Welcome to Canadian Punjabi Post
Follow us on

30

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਨਜਰਰੀਆ

ਸਿੱਖ ਭਾਈਚਾਰੇ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ

September 07, 2020 09:48 AM

-ਡਾ ਐੱਸ ਪੀ ਸਿੰਘ
ਇਸ ਸਮੇਂ ਸਿੱਖ ਧਰਮ ਦੀ ਸਿਆਸਤ ਨਵੀਆਂ ਕਰਵਟਾਂ ਲੈ ਰਹੀ ਹੈ, ਪਰ ਦੁੱਖ ਦੀ ਗੱਲ ਹੈ ਕਿ ਇਹ ਕਰਵਟਾਂ ਸਾਕਾਰਾਤਮਕ ਘੱਟ ਅਤੇ ਨਾਕਾਰਾਤਮਕ ਵੱਧ ਹਨ। ਸਾਕਾਰਾਤਮਕ ਪੱਖ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਓਟ ਆਸਰੇ ਹੇਠ ਪੰਜ ਸਿੰਘ ਸਾਹਿਬਾਨ ਨੇ ਵੱਡੀ ਗਿਣਤੀ ਵਿੱਚ ਵੱਡੇ ਫੈਸਲੇ ਕੀਤੇ ਹਨ। ਇਨ੍ਹਾਂ ਫੈਸਲਿਆਂ ਦੀ ਭਾਵਨਾ ਨੇ ਇਹ ਆਸ ਦਿਵਾਈ ਹੈ ਕਿ ਸ੍ਰੀ ਅਕਾਲ ਤਖਤ ਵੱਲੋਂ ਤੱਤਪਰਤਾ ਤੇ ਸਰਗਰਮੀ ਨਾਲ ਪੰਥਕ ਮੁੱਦਿਆਂ ਸਬੰਧੀ ਅਗਵਾਈ ਕਰਨ ਦੀ ਸਮਰੱਥਾ ਤੇ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ। ਨਿਰ-ਸੰਦੇਹ ਪੰਥਕ ਧਿਰਾਂ ਵੱਲੋਂ ਸਮੇਂ ਸਮੇਂ ਵਿਚਾਰੇ ਗਏ, ਪਰ ਲਟਕੇ ਰਹੇ ਮਾਮਲਿਆਂ ਬਾਰੇ ਧਾਰੀ ਗਈ ਚੁੱਪ ਲਈ ਸੱ਼ਕ ਵੀ ਪੈਦਾ ਹੁੰਦੇ ਹਨ, ਜਿਵੇਂ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਛਕਾਉਣਾ, ਅਤੇ ਇਸ ਦੇ ਪਿੱਛੇ ਦੀ ਸਾਜ਼ਿਸ਼ ਬਾਰੇ ਵੀ ਪ੍ਰਭਾਵਸ਼ਾਲੀ ਚਿੰਤਾ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਨੂੰ ਹੱਲ ਕਰਨ ਲਈ ਸਭਨਾਂ ਧਿਰਾਂ ਦੀ ਮੀਟਿੰਗ ਵਿੱਚ ਪੜਤਾਲ ਕਮੇਟੀ ਬਣਾ ਕੇ ਦੋ ਮਹੀਨਿਆਂ ਵਿੱਚ ਭ੍ਰਿਸ਼ਟ ਪ੍ਰਬੰਧਾਂ ਬਾਰੇ ਸੱਚ-ਝੂਠ ਦਾ ਨਿਤਾਰਾ ਕਰਨਾ ਸੀ, ਪਰ ਛੇ ਮਹੀਨੇ ਦੇ ਕਰੀਬ ਲੰਘਣ ਦੇ ਬਾਵਜੂਦ ਅਜੇ ਕਮੇਟੀ ਹੀ ਨਹੀਂ ਬਣੀ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗੁਰਦੁਆਰਾ ਸਾਹਿਬਾਨ ਤੇ ਬਾਹਰੀ ਤਾਕਤਾਂ ਵੱਲੋਂ ਕਬਜਿ਼ਆਂ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੁਝ ਮਸਲਿਆਂ ਵਿੱਚ ਦਿਖਾਈ ਸਰਗਰਮੀ ਸਾਕਾਰਾਤਮਕ ਕਦਮ ਮੰਨੀ ਜਾ ਸਕਦੀ ਹੈ, ਪਰ ਚਿਰਾਂ ਤੋਂ ਸ੍ਰੀ ਅਕਾਲ ਤਖਤ ਦੀ ਮਾਣ ਮਰਿਆਦਾ, ਕਾਰਜਸ਼ੈਲੀ ਬਾਰੇ ਲੱਗਦੇ ਪ੍ਰਸ਼ਨ ਚਿੰਨ੍ਹ ਕਈ ਪ੍ਰਕਾਰ ਦੀਆਂ ਦੁਬਿਧਾਵਾਂ ਪ੍ਰਗਟ ਕਰ ਰਹੇ ਹਨ ਜਿਸ ਕਾਰਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਅਗਵਾਈ ਵਿੱਚ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਦੁਆਰਾ ਕੀਤੇ ਫੈਸਲਿਆਂ ਬਾਰੇ ਕਿੰਤੂ-ਪ੍ਰੰਤੂ ਪੈਦਾ ਹੋਣੇ ਸੁਭਾਵਕ ਹਨ।
ਸ੍ਰੀ ਅਕਾਲ ਤਖਤ ਵੱਲੋਂ ਕੀਤੇ ਫੈਸਲਿਆਂ ਵਿੱਚੋਂ ਦੋ ਪ੍ਰਮੁੱਖ ਹਨ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਰਿਕਾਰਡ ਤੋਂ ਗਾਇਬ ਹੋਣਾ। ਇਸ ਬਾਰੇ ਜਥੇਦਾਰ ਵੱਲੋਂ ਦਿਖਾਈ ਸਰਗਰਮੀ ਤੇ ਤੱਤਪਰਤਾ ਪ੍ਰਸ਼ੰਸਾ ਦੀ ਪਾਤਰ ਹੈ, ਪਰ ਇਸ ਬਾਰੇ ਕੀਤੀ ਕਾਰਵਾਈ ਵਿੱਚ ਮੂਲ ਮੁੱਦੇ ਦਾ ਕੋਈ ਜੁਆਬ ਨਹੀਂ ਆਇਆ ਕਿ ਸਰੂਪ ਕਿੰਨੇ, ਕਿਵੇਂ ਅਤੇ ਕਿਉਂ ਗਾਇਬ ਹੋਏ ਸਨ ਤੇ ਇਸ ਪਿੱਛੇ ਕਿਹੜੀਆਂ ਸ਼ਕਤੀਆਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠਲੀ ਕਤਾਰ ਦੇ ਮੁਲਾਜ਼ਮਾਂ ਉੱਤੇ ਐਕਸ਼ਨ ਲੈ ਲਿਆ, ਪਰ ਚੀਫ ਸਕੱਤਰ ਦੇ ਪਹਿਲਾਂ ਦਿੱਤੇ ਅਸਤੀਫੇ ਨਾਲ ਬੁੱਤਾ ਸਾਰਿਆ ਗਿਆ। ਇਸ ਨਾਲ ਸੰਗਤ ਦੀ ਸੰਤੁਸ਼ਟੀ ਨਹੀਂ ਹੋਈ ਜਾਪਦੀ ਤੇ ਇਸ ਬਾਰੇ ਵਧੇਰੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਦੁਨਿਆਵੀ ਅਦਾਲਤਾਂ ਵਿੱਚ ਇਸ ਧਾਰਮਿਕ ਭਾਵਨਾ ਦੇ ਸੰਵੇਦਨਸ਼ੀਲ ਮੁੱਦਿਆਂ ਦਾ ਹੱਲ ਨਹੀਂ ਲੱਭਿਆ ਜਾ ਸਕਦਾ। ਇਸ ਮਸਲੇ ਬਾਰੇ ਗੰਭੀਰਤਾ ਅਤੇ ਸਾਬਤ ਕਦਮਾਂ ਨਾਲ ਹੀ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਹੈ। ਸਿੱਖ ਭਾਵਨਾਵਾਂ ਨੂੰ ਸੰਤੁਸ਼ਟ ਕਰਨਾ ਸਮੇਂ ਦੀ ਵੱਡੀ ਲੋੜ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਵਿੱਚ ਪ੍ਰਮੁੱਖ ਰੂਪ ਵਿੱਚ ਵਿਵਾਦ ਗ੍ਰਸਤ ਮਸਲਾ ਭਾਈ ਰਣਜੀਤ ਸਿੰਘ ਢੱਡਰੀਆਂ ਬਾਰੇ ਕੀਤਾ ਫੈਸਲਾ ਹੈ। ਉਸ ਦੀ ਨਜ਼ਰ ਨਾਲ ਇਹ ਕੇਸ ਇੱਕ ਡੇਰੇ ਅਤੇ ਉਸ ਦੇ ਪੈਰੋਕਾਰਾਂ ਨਾਲ ਸਬੰਧਤ ਹੈ, ਪਰ ਇਸ ਦੀਆਂ ਕਈ ਪਰਤਾਂ ਹਨ। ਇਹ ਇਕੱਲਾ ਭਾਈ ਰਣਜੀਤ ਸਿੰਘ ਢੱਡਰੀਆਂ ਦਾ ਮਸਲਾ ਨਹੀਂ, ਇਸ ਕਾਰਨ ਸਿੱਖ ਕੌਮ ਪਹਿਲਾਂ ਹੀ ਵੰਡੀ ਹੋਈ ਹੈ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵੱਲੋਂ ਇਸ ਫੈਸਲੇ ਦੇ ਪ੍ਰਤੀਕਰਮ ਵਜੋਂ ਪੈਦਾ ਕੀਤੀ ਹਾਲਤ ਨੇ ਸਿੱਖ ਪੰਥ ਸਾਹਮਣੇ ਵੱਡੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਹਾਲਤ ਦੇ ਸਨਮੁੱਖ ਵਧੇਰੇ ਪੰਥਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਸੰਜੀਦਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਭਾਵਨਾ ਦੇ ਅਨੁਕੂਲ ਹੱਲ ਤਲਾਸ਼ਣਾ ਚਾਹੀਦਾ ਹੈ। ਅਸਲ ਵਿੱਚ ਮੂਲ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਦੂਜੇ ਗ੍ਰੰਥਾਂ ਨੂੰ ਮਾਨਤਾ ਦੇਣਾ ਹੈ। ਇਸ ਵਿੱਚ ਦਸਮ ਗ੍ਰੰਥ ਤੇ ਹੋਰ ਦੇ ਰਚਨਾਕਾਰ ਨਾਲ ਸਬੰਧਤ ਮਸਲਾ ਹੈ, ਇਸ ਮੂਲ ਮੁੱਦੇ ਉੱਤੇ ਸਿੱਖ ਪੰਥ ਵੱਡੇ ਦੋਫਾੜ ਵੱਲ ਵਧ ਰਿਹਾ ਹੈ। ਸਿੰਘ ਸਾਹਿਬਾਨ ਵੱਲੋਂ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਕਿਉਂਕਿ ਦੋ ਤਖਤਾਂ ਸ੍ਰੀ ਹਜ਼ੂਰ ਸਾਹਿਬ ਤੇ ਦਮਦਮੀ ਟਕਸਾਲ ਦੀ ਇਸ ਪ੍ਰਤੀ ਦ੍ਰਿੜ੍ਹ ਧਾਰਨਾ ਹੈ। ਇਹ ਹਾਲਤ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਹੈ ਤੇ ਪੰਥਕ ਰਵਾਇਤਾਂ ਅਨੁਸਾਰ ਸਾਰੀਆਂ ਧਿਰਾਂ ਆਪੋ-ਆਪਣੇ ਢੰਗਾਂ ਨਾਲ ਕਾਰਜਸ਼ੀਲ ਸਨ। ਇਨ੍ਹਾਂ ਹਾਲਾਤ ਨੂੰ ਇਸਲਾਮ ਵਿੱਚ ਸ਼ੀਆ-ਸੁੰਨੀ, ਈਸਾਈ ਮੱਤ ਵਿੱਚ ਰੋਮਨ ਤੇ ਪ੍ਰੋਟੈਸਟੈਂਟ ਵਜੋਂ ਦੇਖਿਆ ਜਾ ਰਿਹਾ ਹੈ, ਪਰ ਜੇ ਪੰਥ ਵਿੱਚ ਵੀ ਇਹ ਹਾਲਤ ਪੈਦਾ ਹੋ ਗਈ ਤਾਂ ਇਹ ਇਤਿਹਾਸ ਦੀ ਗੰਭੀਰ ਭੁੱਲ ਮੰਨੀ ਜਾ ਸਕਦੀ ਹੈ। ਸਿੱਖ ਇਤਿਹਾਸ ਵਿੱਚ ਪਹਿਲਾਂ ਵੀ ਅਜਿਹੇ ਹਾਲਾਤ ਪੈਦਾ ਹੋਏ ਸਨ, ਪਰ ਓਦੋਂ ਸਿਆਣੀਆਂ ਅਤੇ ਸੰਜੀਦਾ ਧਾਰਮਿਕ ਸ਼ਖਸੀਅਤਾਂ ਨੇ ਮਸਲੇ ਨੂੰ ਸੁਲਝਾ ਲਿਆ ਸੀ, ਜਿਵੇਂ ਤੱਤ ਖਾਲਸਾ ਤੇ ਬੰਦਈ ਖਾਲਸਾ ਦਾ ਮਸਲਾ ਵੀ ਵੱਡੀ ਚੁਣੌਤੀ ਗੰਭੀਰ ਰੂਪ ਗਿਆ ਸੀ, ਪਰ ਭਾਈ ਮਨੀ ਸਿੰਘ ਜੀ ਦੀ ਪਹਿਲਕਦਮੀ ਨਾਲ ਉਸ ਗੰਭੀਰ ਸੰਕਟ ਦਾ ਹੱਲ ਵੀ ਲੱਭ ਲਿਆ ਗਿਆ ਸੀ।।
ਇਸ ਲਈ ਸਮੇਂ ਦੀ ਵੱਡੀ ਲੋੜ ਹੈ ਕਿ ਕੁਝ ਸਿੱਖ ਸ਼ਖਸੀਅਤਾਂ ਬੈਠ ਕੇ ਇਸ ਬਾਰੇ ਕਿਸੇ ਵਿਚਾਰਧਾਰਕ ਰਸਤੇ ਦੀ ਤਲਾਸ਼ ਲਈ ਸਰਗਰਮੀ ਦਿਖਾਉਣ, ਟਕਰਾਅ ਅਤੇ ਸ਼ਕਤੀ ਦੇ ਪ੍ਰਦਰਸ਼ਨ ਦੀ ਥਾਂ ਸਹਿਣਸ਼ੀਲਤਾ, ਸੰਜੀਦਗੀ ਅਤੇ ਸਿੱਖੀ ਭਾਵਨਾ ਅਨੁਸਾਰ ਮਸਲੇ ਦਾ ਹੱਲ ਤਲਾਸ਼ਣ ਬਾਰੇ ਪਹਿਲਕਦਮੀ ਕਰਨਾ ਸਮੇਂ ਦੀ ਵੱਡੀ ਲੋੜ ਹੈ।।

 

Have something to say? Post your comment