Welcome to Canadian Punjabi Post
Follow us on

29

March 2024
 
ਨਜਰਰੀਆ

ਸ਼ਿੰਜ਼ੋ ਅਬੇ ਦਾ ਅਸਤੀਫਾ ਚੀਨ ਲਈ ਚੰਗੀ ਖਬਰ ਤੇ ਭਾਰਤ ਲਈ ਬੁਰੀ

September 10, 2020 09:06 AM

-ਡਾਕਟਰ ਐੱਸ ਕੇ ਗਿਰੀ
ਬੀਤੀ 28 ਅਗਸਤ ਨੂੰ ਜਾਪਾਨ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਮੰਤਰੀ ਰਹੇ ਸ਼ਿੰਜੋ਼ ਅਬੇ ਨੇ ਸਿਹਤ ਦੇ ਆਧਾਰ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 2007 ਵਿੱਚ ਵੀ ਇਸ ਤਰ੍ਹਾਂ ਦੇ ਆਧਾਰ 'ਤੇ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ। ਜ਼ਾਹਿਰ ਹੈ ਕਿ ਬਿਮਾਰੀ ਮੁੜ ਵਧ ਗਈ ਹੈ। ਹਾਕਮ ਲਿਬਰਲ ਡੈਮੋਕ੍ਰੇਟਿਕ ਪਾਰਟੀ 'ਚ ਉਨ੍ਹਾਂ ਦੀ ਥਾਂ ਕੌਣ ਲਵੇਗਾ, ਪਰ ਸਵਾਲ ਇਹ ਹੈ ਕਿ ਕੀ ਭਾਰਤ ਅਤੇ ਜਾਪਾਨ ਦੇ ਰਿਸ਼ਤੇ ਨਰਿੰਦਰ ਮੋਦੀ ਅਤੇ ਸ਼ਿੰਜੋ਼ ਅਬੇ ਵਾਂਗ ਮੁੜ ਮਜ਼ਬੂਤ ਹੋਣਗੇ?
ਸਿ਼ੰਜੋ ਅਬੇ ਦੇ ਅਚਾਨਕ ਅਸਤੀਫਾ ਦੇਣ ਨਾਲ ਚੀਨ ਲਈ ਇੱਕ ਚੰਗੀ ਖਬਰ ਹੈ, ਪਰ ਭਾਰਤ ਲਈ ਬੁਰੀ ਖਬਰ ਹੈ। ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਝੜਪ ਦੌਰਾਨ ਸ਼ਿੰਜੋ ਅਬੇ ਨਵੀਂ ਦਿੱਲੀ ਨਾਲ ਖੁੱਲ੍ਹ ਕੇ ਖੜ੍ਹੇ ਹੋਏ ਸਨ। 2013 ਦੇ ਬਾਅਦ ਤੋਂ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਚਾਰ ਅੜਿੱਕੇ ਸਨ। ਅਪਰੈਲ 2013, ਸਤੰਬਰ 2014, ਜੂਨ-ਅਗਸਤ 2017 ਅਤੇ ਮਈ 2020 ਤੋਂ ਲੈ ਕੇ ਮੌਜੂਦਾ ਸਮੇਂ ਤੱਕ। ਜਾਪਾਨ ਨੇ ਇਨ੍ਹਾਂ ਅੜਿੱਕਿਆਂ 'ਤੇ ਭਾਰਤ ਦਾ ਪੱਖ ਲਿਆ। ਡੋਕਲਾਮ ਅਤੇ ਪੂਰਬੀ ਲੱਦਾਖ 'ਚ ਚੀਨ ਦੇ ਵਿਰੁੱਧ ਉਨ੍ਹਾਂ ਨੇ ਬਿਆਨ ਵੀ ਜਾਰੀ ਕੀਤਾ।
ਜਾਪਾਨ ਚੀਨ ਨਾਲ ਆਰਥਿਕ ਮੁਕਾਬਲੇਬਾਜ਼ੀ ਤੋਂ ਇਲਾਵਾ ਸੇਨਕਾਕੂ ਟਾਪੂ 'ਚ ਉਸ ਦੇ ਸੰਭਾਵਿਤ ਦਾਖਲੇ ਬਾਰੇ ਚਿੰਤਤ ਹੈ। ਚੀਨ ਦੀ ਵਿਸਥਾਰਵਾਦੀ ਪ੍ਰਵਿਰਤੀ ਜਾਪਾਨ ਅਤੇ ਭਾਰਤ ਨੂੰ ਦੁਵੱਲੇ ਤੌਰ 'ਤੇ ਇਕੱਠਿਆਂ ਰੱਖੇਗੀ। ਸ਼ਿੰਜੋ਼ ਅਬੇ ਸਿਆਸੀ ਵੰਸ਼ ਵਿੱਚੋਂ ਸਨ। ਉਨ੍ਹਾਂ ਦੇ ਦਾਦਾ ਅਤੇ ਚਾਚਾ ਪ੍ਰਧਾਨ ਮੰਤਰੀ ਸਨ ਤੇ ਪਿਤਾ ਉਨ੍ਹਾਂ ਤੋਂ ਪਹਿਲਾਂ ਕੈਬਨਿਟ ਮੰਤਰੀ ਸਨ। ਸ਼ਿੰਜੋ ਨੇ ਜਾਪਾਨ ਦੀ ਫੌਜੀ ਸਥਿਤੀ ਨੂੰ ਮੁੜ-ਸੁਰਜੀਤ ਕੀਤਾ ਤੇ ਚੀਨ ਦੇ ਵਿਰੋਧ 'ਚ ਖੜ੍ਹੇ ਰਹੇ। ਉਹ ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਨਾਲ ਸੰਬੰਧਾਂ ਨੂੰ ਆਮ ਵਰਗੇ ਬਣਾਉਣ ਅਤੇ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਪ੍ਰਭਾਵਸ਼ਾਲੀ ਪਹਿਲ ਕਰਨ ਲਈ ਕੌਮਾਂਤਰੀ ਮਾਮਲਿਆਂ ਵਿੱਚ ਸਰਗਰਮ ਸਨ। ਜਾਪਾਨ-ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਅਬੇ ਹੀ ਇਕੱਲੇ ਜ਼ਿੰਮੇਵਾਰ ਸਨ। 2014 ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਉਹ ਭਾਰਤ ਦੇ ਮੁੱਖ ਮਹਿਮਾਨ ਬਣਨ ਵਾਲੇ ਪਹਿਲੇ ਜਾਪਾਨੀ ਪ੍ਰਧਾਨ ਮੰਤਰੀ ਸਨ। ਇਸ ਵਿਸ਼ੇਸ਼ ਸ਼ਾਨਦਾਰ ਮੌਕੇ 'ਤੇ ਉਨ੍ਹਾਂ ਨੇ ਭਾਰਤ ਨਾਲ ਸੰਬੰਧਾਂ ਦੇ ਮੱਦੇਨਜ਼ਰ ਇੱਕ ਮਹੱਤਵ ਪੂਰਨ ਕੂਟਨੀਤਕ ਕਾਰਜ ਕੀਤਾ। ਅਬੇ ਨੂੰ ਆਪਣੇ ਪ੍ਰਧਾਨ ਮੰਤਰੀ ਰਹਿਣ ਦੌਰਾਨ ਭਾਰਤ 'ਚ ਰਿਕਾਰਡ ਗਿਣਤੀ ਵਿੱਚ ਦੌਰੇ ਕਰਨ ਲਈ ਵੀ ਜਾਣਿਆ ਜਾਂਦਾ ਹੈ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਸ਼ਿੰਜ਼ੋ ਅਬੇ ਦੇ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਅਤੇ ਨਰਿੰਦਰ ਮੋਦੀ ਦੀ ਐੱਨ ਡੀ ਏ ਸਰਕਾਰ ਨਾਲ ਨਿੱਘੇ ਤੇ ਸੁਖਾਵੇਂ ਸੰਬੰਧ ਸਨ।
ਸਾਫ ਤੌਰ 'ਤੇ ਨਰਿੰਦਰ ਮੋਦੀ ਅਤੇ ਸ਼ਿੰਜੋ਼ ਅਬੇ ਦੇ ਵਿਚਾਲੇ ਇੱਕ ਵਰਣਨਯੋਗ ਸਮੀਕਰਣ ਸੀ। ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਾਪਾਨ ਦਾ ਦੌਰਾ ਕੀਤਾ ਸੀ ਅਤੇ 2014 ਵਿੱਚ ਪ੍ਰਧਾਨ ਮੰਤਰੀ ਵਜੋਂ ਆਪਣੀ ਪਹਿਲੀ ਯਾਤਰਾ ਕੀਤੀ ਸੀ। ਦੋਵਾਂ ਦੇਸ਼ਾਂ ਵਿਚਾਲੇ ਦੋ ਪੱਖੀ ਸੰਬੰਧਾਂ ਵਿੱਚ ਨਿੱਜੀ ਮੇਲ-ਮਿਲਾਪ ਨੇ ਇੱਕ ਵੱਡੇ ਯੋਗਦਾਨ ਕਰਤਾ ਦੀ ਭੂਮਿਕਾ ਨਿਭਾਈ। ਨਰਿੰਦਰ ਮੋਦੀ ਨੇ ਕਈ ਸਰਕਾਰਾਂ ਦੇ ਮੁਖੀਆਂ ਨੂੰ ਆਪਣੇ ਨਾਲ ਜੋੜਨ 'ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ 'ਚ ਬੈਂਜਾਮਿਨ ਨੇਤਨਯਾਹੂ, ਡੋਨਾਲਡ ਟਰੰਪ ਅਤੇ ਸ਼ਿੰਜੋ਼ ਅਬੇ ਪ੍ਰਮੁੱਖ ਹਨ।
ਸਾਲ 2017 ਵਿੱਚ ਟੋਕੀਓ 'ਚ ਐਟਮੀ ਸਮਝੌਤੇ ਉੱਤੇ ਦਸਖਤ ਅਬੇ ਦੀ ਪਹਿਲ ਦੇ ਕਾਰਨ ਹੋਏ ਸਨ, ਕਿਉਂਕਿ ਪੋਖਰਣ ਵਿੱਚ 1998 'ਚ ਐਟਮੀ ਪ੍ਰੀਖਣ ਤੋਂ ਬਾਅਦ ਜਾਪਾਨ ਦੀ ਭਾਰਤ ਵੱਲ ਕੁੜੱਤਣ ਸੀ। ਐਟਮੀ ਬੰਬਾਂ ਦੇ ਇੱਕੋ-ਇੱਕ ਸ਼ਿਕਾਰ ਹੋਏ ਦੇਸ਼ ਜਾਪਾਨ ਦਾ ਕਿਸੇ ਵੀ ਦੇਸ਼ ਨਾਲ ਆਪਣੇ ਸੰਬੰਧਾਂ 'ਚ ਇੱਕ ਗੈਰ-ਐਟਮੀ ਰੁਖ਼ ਸੀ। ਫਿਰ ਵੀ ਅਬੇ ਦੇ ਰਾਜ ਵਿੱਚ ਜਾਪਾਨ ਨੇ ਭਾਰਤ ਨੂੰ ਇਹ ਰਿਆਇਤ ਦਿੱਤੀ। ਐਟਮੀ ਸਮਝੌਤੇ ਨੇ ਸ਼ਾਂਤੀਪੂਰਨ ਵਰਤੋਂ ਲਈ ਐਟਮੀ ਤਕਨਾਲੋਜੀ ਨੂੰ ਟਰਾਂਸਫਰ ਕਰਨ ਦੀਆਂ ਭਾਰੀ ਸੰਭਾਵਨਾਵਾਂ ਖੋਲ੍ਹੀਆਂ।
ਦੋ ਦੇਸ਼ਾਂ ਵਿਚਾਲੇ ਸ਼ਿੰਜ਼ੋ ਅਬੇ ਦੀ ਅਗਵਾਈ ਵਿੱਚ ਦੋ ਪੱਖੀ ਵਪਾਰ ਨੇ ਰਿਕਾਰਡ ਉੱਚਾਈ ਨੂੰ ਛੂਹ ਲਿਆ। ਇਹ ਸਾਲ 2005 ਵਿੱਚ 7.023 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2018 ਵਿੱਚ 172.8 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਸੀ ਤੇ ਇਸ ਵਿੱਚ 146 ਫੀਸਦੀ ਦੀ ਤੇਜ਼ੀ ਦੇਖੀ ਗਈ ਸੀ। ਇਸੇ ਤਰ੍ਹਾਂ ਭਾਰਤ ਵਿੱਚ ਜਾਪਾਨੀ ਨਿਵੇਸ਼ 2005 ਵਿੱਚ 2.7 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2018 ਵਿੱਚ 35.8 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਸੀ। ਭਾਰਤ ਨੇ ਜਾਪਾਨੀ ਨਿਵੇਸ਼ ਨੂੰ ਰਫਤਾਰ ਦੇਣ ਲਈ ਆਪਣੇ ਬੂਹੇ ਖੋਲ੍ਹੇ ਸਨ। ਵਰਣਨ ਯੋਗ ਹੈ ਕਿ ਸ਼ਿੰਜ਼ੋ ਅਬੇ ਚੀਨ ਤੋਂ ਦੂਰ ਕੁਝ ਕੰਪਨੀਆਂ ਨੂੰ ਟਰਾਂਸਫਰ ਕਰਨ 'ਤੇ ਵਿਚਾਰ ਕਰ ਰਹੇ ਸਨ।
ਅਬੇ ਤੋਂ ਬਾਅਦ ਇਹ ਸੰਭਾਵਨਾ ਨਹੀਂ ਕਿ ਦੋਵਾਂ ਪਾਸਿਆਂ ਤੋਂ ਰਣਨੀਤੀ ਵਿੱਚ ਕੋਈ ਤਬਦੀਲੀ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦੇ ਸਾਂਝੇ ਦੁਸ਼ਮਣ ਚੀਨ ਦੇ ਨਾਲ ਸੰਘਰਸ਼ ਕਰਨਾ ਹੋਵੇਗਾ। ਇਹ ਪੱਕਾ ਹੈ ਕਿ ਚੀਨ ਆਪਣਾ ਰੁਖ਼ ਉਦੋਂ ਤੱਕ ਨਹੀਂ ਬਦਲੇਗਾ, ਜਦੋਂ ਤੱਕ ਸ਼ੀ ਜਿਨਪਿੰਗ ਚੀਨੀ ਰਾਜਨੀਤੀ ਨੂੰ ਹੁਲਾਰਾ ਨਹੀਂ ਦੇਣਗੇ। ਸ਼ੀ ਜਿਨਪਿੰਗ ਚੀਨ ਨੂੰ ਨੰਬਰ ਸੁਪਰ ਪਾਵਰ ਬਣਾਉਣ ਦੀ ਇੱਛਾ ਰੱਖਦੇ ਹਨ। ਸ਼ਖਸੀਅਤ ਓਨੀ ਹੀ ਮਾਇਨੇ ਰੱਖਦੀ ਹੈ, ਜਿੰਨੀਆਂ ਨੀਤੀਆਂ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ