ਦਿਵਾਲੀ ਮੌਕੇ ਰਿਲੀਜ਼ ਹੋਈ ਯਸ਼ਰਾਜ ਦੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਨਾਲ ਸਿੱਧੇ ਤੌਰ ਉੱਤੇ ਰਿਤਿਕ ਰੋਸ਼ਨ ਦਾ ਕੋਈ ਕੁਨੈਕਸ਼ਨ ਨਹੀਂ, ਪਰ ਫਿਲਮ ਨੂੰ ਮਿਲ ਰਹੇ ਰਿਸਪਾਂਸ ਨੂੰ ਲੈ ਕੇ ਰਿਤਿਕ ਰਾਹਤ ਦਾ ਸਾਹ ਲੈ ਰਹੇ ਹਨ, ਇਹ ਸੋਚ ਕਿ ਉਨ੍ਹਾਂ ਨੇ ਇਸ ਫਿਲਮ ਵਿੱਚ ਕੰਮ ਨਹੀਂ ਕੀਤਾ।
ਆਮਿਰ ਤੋਂ ਪਹਿਲਾਂ ਰਿਤਿਕ ਨੂੰ ਫਿਲਮ ਦਾ ਆਫਰ ਦਿੱਤਾ ਗਿਆ ਸੀ। ਰਿਤਿਕ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰ ਸਕਦੇ ਹਨ ਕਿ ਉਹ ਇਸ ਫਿਲਮ ਨੂੰ ਮਿਲ ਰਹੀ ਫਜੀਹਤ ਤੋਂ ਬਚ ਗਏ। ਫਿਲਮ ਵਿੱਚ ਰਿਤਿਕ ਦੇ ਹੋਣ ਦੀ ਗੱਲ ਦਾ ਖੁਲਾਸਾ ਕਰਨ ਵਾਲੇ ਯਸ਼ਰਾਜ ਦੇ ਉਨ੍ਹਾਂ ਦੇ ਹੀ ਮਿੱਤਰ ਦੀ ਇਸ ਗੱਲ ਵਿੱਚ ਦਮ ਹੈ ਕਿ ਰਿਤਿਕ ਰੋਸ਼ਨ ਇਸ ਫਿਲਮ ਵਿੱਚ ਹੁੰਦੇ, ਤਾਂ ਕੀ ਪਤਾ, ਉਹ ਫਿਲਮ ਨੂੰ ਇੰਨਾ ਬੁਰਾ ਨਹੀਂ ਬਣਨ ਦਿੰਦੇ।