Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਲੱਦਾਖ ਵਿੱਚ ਭਾਰਤ-ਚੀਨ ਟਕਰਾਅ, ਕੌਣ ਜੇਤੂ ਹੋਵੇਗਾ

September 11, 2020 07:57 AM

-ਪੂਨਮ ਆਈ ਕੌਸ਼ਿਸ਼
ਅਸਲ 'ਚ ਭਾਰਤ ਅਤੇ ਚੀਨ ਦੇ ਸੰਬੰਧ ਉਤਰਾਅ-ਚੜ੍ਹਾਅ ਪੂਰਨ ਹਨ ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਿਆਸੀ ਹਵਾ ਕਿਹੜੇ ਪਾਸੇ ਵਗ ਰਹੀ ਹੈ। ਮੌਜੂਦਾ ਸਮੇਂ ਦੋਵੇਂ ਦੇਸ਼ ਇੱਕ-ਦੂਜੇ ਦੇ ਰੁਖ 'ਤੇ ਕਾਇਮ ਹਨ ਕਿ ਸਾਡੇ ਮਾਮਲੇ 'ਚ ਦਖਲ ਅੰਦਾਜ਼ੀ ਨਾ ਕੀਤੀ ਜਾਵੇ, ਪਰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਕੱਲ੍ਹ ਤੱਕ ਭਾਰਤ ਵੀ ਇਸ ਗੱਲ ਨੂੰ ਮੰਨਦਾ ਸੀ ਕਿ ਸਰਹੱਦੀ ਮੁੱਦੇ ਨੂੰ ਹੋਰ ਮੁੱਦਿਆਂ ਤੋਂ ਵੱਖ ਕੀਤਾ ਜਾ ਸਕਦਾ ਹੈ ਅਤੇ ਹੋਰ ਦੋ-ਪੱਖੀ ਸੰਬੰਧਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਪਰ ਗਲਵਾਨ 'ਚ ਟਕਰਾਅ ਅਤੇ ਪੂਰਬੀ ਲੱਦਾਖ 'ਚ ਮੁੜ ਕੇ ਝੜਪ ਨੇ ਚੀਨ ਦੀ ਇਸ ਧਾਰਨਾ ਨੂੰ ਝੁਠਲਾ ਦਿੱਤਾ ਹੈ, ਜਿਸ ਕਾਰਨ ਭਾਰਤ ਆਪਣੀ ਚੀਨ ਨੀਤੀ ਨੂੰ ਮੁੜ ਨਿਰਧਾਰਤ ਕਰ ਰਿਹਾ ਹੈ ਅਤੇ ਇਹ ਸਪੱਸ਼ਟ ਕਰ ਰਿਹਾ ਹੈ ਕਿ ਜੇ ਉਸ ਨੂੰ ਹਾਸ਼ੀਏ 'ਤੇ ਲਿਜਾਣ ਦਾ ਯਤਨ ਕੀਤਾ ਜਾਵੇਗਾ ਤਾਂ ਉਹ ਢੁੱਕਵਾਂ ਜਵਾਬ ਦੇਵੇਗਾ।
29-30 ਅਗਸਤ ਨੂੰ ਪੈਂਗੋਗ ਤਸੋ ਝੀਲ ਦੇ ਦੱਖਣੀ ਕੰਢੇ ਚੀਨ ਵੱਲੋਂ ਇਕਪਾਸੜ ਢੰਗ ਨਾਲ ਸਥਿਤੀ ਨੂੰ ਬਦਲਣ ਦੇ ਯਤਨਾਂ ਨੂੰ ਰੋਕਣ ਲਈ ਭਾਰਤੀ ਫੌਜ ਵੱਲੋਂ ਕੋਈ ਕਾਰਵਾਈ ਕੀਤੀ ਗਈ ਅਤੇ ਇਹ ਦੱਸਦਾ ਹੈ ਕਿ 1962 ਵਾਂਗ ਚੀਨ ਸਾਡੇ 'ਤੇ ਦਾਦਾਗਿਰੀ ਨਹੀਂ ਚਲਾ ਸਕਦਾ। ਇਸ ਉਤੇ ਚੀਨ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ, ਜਿਸ ਨਾਲ ਲੱਦਾਖ 'ਚ ਅਸਲ 'ਚ ਕੰਟਰੋਲ ਰੇਖਾ 'ਤੇ ਤਣਾਅ ਵਧਿਆ। ਅਸਲ ਕੰਟਰੋਲ ਰੇਖਾ ਬਾਰੇ ਦੋਵਾਂ ਦੇਸ਼ਾਂ ਦੀਆਂ ਵੱਖ-ਵੱਖ ਧਾਰਨਾਵਾਂ ਹਨ ਅਤੇ ਇਹ ਸਪੱਸ਼ਟ ਤੌਰ 'ਤੇ ਨਿਰਧਾਰਤ ਨਹੀਂ ਹਨ।
ਭਾਰਤ ਨੇ ਸਰਹੱਦੀ ਮਾਮਲੇ ਵਿੱਚ ਚੀਨ ਨਾਲ ਵਤੀਰੇ 'ਚ ਦੋ ਤਬਦੀਲੀਆਂ ਕੀਤੀਆਂ ਹਨ। ਪਹਿਲੀ ਚੀਨ ਵੱਲੋਂ ਜ਼ਮੀਨ 'ਤੇ ਸਥਿਤੀ ਨੂੰ ਬਦਲਣ ਦੇ ਯਤਨ ਨੂੰ ਰੋਕਣ ਲਈ ਫੌਜ ਤੁਰੰਤ ਕਦਮ ਚੁੱਕ ਰਹੀ ਹੈ। ਚੀਫ ਆਫ ਡਿਫੈਂਸ ਸਟਾਫ ਜਰਨਲ ਰਾਵਤ ਨੇ ਕਿਹਾ ਕਿ ਭਾਰਤ ਕੋਲ ਫੌਜੀ ਬਦਲ ਮੌਜੂਦ ਹੈ। ਸਰਹੱਦ ਉੱਤੇ ਤਣਾਅ ਘੱਟ ਕਰਨ ਦੀਆਂ ਗੱਲਾਂ ਦੇ ਬਾਵਜੂਦ ਫੌਜੀ ਕਮਾਂਡਰ ਸਰਹੱਦ 'ਤੇ ਤਣਾਅ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਦੇ ਲਈ ਗੱਲਬਾਤ ਵੀ ਚੱਲ ਰਹੀ ਹੈ, ਪਰ ਇਸ ਦਿਸ਼ਾ 'ਚ ਕੋਈ ਠੋਸ ਪ੍ਰਗਤੀ ਨਹੀਂ ਹੋ ਰਹੀ।
ਦੂਸਰਾ, ਕੂਟਨੀਤਿਕ ਪੱਖ ਤੋਂ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦਰਮਿਆਨ ਗੱਲਬਾਤ ਦੇ ਅਨੇਕ ਦੌਰਾਂ ਨਾਲ ਇਸ ਮਾਮਲੇ 'ਚ ਕੋਈ ਪ੍ਰਗਤੀ ਨਹੀਂ ਹੋਈ। ਭਾਰਤ ਚਾਹੁੰਦਾ ਹੈ ਕਿ ਚੀਨ ਜਿਉਂ ਦੀ ਤਿਉਂ ਸਥਿਤੀ ਨੂੰ ਬਹਾਲ ਕਰੇ, ਜਦ ਕਿ ਚੀਨ ਚਾਹੁੰਦਾ ਹੈ ਕਿ ਭਾਰਤ ਵਪਾਰਕ ਦੋ-ਪੱਖੀ ਸੰਬੰਧਾਂ ਨੂੰ ਸਰਹੱਦੀ ਮੁੱਦੇ ਨਾਲੋਂ ਅਲੱਗ ਰੱਖੇ, ਪਰ ਭਾਰਤ ਨੇ ਚੀਨ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਹੈ। ਕੀ ਭਾਰਤ ਇਹ ਤਣਾਅ ਦੂਰ ਕਰ ਸਕਦਾ ਹੈ? ਇਸ ਖੇਤਰ 'ਚ ਚੀਨ ਵੱਲੋਂ ਗਲਬਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਭਾਰਤ ਨੇ ਕੂਟਨੀਤਿਕ ਨਜ਼ਰੀਏ ਤੋਂ ਵਿਸ਼ਵ ਦੇ ਨੇਤਾਵਾਂ ਦਾ ਸਮਰਥਨ ਹਾਸਲ ਕੀਤਾ ਹੈ। ਇਸ ਦੇ ਬਾਵਜੂਦ ਭਾਰਤ ਕੋਲ ਕੀ ਬਦਲ ਹਨ?
ਕੀ ਵਿਦੇਸ਼ੀ ਨੀਤੀ ਦੇ ਗਲਬਾਵਾਦੀ ਰੁਖ ਦਾ ਹਮਲਾਵਰ ਨਤੀਜਾ ਨਿਕਲੇਗਾ? ਸਰਹੱਦ ਉੱਤੇ ਦੋਵਾਂ ਦੇਸ਼ਾਂ ਦੇ ਫੌਜੀ ਇੱਕ-ਦੂਸਰੇ 'ਤੇ ਬੰਦੂਕਾਂ ਤਾਣੀ ਖੜ੍ਹੇ ਹਨ। ਇਸ ਲਈ ਬੇਯਕੀਨੀ ਦੀ ਸਥਿਤੀ ਬਣੀ ਹੈ। ਚੀਨ ਦੇ ਕਦਮਾਂ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਕੂਟਨੀਤਿਕ, ਆਰਥਿਕ ਤੇ ਫੌਜੀ ਵਿਰੋਧ ਦੀ ਸਮਰੱਥਾ ਵਿਕਸਿਤ ਕਰਨੀ ਹੋਵੇਗੀ। ਇੱਕ ਅਜਿਹੀ ਸਰਹੱਦ, ਜਿਸਦਾ ਨਿਰਧਾਰਨ ਨਹੀਂ ਕੀਤਾ ਗਿਆ ਅਤੇ ਜਿਸ 'ਤੇ ਵਿਵਾਦ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੱਲਿਆ ਆ ਰਿਹਾ, ਉਹ ਵੀ ਇੱਕ ਅਜਿਹੇ ਗੁਆਂਢੀ ਨਾਲ ਜੋ ਵਿੱਚ-ਵਿਚਾਲੇ ਤਾਕਤ ਦੀ ਵਰਤੋਂ ਕਰਦਾ ਰਿਹਾ ਹੋਵੇ।
ਪਿਛਲੀ ਵਾਰ ਭਾਰਤ ਨੇ ਚੀਨ 'ਤੇ 1962 'ਚ ਭਰੋਸਾ ਕੀਤਾ ਸੀ ਅਤੇ ਉਸ ਤੋਂ ਬਾਅਦ ਭਾਰਤ-ਚੀਨ ਜੰਗ ਹੋਈ ਸੀ, ਜਿਸ ਨੂੰ ਭਾਰਤ ਨਹੀਂ ਭੁਲਾ ਸਕਦਾ। ਅਸੀਂ ਇੱਕ ਅਜਿਹੇ ਦੇਸ਼ ਨਾਲ ਅੱਜ ਵਿਹਾਰ ਕਰ ਰਹੇ ਹਾਂ। ਇਸ ਦੇ ਇਲਾਵਾ ਚੀਨ ਇਸ ਉਪ-ਮਹਾਦੀਪ 'ਚ ਅਫਗਾਨਿਸਤਾਨ, ਨੇਪਾਲ ਅਤੇ ਪਾਕਿਸਤਾਨ ਨਾਲ ਗੱਲਬਾਤ ਅਤੇ ਸੰਬੰਧ ਮਜ਼ਬੂਤ ਕਰਕੇ ਇੱਕ ਚੌਕੋਨੀ ਯੂਨੀਅਨ ਬਣਾ ਰਿਹਾ ਹੈ। ਉਹ ਚੀਨ ਦੇ ਸਭ ਤੋਂ ਵੱਡੇ ਸੂਬੇ ਜਿਨਜਿਆਂਗ ਨੂੰ ਪਾਕਿਸਤਾਨ ਦੇ ਬਲੋਚਿਸਤਾਨ 'ਚ ਗਵਾਦਰ ਬੰਦਰਗਾਹ ਨਾਲ ਜੋੜਨ ਲਈ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਬਣਾ ਰਿਹਾ ਹੈ, ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚੋਂ ਹੋ ਕੇ ਲੰਘਦਾ ਹੈ ਅਤੇ ਜੋ ਭਾਰਤ ਦੀ ਇਲਾਕਾਈ ਅਖੰਡਤਾ ਦੀ ਉਲੰਘਣਾ ਕਰ ਰਿਹਾ ਹੈ।
ਚੀਨ ਵੱਲੋਂ ਭਾਰਤ ਨੂੰ ਘੇਰਨ ਦੀ ਰਣਨੀਤੀ ਦੇ ਜਵਾਬ 'ਚ ਭਾਰਤ ਨੇ ਲੁਕ ਐਟ ਨਾਰਥ ਈਸਟ ਪਾਲਿਸੀ ਬਣਾਈ ਹੈ ਜਿਸ ਦਾ ਮਕਸਦ ਚੀਨ ਦੇ ਗੁਆਂਢੀ ਦੇਸ਼ਾਂ ਨਾਲ ਗਠਜੋੜ ਬਣਾਉਣਾ ਹੈ। ਭਾਰਤ ਮਿਆਂਮਰ, ਸ਼੍ਰੀਲੰਕਾ, ਵੀਅਤਨਾਮ ਆਦਿ ਨਾਲ ਸੰਬੰਧ ਮਜ਼ਬੂਤ ਕਰ ਰਿਹਾ ਹੈ। ਭਾਰਤ-ਤਿੱਬਤ, ਜਿਨਜਿਆਂਗ ਅਤੇ ਹਾਂਗਕਾਂਗ ਬਾਰੇ ਆਪਣੀ ਨੀਤੀ ਦੀ ਘੋਖ ਕਰ ਰਿਹਾ ਹੈ ਅਤੇ ਤਾਈਵਾਨ ਦੇ ਨਾਲ ਆਪਣੇ ਸੰਬੰਧਾਂ ਨੂੰ ਹੌਲੀ-ਹੌਲੀ ਮਜ਼ਬੂਤ ਬਣਾ ਰਿਹਾ ਹੈ। ਭਾਰਤ-ਚੀਨ ਗੁੰਝਲਦਾਰ ਸੰਬੰਧਾਂ ਬਾਰੇ ਸਾਨੂੰ ਕਿਸੇ ਭਰਮ 'ਚ ਨਹੀਂ ਰਹਿਣਾ ਚਾਹੀਦਾ, ਪਰ ਚੀਨ ਦੀਆਂ ਗਲਬਾਵਾਦੀ ਖਾਹਿਸ਼ਾਂ ਅਤੇ ਸਰਹੱਦ 'ਤੇ ਵਿਵਾਦ ਨੂੰ ਦੇਖਦੇ ਹੋਏ ਇੱਕ ਬੇਯਕੀਨੀ ਬਣੀ ਹੋਈ ਹੈ।
ਪ੍ਰਧਾਨ ਮੰਤਰੀ ਮੋਦੀ ਇੱਕ ਬਦਲਵੀਂ ਵਿਸ਼ਵ ਪੱਧਰੀ ਸਪਲਾਈ ਲੜੀ ਦੇ ਰੂਪ 'ਚ ਭਾਰਤ ਨੂੰ ਪੇਸ਼ ਕਰਨ ਦਾ ਯਤਨ ਕਰ ਰਹੇ ਹਨ, ਪਰ ਸਾਨੂੰ ਇਹ ਵੀ ਅਹਿਸਾਸ ਹੈ ਕਿ ਚੀਨ ਦਾ ਨਿਵੇਸ਼ ਮਹੱਤਵ ਪੂਰਨ ਹੈ ਅਤੇ ਇੱਕ ਮਜ਼ਬੂਤ ਗੁਆਂਢੀ ਦੇਸ਼ ਨਾਲ ਟਕਰਾਅ ਨਹੀਂ ਹੋਣਾ ਚਾਹੀਦਾ, ਇਸ ਲਈ ਦੋਵਾਂ ਮੁਕਾਬਲੇਬਾਜ਼ਾਂ ਅਤੇ ਵਿਰੋਧਾਭਾਸੀ ਦੇਸ਼ਾਂ ਦੇ ਟਕਰਾਅ ਨੂੰ ਘਟਾਉਣ ਬਾਰੇ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਇਸ ਲਈ ਜੇ ਇਸ ਮਾਮਲੇ 'ਚ ਕੋਈ ਸਫਲਤਾ ਨਾ ਮਿਲੀ ਤਾਂ ਫਿਲਹਾਲ ਭਾਰਤ ਅਤੇ ਚੀਨ ਦੇ ਫੌਜੀ ਅਸਲ ਕੰਟਰੋਲ ਰੇਖਾ 'ਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੇ ਰਹਿਣਗੇ। ਲੰਬੇ ਸਮੇਂ 'ਚ ਭਾਰਤ-ਚੀਨ ਸੰਬੰਧ ਭਾਰਤ ਦੇ ਰਣਨੀਤਿਕ ਟੀਚਿਆਂ ਅਤੇ ਖੇਤਰੀ ਤੇ ਵਿਸ਼ਵ ਪੱਧਰੀ ਸੁਰੱਖਿਆ ਵਾਤਾਵਰਣ ਦੇ ਸੰਬੰਧ 'ਚ ਭਾਰਤ ਦੇ ਟੀਚਿਆਂ 'ਤੇ ਨਿਰਭਰ ਕਰੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ