Welcome to Canadian Punjabi Post
Follow us on

10

July 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ
 
ਨਜਰਰੀਆ

ਕਾਂਗਰਸ ‘ਸੱਤਾ ਦਾ ਸੁਪਨਾ' ਛੱਡੇ ਤਾਂ ਸੱਤਾ ਮਿਲੇ

September 15, 2020 09:04 AM

-ਵਿਜੈ ਵਿਦਰੋਹੀ
ਕਾਂਗਰਸ ਬੁਰੇ ਦੌਰ 'ਚੋਂ ਲੰਘ ਰਹੀ ਹੈ ਅਤੇ ਸ਼ਾਇਦ ਚੰਗਾ ਹੋਣਾ ਚਾਹੁੰਦੀ ਹੀ ਨਹੀਂ ਹੈ। ਗੁਲਾਮ ਨਬੀ ਆਜ਼ਾਦ ਦਾ ਕਹਿਣਾ ਹੈ ਕਿ ਕਾਂਗਰਸ 'ਚ ਚੋਣਾਂ ਨਾ ਹੋਈਆਂ ਤਾਂ 50 ਸਾਲ ਵਿਰੋਧੀ ਧਿਰ 'ਚ ਬੈਠਣਾ ਪਵੇਗਾ। ਅਜਿਹੀਆਂ ਖਰੀਆਂ-ਖਰੀਆਂ ਗੱਲਾਂ ਨਬੀ ਜੇ ਖਤ ਲਿਖਣ ਦੇ ਬਾਅਦ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਦੇ ਬਾਅਦ ਵੀ ਅਜਿਹਾ ਕਹਿ ਰਹੇ ਹਨ ਤਾਂ ਇਸ ਦੇ ਡੂੰਘੇ ਸਿਆਸੀ ਮਤਲਬ ਕੱਢੇ ਜਾਣੇ ਚਾਹੀਦੇ ਹਨ। ਆਜ਼ਾਦ ਕਹਿੰਦੇ ਹਨ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਵੇਗੀ ਤਾਂ ਜੋ ਚੁਣਿਆ ਜਾਵੇਗਾ ਉਸ ਨੂੰ ਚੁਣੇ ਜਾਣ ਦੇ ਬਾਅਦ ਪੰਜਾਹ ਫੀਸਦੀ ਤੋਂ ਵੱਧ ਦਾ ਸਮਰਥਨ ਮਿਲ ਜਾਵੇਗਾ, ਬੇਸ਼ੱਕ ਹੀ ਅੱਜ ਇੱਕ ਫੀਸਦੀ ਦਾ ਵੀ ਹਾਸਲ ਨਾ ਹੋਵੇ।
ਇਸ ਤੋਂ ਪਹਿਲਾਂ ਕਪਿਲ ਸਿੱਬਲ ਦਾ ਟਵੀਟ ਆਇਆ ਸੀ, ਜੋ ਕਾਂਗਰਸ 'ਚ ਬਗਾਵਤ ਦੀ ਕਹਾਣੀ ਨੂੰ ਹੋਰ ਅੱਗੇ ਲਿਜਾਂਦਾ ਹੈ। ਸਿੱਬਲ ਨੇ ਬਹੁਤ ਵੱਡੀ ਗੱਲ ਕੀਤੀ ਹੈ, ਜੇ ਇਸ ਨੂੰ ‘ਬਿਟਵੀਨ ਦਿ ਲਾਈਨਜ਼' ਸਮਝਿਆ ਜਾਵੇ ਤਾਂ ਕਹਿ ਰਹੇ ਹਨ ਕਿ ਅਹੁਦੇ ਤੋਂ ਵੱਡਾ ਦੇਸ਼ ਹੁੰਦਾ ਹੈ। ਕਿਤੇ ਨਾ ਕਿਤੇ ਸ਼ਾਇਦ ਉਹ ਸਾਫ ਕਹਿਣਾ ਚਾਹੰੁਦੇ ਹਨ ਕਿ ਨੇਤਾ ਤੋਂ ਵੱਡੀ ਪਾਰਟੀ ਜਾਂ ਇੰਝ ਕਹੋ ਕਿ ਅਹੁਦੇ ਤੋਂ ਵੱਡੀ ਪਾਰਟੀ ਹੁੰਦੀ ਹੈ, ਪਾਰਟੀ ਤੋਂ ਵੱਡਾ ਦੇਸ਼ ਹੁੰਦਾ ਹੈ। ਕਪਿਲ ਸਿੱਬਲ ਕਿਤੇ ਇਹ ਕਹਿਣਾ ਤਾਂ ਨਹੀਂ ਚਾਹ ਰਹੇ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅਹੁਦੇ ਬਾਰੇ ਹੀ ਜ਼ਿਆਦਾ ਸੋਚ ਰਹੇ ਹਨ।
ਆਖਿਰ 23 ਨੇਤਾਵਾਂ ਨੇ, ਆਪਣੇ ਹੀ ਨੇਤਾਵਾਂ ਨੇ, ਗਾਂਧੀ-ਨਹਿਰੂ ਪਰਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਵਾਲੇ ਨੇਤਾਵਾਂ ਨੇ ਅਜਿਹਾ ਕੀ ਕਹਿ ਦਿੱਤਾ ਕਿ ਦੋਵੇਂ ਦੁਖੀ ਹੋ ਗਏ। 2014 ਅਤੇ 2019 'ਚ 50-50 ਸੀਟਾਂ ਆਉਣ ਤੋਂ ਬਾਅਦ ਦੋਵੇਂ ਦੁਖੀ ਨਹੀਂ ਹੋਏ। ਬਿਹਾਰ, ਯੂ ਪੀ, ਆਸਾਮ, ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼ 'ਚ ਹਾਰ ਤੋਂ ਬਾਅਦ ਦੋਵੇਂ ਦੁਖੀ ਨਹੀਂ ਹੋਏ। ਨੌਜਵਾਨ ਕਾਂਗਰਸ ਵਿੱਚੋਂ ਖਿਸਕ ਰਹੇ ਹਨ। ਇਹ ਖ਼ਬਰ ਸੁਣ ਕੇ ਦੋਵੇਂ ਦੁਖੀ ਨਹੀਂ ਹੋਏ, ਕਾਂਗਰਸ ਦੇ ਬੁਨਿਆਦੀ ਵੋਟ ਬੈਂਕ ਵਿੱਚ ਮੋਦੀ ਨੇ ਜ਼ਬਰਦਸਤ ਸੰਨ੍ਹ ਲਾਈ ਹੈ ਕਿ ਇਹ ਤੱਥ ਜਾਣ ਕੇ ਵੀ ਦੋਵੇਂ ਦੁਖੀ ਨਹੀਂ ਹੋਏ। ਅੱਜ ਹਾਲਤ ਇਹ ਹੈ ਕਿ ਯੂ ਪੀ, ਬਿਹਾਰ, ਬੰਗਾਲ, ਓਡਿਸ਼ਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮਹਾਰਾਸ਼ਟਰ 'ਚ ਕਾਂਗਰਸ ਆਪਣੇ ਦਮ 'ਤੇ ਸੱਤਾ 'ਚ ਆ ਹੀ ਨਹੀਂ ਸਕਦੀ। ਇਹ ਕੌੜਾ ਸੱਚ ਜਾਣ ਕੇ ਵੀ ਦੋਵੇਂ ਦੁਖੀ ਨਹੀਂ ਹੋਏ।
23 ਨੇਤਾਵਾਂ ਨੇ ਇੱਕ ਪੂਰੇ ਸਮੇਂ ਲਈ ਪ੍ਰਧਾਨ ਦੀ ਮੰਗ ਕਰ ਲਈ। ਇੱਕ ਐਕਟਿਵ ਅਤੇ ਸੜਕ ਉੱਤੇ ਮੌਜੂਦਗੀ ਸਾਬਤ ਕਰਨ ਵਾਲੇ ਪ੍ਰਧਾਨ ਦੀ ਫਰਿਆਦ ਕਰ ਲਈ। ਪਾਰਟੀ ਬਚਾਉਣ ਦੀ ਅਪੀਲ ਕਰ ਲਈ। ਕਾਂਗਰਸੀ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਨ ਦੀ ਪ੍ਰਾਰਥਨਾ ਕਰ ਦਿੱਤੀ, ਬੋਰਡ 'ਚ ਵੱਡੇ ਮਸਲਿਆਂ 'ਤੇ ਵੱਡੇ ਫੈਸਲੇ ਲੈਣ ਦੀ ਬੇਨਤੀ ਕਰ ਦਿੱਤੀ ਤਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੁਖੀ ਹੋ ਗਏ। 23 ਨੇਤਾਵਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀਆਂ ਬੈਠਕਾਂ ਦਾ ਸੱਚ ਸਾਹਮਣੇ ਰੱਖ ਦਿੱਤਾ ਤਾਂ ਦੋਵੇਂ ਦੁਖੀ ਹੋ ਗਏ। 23 ਨੇਤਾਵਾਂ ਨੇ ਕਿਹਾ ਕਿ ਦੇਸ਼ ਜਦੋਂ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ ਅਤੇ ਅਜਿਹੇ 'ਚ ਵੀ ਕਾਂਗਰਸ ਨਹੀਂ ਜਾਗੀ ਤਾਂ ਦੇਸ਼ ਲਈ ਬੁਰਾ ਹੋਵੇਗਾ। ਇਸ 'ਚ ਦੁਖੀ ਹੋਣ ਦੀ ਕੀ ਗੱਲ ਹੈ।
ਸੱਚ ਇਹੀ ਹੈ ਕਿ ਕਾਂਗਰਸ ਬਚੇਗੀ ਤਾਂ ਗਾਂਧੀ-ਨਹਿਰੂ ਪਰਵਾਰ ਦਾ ਸਿਆਸੀ ਵਜੂਦ ਬਚੇਗਾ। ਇੱਕ ਮੌਕਾ ਗਾਂਧੀ-ਨਹਿਰੂ ਪਰਵਾਰ ਤੋਂ ਵੱਖ ਕਿਸੇ ਨੇਤਾ ਨੂੰ ਕਿਉਂ ਨਾ ਦਿੱਤਾ ਜਾਵੇ? ਉਂਝ ਵੀ ਕਾਂਗਰਸ ਕੋਲ ਗੁਆਉਣ ਲਈ ਕੁਝ ਨਹੀਂ ਹੈ। ਇਸ ਦਾ ਦੂਜਾ ਪਹਿਲੂ ਹੈ ਕਿ ਕਾਂਗਰਸ ਨੂੰ 2019 ਵਿੱਚ ਵੀ 19 ਫੀਸਦੀ ਵੋਟਾਂ ਮਿਲੀਆਂ ਸਨ। 12 ਕਰੋੜ ਵੋਟਾਂ। ਇਹ ਵੋਟਾਂ ਘੱਟ ਨਹੀਂ ਹੁੰਦੀਆਂ। ਪੂਰੇ ਗੈਰ-ਕਾਂਗਰਸੀ ਵਿਰੋਧੀਆਂ ਨੂੰ ਮਿਲਾ ਕੇ ਵੀ ਇੰਨੀਆਂ ਵੋਟਾਂ ਨਹੀਂ ਮਿਲੀਆਂ। ਇੰਨੀਆਂ ਵੋਟਾਂ ਦੀ ਮਜ਼ਬੂਤ ਨੀਂਹ ਜੇ ਕਿਸੇ ਪਾਰਟੀ ਦੇ ਕੋਲ ਹੋਵੇ ਤਾਂ ਉਹ ਸੱਤਾ ਦੀ ਇਮਾਰਤ ਬਣਾਉਣ ਦਾ ਸੁਪਨਾ ਦੇਖ ਸਕਦੀ ਹੈ, ਪਰ ਦਿੱਕਤ ਇਹ ਹੈ ਕਿ ਕਾਂਗਰਸ ਕੋਲ ਰਣਨੀਤੀ ਦੀ ਘਾਟ ਹੈ। ਮੋਦੀ ਸਟਾਈਲ ਸਿਆਸਤ ਦਾ ਤੋੜ ਕੱਢਣ ਵਾਲੇ ਦੀ ਘਾਟ ਹੈ। ਲੈ-ਦੇ ਕੇ ਦੋ ਗੱਲਾਂ ਕਹੀਆਂ ਜਾ ਰਹੀਆਂ ਹਨ, ਲਾਈਕ ਮਾਈਂਡਿਡ ਪਾਰਟੀਆਂ ਨੂੰ ਇਕੱਠੇ ਕਰੋ, ਕਾਂਗਰਸ ਛੱਡ ਕੇ ਗਏ ਨੇਤਾਵਾਂ ਨੂੰ ਵਾਪਸ ਪਾਰਟੀ 'ਚ ਲਿਆਉਣ ਦੀ ਕੋਸ਼ਿਸ਼ ਕਰੋ, ਪਰ ਭਾਜਪਾ ਨਾਲ ਸਿਰਫ ਇਸੇ ਆਧਾਰ 'ਤੇ ਲੜਿਆ ਨਹੀਂ ਜਾ ਸਕਦਾ ਹੈ। ਜੇ ਕਿਤੇ ਲੜਿਆ ਵੀ ਜਾ ਸਕਦਾ ਹੈ ਤਾਂ ਪਾਰਟੀ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਕੀਤਾ ਜਾ ਸਕਦਾ। ਮਮਤਾ ਬੈਨਰਜੀ, ਜਗਨ ਮੋਹਨ ਰੈੱਡੀ ਸ਼ਰਦ ਪਵਾਰ ਤੇ ਹੇਮੰਤ ਬਿਸਵਾ ਸ਼ਰਮਾ ਪਾਰਟੀ ਛੱਡ ਗਏ ਉਨ੍ਹਾਂ ਕੁਝ ਕੁ ਨੇਤਾਵਾਂ 'ਚੋਂ ਹਨ, ਆਪਣਾ ਦਮ ਦਿਖਾ ਰਹੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਕਾਂਗਰਸ ਵਿੱਚ ਨਹੀਂ ਜਾ ਰਿਹਾ ਅਤੇ ਨਾ ਕਿਸੇ ਨੇ ਵਾਪਸੀ ਲਈ ਅਰਜ਼ੀ ਲਾਈ ਹੈ। ਇਨ੍ਹਾਂ 'ਚੋਂ ਕਿਸੇ ਨੂੰ ਫਿਲਹਾਲ ਕਾਂਗਰਸ ਦੀ ਜ਼ਰੂਰਤ ਵੀ ਨਹੀਂ। ਕਾਂਗਰਸ ਨੇ ਸੱਤਾ 'ਚ ਆਉਣਾ ਹੈ ਤਾਂ ਦਸ ਸਾਲ ਲਈ ਸੱਤਾ ਦਾ ਸੁਪਨਾ ਛੱਡਣਾ ਹੀ ਪਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ