Welcome to Canadian Punjabi Post
Follow us on

25

October 2020
ਪੰਜਾਬ

ਪੰਜਾਬ ਪਾਵਰਕਾਮ ਨੇ ਦੋ ਦਿਨਾਂ ਵਿੱਚ ਬਿਜਲੀ ਦੇ 150 ਕੁਨੈਕਸ਼ਨ ਕੱਟੇ

September 18, 2020 10:17 PM

* ਸਖਤੀ ਨਾਲ 1.60 ਕਰੋੜ ਦੀ ਡਿਫਾਲਟਰ ਰਿਕਵਰੀ

ਜਲੰਧਰ, 18 ਸਤੰਬਰ (ਪੋਸਟ ਬਿਊਰੋ)- ਪੰਜਾਬ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਵੱਲੋਂ ਬਿਜਲੀ ਬਿੱਲਾਂ ਦੀ ਰਿਕਵਰੀ ਲਈ ਡਿਫਾਲਟਰ ਖਪਤਕਾਰਾਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਵੱਲ ਪੈਡਿੰਗ ਬਿੱਲ ਵੱਧ ਤੋਂ ਵੱਧ ਵਸੂਲੇ ਜਾ ਸਕਣ। ਇਸ ਵਿਭਾਗ ਵੱਲੋਂ ਦੋ ਦਿਨਾਂ ਦੌਰਾਨ ਬਿੱਲ ਨਾ ਭਰਨ ਵਾਲਿਆਂ ਦੇ 150 ਤੋਂ ਵੱਧ ਕੁਨੈਕਸ਼ਨ ਕੱਟੇ ਗਏ ਅਤੇ ਇਸ ਸਖਤ ਕਾਰਵਾਈ ਨਾਲ 1.60 ਕਰੋੜ ਰੁਪਏ ਡਿਫਾਲਟਿੰਗ ਰਾਸ਼ੀ ਜਮ੍ਹਾ ਹੋ ਗਈ ਹੈ।
ਇਸ ਸੰਬੰਧ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਰਸੋਂ 89 ਲੱਖ ਰੁਪਏ ਦੀ ਰਿਕਵਰੀ ਹੋਈ ਤੇ ਬਾਕੀ 61 ਲੱਖ ਰੁਪਏ ਤੋਂ ਵੱਧ ਦੀ ਵਿਕਰੀ ਕੱਲ੍ਹ ਹੋਈ ਹੈ। ਉਨ੍ਹਾ ਕਿ ਸਮਝਾਉਣ ਦੇ ਬਾਵਜੂਦ ਲੋਕ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਰਹੇ ਅਤੇ ਡਿਫਾਲਟਰ ਰਕਮ ਵਧਦੀ ਜਾ ਰਹੀ ਹੈ। ਪਾਵਰਕਾਮ ਦੇ ਪਟਿਆਲਾ ਹੈੱਡਕੁਆਰਟਰ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰਿਕਵਰੀ ਸਭ ਤੋਂ ਅਹਿਮ ਹੈ, ਕਿਉਂਕਿ ਪਾਵਰਕਾਮ ਨੂੰ ਆਪਣੇ ਖਰਚੇ ਚਲਾਉਣ ਦੇ ਲਈ ਪੈਸੇ ਦੀ ਲੋੜ ਹੈ। ਇਸ ਲਈ ਵਿਭਾਗ ਨੇ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਹਨ, ਜੋ ਪਟਿਆਲਾ ਤੋਂ ਪੰਜਾਬ ਭਰ ਵਿੱਚ ਹੋਣ ਵਾਲੀ ਰਿਕਵਰੀ ਦੀ ਜਾਣਕਾਰੀ ਡਾਇਰੈਕਟਰ ਰੈਂਕ ਦੇ ਅਧਿਕਾਰੀ ਨੂੰ ਦੇਂਦੀਆਂ ਹਨ।
ਵਰਨਣ ਯੋਗ ਹੈ ਕਿ ਪਾਵਰ ਨਿਗਮ ਵੱਲੋਂ ਡਿਫਾਲਟਰਾਂ ਤੋਂ ਵਸੂਲੀ ਲਈ ਵੱਡੇ ਪੱਧਰ ਉੱਤੇ ਕੋਸ਼ਿਸ਼ਾਂ ਦੇ ਬਾਵਜੂਦ ਡਿਫਾਲਟਰ ਰਾਸ਼ੀ ਘਟਣ ਦੀ ਥਾਂ ਵਧਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਡਿਫਾਲਟਰ ਰਾਸ਼ੀ 145 ਕਰੋੜ ਸੀ, ਜੋ ਵਧ ਕੇ 150 ਕਰੋੜ ਤੱਕ ਪਹੁੰਚ ਚੁੱਕੀ ਹੈ। ਦੂਜੇ ਪਾਸੇ ਐਵਰੇਜ ਦੇ ਹਿਸਾਬ 70 ਲੱਖ ਦੀ ਰਿਕਵਰੀ ਨਾਲ ਵਿਭਾਗ ਨੂੰ ਹਰ ਮਹੀਨੇ 20 ਕਰੋੜ ਦੀ ਰਾਸ਼ੀ ਮਿਲਣ ਲੱਗ ਪਈ ਹੈ, ਜੋ ਕਿ ਸਖਤੀ ਦਾ ਨਤੀਜਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ