Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਕੋਰੋਨਾ ਦੇ ਕਾਲ ਵਿੱਚ ਘੜੰਮ ਚੌਧਰੀਆਂ ਦਾ ਬੁਰਾ ਹਾਲ

September 09, 2020 09:32 AM

-ਅਜੈ ਕਮਾਰ
ਅੱਜ ਸਵੇਰੇ ਤੜਕੇ ਤਿੰਨ ਵਜੇ ਛਿੰਦੇ ਗੱਪੀ ਅਤੇ ਪੱਪੂ ਝੂਠ-ਤੂਫਾਨ ਪ੍ਰਾਪਰਟੀ ਡੀਲਰ ਦੇ ਦਫਤਰ ਵਿੱਚ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ ‘ਖਾਓ-ਪੀਓ ਨੈਸ਼ਨਲ ਫਰੰਟ’ ਨੇ ਸਮਾਜਕ ਕੰਮਾਂ ਨੂੰ ਹੋਰ ਤੇਜ਼ੀ ਨਾਲ ਕਰਨ ਲਈ ਵਿਸ਼ੇਸ਼ ਤੇ ਅਹਿਮ ਮੀਟਿੰਗ ਕੀਤੀ, ਜਿਸ ਵਿੱਚ ਕੋਰੋਨਾ ਨਾਮਕ ਨਾਮੁਰਾਦ ਬਿਮਾਰੀ ਬਾਰੇ ਘੱਟ ਚਿੰਤਾ ਅਤੇ ਵਿਸ਼ਵ ਸੰਗਠਨ ਅਤੇ ਸਰਕਾਰ ਵੱਲੋਂ ਇਸ ਬਿਮਾਰੀ ਬਾਰੇ ਜਾਰੀ ਨਿਰਦੇਸ਼ ਸੋਸ਼ਲ ਸਰੀਰਕ ਦੂਰੀ ਬਾਰੇ ਜੇਬ ਕਤਰਿਆਂ ਅਤੇ ਘੜੰਮ ਚੌਧਰੀਆਂ ਦੇ ਬੰਦ ਹੋਏ ਕੰਮ ਲਈ ਖਾਸੀ ਚਿੰਤਾ ਕੀਤੀ ਗਈ। ਮੀਟਿੰਗ ਵਿੱਚ ਥਾਣੇ, ਕਚਹਿਰੀ, ਤਹਿਸੀਲ ਅਤੇ ਹੋਰ ਮਹਿਕਮਿਆਂ ਵਿੱਚ ਮੁਲਾਜ਼ਮਾਂ ਨਾਲ ਸੈਟਿੰਗ ਕਰ ਕੇ ਲੋਕਾਂ ਦੀ ਛਿੱਲ ਲਾਹੁੰਦੇ ਘੜੰਮ ਚੌਧਰੀਆਂ ਤੇ ਗੱਡੀਆਂ-ਬਸਾਂ, ਭੀੜ ਵਾਲੇ ਬਾਜ਼ਾਰਾਂ ਵਿੱਚ ਆਪਣੇ ਹੱਥ ਦਾ ਹੁਨਰ ਦਿਖਾਉਣ ਵਾਲੇ ਪੰਜਾਬ ਦੇ ਨਾਮੀ ਜੇਬ ਕਤਰਿਆਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ। ਘੜੰਮ ਚੌਧਰੀਆਂ ਦੇ ਪੰਜਾਬ ਪ੍ਰਧਾਨ ਗਬਨ ਸਿੰਘ ਤੇ ਸਕੱਤਰ ਸ਼ਸ਼ੀ ਬਲੈਕਮੇਲਰ ਨੇ ਅੱਥਰੂਆਂ ਦੀ ਝੜੀ ਲਾਉਂਦੇ ਕੋਰੋਨਾ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ ਅਤੇ ਆਪਣੀ ਛਾਤੀ ਪਿੱਟਦਿਆਂ ਕੋਰੋਨਾ ਨੂੰ ਖਰੀਆਂ-ਖਰੀਆਂ ਸੁਣਾਈਆਂ।
ਇਸ ਮੌਕੇ ਸੰਸਥਾ ਦੇ ਰਾਜਨੀਤਕ ਵਿੰਗ ਖਾਸ ਆਦਮੀ ਪਾਰਟੀ ਦੇ ਪ੍ਰਧਾਨ ਰਜਿੰਦਰ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਸੋਸ਼ਲ ਡਿਸਟੈਂਸ ਕਰ ਕੇ ਜੇਬ ਕਤਰਿਆਂ ਨੂੰ ਜੇਬਾਂ ਕੱਟਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਦਫਤਰਾਂ ਵਿੱਚ ਸਖਤ ਸਰਕਾਰੀ ਹਦਾਇਤਾਂ ਹੋਣ ਕਰ ਕੇ ਪਬਲਿਕ ਦਾ ਆਉਣਾ ਜਾਣਾ ਘਟ ਗਿਆ ਹੈ, ਇਸ ਕਰ ਕੇ ਘੜੰਮ ਚੌਧਰੀਆਂ ਨੂੰ ਐਸ਼-ਪ੍ਰਸਤੀ ਤਾਂ ਛੱਡੋ, ਰੋਟੀ ਦੇ ਲਾਲੇ ਪਏ ਹੋਏ ਹਨ, ਕੰਮ ਬੰਦ ਹੋਣ ਕਰ ਕੇ ਆਪਣੀ ਘਰ ਵਾਲੀ ਤੇ ਬੱਚਿਆਂ ਦੀਆਂ ਡਿਮਾਂਡਾਂ ਪੂਰੀਆਂ ਨਾ ਹੋਣ ਕਰ ਕੇ ਇਨ੍ਹਾਂ ਦੀ ਘਰੋਂ ਰੋਜ਼ ਕੁੱਤੇ ਖਾਣੀ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਤੇ ਖਾਣੀ ਤਾਂ ਕਰੀਬਨ ਇਨ੍ਹਾਂ ਦੀ ਰੂਟੀਨ ਦੀ ਗੱਲ ਹੈ, ਫਿਰ ਵੀ ਸਮਾਜ ਦੇ ਅਜਿਹੇ ਕੌਮੀ ਹੀਰਿਆਂ ਨੂੰ ਕਿਸੇ ਪ੍ਰਕਾਰ ਦੀ ਤੰਗੀ ਨਾ ਆਵੇ, ਇਸ ਗੱਲ ਦੀ ਚਿੰਤਾ ਬਾਰੇ ਅਸੀਂ ਆਪਣੀ ਪਾਰਟੀ ਵੱਲੋਂ ਸਰਕਾਰ ਨੂੰ ਸਖਤ ਲਹਿਜ਼ੇ ਨਾਲ ਚਿਤਾਵਨੀ ਦਿੰਦੇ ਹੋਏ ਮੰਗ ਕਰਦੇ ਹਾਂ ਕਿ ਜੇਬ ਕਤਰਿਆਂ ਤੇ ਘੜੰਮ ਚੌਧਰੀਆਂ ਨੂੰ ਜਿੰਨੀ ਦੇਰ ਕੋਰੋਨਾ ਮਹਾਮਾਰੀ ਦਾ ਪੂਰੀ ਤਰ੍ਹਾਂ ਇਲਾਜ ਨਹੀਂ ਹੁੰਦਾ ਉਦੋਂ ਤੱਕ ਹਰ ਮਹੀਨੇ ਪੰਜਾਹ ਹਜ਼ਾਰ ਰੁਪਏ ਚੁਪਚਾਪ ਇਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣ, ਵਰਨਾ ਸਾਡੀ ਸੰਸਥਾ ਬਹੁਤ ਸਾਰੀਆਂ ਹਮ-ਖਿਆਲੀ ਸੰਸਥਾਵਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰਾਤ 12 ਵਜੇ ਤੋਂ ਤੜਕੇ ਚਾਰ ਵਜੇ ਤੱਕ 21 ਦਿਨ ਚੱਕਾ ਜਾਮ ਕਰੇਗੀ, ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਪਾਰਟੀ ਦੇ ਜਨਰਲ ਸਕੱਤਰ ਓਮੀ ਗਿੱਠੇ ਨੇ ਦੱਸਿਆ ਕਿ ਗੁਪਤ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਘਪਲੇ ਵਾਲੀਆਂ ਸਾਰੀਆਂ ਫਾਈਲਾਂ ਕੋਰੋਨਾ ਮਹਾਮਾਰੀ ਦੀ ਚਪੇਟ ਵਿੱਚ ਹਨ, ਇਸ ਕਰ ਕੇ ਸਾਡੀ ਮੰਗ ਹੈ ਕਿ ਟੀ ਵੀ ਚੈਨਲਾਂ 'ਤੇ ਐਲਾਨ ਕੀਤਾ ਜਾਵੇ ਕਿ ਉਨ੍ਹਾਂ ਫਾਈਲਾਂ ਨੂੰ ਖੋਲ੍ਹ ਕੇ ਦੋਸ਼ੀਆਂ ਨੂੰ ਸਜ਼ਾ ਦੇਣੀ ਤਾਂ ਦੂਰ, ਕੋਈ ਇਸ ਬਾਰੇ ਗੱਲ ਕਰਨ ਦੀ ਹਿੰਮਤ ਨਾ ਕਰੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੋਨੂੰ ਖਾਮੋਸ਼, ਵਿੱਕੀ ਹੇਰਾਫੇਰੀ, ਨੀਟਾ ਨੈਸ਼ੀ, ਹੀਰਾ ਕਸੂਰਵਾਰ, ਸ਼ੰਮੀ ਬੇਦੋਸ਼ਾ, ਵਿਜੇ ਜ਼ਾਲਮ, ਸਾਹਿਬ ਫਾਈਟਰ, ਸੋਨੂ ਪ੍ਰੇਮੀ, ਪਿੰਕਾ ਦਿਮਾਗੀ, ਸੇਮਾ ਮਤਲਬੀ, ਸ਼ੀਲਾ ਮਿਹਨਤੀ, ਵਿਪਨ ਜ਼ਿੰਮੇਵਾਰ, ਜਿੰਮੀ ਦਲੇਰ, ਅਜੇ ਮੂਰਖ ਆਦਿ ਸ਼ਾਮਲ ਸਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ