Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਪੰਜਾਬ ਦਾ ਸਭ ਤੋਂ ਵੱਡਾ ਦਰਿਆ ਸਤਲੁਜ

September 21, 2020 08:39 AM

-ਬਲਵਿੰਦਰ ਸਿੰਘ ਸਿਪਰੇ
ਪਾਣੀ ਬਿਨਾਂ ਧਰਤੀ ਉਤੇ ਜੀਵਨ ਭਾਵ ਜੀਵ-ਜੰਤੂਆਂ ਤੇ ਇਨਸਾਨਾਂ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹੋ ਕਾਰਨ ਹੈ ਕਿ ਪ੍ਰਾਚੀਨ ਕਾਲ ਵਿੱਚ ਜਦੋਂ ਇਨਸਾਨ ਨੇ ਬਸਤੀਆਂ ਬਣਾ ਕੇ ਸਭਿਅਕ ਢੰਗ ਨਾਲ ਰਹਿਣਾ ਸ਼ੁਰੂ ਕੀਤਾ ਤਾਂ ਉਸ ਨੇ ਆਪਣੇ ਰਹਿਣ ਲਈ ਦਰਿਆਵਾਂ ਅਤੇ ਪਾਣੀ ਦੇ ਹੋਰ ਸਰੋਤਾਂ ਦੇ ਕੰਢਿਆਂ ਨੂੰ ਚੁਣਿਆ। ਇਸੇ ਤਰ੍ਹਾਂ ਭਾਰਤ ਦੀ ਸਿੰਧੂ ਘਾਟੀ ਜਾਂ ਹੜੱਪਾ ਸਭਿਅਤਾ ਮੁੱਖ ਤੌਰ 'ਤੇ ਪੰਜਾਬ ਦੀ ਜ਼ਮੀਨ ਉੱਤੇ ਫੁੱਲੀ-ਫਲੀ। ਇਹ ਸਿੰਧੂ ਦਰਿਆ ਤੋਂ ਲੈ ਕੇ ਜਮਨਾ ਤੱਕ ਅਤੇ ਸੂਬਾ ਸਿੰਧ, ਬਲੋਚਿਸਤਾਨ ਤੇ ਗੁਜਰਾਤ ਤੱਕ ਫੈਲੀ ਹੋਈ ਸੀ। ਗੁਰੂ ਨਾਨਕ ਦੇਵ ਨੇ ਪਾਣੀ ਨੂੰ ਪਿਤਾ ਕਿਹਾ ਹੈ। ਉਨ੍ਹਾਂ ‘ਆਸਾ ਦੀ ਵਾਰ’ ਵਿੱਚ ਫਰਮਾਇਆ ਹੈ :
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
‘ਪੰਜਾਬ’ ਦਾ ਇਹ ਨਾਂ ਹੀ ਇਸ ਦੇ ਦਰਿਆਵਾਂ ਸਦਕਾ ਪਿਆ ਹੈ-ਪੰਜ ਦਰਿਆਵਾਂ ਦੀ ਧਰਤੀ। ਇਹ ਦਰਿਆ ਪੂਰੇ ਉੱਤਰੀ ਭਾਰਤ ਨੂੰ ਕੁਦਰਤ ਦਾ ਨਾਯਾਬ ਤੋਹਫਾ ਹਨ। ਇਨ੍ਹਾਂ ਦਾ ਪੂਰੇ ਉੱਤਰੀ ਭਾਰਤ 'ਤੇ ਭੂਗੋਲਿਕ, ਇਤਿਹਾਸਕ, ਸਭਿਆਚਾਰਕ, ਧਾਰਮਿਕ, ਸਿਆਸੀ ਤੇ ਆਰਥਿਕ ਪੱਖੋਂ ਗੂੜ੍ਹਾ ਅਸਰ ਹੈ। ਇਹ ਸਾਰੇ ਉੱਤਰ ਭਾਰਤ ਦੀ ਹੀ ਜੀਵਨ ਧਾਰਾ ਹਨ। ਇਹ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਤੱਕ ਦੇ ਲੋਕਾਂ ਦੇ ਖੇਤਾਂ ਦੀ ਪਿਆਸ ਬੁਝਾਉਂਦੇ ਤੇ ਆਪਣੇ ਬਿਜਲੀ ਦਿੰਦੇ ਹਨ, ਪਰ ਅਸੀਂ ਆਪਣੇ ਦਰਿਆਵਾਂ ਦੀ ਕੋਈ ਕਦਰ ਨਹੀਂ ਪਾਈ।
ਪੰਜਾਬ ਦੇ ਪੰਜੇ ਦਰਿਆਵਾਂ ਵਿੱਚੋਂ ਖਾਸ ਕਰ ਚੜ੍ਹਦੇ ਪੰਜਾਬ ਲਈ ਸਤਲੁਜ ਸਭ ਤੋਂ ਅਹਿਮ ਦਰਿਆ ਹੈ, ਜਿਹੜਾ ਪੰਜੇ ਦਰਿਆਵਾਂ ਵਿੱਚੋਂ ਸਭ ਤੋਂ ਲੰਮਾ ਹੈ ਅਤੇ ਧੁਰ ਪੂਰਬ ਅਤੇ ਦੱਖਣ ਵੱਲ ਵਗਦਾ ਹੈ। ਇਸ ਦੀ ਲੰਬਾਈ ਕਰੀਬ 1450 ਕਿਲੋਮੀਟਰ ਜਾਂ 900 ਮੀਲ ਹੈ। ਸਤਲੁਜ ਨੂੰ ਰਿਗਵੇਦ ਤੇ ਹੋਰ ਸਨਾਤਨੀ ਗ੍ਰੰਥਾਂ ਵਿੱਚ ਸ਼ੁਤੂਦਰੀ ਕਿਹਾ ਗਿਆ ਹੈ, ਭਾਵ ਸੌ ਸ਼ਾਖਾਵਾਂ ਵਾਲਾ ਦਰਿਆ। ਬਾਅਦ ਦੇ ਸਾਹਿਤ ਵਿੱਚ ਇਸ ਨੂੰ ਸ਼ਤਦਰੂ ਵੀ ਕਿਹਾ ਗਿਆ। ਮਿਥਿਹਾਸਕ ਗ੍ਰੰਥਾਂ ਅਨੁਸਾਰ ਸਰਸਵਤੀ ਨਦੀ ਸ਼ੁਤੂਦਰੀ ਵਿੱਚ ਹੀ ਡਿੱਗਦੀ ਸੀ। ਇਨ੍ਹਾਂ ਧਰਮ ਸ਼ਾਸਤਰਾਂ ਵਿੱਚ ਪੰਜਾਬ ਨੂੰ ਸਿੰਧੂ, ਸਰਸਵਤੀ ਤੇ ਹਾਕੜਾ ਦਰਿਆਵਾਂ ਆਦਿ ਸਣੇ ‘ਸਪਤ ਸਿੰਧੂ’ ਦਾ ਨਾਂਅ ਦਿੱਤਾ ਗਿਆ ਸੀ। ਸਿਕੰਦਰ ਦੇ ਹਮਲੇ ਵੇਲੇ ਤੇ ਬਾਅਦ ਦੀਆਂ ਯੂਨਾਨੀ ਲਿਖਤਾਂ ਵਿੱਚ ਪੰਜਾਬ ਨੂੰ ਪੈਂਟਾਪੋਟਾਮੀਆ ਭਾਵ ਪੰਜ ਦਰਿਆਵਾਂ ਦੀ ਧਰਤੀ ਕਿਹਾ ਗਿਆ, ਜਿਨ੍ਹਾਂ ਸਤਲੁਜ ਨੂੰ ਜ਼ਾਰਾਦਰਾਸ ਦਾ ਨਾਂਅ ਦਿੱਤਾ। ਸਤਲੁਜ ਨੇ ਕਈ ਵਾਰ ਆਪਣੇ ਵਹਿਣ ਬਦਲੇ, ਹੜ੍ਹ ਵੀ ਲਿਆਂਦੇ, ਪਰ ਪੰਜਾਬ ਇਨ੍ਹਾਂ ਰਾਹੀਂ ਵੀ ਪੰਜਾਬ ਦੀ ਧਰਤੀ ਨੂੰ ਜ਼ਰਖੇਜ਼ ਹੀ ਬਣਿਆ।
ਆਧੁਨਿਕ ਇਤਿਹਾਸ ਦੀ ਗੱਲ ਕਰੀਏ ਤਾਂ ਕਹਿੰਦੇ ਹਨ ਕਿ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਥਾਪਨਾ ਵੇਲੇ ਬਣਾਈ ਗਈ ਖੰਡੇ ਦੀ ਪਾਹੁਲ ਲਈ ਮਾਤਾ ਸਾਹਿਬ ਕੌਰ ਨੇ ਸਤਲੁਜ ਦਾ ਮਿੱਠਾ ਪਾਣੀ ਹੀ ਵਰਤਿਆ ਸੀ। ਜਦੋਂ ਅੰਗਰੇਜ਼ਾਂ ਨੇ ਸਾਰਾ ਭਾਰਤ ਜਿੱਤ ਲਿਆ ਤਾਂ ਸਤਲੁਜ ਹੀ ਪੰਜਾਬ ਤੇ ਅੰਗਰੇਜ਼ਾਂ ਦਰਮਿਆਨ ਕੰਧ ਬਣ ਕੇ ਖੜ੍ਹਾ ਰਿਹਾ। ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਾਲੇ ਸਤਲੁਜ ਨੂੰ ਸਰਹੱਦ ਮੰਨਣ ਬਾਰੇ ਦੋਸਤੀ ਦਾ ਇਕਰਾਰਨਾਮਾ ਵੀ 26 ਅਕਤੂਬਰ 1831 ਨੂੰ ਰੋਪੜ ਵਿੱਚ ਸਤਲੁਜ ਦੇ ਕੰਢੇ ਹੀ ਹੋਇਆ ਸੀ, ਜਿਸ ਉੱਤੇ ਮਹਾਰਾਜੇ ਅਤੇ ਅੰਗਰੇਜ਼ਾਂ ਵੱਲੋਂ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨੇ ਦਸਤਖਤ ਕੀਤੇ।
ਇਹ ਤਿੱਬਤ ਵਿੱਚ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਨੇੜੇ ਰਾਕਸ਼ਸਤਾਲ ਜਾਂ ਰਾਵਣਤਾਲ ਨਾਮੀ ਝੀਲ ਵਿੱਚੋਂ ਨਿਕਲਦਾ ਹੈ, ਜਿਸ ਦੀ ਸਮੁੰਦਰੀ ਤਲ ਤੋਂ ਉੱਚਾਈ ਕਰੀਬ 4633 ਮੀਟਰ ਹੈ। ਉੱਥੇ ਸਤਲੁਜ ਦਾ ਨਾਂਅ ਲੈਂਗ ਚੈਨ ਖੰਬਾਵ ਭਾਵ ਐਲੀਫੈਂਟ ਦਰਿਆ ਹੈ। ਇਹ ਕੈਲਾਸ਼ ਪਰਬਤ, ਤਿੱਬਤ ਦੇ ਪਠਾਰ ਤੇ ਸ਼ਿਮਲਾ ਪਰਬਤ ਨੂੰ ਚੀਰਦਾ ਹੋਇਆ, ਸੱਪ ਵਾਂਗ ਵਲ਼ ਖਾਂਦਾ ਚੀਨ ਦੀ ਸਰਹੱਦ ਟੱਪ ਕੇ ਹਿਮਾਚਲ ਪ੍ਰਦੇਸ਼ ਦੀ ਕਨਾਵਾਰ ਘਾਟੀ ਵਿੱਚ ਦਾਖਲ ਹੁੰਦਾ ਹੈ। ਕਈ ਡੂੰਘੀਆਂ ਤੰਗ ਘਾਟੀਆਂ ਤੋਂ ਗੁਜ਼ਰਦਾ ਨੰਗਲ ਨੇੜੇ ਪੰਜਾਬ ਵਿੱਚ ਦਾਖਲ ਹੁੰਦਾ ਹੈ ਤੇ ਪਹਿਲਾਂ ਸ਼ਿਵਾਲਕ ਦੀਆਂ ਪਹਾੜੀਆਂ 'ਚੋਂ ਵਹਿੰਦਾ ਹੋਇਆ ਆਖਰ ਪੰਜਾਬ ਦੇ ਖੁੱਲ੍ਹੇ ਮੈਦਾਨਾਂ 'ਚ ਪੈਰ ਧਰਦਾ ਤੇ ਇਨ੍ਹਾਂ ਨੂੰ ਜ਼ਰਖੇਜ਼ ਬਣਾਉਂਦਾ ਅੱਗੇ ਵਧਦਾ ਹੈ।
ਪੰਜਾਬ ਦੀ ਹੱਦ ਦੇ ਐਨ ਨਾਲ ਹਿਮਾਚਲ ਪ੍ਰਦੇਸ਼ ਵਿੱਚ ਭਾਖੜਾ ਵਿਖੇ ਸਤਲੁਜ 'ਤੇ ਵੱਡਾ ਭਾਖੜਾ ਬੰਨ੍ਹ ਮਾਰਿਆ ਗਿਆ ਹੈ, ਜੋ ਆਜ਼ਾਦ ਭਾਰਤ ਦਾ ਪਹਿਲਾ ਵੱਡਾ ਡੈਮ ਪ੍ਰੋਜੈਕਟ ਸੀ, ਜਿੱਥੋਂ ਸੈਂਕੜੇ ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਅਤੇ ਨਹਿਰਾਂ ਨਿਕਲਦੀਆਂ ਹਨ। ਨੰਗਲ ਤੋਂ ਦਰਿਆ ਸਤਲੁਜ ਖਾਲਸੇ ਦੇ ਜਨਮ ਸਥਾਨ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਕੋਲੋਂ ਲੰਘਦਾ ਹੋਇਆ ਰੋਪੜ ਪੁੱਜਦਾ ਹੈ, ਜਿੱਥੇ ਰੋਪੜ ਬੈਰਾਜ ਤੋਂ ਇਸ ਵਿੱਚੋਂ ਹੋਰ ਨਹਿਰਾਂ ਕੱਢੀਆਂ ਗਈਆਂ ਹਨ। ਪੰਜਾਬ ਵਿੱਚ ਸਤਲੁਜ ਚੜ੍ਹਦੇ ਪੰਜਾਬ ਦੇ ਚਾਰ ਭੂਗੋਲਿਕ ਖਿੱਤਿਆਂ ਵਿੱਚੋਂ ਪਹਿਲਾਂ ਪੁਆਧ ਤੇ ਦੋਆਬੇ ਦੀ, ਅਗਾਂਹ ਦੋਆਬੇ ਤੇ ਮਾਲਵੇ ਦੀਆਂ ਅਤੇ ਫਿਰ ਮਾਲਵੇ ਤੇ ਮਾਝੇ ਦੀਆਂ ਹੱਦਾਂ ਤੈਅ ਕਰਦਾ ਹੈ। ਇਸ ਦੌਰਾਨ ਇਹ ਚਿੱਟੀ ਵੇਈਂ ਤੇ ਲੁਧਿਆਣਾ ਦੇ ਬੁੱਢੇ ਨਾਲੇ, ਜੋ ਕਿਸੇ ਸਮੇਂ ਬੁੱਢਾ ਦਰਿਆ ਵਜੋਂ ਜਾਣਿਆ ਜਾਂਦਾ ਸੀ ਤੇ ਸਤਲੁਜ ਦੀ ਹੀ ਇੱਕ ਧਾਰਾ ਹੈ ਤੇ ਹੋਰ ਜਲਧਾਰਾਵਾਂ ਰਾਹੀਂ ਪੰਜਾਬ ਦੇ ਸ਼ਹਿਰਾਂ-ਕਸਬਿਆਂ ਦਾ ਗੰਦਾ ਪਾਣੀ ਸਮੇਟਦਾ ਹੋਇਆ ਗੁਰੂ ਨਾਨਕ ਦੇਵ ਦੇ ਵਰੋਸਾਏ ਕਸਬਾ ਸੁਲਤਾਨਪੁਰ ਲੋਧੀ ਤੇ ਦੂਜੇ ਪਾਸੇ ਮੱਖੂ ਨੇੜੇ ਹਰੀਕੇ ਵਿਖੇ ਬਿਆਸ ਦਰਿਆ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਤੇ ਪਾਕਿਸਤਾਨ ਵੱਲ ਨੂੰ ਹੋ ਤੁਰਦਾ ਹੈ। ਸਰਹੱਦ ਦੇ ਐਨ ਕਰੀਬ ਹੁਸੈਨੀਵਾਲਾ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਸਤਲੁਜ ਦੇ ਕੰਢੇ ਹੀ ਹਨ, ਕਿਉਂਕਿ ਅੰਗਰੇਜ਼ ਹਕੂਮਤ ਨੇ ਇਨ੍ਹਾਂ ਇਨਕਲਾਬੀ ਦੇਸ਼ਭਗਤਾਂ ਨੂੰ 23 ਮਾਰਚ 1931 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਚੁੱਪ ਚੁਪੀਤੇ ਸ਼ਾਮ ਵੇਲੇ ਫਾਂਸੀ ਦੇ ਕੇ ਉਨ੍ਹਾਂ ਦੀਆਂ ਦੇਹਾਂ ਹੁਸੈਨੀਵਾਲਾ ਲਾਗੇ ਸਤਲੁਜ ਵਿੱਚ ਰੋੜ੍ਹ ਦਿੱਤੀਆਂ ਸਨ। ਹੁਸੈਨੀਵਾਲਾ ਬੈਰਾਜ ਤੋਂ ਵੀ ਸਤਲੁਜ ਤੋਂ ਦੋ ਨਹਿਰਾਂ ਕੱਢੀਆਂ ਗਈਆਂ ਹਨ। ਸਤਲੁਜ ਵਿੱਚੋਂ ਅੰਗਰੇਜ਼ ਹਕੂਮਤ ਵੇਲੇ ਵੀ ਕਈ ਨਹਿਰਾਂ ਕੱਢੀਆਂ ਸਨ, ਜਿਨ੍ਹਾਂ ਵਿੱਚੋਂ ਰਾਜਸਥਾਨ ਦੇ ਸ੍ਰੀਗੰਗਾਨਗਰ ਇਲਾਕੇ ਨੂੰ ਜਾਂਦੀ ਗੰਗ ਨਹਿਰ ਵੀ ਅਹਿਮ ਹੈ।
ਸਤਲੁਜ ਕਰੀਬ 105 ਕਿਲੋਮੀਟਰ ਤੱਕ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਸਿਰਜਦਾ ਹੋਇਆ ਆਖਰ ਲਹਿੰਦੇ ਪੰਜਾਬ ਦੇ ਕਸੂਰ ਜ਼ਿਲੇ ਵਿੱਚ ਪੱਛਮ ਵੱਲ ਨੂੰ ਹੋ ਤੁਰਦਾ ਹੈ ਅਤੇ ਮੁਜ਼ੱਫਰਗੜ੍ਹ ਜ਼ਿਲੇ ਵਿੱਚ ਉੱਚ ਸ਼ਰੀਫ ਨੇੜੇ ਇਹ ਚਨਾਬ ਨਾਲ ਮਿਲ ਜਾਂਦਾ ਹੈ। ਇਸ ਸਥਾਨ ਨੂੰ ਪੰਜ ਨਦ ਆਖਿਆ ਜਾਂਦਾ ਹੈ, ਕਿਉਂਕਿ ਇਥੇ ਪੰਜਾਬ ਦੇ ਪੰਜੇ ਦਰਿਆ ਮਿਲਦੇ ਹਨ। ਇੱਕ ਪਾਸੇ ਝਨਾਂ ਆਪਣੇ ਨਾਲ ਰਾਵੀ ਤੇ ਜੇਹਲਮ ਦਾ ਪਾਣੀ ਲਿਆਉਂਦਾ ਹੈ। ਏਸੇ ਥਾਂ ਨੂੰ ਅਮੀਰ ਖੁਸਰੋ ਨੇ ਆਪਣੀ ਰਚਨਾ ਵਿੱਚ ਪੰਜ-ਆਬ ਆਖਿਆ ਹੈ। ਅਗਾਂਹ ਪੰਜਾਬ ਦੇ ਪੰਜੇ ਦਰਿਆਵਾਂ ਤੋਂ ਬਣਿਆ ਪੰਜ ਨਦ ਦਰਿਆ ਕਰੀਬ ਹੋਰ 45 ਮੀਲ ਜਾਂ 72 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਮਿੱਠਣਕੋਟ ਲਾਗੇ ਸਿੰਧੂ ਦਰਿਆ ਵਿੱਚ ਮਿਲ ਜਾਂਦਾ ਹੈ। ਸਿੰਧੂ ਦਰਿਆ ਅਗਾਂਹ ਸੂਬਾ ਸਿੰਧ ਵਿੱਚੋਂ ਵਗਦਾ ਹੋਇਆ ਪਾਕਿਸਤਾਨੀ ਬੰਦਰਗਾਹ ਕਰਾਚੀ ਨੇੜੇ ਅਰਬ ਸਾਗਰ ਵਿੱਚ ਸਮੁੰਦਰ 'ਚ ਸਮਾ ਜਾਂਦਾ ਹੈ।
ਸਾਹਿਤ ਤੇ ਸਭਿਆਚਾਰ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਇੰਨਾ ਕੁਝ ਦੇਣ ਵਾਲੇ ਸਤਲੁਜ ਨੂੰ ਪੰਜਾਬੀਆਂ ਨੇ ਕੁਝ ਵੀ ਨਹੀਂ ਦਿੱਤਾ। ਪੰਜਾਬ ਆਪਣੇ ਲੋਕ ਸਾਹਿਤ, ਗੀਤਾਂ, ਕਵਿਤਾਵਾਂ ਕਹਾਣੀਆਂ, ਗਿੱਧੇ-ਭੰਗੜੇ ਦੀਆਂ ਬੋਲੀਆਂ ਵਿੱਚ ਸਤਲੁਜ ਤੇ ਦੂਜੇ ਦਰਿਆਵਾਂ ਲਈ ਬਹੁਤਾ ਕੁਝ ਨਹੀਂ ਮਿਲਦਾ। ਕੁਝ ਕਵੀਆਂ ਨੇ ਜ਼ਰੂਰ ਪੰਜਾਬ ਦੇ ਦਰਿਆਵਾਂ 'ਤੇ ਕਲਾਮ ਲਿਖਿਆ ਹੈ, ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਈ ਕਵਿਤਾਵਾਂ ਵਿੱਚ ਝਨਾਂ, ਰਾਵੀ, ਸੁਹਾਂ ਅਤੇ ਤਵੀ ਦਰਿਆਵਾਂ ਦਾ ਜ਼ਿਕਰ ਆਉਂਦਾ ਹੈ। ਇਸ ਬਾਰੇ ਅਮਰਜੀਤ ਚੰਦਨ ਨੇ ਇਹ ਟਿੱਪਣੀ ਕੀਤੀ ਹੈ : ‘‘ਅਸੀਂ ‘ਧਰਤੀ ਪੰਜ ਦਰਿਆਵਾਂ ਦੀ' ‘ਧਰਤੀ ਪੰਜ ਦਰਿਆਵਾਂ ਦੀ’ ਦਾ ਕਲਿਆਣ ਅੱਠੇ ਪਹਿਰ ਸੱਤੇ ਦਿਨ ਕਰਦੇ ਹਾਂ, ਪੰਜ ਦਰਿਆਵਾਂ ਦੇ ਲੋਕਗੀਤ ਮੈਂ ਕਈ ਸਾਲਾਂ ਦਾ ਲੱਭਦਾ ਰਿਹਾਂ, ਪਰ ਕਿਤਿਓਂ ਕੋਈ ਦੱਸ ਨਹੀਂ ਪਈ। ਸੱਚ ਨਹੀਂ ਆਉਂਦਾ ਕਿ ਦਰਿਆਵਾਂ ਕੰਢੇ ਵਸਦੇ ਲੋਕਾਂ ਨੇ ਆਪਣੇ ਦਰਿਆਵਾਂ ਦੇ ਗੀਤ ਨਾ ਜੋੜੇ ਹੋਣਗੇ। ਸਾਡੇ ਸਾਹਿਤ 'ਚ ਨਦੀ ਦੀ ਕਵਿਤਾ ਨਾ ਹੋਣ ਵਰਗੀ ਹੈ, ਕਲਾ ਵਿੱਚ ਚਿੱਤਰ ਕੋਈ ਨਹੀਂ। ਲਹਿੰਦੇ ਪੰਜਾਬੀ ਫੋਟੋਗਰਾਫਰਾਂ ਨੇ ਓਧਰਲੇ ਦਰਿਆਵਾਂ ਦੀ ਬੜੀ ਸੁਥਰੀ ਫੋਟੋਕਾਰੀ ਕਰ ਲੀਤੀ ਹੈ। ‘ਸਾਡੇ ਵਲ’ ਦਾ ਵਰਕਾ ਖਾਲੀ ਹੈ।
‘‘ਕੋਈ ਵਿਰਲੀ ਪੰਜਾਬੀ ਕਵਿਤਾ ਦਰਿਆ ਨਾਲ ਗੱਲ ਕਰਦੀ ਹੈ। ਕਈ ਲੋਕ ਗੀਤਾਂ ਵਿੱਚ ਦਰਿਆ ਦਾ ਨਾਂ ਅਸਥਾਈ ਵਜੋਂ ਸਿਰਫ ਗੀਤ ਨੂੰ ਅੱਗੇ ਤੋਰਨ ਲਈ ਵਰਤਿਆ ਹੁੰਦਾ ਹੈ। ਜਿਵੇਂ-ਲੰਘ ਆ ਜਾ ਪੱਤਣ ਝਨਾਂ ਦਾ..., ਵਗਦੀ ਸੀ ਰਾਵੀ...। ਹਰਿੰਦਰ ਸਿੰਘ ਮਹਿਬੂਬ ਵਾਹਦ ਕਵੀ ਹੈ, ਜਿਹਨੇ ਪੰਜੇ ਦਰਿਆਵਾਂ ਬਾਰੇ ਲੰਮੀਆਂ-ਲੰਮੀਆਂ ਕਵਿਤਾਵਾਂ ਲਿਖੀਆਂ, ਪਰ ਇਹਨੇ ਹਰ ਕਵਿਤਾ ਵਿੱਚ ਐਸੀ ਇਲਾਹੀ ਧੁੰਦ ਖਿਲਾਰੀ ਹੋਈ ਹੈ ਕਿ ਦਰਿਆ ਸਿਆਣ 'ਚ ਨਹੀਂ ਆਉਂਦਾ। ਸਭ ਕਵਿਤਾਵਾਂ ਇੱਕੋ ਦਰਿਆ ਦੀਆਂ ਲਗਦੀਆਂ ਹਨ।”
ਹਾਂ, ਫਿਲਮਾਂ ਵਾਲਿਆਂ ਨੇ ਜ਼ਰੂਰ 1964 ਵਿੱਚ ‘ਸਤਲੁਜ ਦੇ ਕੰਢੇ’ ਨਾਮ ਵਾਲੀ ਇੱਕ ਪੰਜਾਬੀ ਰੁਮਾਂਟਿਕ ਫਿਲਮ ਬਣਾਈ, ਜਿਸ ਦੇ ਡਾਇਰੈਕਟਰ ਐੱਮ ਐੱਮ ਬਿੱਲੂ ਮਹਿਰਾ ਸਨ ਅਤੇ ਇਸ ਵਿੱਚ ਬਲਰਾਜ ਸਾਹਨੀ ਤੇ ਨਿਸ਼ੀ ਦੇ ਮੁੱਖ ਕਿਰਦਾਰ ਸਨ। ਪੰਜਾਬੀਆਂ ਨੇ ਉਂਝ ਵੀ ਸਤਲੁਜ ਨੂੰ ਪਾਣੀ ਤੋਂ ਤਾਂ ਖਾਲੀ ਕਰ ਦਿੱਤਾ, ਪਰ ਗੰਦਗੀ ਨਾਲ ਭਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸਤਲੁਜ ਦੇ ਜਿਸ ਪਾਣੀ ਤੋਂ ਸਿੱਖਾਂ ਲਈ ਪਹਿਲਾ ਅੰਮ੍ਰਿਤ ਤਿਆਰ ਹੋਇਆ, ਅੱਜ ਕਈ ਥਾਈਂ ਉਸ ਪਾਣੀ ਨੂੰ ਪੀਣਾ ਤਾਂ ਦੂਰ ਉਸ ਦੇ ਨੇੜੇ ਵੀ ਨਹੀਂ ਖੜ੍ਹਿਆ ਜਾ ਸਕਦਾ। ਇਸ ਵਿੱਚੋਂ ਇੰਨੀਆਂ ਨਹਿਰਾਂ ਕੱਢਣ ਦੇ ਬਾਅਦ ਵੀ ਸਤਲੁਜ-ਜਮਨਾ ਨਹਿਰ ਦੇ ਨਾਂਅ 'ਤੇ ਇਸ ਦੇ ਪਾਣੀ ਨੂੰ ਹੋਰ ਲੁੱਟਣ ਲਈ ਕਾਨੂੰਨੀ ਲੜਾਈਆਂ ਲੜੀਆਂ ਜਾ ਰਹੀਆਂ ਹਨ, ਸਿਆਸਤਾਂ ਖੇਡੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਸਤਲੁਜ ਵਿੱਚ ਹਜ਼ਾਰਾਂ ਲੀਟਰ ਲਾਹਣ ਰੋੜ੍ਹ ਦਿੱਤਾ ਗਿਆ, ਜਿਸ ਨਾਲ ਅਣਗਿਣਤ ਮੱਛੀਆਂ ਦੇ ਹੋਰ ਜੀਵ ਮਰ ਗਏ।
ਅੱਜ ਲੋੜ ਹੈ ਕਿ ਅਸੀਂ ਕੁਦਰਤ ਦੇ ਇਸ ਲਾਸਾਨੀ ਤੋਹਫੇ ਦੀ, ਭਾਵ ਪੰਜਾਬ ਦੇ ਸਾਰੇ ਹੀ ਦਰਿਆਵਾਂ ਦੀ ਸੰਭਾਲ ਕਰੀਏ। ਛੋਟੇ-ਛੋਟੇ ਵਕਤੀ ਲਾਹਿਆਂ ਲਈ ਇਨ੍ਹਾਂ ਨੂੰ ਪਲੀਤ ਨਾ ਕਰੀਏ। ਜੇ ਸਾਡੇ ਦਰਿਆ ਕਾਇਮ ਹਨ, ਤਾਂ ਹੀ ਪੰਜਾਬ, ਪੰਜਾਬ ਹੈ। ਤਾਂ ਹੀ ਪੰਜਾਬ, ਆਬਾਦ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’