Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤਕੈਪਟਨ ਵਲੋਂ 4 ਨਵੰਬਰ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਤਰੀਆਂ ਨਾਲ ਮੀਟਿੰਗ ਕੀਤੀ, ਨਿੱਜੀ ਥਰਮਲਾਂ ਦਾ ਘਿਰਾਓ ਜ਼ਾਰੀ ਰੱਖਣ ਦਾ ਐਲਾਨਆਰ.ਡੀ.ਐੱਫ. ਰੋਕ ਕੇ ਮੋਦੀ ਨੇ ਪੰਜਾਬ 'ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ : ਹਰਪਾਲ ਚੀਮਾਪੇਂਡੂ ਵਿਕਾਸ ਫੰਡ ਬਾਰੇ ਕੇਂਦਰ ਸਰਕਾਰ ਦਾ ਫੈਸਲਾ ਮੰਦਭਾਗਾ, ਅਜਿਹੀ ਕੋਈ ਰਵਾਇਤ ਨਹੀਂ : ਕੈਪਟਨਦੇਸ਼ ਦੀਆਂ 500 ਤੋਂ ਵੱਧ ਕਿਸਾਨ ਜੱਥੇਬੰਦੀਆਂ ਹੋਈਆਂ ਇੱਕਜੁੱਟ, 5 ਨਵੰਬਰ ਨੂੰ ਦੇਸ਼-ਭਰ 'ਚ ਚੱਕਾ-ਜਾਮਮਾਈਕ ਪੈਂਸ ਦੇ ਪੰਜ ਨੇੜਲੇ ਅਧਿਕਾਰੀ ਪਾਏ ਗਏ ਕੋਵਿਡ-19 ਪਾਜ਼ੀਟਿਵਓਨਟਾਰੀਓ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1000 ਮਾਮਲੇ ਆਏ ਸਾਹਮਣੇ
ਨਜਰਰੀਆ

ਵਿਸ਼ਵ ਯੁੱਧ ਵੱਲ ਵੱਧ ਰਹੀ ਦੁਨੀਆ

September 18, 2020 08:45 AM

-ਦੀਪਕ ਜਲੰਧਰੀ
28 ਜੂਨ 1914 ਪਹਿਲੇ ਵਿਸ਼ਵ ਯੁੱਧ ਦਾ ਬੁਨਿਆਦੀ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ‘ਡਿਊਕ ਆਫ ਆਰਕ' ਦੀ ਹੱਤਿਆ ਹੋਈ ਸੀ, ਜਿਸ ਲਈ ਫਰਾਂਸ ਨੇ ਸਰਬੀਆ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਕਿ ਉਹ ਕਾਤਲ ਨੂੰ ਫਰਾਂਸ ਦੇ ਹਵਾਲੇ ਕਰੇ। ਸਰਬੀਆ ਨੇ ਕਾਤਲ ਨੂੰ ਫਰਾਂਸ ਹਵਾਲੇ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਫਿਰ 28 ਜੁਲਾਈ 1914 ਨੂੰ ਸਰਬੀਆ 'ਤੇ ਹਮਲਾ ਕਰ ਦਿੱਤਾ ਗਿਆ ਸੀ। ਇਥੋਂ ਪਹਿਲਾ ਵਿਸ਼ਵ ਸ਼ੁਰੂ ਹੋਇਆ ਸੀ। ਸੰਸਾਰ ਦੇ ਗੁੱਟਾਂ ਵਿੱਚ ਵੰਡਿਆ ਗਿਆ। ਇਸ ਯੁੱਧ ਵਿੱਚ ਇੱਕ ਕਰੋੜ ਤੋਂ ਵੱਧ ਲੋਕ ਮਾਰੇ ਚਲੇ ਗਏ। ਇਹ ਯੁੱਧ ਸੰਨ 1919 ਵਿੱਚ ਖਤਮ ਹੋਇਆ ਅਤੇ ਕਈ ਪ੍ਰਸ਼ਨ ਮਨੁੱਖਤਾ ਲਈ ਛੱਡ ਗਿਆ। ਸੰਨ 1919 ਵਿੱਚ ਇੱਕ ਸਮਝੌਤੇ ਹੇਠ ਸਾਰੇ ਦੇਸ਼ਾਂ ਨੂੰ ਅਮਨ ਅਤੇ ਸ਼ਾਂਤੀ ਲਈ ਕੁਝ ਯਤਨ ਕਰਨ ਦੀ ਗੱਲ ਕਹੀ ਗਈ। ਦਸ ਜੂਨ 1920 ਨੂੰ ਲੀਗ ਆਫ ਨੇਸ਼ਨਜ਼ ਬਣੀ, ਜਿਸ ਵਿੱਚ ਜੰਗ ਰੋਕਣ ਲਈ ਕਈ ਉਪਾਅ ਸੁਝਾਅ ਗਏ, ਪਰ ਸੰਨ 1938 ਦੇ ਆਉਂਦੇ-ਆਉਂਦੇ ਸਾਰੇ ਇਰਾਦੇ ਧਰੇ ਦੇ ਧਰੇ ਰਹਿ ਗਏ ਤੇ ਦੂਜੇ ਸੰਸਾਰ ਯੁੱਧ ਵੱਲ ਦੁਨੀਆ ਦੇ ਕਦਮ ਵਧ ਗਏ ਸਨ।
ਇੱਕ ਸਤੰਬਰ 1939 ਨੂੰ ਜਰਮਨੀ ਨੇ ਪੋਲੈਂਡ 'ਤੇ ਹਮਲਾ ਕਰ ਦਿੱਤਾ ਤੇ ਕੁਝ ਦਿਨਾਂ ਪਿੱਛੋਂ ਬਰਤਾਨੀਆ, ਫਰਾਂਸ ਵੀ ਜੰਗ ਵਿੱਚ ਸ਼ਾਮਲ ਹੋ ਗਏ। ਬਾਈ ਜੂਨ ਨੂੰ ਜਰਮਨੀ ਅਤੇ ਸੋਵੀਅਤ ਰੂਸ ਵਿਚਾਲੇ ਭਿਆਨਕ ਯੁੱਧ ਹੋਇਆ ਜਿਸ ਨੂੰ ਪਿੱਛੇ ਜਿਹੇ ਰੂਸ ਨੇ ਵਿਜੇ ਦਿਵਸ ਵਜੋਂ ਮਨਾਇਆ ਹੈ। ਇਸ ਸਮਾਗਮ ਵਿੱਚ ਭਾਰਤ ਦੇ 75 ਜਵਾਨ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਹੋਏ ਸਨ। ਇਸ ਜੰਗ ਵਿੱਚ ਜਾਪਾਨ ਨੇ ਅਮਰੀਕਾ ਦੇ ਪਰਲ ਹਾਰਬਰ 'ਤੇ ਹਮਲਾ ਕੀਤਾ ਸੀ ਅਤੇ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਐਟਮ ਬੰਬ ਸੁੱਟੇ ਸਨ। ਇਸ 'ਤੇ ਸੰਨ 1945 ਵਿੱਚ ਜਾਪਾਨ ਦੇ ਹਥਿਆਰ ਸੁੱਟ ਦੇਣ ਨਾਲ ਇਹ ਯੁੱਧ ਖਤਮ ਹੋ ਗਿਆ। ਇਸ ਦਾ ਭਿਆਨਕ ਪੱਖ ਇਹ ਹੈ ਕਿ ਇਸ ਸੰਸਾਰ ਜੰਗ ਵਿੱਚ ਸੱਤ ਕਰੋੜ ਤੋਂ ਵੱਧ ਲੋਕ ਮਾਰੇ ਗਏ। ਇਸ ਮਗਰੋਂ ਯੂ ਐੱਨ ਓ ਦੀ ਸਥਾਪਨਾ ਹੋਈ ਤਾਂ ਜੋ ਇੱਕ ਹੋਰ ਵਿਸ਼ਵ ਯੁੱਧ ਤੋਂ ਬਚਿਆ ਜਾ ਸਕੇ। ਅੱਗੋਂ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਅਜਿਹਾ ਹੋ ਸਕਿਆ?
ਜੰਗ ਸਦਾ ਛੋਟੀ ਜਿਹੀ ਚੰਗਿਆੜੀ ਤੋਂ ਸ਼ੁਰੂ ਹੋ ਕੇ ਭਿਆਨਕ ਲਪਟਾਂ ਵਿੱਚ ਬਦਲ ਜਾਂਦੀ ਹੈ। ਅੱਜ ਸੰਸਾਰ ਦੇ ਕਈ ਦੇਸ਼ਾਂ ਵਿੱਚ ਚੰਗਿਆੜੀਆਂ ਸੁਲਗ ਰਹੀਆਂ ਹਨ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿੰਨੀਆਂ ਵੀ ਲਹੂ ਭਿੱਜੀਆਂ ਵੱਡੀਆਂ ਘਟਨਾਵਾਂ ਹੋਈਆਂ, ਉਹ ਜੂਨ-ਜੁਲਾਈ ਦੇ ਮਹੀਨੇ ਵਿੱਚ ਕਿਉਂ ਹੋਈਆਂ? ਭਾਰਤ ਖੁਦ ਅੰਦਰੂਨੀ ਸੁਰੱਖਿਆ ਪ੍ਰਤੀ ਚਿੰਤਤ ਹੈ। ਗਲਵਾਨ ਘਾਟੀ ਵਿੱਚ ਚੀਨ ਲਗਾਤਾਰ ਦਖਲ ਦੇ ਰਿਹਾ ਹੈ। ਉਸ ਵੱਲੋਂ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਸਰਹੱਦ 'ਤੇ ਵੀ ਹਮਲਾਵਰ ਰੁਖ਼ ਅਪਣਾਇਆ ਜਾ ਰਿਹਾ ਹੈ ਤਾਂ ਜੋ ਉਸ ਦੀ ਵਿਸਥਾਰਵਾਦੀ ਸੋਚ ਅੱਗੇ ਵਧੇ ਤੇ ਇਨ੍ਹਾਂ ਖੇਤਰਾਂ 'ਤੇ ਉਸ ਦਾ ਕਬਜ਼ਾ ਹੋ ਜਾਵੇ। ਗਲਵਾਨ ਵਾਦੀ ਵਿੱਚ ਹੋਈ ਝੜਪ ਵਿੱਚ ਤਾਂ ਭਾਰਤ ਦੇ ਵੀਹ ਫੌਜੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚ ਕਰਨਲ ਰੈਂਕ ਦਾ ਇੱਕ ਅਧਿਕਾਰੀ ਵੀ ਸੀ।
ਅਮਰੀਕਾ, ਈਰਾਨ ਨਾਲ ਉਲਝਿਆ ਹੋਇਆ ਹੈ ਤੇ ਕੋਰੋਨਾ ਦੇ ਕਾਰਨ ਚੀਨ ਵੀ ਅਮਰੀਕਾ ਦੀ ਨਫਰਤ ਦਾ ਕੇਂਦਰ ਬਣਿਆ ਪਿਆ ਹੈ। ਤਿੰਨ ਜੁਲਾਈ 2020 ਨੂੰ ਇਜ਼ਰਾਈਲ ਨੇ ਈਰਾਨ ਦੇ ਐਟਮੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ। ਅੱਜ ਸੰਸਾਰ ਦੇ ਸਾਰੇ ਛੋਟੇ-ਵੱਡੇ ਦੇਸ਼ਾਂ ਵਿੱਚ ਪਰੇਸ਼ਾਨੀ ਦੇਖੀ ਜਾ ਸਕਦੀ ਹੈ। ਇੰਝ ਜਾਪਦਾ ਹੈ ਕਿ ਜਿਵੇਂ ਦੁਨੀਆ ਬਾਰੂਦ ਦੇ ਢੇਰ 'ਤੇ ਬੈਠੀ ਹੋਵੇ। ਚਾਰ ਦਰਜਨ ਦੇਸ਼ਾਂ ਕੋਲ ਐਟਮੀ ਹਥਿਆਰ ਹਨ। ਮਨੁੱਖਤਾ ਦੀ ਤਬਾਹੀ ਲਈ ਸਿਰਫ ਇੱਕ ਬਟਨ ਦੱਬਣ ਦੀ ਲੋੜ ਹੈ। ਪਾਕਿਸਤਾਨ ਦੇ ਸਿਆਸਤਦਾਨਾਂ ਵਿੱਚ ਇਹ ਚਰਚਾ ਆਮ ਸੁਣਨ ਨੂੰ ਮਿਲਦੀ ਹੈ ਕਿ ਐਟਮੀ ਹਥਿਆਰਾਂ ਦਾ ਬਟਨ ਕਿਤੇ ਅੱਤਵਾਦੀ ਸੰਗਠਨਾਂ ਦੇ ਹੱਥ ਨਾ ਲੱਗ ਜਾਵੇ।
ਜਦੋਂ ਈਰਾਨ ਵਿੱਚ ਤਖਤਾ ਪਲਟ ਹੋਇਆ ਤੇ ਸ਼ਹਿਨਸ਼ਾਹੀ ਖਤਮ ਕੀਤੀ ਗਈ, ਉਦੋਂ ਵੀ ਇੱਕ ਵਾਰ ਜੇਹਾਦੀਆਂ ਨੇ ਸੜਕਾਂ ਅਤੇ ਚੌਰਾਹਿਆਂ 'ਤੇ ਸ਼ਹਿਨਸ਼ਾਹੀ ਨਾਲ ਸੰਬੰਧਤ ਲੋਕਾਂ ਨੂੰ ਜਨਤਾ ਸਾਹਮਣੇ ਟੀ ਵੀ ਕੈਮਰਿਆਂ ਦੀ ਮੌਜੂਦਗੀ ਵਿੱਚ ਗੋਲੀਆਂ ਨਾਲ ਭੁੰਨਿਆ ਸੀ। ਅਜਿਹਾ ਹੀ ਅਫਗਾਨਿਸਤਾਨ ਵਿੱਚ ਹੋਇਆ ਜਦੋਂ ਨਜੀਬਉਲਾ ਨੰ ਲੈਂਪ ਪੋਸਟ 'ਤੇ ਟੰਗ ਕੇ ਫਾਂਸੀ ਦਿੱਤੀ ਗਈ ਸੀ। ਲੀਬੀਆ ਦੇ ਕਰਨਲ ਗੱਦਾਫੀ ਨੂੰ ਗਟਰ 'ਚੋਂ ਕੱਢ ਕੇ ਦਰਜਨਾਂ ਗੋਲੀਆਂ ਉਸ ਦੀ ਖੋਪੜੀ ਵਿੱਚ ਮਾਰੀਆਂ ਗਈਆਂ ਸਨ। ਸੱਦਾਮ ਹੁਸੈਨ ਦੀ ਫਾਂਸੀ ਨਾਲ ਉਸ ਦਾ ਵੀ ਇਹੋ ਹਸ਼ਰ ਹੋਇਆ। ਤਦ ਤੋਂ ਇਰਾਕ ਅੱਤਵਾਦ ਦੀ ਲਪੇਟ ਵਿੱਚ ਹੈ। ਇਸ ਅਨੁਮਾਨ ਅਨੁਸਾਰ ਅੱਜ ਤੱਕ ਲੱਖਾਂ ਲੋਕ ਮੌਤ ਦੀ ਨੀਂਦ ਸੁਲਾ ਦਿੱਤੇ ਗਏ ਹਨ।
ਸਾਨੂੰ ਲੱਗਦਾ ਹੈ ਕਿ ਯੂਰਪੀ ਦੇਸ਼ਾਂ ਨੇ ਧਾਰ ਰੱਖਿਆ ਹੋਵੇ ਕਿ ਜੇ ਸੰਸਾਰ ਜੰਗ ਹੋਵੇ ਤਾਂ ਉਹ ਦੱਖਣੀ ਏਸ਼ੀਆ ਜਾਂ ਏਸ਼ੀਆ ਦੇ ਦੂਸਰੇ ਦੇਸ਼ਾਂ ਵਿੱਚ ਹੋਵੇ ਕਿਉਂਕਿ ਯੂਰਪ ਦੋ ਵਿਸ਼ਵ ਯੁੱਧਾਂ ਵਿੱਚ ਬਹੁਤ ਨੁਕਸਾਨ ਝੱਲ ਚੁੱਕਾ ਹੈ। ਪਹਿਲੀ ਸੰਸਾਰ ਜੰਗ ਦੌਰਾਨ ਰੂਸ ਦੇ ਪੰਜਾਹ ਲੱਖ ਲੋਕ ਮਾਰੇ ਗਏ ਸਨ। ਅਫਗਾਨਿਸਤਾਨ 'ਚ ਤਾਲਿਬਾਨ ਅਤੇ ਅਲ ਕਾਇਦਾ ਨੂੰ ਰੋਕਣ ਲਈ ਰੂਸ ਨੇ ਨਜੀਬਉਲਾ ਸਰਕਾਰ ਦੀ ਮਦਦ ਲਈ ਜਿਹੜੇ ਸੈਨਿਕ ਭੇਜੇ ਸਨ, ਉਨ੍ਹਾਂ 'ਚੋਂ ਵੀ ਬਹੁਤੇ ਮੌਤ ਦੇ ਮੂੰਹ ਪੈ ਗਏ ਸਨ। ਇਸ ਲਈ ਰੂਸ ਵੀ ਅਮਰੀਕਾ ਵਾਂਗ ਕਿਸੇ ਵਿਸ਼ਵ ਯੁੱਧ ਵਿੱਚ ਪੈਣਾ ਨਹੀਂ ਚਾਹੁੰਦਾ। ਦੁਨੀਆ ਜਾਣਦੀ ਹੈ ਕਿ ਅਮਰੀਕਾ ਜਿਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਹਥਿਆਰ ਤੇ ਹੋਰ ਮਦਦ ਦਿੰਦਾ ਰਿਹਾ, ਉਹੀ ਸੰਗਠਨ ਅੱਜ ਉਸ ਦੇ ਜੀਅ ਦਾ ਜੰਜਾਲ ਬਣ ਚੁੱਕੇ ਹਨ। ਪਾਕਿਸਤਾਨੀ ਫੌਜ ਨੇ ਸੰਨ 1971 ਤੋਂ ਬਾਅਦ ਭਾਰਤ ਅਤੇ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ 'ਤੇ ਗੋਲੀਬਾਰੀ ਕਰ ਕੇ ਆਪਣਾ ਜੰਗ ਦਾ ਸ਼ੌਕ ਪੂਰਾ ਕਰਨ ਦੀ ਨੀਤੀ ਬਣਾ ਲਈ ਹੈ। ਸ਼ਾਇਦ ਇਸੇ ਲਈ ਉਹ ਚੀਨ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਦੋ ਡਵੀਜ਼ਨ ਫੌਜ ਗਿਲਗਿਤ ਆਦਿ ਪੀ ਓ ਕੇ ਖੇਤਰ ਵਿੱਚ ਖੜ੍ਹੀ ਕਰ ਦਿੱਤੀ ਹੈ। ਪਾਕਿਸਤਾਨ ਦੀ ਹੋਂਦ ਹੀ ਭਾਰਤ ਵਿਰੁੱਧ ਨਫਰਤ 'ਤੇ ਟਿਕੀ ਹੋਈ ਹੈ।
ਜਦੋਂ ਜੰਗ ਹੋਵੇਗੀ ਤਾਂ ਕੌਣ ਕਿਸ ਦਾ ਸਾਥ ਦੇਵੇਗਾ, ਕੁਝ ਕਿਹਾ ਨਹੀਂ ਜਾ ਸਕਦਾ। ਪਹਿਲੀ ਸੰਸਾਰ ਜੰਗ ਵਿੱਚ ਫਰਾਂਸ, ਰੂਸ ਅਤੇ ਬ੍ਰਿਟੇਨ ਇਕੱਠੇ ਸਨ। ਲੋਕ ਇਸ ਨੂੰ ਬੇਮੇਲ ਗਠਜੋੜ ਆਖਦੇ ਸਨ। ਸਾਰੇ ਦੇਸ਼ ਆਪੋ-ਆਪਣੇੇ ਹਿੱਤਾਂ ਦਾ ਧਿਆਨ ਰੱਖ ਕੇ ਹਿੱਸਾ ਲੈਂਦੇ ਹਨ। ਪਹਿਲੇ ਵਿਸ਼ਵ ਯੁੱਧ ਵਿੱਚ ਅਮਰੀਕਾ ਨੇ ਸੰਨ 1917 ਵਿੱਚ ਜਾ ਕੇ ਹਿੱਸਾ ਲਿਆ ਸੀ।
ਅੱਜ ਫਿਰ ਜੰਗ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਹਿਟਲਰ ਨੇ ਇੱਕ ਵਾਰ ਕਿਹਾ ਸੀ ਕਿ ਤੀਜਾ ਸੰਸਾਰ ਯੁੱਧ ਤੇਲ ਦੇ ਸਰੋਤਾਂ ਉੱਤੇ ਕਬਜ਼ੇ ਕਰਨ ਲਈ ਅਤੇ ਚੌਥਾ ਯੁੱਧ ਪਾਣੀ ਵਾਸਤੇ ਲੜਿਆ ਜਾਵੇਗਾ। ਕੀ ਉਸ ਦੀ ਗੱਲ ਸੱਚ ਹੋਣ ਵਾਲੀ ਹੈ? ਅਸੀਂ ਇਹ ਨਹੀਂ ਮੰਨਦੇ, ਕਿਉਂਕਿ ਚੀਨ ਵਰਗਾ ਦੇਸ਼ ਜਿਸ ਦੀ ਨੀਤੀ ਵਿਸਥਾਰਵਾਦ 'ਤੇ ਆਧਾਰਤ ਹੈ, ਉਹ ਦੂਜੇ ਦੇਸ਼ਾਂ ਦੀ ਜ਼ਮੀਨ ਹੜੱਪਣਾ ਚਾਹੁੰਦਾ ਹੈ। ਚੀਨ ਵਿਰੁੱਧ ਅੱਜ ਕਈ ਦੇਸ਼ ਖੜ੍ਹੇ ਹਨ ਜਿਹੜੇ ਉਸ ਦੇ ਗੁਆਂਢ ਵਿੱਚ ਹਨ। ਇਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਤਾਈਵਾਨ, ਸ੍ਰੀਲੰਕਾ, ਭੂਟਾਨ, ਥਾਈਲੈਂਡ, ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ ਅਤੇ ਮੰਗੋਲੀਆ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜਿਹੜੇ ਦੇਸ਼ ਚੀਨ ਤੋਂ ਕਰਜ਼ਾ ਲੈ ਚੁੱਕੇ ਹਨ, ਉਨ੍ਹਾਂ ਦੀ ਇੱਜ਼ਤ-ਆਬਰੂ ਅਤੇ ਜ਼ਮੀਨ ਨੂੰ ਚੀਨ ਉਵੇਂ ਹੀ ਹੜੱਪ ਲਵੇਗਾ ਜਿਵੇਂ ਕੋਈ ਸ਼ਾਹੂਕਾਰ ਧਨ ਦੇ ਬਦਲੇ ਕਿਸਾਨਾਂ ਦੀ ਜ਼ਮੀਨ ਜਾਇਦਾਦ ਹੜੱਪ ਲੈਂਦਾ ਹੈ। ਤੀਜਾ ਵਿਸ਼ਵ ਯੁੱਧ ਸੱਚਮੁੱਚ ਤੇਲ ਲਈ ਹੋਣ ਵਾਲਾ ਹੈ।
ਇਰਾਕ, ਲੀਬੀਆ, ਈਰਾਨ ਤੇ ਸੀਰੀਆ ਆਦਿ ਤੇਲ ਉਤਪਾਦਕ ਦੇਸ਼ਾਂ ਵਿੱਚ ਅਮਰੀਕਾ ਅਤੇ ਰੂਸ ਠੰਢੀ ਜੰਗ ਦੀ ਆੜ ਹੇਠ ਇੱਕ ਦੂਜੇ ਨੂੰ ਨੀਵਾਂ ਵਿਖਾਉਂਦੇ ਰਹੇ ਹਨ। ਅੱਜਕੱਲ੍ਹ ਚੀਨ ਦੀ ਹੱਠ-ਧਰਮੀ ਤੇ ਭਾਰਤ ਆਹਮੋ-ਸਾਹਮਣੇ ਖੜ੍ਹੇ ਹਨ। ਇਸ ਸੰਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਲੇਹ-ਲੱਦਾਖ ਦਾ ਦੌਰਾ ਕਰ ਚੁੱਕੇ ਹਨ। ਮੋਦੀ ਇਹ ਗੱਲ ਵੀ ਅਕਸਰ ਕਹਿੰਦੇ ਹਨ ਕਿ ਮੈਂ ਦੇਸ਼ ਦਾ ਸਿਰ ਝੁਕਣ ਨਹੀਂ ਦੇਵਾਂਗਾ। ਸਾਹਿਰ ਲੁਧਿਆਣਵੀ ਨੇ ਕਿਹਾ ਹੈ-
‘‘ਐ ਸ਼ਰੀਫ-ਇਨਸਾਨੋਂ, ਜੰਗ ਟਲਤੀ ਰਹੇ ਤੋ ਬਿਹਤਰ ਹੈ।”
ਜੰਗ ਖੁਦ ਇੱਕ ਮਸਲਾ ਹੈ, ਉਹ ਮਸਲਿਆਂ ਦਾ ਕੀ ਹੱਲ ਕਰੇਗੀ? ਕਾਸ਼, ਚੀਨ ਭਾਰਤ ਦੀ ਕੰਟਰੋਲ ਰੇਖਾ 'ਤੇ ਹੀ ਭਾਰਤ ਨਾਲ ਗੱਲਬਾਤ ਕਰੇ। ਨਹੀਂ ਤਾਂ ਸੰਸਾਰ ਯੁੱਧ ਹੋਇਆ ਤਾਂ ਇਸ ਵਾਰ ਭਾਰਤ ਦੇ ਨਾਲ-ਨਾਲ ਅਨੇਕਾਂ ਦੇਸ਼ ਚੀਨ ਨੂੰ ਸਬਕ ਸਿਖਾਉਣ ਲਈ ਮੈਦਾਨ ਵਿੱਚ ਉਤਰਨਗੇ।

 

Have something to say? Post your comment