ਜ਼ਰੂਰੀ ਹੈ।

 

 

  

svflF dy Gyry ivwc amrIkI AuWqmqf

-hrÈ vI pµq

jdoN amrIkI rfÈtrpqI cox dI GVI nyVy afAuNdI jf rhI hY, AudoN AuQy kuJ vI shI huµdf nhIN idws irhf. Audfr lokqµqr dI imsfl bfry sLMky AuT rhy hn ik kI AuQy nvµbr ivwc afAux vfly lok Pqvy df snmfn kIqf jfvygf? Aus nfl ihµsf BVkx df zr hY, jo pihlF hI DruvIkrn ƒ hvf dy rhI hY. asl ivwc kuJ moricaF 'qy hflfq hwQoN inkl gey hn.

imsfl vjoN koivz-19 nfl nijwTx bfry amrIkf dI rxnIqI. ieh ieµnI lfprvfhI vflI rhI ik koeI amrIkf qoN jvfb dI afs qwk nhIN rwKdf. jnvrI ivwc cIn dy vuhfn ivwcoN koronf vfiers dy kfrn PYlI ibmfrI PrvrI dy aµq qwk iewk ivÈysL mhfmfrI ivwc bdl geI. kfrgr ielfj dI Gft ivwc Aus nfl nijwTx leI smuwcy arQcfry ƒ bµd krn dy ielfvf koeI bdl nhIN sI. iswty vjoN awj amrIkf ivwc byruËgfrI dI smwisaf mhfmµdI dy pwDr ijµnI vwzI ho geI hY. sLwk Ëfhr kIqf jf irhf hY ik amrIkf ivwc lgBg iewk lwK Coty kfrobfr bµd hox dy kµZy puwj gey hn. AuQy vpfr qy qknIk dy morcy 'qy cIn nfl sµGrÈ ivÈv ivafpI rfjnIqI df buinafdI tkrfa bx igaf hY ijs ivwc sulHf dI koeI sµBfvnf nhIN idKfeI dy rhI. amrIkf ivwc koronf ajy vI kohrfm mcf irhf hY. Aus qoN rfhq dIaF dUr-dUr qwk sµBfvnfvF nhIN idws rhIaF hn. ies mhfmfrI kfrn hox vfly nuksfn ƒ Gwt krn qoN rfjnIqk lIzriÈp lfcfr idwsdI hY. aijhy ivwc amrIkf vwloN Kud leI GiVaf igaf ivÈv nyqf df aks qfr-qfr huµdf idKfeI dyNdf hY. ies afPq ny kilafxkfrI rfj vjoN amrIkf dI kmËorI dI pol KolH ky rwK idwqI hY qy hflfq nfl nijwTx ivwc lfcfr nIqIaF ny mOjUdf sµkt ƒ hor ivkrfl bxf idwqf hY. amrIkf ivwc lgBg 43 PIsdI lokF kol ishq bImy dI shUlq nhIN. AunHF kol srkfrI ishq shUlqF df vI Kfs shfrf nhIN. aijhy ivwc ieh afPq AunHF 'qy vwzI musIbq bx ky tuwtI hY.

amrIkf dIaF duÈvfrIaF leI ijvyN ieµnf hI kfPI nhIN sI, jd koronf sµkt jobn 'qy sI, AudoN puls dy Ëulm kfrn amrIkf ivwc nslI qxfa dI awg BVk AuTI. iewk 46 sflf aPrIkI-amrIkI jfrj Ploiez dI meI ivwc puls hwQoN hoeI mOq Auqy amrIkf ivwc iqwKf pRqIkrm hoieaf. ies kfrn ivroD-pRdrÈn, ihµsf, dµgy aqy pulsIaf kfrvfeI df hVH af igaf. iewk srvyKx muqfbk lgBg 55 PIsdI lok ies gwl df smrQn krdy hn ik nslvfd awj dIaF sB qoN vwzIaF smwisafvF 'coN iewk hY. iesy qrHF do-iqhfeI amrIkIaF ƒ lwgdf hY ik AunHF df dyÈ glq pfsy nMU jf irhf hY. iewk aijhf dyÈ, jo gvrnYNs qy mnuwKI aiDkfr dy msly 'qy bfkI dunIaf ƒ BfÈx idµdf hovy aqy jo Kud ƒ dunIaf df lIzr mµndf hovy, afpxIaF aµdrUnI smwisafvF nfl nijwTx qoN nfkfm idKfeI dy irhf hY. amrIkf ivwc ivroD-pRdrÈn awj vI jfrI hn. ies nfl amrIkI smfj hor kqfrbMd huµdf jf irhf hY. aijhy aOKy hflfq ivwc isafsI lIzriÈp lokF ƒ iekjuwt krn aqy dyÈ ƒ iewkjuwt krn dI cfhvfn nhIN idwsdI. ieh cox dOr hY aqy ies ivwc afpo-afpxy vot bYNk ƒ KuÈ krnf ËrUrI hY. eysy leI amrIkI rfÈtrpqI zonflz trµp ies ƒ kfƒn-ivvsQf dI smwisaf vjoN pyÈ krn dI koiÈÈ krdy hn. AunHF ny afpxy isafsI ivroDIaF 'qy aijhy qlK lPËF nfl hmlf kIqf ik iewk imRqk zYmokRyt hI asl ivwc vDIaf zYmokRyt huµdf hY.

trµp afpxy ivroDI zYmokRyitk AumIdvfr joey ibzyn bfry vI PËUl dIaF itwpxIaF krI jFdy hn. AunHF dI bOKlfht Èfied ies kfrn hY ik Auh keI srvyKxF ivwc ibzyn qoN ipwCy cwl rhy hn. ies df arQ ieh hY ik trµp dIaF nIqIaF qoN bhuqy amrIkI nfKuÈ hn. iesy leI Auh ibzyn vwl Jukdy idws rhy hn. jfpdf hY ik hfly amrIkI sµsQfvF dI sfK rsfql ivwc hY. puls dy Ëulm nfl GwtigxqI BfeIcfiraF dy ivakqIaF dI mOq aqy koronf dy ielfj ivwc aPrIkI-amrIkIaF nfl huMdy pwKpfq ny ivroD-pRdrÈnF ƒ hor ihµsk bxf idwqf hY. nsl df muwdf amrIkI smfj aqy inËfm dy idlo-idmfg  ivwc vwisaf hoieaf hY. ijwQoN qwk aµdrUnI mfmilaF ƒ sµBflx dI gwl hY, ijhVf amrIkf ies mfmly ivwc Bfrq smyq dUjy dysLF ƒ aksr mfVI nËr nfl dyKdf irhf hY, AuhI awj iekjuwtqf dI aµdrUnI kmI qoN pIVq mihsUs kr irhf hY, ijs df iPlhfl koeI hwl vI nhIN suwJ irhf.

koivz-19 mhfmfrI dy nqIjy, vDdI smfjk-afriQk iBµnqf, rfÈtrvfd df AuBrnf qy nslI qxfa df imÈrx amrIkf ƒ ikho ijhf afkfr dyvygf, ies dI afpo-afpxy qrIky nfl klpnf kIqI jf rhI hY. kuJ lok ies ƒ ies rUp ivwc dyKdy hn ik ivÈv pwDrI mfmilaF ivwc amrIkI srb Aucqf df aµq ho irhf hY. ieh swc hovy jF nf, pr amrIkf ivwc Kud ƒ musIbqF qoN bfhr kwZx vflI aQfh aµdrUnI smrwQf hY. ies ƒ Aus ny bIqy ivwc pysL vI kIqf hY. amrIkf dy mukfbly Bfrq iewk nOjvfn mulk hY. aµdrUnI afp-ivroDF qy vµz-pfAU ryKfvF dy bfvjUd Bfrq iewk lokqµqr dy rUp ivwc afpxf vjUd bcf ky rwKx ivwc sPl irhf hY. ies dy bfvjUd Bfrq Kud ƒ afDuink rfÈtr dy qOr `qy Zflx ivwc ruwiJaf hoieaf hY. ies qrHF afAux vflIaF cuxOqIaF 'qy pwCmI mulkF ny rox-ipwtx qoN kdy prhyË nhIN kIqf. qfjLf dOr ivwc cfhy nfgirkqf soD kfnMUn (sI ey ey) df mslf hovy jF Gwt igxqIaF df muwdf, Aus ivwc iehI ruJfn dyKx ƒ imilaf ik Bfrq ƒ Aus dy pwCmI mfzl dI DONs idKfeI jfvy ijs ƒ Auh Auc pwDrI mµndy hn. awj jd srb Aucqf df Brm tuwt irhf hY qF Bfrq bdlvF mfzl arQfq nvF rUp pyÈ kr skdf hY. aijhf nvF rUp jo ikqy vwD BfrqI kdrF-kImqF 'qy afDfrq hovy.

lwgdf hY ik amrIkf hor vwD kqfrbMd hovygf qy Aus dI rfjnIqI ivwc tkrfa vI vDygf. ieh Èfied aijhf pVfa hY ik Bfrq aµdrUnI duÈvfrIaF nfl nijwTx ivwc amrIkf ƒ iewk-awDI slfh dy sky. Bfrq ivwc sB lokF leI dyÈ dy aµdrUnI mfmilaF 'qy amrIkI aflocnf iewk vwzf sµkyq huµdI hY. pwCmI mIzIaf ivwc iksy iewko iËkr nfl mµn ilaf jFdf hY ik Bfrq afpxy aµdrUnI mfmilaF ivwc gVbV kr irhf hY. awj vkq hY hY ik asIN Bfrq dIaF pRfpqIaF bfry vwD afqm-ivÈvfÈ df sbUq dyeIey aqy Bfrq dy aµdrUnI mfmilaF ivwc gYr ËrUrI dKl dI axdyKI krn dy nfl Aus dI loVINdI inKyDI vI krIey. ieµJ krn nfl ijwQy dunIaf ivwc Bfrq dI vwukq vDygI, AuQy hI ivÈv pwDr 'qy Aus ivruwD AuT rhIaF ivroDI surF vI mwTIaF pY jfxgIaF. Bfrq ƒ ieh gwl Xfd rwKxI cfhIdI hY ik Aus ƒ afpxy msly Kud hI nijwTxy pYxgy. horF 'qy tyk rwKx dI nIqI iqafgxI byhwd ËrUrI hY.

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ