Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਅੰਤਰਰਾਸ਼ਟਰੀ

ਚੀਨ ਵੱਲੋਂ ਬ੍ਰਿਟੇਨ ਦੇ 40 ਹਜ਼ਾਰ ਲੋਕਾਂ ਦੀ ਜਾਸੂਸੀ ਕੀਤੀ ਗਈ

September 15, 2020 07:21 AM

* ਮਹਾਰਾਣੀ ਅਤੇ ਪ੍ਰਧਾਨ ਮੰਤਰੀ ਵੀ ਨਹੀਂ ਛੱਡੇ


ਲੰਡਨ, 14 ਸਤੰਬਰ, (ਪੋਸਟ ਬਿਊਰੋ)- ਚੀਨ ਦੀ ਇੱਕ ਕੰਪਨੀ ਨੇ ਸਿਰਫ ਭਾਰਤੀਆਗੂਆਂ, ਫੌਜ ਦੇ ਅਧਿਕਾਰੀਆਂ ਤੇ ਜੱਜਾਂ ਸਮੇਤ 10 ਹਜ਼ਾਰ ਲੋਕਾਂ ਦਾ ਡਾਟਾ ਹੀ ਇਕੱਠਾ ਨਹੀਂ ਕੀਤਾ, ਉਹ ਬ੍ਰਿਟੇਨ ਦੇ ਵੀ 40 ਹਜ਼ਾਰ ਤੋਂਵੱਧ ਪ੍ਰਮੁੱਖ ਲੋਕਾਂ ਦੀ ਜਾਣਕਾਰੀ ਇਕੱਠਾ ਕਰ ਕੇ ਜਾਸੂਸੀ ਲਈ ਦੇਂਦੀ ਰਹੀ ਹੈ। ਇਨ੍ਹਾਂ ਵਿੱਚ ਬ੍ਰਿਟੇਨ ਦੀ ਮਹਾਰਾਣੀ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਸ਼ਾਮਲ ਦੱਸੇ ਗਏ ਹਨ।
ਡਾਟਾ ਨਿਗਰਾਨੀ ਦੇ ਮਾਹਰਾਂ ਮੁਤਾਬਕ ਬ੍ਰਿਟਿਸ਼ ਸਮਾਜ ਵਿੱਚ ਇਹੋ ਜਿਹੀ ਨਿਗਰਾਨੀ ਕਰਨ ਦਾ ਕਲਪਨਾ ਤੋਂ ਪਰੇ ਸਮਝਿਆ ਜਾਂਦਾ ਹੈ। ਬ੍ਰਿਟਿਸ਼ ਖੁਫੀਆ ਸੂਤਰਾਂ ਨੇ ਵੀ ਇਸ ਨੂੰ ‘ਭਿਆਨਕ` ਕਿਹਾ ਹੈ। ਭਾਰਤ ਵਿੱਚ ਜਨਤਕ ਜੀਵਨ ਵਿੱਚਪਛਾਣੀਆਂ ਜਾਂਦੀਆਂ ਪ੍ਰਮੁੱਖ ਹਸਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿਗਰਾਨੀ ਕਰਨ ਦਾ ਖੁਲਾਸਾ ‘ਇੰਡੀਅਨ ਐਕਸਪ੍ਰੈਸ` ਨੇ ਇਸ ਸੋਮਵਾਰ ਨੂੰ ਕੀਤਾ ਅਤੇ ਏਸੇ ਦਿਨ ਬ੍ਰਿਟੇਨ ਦੀ ਅਖ਼ਬਾਰ ‘ਦਿ ਡੇਲੀ ਟੈਲੀਗ੍ਰਾਫ` ਨੇ ਓਥੋਂ ਦੇ ਲੋਕਾਂ ਦੀ ਜਾਸੂਸੀ ਕੀਤੇ ਜਾਣ ਦੀ ਖ਼ਬਰ ਦਿੱਤੀ ਹੈ। ਜਿਵੇਂ ਭਾਰਤ ਬਾਰੇ ਪੁੱਛਗਿੱਛ ਕੀਤੇ ਜਾਣ ਉੱਤੇ ਚੀਨੀ ਟੈਕਨੋਲੋਜੀ ਕੰਪਨੀ ਸਿਨਹੂਆ ਨੇ ਵੈਬਸਾਈਟ ਬੰਦ ਕਰ ਦਿੱਤੀ ਸੀ, ਉਹੀ ਕੁਝ‘ਦਿ ਡੇਲੀ ਟੈਲੀਗ੍ਰਾਫ` ਦੇ ਨਾਲ ਹੋਇਆ ਹੈ।
ਬ੍ਰਿਟਿਸ਼ ਅਖ਼ਬਾਰ ਡੇਲੀ ਟੈਲੀਗ੍ਰਾਫ ਦੇ ਮੁਤਾਬਕ ਚੀਨੀ ਕੰਪਨੀ ਨੇ ਆਪਣੀ ਸ਼ੈਤਾਨ ਹਰਕਤ ਨੂੰਚੀਨ ਦੇ ‘ਮਹਾਨ ਮੁੜ ਉਥਾਨ` ਮਿਸ਼ਨ ਲਈ ਕੀਤਾ ਦੱਸਿਆ ਹੈ। ਉਸ ਨੇ ਬ੍ਰਿਟੇਨ ਦੇ ਸੀਨੀਅਰ ਸਿਆਸਤਦਾਨਾਂ, ਸ਼ਾਹੀ ਖਾਨਦਾਨ ਦੇ ਲੋਕਾਂ, ਧਾਰਮਿਕ ਅਤੇ ਫੌਜੀ ਲੀਡਰਸਿ਼ਪ ਦੀਆਂ ਫਾਈਲਾਂ ਚੀਨੀ ਸਰਵਰ ਵਿੱਚ ਜਮ੍ਹਾਂ ਕੀਤੀਆਂ ਸਨ, ਜਿਨ੍ਹਾਂ ਦੀ ਵਰਤੋਂ ਖੁਫੀਆ ਤਰੀਕੇ ਨਾਲ ਜਾਸੂਸੀ ਲਈ ਕੀਤੀ ਜਾਣੀ ਹੈ। ਇਸ ਡਾਟਾ ਵਿੱਚ ਨਾਮ, ਜਨਮ ਤਾਰੀਖ਼, ਸਿੱਖਿਆ, ਪ੍ਰਫੈਸ਼ਨਲ ਜੀਵਨ ਅਤੇ ਹੋਰ ਸੂਚਨਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਵੰਸ਼ਾਵਲੀ, ਸ਼ੌਕ ਤੇ ਰੁਚੀਆਂ ਦੀ ਜਾਣਕਾਰੀ ਹੈ। ਵੱਡੇ ਅਫਸਰਾਂ ਦਾ ਵੇਰਵਾ ਵੀ ਇਸ ਵਿੱਚ ਮਿਲਿਆ ਹੈ। ਅਖ਼ਬਾਰ ਨੇ ਪੂਰੇ ਦੋ ਸਫਿਆਂ ਦੇ ਕੇ ਵੇਰਵੇ ਦੇ ਕੁਝ ਅੰਸ਼ ਛਾਪੇ ਹਨ ਅਤੇ ਪਤਾ ਲੱਗਾ ਹੈ ਕਿ ਇਸ ਕੰਪਨੀ ਨੇ ਇਹੀ ਜਾਣਕਾਰੀਆਂ ਅਮਰੀਕਾ, ਕੈਨੇਡਾ, ਭਾਰਤ ਤੇ ਜਾਪਾਨ ਵਿੱਚ ਵੀ ਇਕੱਠੀਆਂ ਕੀਤੀਆਂ ਹਨ। ਸਿਨਹੁਆ ਡਾਟਾ ਨਾਂਅ ਦੀ ਕੰਪਨੀ ਕਹਿੰਦੀ ਹੈ ਕਿ ਉਹ ਇਸ ਨੂੰ ਫੌਜ, ਸੁਰੱਖਿਆ ਅਤੇ ਵਿਦੇਸ਼ੀ ਪ੍ਰਚਾਰ ਲਈ ਪੇਸ਼ ਕਰਦੀ ਹੈ। ਇਸ ਨੂੰ ਚੀਨ ਦੇ ਸੁਰੱਖਿਆ ਖੇਤਰ ਦੇ ਖ਼ਰੀਦਦਾਰਾਂ ਨੂੰ ਵੇਚਿਆ ਜਾਂਦਾ ਹੈ।
ਸਮਝਿਆ ਜਾਂਦਾ ਹੈ ਕਿ ਇਹ ਡਾਟਾ ਇੱਕ ਚੀਨ ਵਿਰੋਧੀ ਕਰਮਚਾਰੀ ਨੇ ਚੁਰਾਇਆ ਅਤੇ ਫਿਰ ‘ਫਾਈਵ ਆਈਜ਼ ਇੰਟੈਲੀਜੈਂਸ ਨੈੱਟਵਰਕ` ਨਾਲ ਸ਼ੇਅਰ ਕੀਤਾ ਹੈ। ਇਹ ਪੰਜ ਦੇਸ਼ਾਂ ਦਾ ਸਾਂਝਾ ਅਦਾਰਾ ਹੈ। ਚੀਨ ਸਰਕਾਰ ਦੇ ਬੁਲਾਰੇ ਨੇ ਕੰਪਨੀ ਅਤੇ ਚੀਨ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੇ ਸੰਪਰਕਬਾਰੇ ਕੁਝ ਵੀ ਕਹਿਣਤੋਂ ਇਨਕਾਰ ਕਰ ਦਿੱਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ