Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੋਰੀ ਉੱਪਰ ਭ੍ਰਿਸ਼ਟਾਚਾਰ ਦਾ ਕੇਸ ਦਰਜ

September 18, 2020 10:19 PM

* 252 ਕਰੋੜ ਦਾ ਸਰਕਾਰੀ ਹੋਟਲ 7.52 ਕਰੋੜ ਦਾ ਵੇਚਿਆ

ਜੋਧਪੁਰ, 18 ਸਤੰਬਰ (ਪੋਸਟ ਬਿਊਰੋ)- ਰਾਜਸਥਾਨ ਦੇ ਉਦੈਪੁਰ ਵਿੱਚ ਲਛਮੀ ਵਿਲਾਸ ਪੈਲੇਸ ਹੋਟਲ ਨੂੰ 2002 ਵਿੱਚ ਕੌਡੀਆਂ ਦੇ ਭਾਅ ਵੇਚ ਕੇ ਕੇਂਦਰ ਸਰਕਾਰ ਨੂੰ 224 ਕਰੋੜ ਰੁਪਏ ਦਾ ਨੁਕਸਾਨ ਪੁਚਾਉਣ ਦੇ ਮਾਮਲੇ ਵਿੱਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿੱਚ ਵਿਨਿਵੇਸ਼ ਮੰਤਰੀ ਰਹੇ ਅਰੁਣ ਸ਼ੋਰੀ ਅਤੇ ਸੈਕਟਰੀ ਪ੍ਰਦੀਪ ਬੈਜਲ ਸਮੇਤ ਪੰਜ ਜਣਿਆਂ ਖਿਲਾਫ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦਾ ਹੁਕਮ ਹੋਇਆ ਅਤੇ ਅਦਾਲਤ ਨੇ ਡਿਪਟੀ ਕਮਿਸ਼ਨਰ ਨੂੰ ਹੋਟਲ ਕਬਜ਼ੇ ਵਿੱਚ ਲੈਣ ਦਾ ਹੁਕਮ ਦਿੱਤਾ ਹੈ। ਇਹ ਹੋਟਲ ਭਾਰਤੀ ਸੈਰ ਸਪਾਟਾ ਵਿਕਾਸ ਨਿਗਮ ਦਾ ਸੀ, ਜਿਸ ਦੇ ਵਿਨਿਵੇਸ਼ ਦੇ ਸਬੰਧ ਵਿੱਚ ਅਪਰਾਧਕ ਸਾਜ਼ਿਸ਼ ਰਚ ਕੇ ਦੋਸ਼ੀਆਂ ਨੇ ਇਸ ਨੂੰ ਸਿਰਫ 7.52 ਕਰੋੜ ਰੁਪਏ ਵਿੱਚ ਵੇਚਣ ਦਾ ਫੈਸਲਾ ਕਰ ਦਿੱਤਾ ਸੀ।
ਇਸ ਸੰਬੰਧ ਵਿੱਚ ਕੋਰਟ ਦਾ ਕਹਿਣਾ ਹੈ ਕਿ ਪ੍ਰਦੀਪ ਬੈਜਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਲਾਜਾਰਡ ਇੰਡੀਆ ਪ੍ਰਾਈਵੇਟ ਲਿਮਟਿਡ, ਨਵੀਂ ਦਿੱਲੀ ਦੇ ਓਦੋਂ ਦੇ ਮੈਨੇਜਿੰਗ ਡਾਇਰੈਕਟਰ ਆਸ਼ੀਸ਼ ਗੁਹਾ, ਮੈਸਰਜ਼ ਕਾਂਤੀ ਲਾਲ ਕਰਮਸੇ ਕੰਪਨੀ, ਮੁੰਬਈ ਤੇ ਹੋਟਲ ਕਾਰੋਬਾਰੀ ਲਲਿਤ ਸੂਰੀ ਦੇ ਭਾਰਤ ਹੋਟਲ ਲਿਮਟਿਡ ਨਵੀਂ ਦਿੱਲੀ ਦੇ ਪ੍ਰਵਾਨਤ ਵਫਦ ਅਤੇ ਕੇਂਦਰ ਸਰਕਾਰ ਦੇ ਅਣਪਛਾਤੇ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ ਦੇ ਨਾਲ ਮਿਲ ਕੇ ਮੈਸਰਜ਼ ਲਛਮੀ ਵਿਲਾਸ ਪੈਲੇਸ ਹੋਟਲ ਉਦੈਪੁਰ ਦੇ ਵਿਨਿਵੇਸ਼ ਦੇ ਸਬੰਧ ਵਿੱਚ ਅਪਰਾਧਕ ਸਾਜ਼ਿਸ਼ ਰਚੀ ਤੇ ਹੋਟਲ ਨੂੰ ਸਿਰਫ ਸੱਤ ਕਰੋੜ 52 ਲੱਖ ਰੁਪਏ ਵਿੱਚ ਵੇਚਣ ਦਾ ਫੈਸਲਾ ਕਰ ਦਿੱਤਾ ਸੀ। ਜਿਸ ਰੇਟ ਨਾਲ ਹੋਟਲ ਦੀ ਜ਼ਮੀਨ ਦੀ ਕੀਮਤ ਦਾ ਮੁੱਲਾਂਕਣ ਕੀਤਾ ਗਿਆ ਸੀ, ਉਹ ਸਰਕਾਰੀ ਤੌਰ `ਤੇ ਜ਼ਮੀਨ ਦੀ ਕੀਮਤ ਤੋਂ ਬਹੁਤ ਘੱਟ ਸੀ।
ਸੀ ਬੀ ਆਈ ਨੇ ਇਸ ਸਬੰਧ ਵਿੱਚ ਕੇਸ ਤਾਂ ਦਰਜ ਕੀਤਾ, ਜਾਂਚ ਵਿੱਚ ਕੋਈ ਸਬੂਤ ਨਾ ਮਿਲਣ ਦੇ ਆਧਾਰ `ਤੇ ਕੋਰਟ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਸੀ। ਅਦਾਲਤ ਨੇ ਸੀ ਬੀ ਆਈ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਰਿਪੋਰਟ ਵਿੱਚ ਦੋਸ਼ੀਆਂ ਵੱਲੋਂ ਜਾਇਦਾਦ ਦੇ ਮੁੱਲੰਕਣ ਨੂੰ ਘੱਟ ਗਿਣਨ ਦੀ ਗੱਲ ਉੱਤੇ ਨੋਟਿਸ ਲਿਆ। ਇਸ ਦੇ ਬਾਅਦ 13 ਅਗਸਤ 2019 ਨੂੰ ਹੁਕਮ ਪਾਸ ਕਰ ਕੇ ਜਾਂਚ ਲਈ ਇਹ ਕੇਸ ਫਿਰ ਸੀ ਬੀ ਆਈ ਨੂੰ ਸੌਂਪ ਦਿੱਤਾ। ਕੱਲ ਕੋਰਟ ਨੇ ਕਿਹਾ ਹੈ ਕਿ ਸੀ ਬੀ ਆਈ ਦੀ ਦੋਬਾਰਾ ਜਾਂਚ ਵਿੱਚ ਹੋਟਲ ਦੀ ਕੀਮਤ 252 ਕਰੋੜ ਰੁਪਏ ਦੱਸੀ ਗਈ ਹੈ, ਜਿਸ ਨੂੰ 7.52 ਕਰੋੜ ਰੁਪਏ ਵਿੱਚ ਵੇਚਿਆ ਸੀ। ਇਸ ਬਾਰੇ ਅਦਾਲਤ ਨੇ ਸ਼ੋਰੀ, ਬੈਜਲ, ਗੁਹਾ, ਮੈਸਰਜ਼ ਕਾਂਤੀ ਲਾਲ ਕਰਮਸੇ ਐਂਡ ਕੰਪਨੀ ਦੇ ਕਾਂਤੀ ਲਾਲ ਕਰਮਸੇ ਤੇ ਭਾਰਤ ਹੋਟਲ ਦੀ ਨਿਰਦੇਸ਼ਕ ਜਯੋਤਸਨਾ ਸੂਰੀ ਨੂੰ ਦੋਸ਼ੀ ਮੰਨਿਆ ਹੈ। ਲਲਿਤ ਸੂਰੀ ਦੀ ਮੌਤ ਦੇ ਬਾਅਦ ਉਨ੍ਹਾਂ ਦੀ ਪਤਨੀ ਜਯੋਤਨਾ ਸੂਰੀ ਨੇ ਹੋਟਲ ਦਾ ਕੰਮ ਸੰਭਾਲ ਲਿਆ ਸੀ। ਕੋਰਟ ਨੇ ਇਨ੍ਹਾਂ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਕਰ ਕੇ ਸਾਰਿਆਂ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼