Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਨਜਰਰੀਆ

ਚੌਰਾਹੇ ਉੱਤੇ ਖੜਾ ਪੰਥ

September 04, 2020 08:41 AM

-ਡਾਕਟਰ ਅਰਵਿੰਦਰ ਸਿੰਘ
ਸਿੱਖੀ ਇਸ ਸਮੇਂ ਇੱਕ ਅਜਿਹੇ ਚੌਰਾਹੇ 'ਤੇ ਖੜ੍ਹੀ ਦਿੱਸ ਰਹੀ ਹੈ ਜਿੱਥੇ ਉਸ ਨੂੰ ਅਗਵਾਈ ਦੇਣ ਵਾਲੇ ਰਾਜਨੀਤਕ ਨੇਤਾਵਾਂ ਕੋਲ ਨਾ ਕੋਈ ਠੋਸ ਪੰਥਕ, ਸਮਾਜਕ, ਆਰਥਿਕ ਤੇ ਰਾਜਨੀਤਕ ਏਜੰਡਾ ਅਤੇ ਨਾ ਕੋਈ ਦੂਰਅੰਦੇਸ਼ੀ ਸੋਚ ਹੈ। ਨਾ ਉਨ੍ਹਾਂ ਕੋਲ ਉਹ ਉੱਚਾ ਤੇ ਸੁੱਚਾ ਪੰਥਕ ਕਿਰਦਾਰ ਹੈ, ਜਿਸ ਨੂੰ ਦੇਖ ਕੇ ਪੰਥ ਉਨ੍ਹਾਂ 'ਤੇ ਯਕੀਨ ਕਰ ਸਕੇ। ਉਹ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ, ਸਿਆਸੀ ਤੌਰ 'ਤੇ ਆਪਣੇ ਕੱਦ ਨੂੰ ਉਚਾ ਚੁੱਕਣ ਅਤੇ ਆਪਣੇ ਸੌੜੇ ਹਿੱਤਾਂ ਨੂੰ ਪੰਥਕ ਰੰਗਤ ਦੇ ਕੇ ਅਜਿਹੇ ਰਸਤੇ ਤੋਰ ਦਿੰਦੇ ਹਨ, ਜਿੱਥੇ ਪੰਥ ਖੁਦ ਨੂੰ ਦੁਚਿੱਤੀ, ਬੇਲੋੜੇ ਵਾਦ ਵਿਵਾਦਾਂ ਤੇ ਦਿਸ਼ਾਹੀਣ ਸਥਿਤੀ ਵਿੱਚ ਉਲਝਿਆ ਮਹਿਸੂਸ ਕਰਦਾ ਹੈ। ਸਾਡੇ ਬੁੱਧੀਜੀਵੀ ਵਰਗ ਤੇ ਪੰਥ ਦਰਦੀ ਹੋਣ ਦਾ ਦਿਖਾਵਾ ਕਰਦੇ ਪ੍ਰਚਾਰਕਾਂ ਦੀ ਭੂਮਿਕਾ ਵੀ ਸ਼ੱਕੀ ਹੈ। ਇਹ ਲੋਕ ਪੰਥ ਨੂੰ ਬੌਧਿਕ ਪੱਧਰ 'ਤੇ ਗੁੰਮਰਾਹ ਕਰਦੇ ਹਨ। ਅਜਿਹੇ ਅਖੌਤੀ ਵਿਦਵਾਨ ਸਿੱਖ ਪਰੰਪਰਾਵਾਂ, ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤਾਂ ਤੋਂ ਅਕਸਰ ਨਾਵਾਕਫ ਪ੍ਰਤੀਤ ਹੁੰਦੇ ਹਨ। ਅੱਜ ਸਾਨੂੰ ਸੰਗਤੀ ਰੂਪ ਵਿੱਚ ਪੰਥਕ ਪੱਧਰ 'ਤੇ ਇਹ ਸਮਝਣ ਤੇ ਵਿਚਾਰਨ ਦੀ ਬੇਹੱਦ ਜ਼ਰੂਰਤ ਹੈ ਕਿ ਅਸੀਂ ਉਸ ਯੁੱਗ ਵਿੱਚ ਜੀਅ ਰਹੇ ਹਾਂ ਜਿੱਥੇ ਸਾਡਾ ਹਰ ਵਾਕ, ਹਰ ਅਮਲ ਤੇ ਹਰ ਕਿਰਿਆ-ਪ੍ਰਤੀਕਿਰਿਆ ਪਲਕ ਝਪਕਦਿਆਂ ਹੀ ਸਮੁੱਚੇ ਸੰਸਾਰ ਤੱਕ ਪਹੁੰਚ ਜਾਂਦੀ ਹੈ।
ਸੂਚਨਾ-ਸੰਚਾਰ ਤੇ ਤਕਨੀਕ ਦੇ ਇਸ ਦੌਰ ਵਿੱਚ ਅਸੀਂ ਆਪਣਾ ਪੱਖ ਸੁਲਝੇ ਹੋਏ ਢੰਗ ਨਾਲ ਸਭਿਅਕ ਤਰੀਕੇ ਅਪਣਾ ਕੇ ਮਰਿਆਦਾਵਾਂ ਨੂੰ ਭੰਗ ਕੀਤੇ ਬਿਨਾਂ ਰੱਖ ਸਕਦੇ ਹਾਂ। ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋਣਾ ਚਾਹੀਦਾ ਹੈ ਕਿ ਗੈਰ ਜ਼ਿੰਮੇਵਾਰਾਨਾ, ਹੁੱਲੜਬਾਜ਼ 'ਤੇ ਗੈਰ ਸੰਜੀਦਾ ਵਿਹਾਰ ਨਾਲ ਅਸੀਂ ਆਪਣੀ ਸਹੀ ਗੱਲ ਨੂੰ ਵੀ ਸਹੀ ਸਾਬਤ ਨਹੀਂ ਕਰ ਸਕਾਂਗੇ। ਸਾਨੂੰ ਹਰ ਸਮੇਂ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਹਰ ਯੁੱਗ ਦੇ ਆਪਣੇ ਤੌਰ ਤਰੀਕੇ ਅਤੇ ਤਕਾਜ਼ੇ ਹੰੁਦੇ ਹਨ। ਖੰਡੇ ਦੇ ਵਾਰ ਦਾ ਜਵਾਬ ਖੰਡੇ ਨਾਲ, ਵਿਰੋਧੀ ਵਿਚਾਰ ਨੂੰ ਵਿਦਵਤਾ ਨਾਲ ਅਤੇ ਤਕਰਾਰ ਵਾਲੀ ਸਥਿਤੀ ਦਾ ਮੁਕਾਬਲਾ ਹਾਂ-ਪੱਖੀ ਤੇ ਸੰਤੁਲਿਤ ਸੰਵਾਦ ਰਚਾ ਕੇ ਕਰਨਾ ਚਾਹੀਦਾ ਹੈ। ਸਿੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਤੇ ਆਪਣੇ ਗੁਰੂ ਉੱਤੇ ਅਡੋਲ ਵਿਸ਼ਵਾਸ ਰੱਖਦੇ ਹੋਏ ਇਕਾਗਰਤਾ ਨਾਲ ਬਾਣੀ ਅਤੇ ਬਾਣੇ ਨਾਲ ਜੁੜ ਕੇ ਸਖਤ ਮਿਹਨਤ, ਲਗਨ, ਸਿਰੜ ਤੇ ਸਿਦਕ ਨਾਲ ਵਿਦਿਅਕ, ਵਿਗਿਆਨ, ਤਕਨੀਕ, ਵਪਾਰ, ਖੇਤੀਬਾੜੀ, ਉਦਯੋਗਿਕ, ਪ੍ਰਸ਼ਾਸਨਿਕ, ਫੌਜ ਆਦਿ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰਨੀਆਂ ਚਾਹੀਦੀਆਂ ਹਨ। ਗੁਰੂ ਸਾਹਿਬਾਨ ਦੇ ਦੱਸੇ ਰਾਹ ਉੱਤੇ ਚੱਲਦਿਆਂ ਸਾਡੀ ਪਾਕ-ਪਵਿੱਤਰ ਜੀਵਨ ਸ਼ੈਲੀ, ਉੱਚਾ-ਸੁੱਚਾ ਕਿਰਦਾਰ, ਚੰਗੇ ਅਮਲ, ਅਬਰਾਂ ਤੋਂ ਬੁਲੰਦ ਸੋਚ ਤੇ ਹੌਸਲਾ ਅਤੇ ਸਾਗਰ ਤੋਂ ਵੀ ਡੂੰਘਾ ਗਿਆਨ ਸਾਡੀ ਪਛਾਣ ਬਣੇ। ਸਾਨੂੰ ਆਪਣੇ ਹਿੱਤਾਂ ਨੂੰ ਕਿਸੇ ਖਾਸ ਜਾਤੀ, ਖਿੱਤੇ, ਕਿੱਤੇ, ਭਾਸ਼ਾਈ ਅਤੇ ਧਾਰਮਿਕ ਸਮੂਹ ਨਾਲ ਜੋੜ ਕੇ ਪੇਸ਼ ਕਰਨ ਦੀ ਥਾਂ ਅਜਿਹੇ ਸੰਵਾਦ ਨਾਲ ਪੇਸ਼ ਕਰਨ ਦੀ ਲੋੜ ਹੈ, ਜਿਸ ਨਾਲ ਪੰਥ ਦੇ ਹਿੱਤ ਵੀ ਸਭ ਨੂੰ ਆਪਣੇ ਲੱਗਣ। ਹਰ ਕੋਈ ਜਾਤ, ਧਰਮ, ਭਾਸ਼ਾ ਤੇ ਇਲਾਕੇ ਦੇ ਸੰਕੀਰਨ ਘੇਰੇ ਤੋਂ ਉਪਰ ਉਠੇ।
ਸਾਡੇ ਪੰਥਕ ਨੇਤਾਵਾਂ ਦੀ ਇਹ ਰਾਜਨੀਤਕ ਨਾਸਮਝੀ ਕਹੀ ਜਾ ਸਕਦੀ ਹੈ ਕਿ ਪਿਛਲੇ ਸਮਿਆਂ ਵਿੱਚ ਹਰ ਮੁਹਾਜ਼ 'ਤੇ ਉਹ ਪੰਥ ਦਾ ਪੱਖ ਪੂਰਨ ਦਾ ਸਾਂਗ ਰਚਾਉਂਦੇ ਹੋਏ ਤਾਂ ਜ਼ਰੂਰ ਦਿਖੇ, ਪਰ ਨਾ ਉਹ ਸਿੱਖਾਂ ਨੂੰ ਇੱਕ ਸਾਂਝੇ ਮੰਚ ਉੱਤੇ ਇਕੱਠਾ ਕਰ ਸਕੇ ਅਤੇ ਨਾ ਸਮੂਹ ਗੈਰ ਸਿੱਖ ਪੰਜਾਬੀਆਂ ਨੂੰ ਨਾਲ ਜੋੜ ਸਕੇ। ਪੰਥ ਦੀ ਗੱਲ ਕਰਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਰਹਿੰਦਾ ਕਿ ਪੰਜਾਬ ਵਿੱਚ ਸਾਡੇ ਤੋਂ ਬਿਨਾਂ ਹੋਰ ਮਜ਼ਹਬਾਂ, ਜਾਤਾਂ, ਫਿਰਕਿਆਂ ਆਦਿ ਨਾਲ ਸੰਬੰਧਤ ਲੋਕ ਵੀ ਹਨ। ਕਦੇ ਗੈਰਾਂ ਤੇ ਕਦੇ ਆਪਣਿਆਂ ਹੱਥੋਂ 1849, 1947 ਤੇ 1966 ਵਿੱਚ ਪੰਜਾਬ ਨੂੰ ਭੂਗੋਲਿਕ, ਸਮਾਜਕ, ਸਭਿਆਚਾਰਕ, ਧਾਰਮਿਕ, ਭਾਸ਼ਾਈ ਤੇ ਆਰਥਿਕ ਤੌਰ ਉੱਤੇ ਬਰਬਾਦ ਕਰ ਕੇ ਵੀ ਅਸੀਂ ਪੰਜਾਬੀਆਂ ਨੇ ਅਜੇ ਤੱਕ ਕੋਈ ਸਬਕ ਨਹੀਂ ਸਿਖਿਆ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸੰਕਲਪ ਨੂੰ ਧਿਆਨ ਵਿੱਚ ਰੱਖੇ ਬਿਨਾਂ ਜਦੋਂ ਵੀ ਕੋਈ ਗੁੱਟ ਜਾਂ ਸਮੂਹ ਭਾਵੇਂ ਉਸ ਦਾ ਸੰਬੰਧ ਕਿਸੇ ਵੀ ਮਜ਼ਹਬ, ਜਾਤ-ਬਰਾਦਰੀ, ਕੌਮ, ਭਾਸ਼ਾ, ਕਿੱਤੇ ਆਦਿ ਨਾਲ ਕਿਉਂ ਨਾ ਹੋਵੇ, ਉਹ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਮੂਹਿਕ ਹਿੱਤਾਂ ਨੂੰ ਨੁਕਸਾਨ ਪੁਚਾਏਗਾ। ਗੁੁਰੂ ਨਾਨਕ ਦੇਵ ਇਲਾਹੀ ਸੰਦੇਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਨੂੰ ਵਿਸਾਰ ਕੇ ਕਦੇ ਵੀ ਅਸੀਂ ਉਸ ਪੰਜਾਬ ਦੇ ਸੁਫਨੇ ਨੂੰ ਸਾਕਾਰ ਨਹੀਂ ਕਰ ਸਕਾਂਗੇ, ਜਿਸ ਪੰਜਾਬ 'ਤੇ ਹਰ ਧਰਮ, ਭਾਸ਼ਾ, ਬੋਲੀ, ਜਾਤ, ਫਿਰਕੇ, ਕਿੱਤੇ ਨਾਲ ਸੰਬੰਧਤ ਵਿਅਕਤੀ ਕੁਰਬਾਨ ਹੋਣ ਤੋਂ ਗੁਰੇਜ਼ ਨਾ ਕਰੇ। ਆਖਰ ਕਦੋਂ ਤੱਕ ਆਪਣੇ ਪੁਰਖਿਆਂ ਦੀਆਂ ਘਾਲਣਾਂ, ਸੰਘਰਸ਼ਾਂ, ਕੁਰਬਾਨੀਆਂ ਤੇ ਪ੍ਰਾਪਤੀਆਂ ਨੂੰ ਢਾਲ ਬਣਾ ਕੇ ਖੁਦ ਕੋਈ ਨਵਾਂ ਜਾ ਬੇਮਿਸਾਲ ਕਰਨ ਤੋਂ ਝਿਜਕਦੇ ਰਹਾਂਗੇ? ਕਦੋਂ ਤੱਕ ਆਪਣੀਆਂ ਅਸਫਲਤਾਵਾਂ ਦਾ ਭਾਂਡਾ ਦੂਜਿਆਂ ਦੇ ਸਿਰ ਭੰਨਦੇ ਰਹਾਂਗੇ? ਕਦੋਂ ਤੱਕ ਲਹਿਰਾਂ-ਬਹਿਰਾਂ ਵਾਲੇ ਪੰਜਾਬ ਦੀ ਭਾਲ ਕਰਨ ਦੀ ਥਾਂ ਅਸੀਂ ਬਚੇ-ਖੁਚੇ ਪੰਜਾਬ ਨੂੰ ਜਾਤ, ਧਰਮ, ਭਾਸ਼ਾ ਆਦਿ ਦੇ ਆਧਾਰ 'ਤੇ ਬਰਬਾਦ ਹੁੰਦਾ ਚੁੱਪਚਾਪ ਦੇਖਦੇ ਰਹਾਂਗੇ। ਹਰ ਪੰਜਾਬੀ ਨੂੰ ਪੰਜਾਬੀ ਬੋਲੀ, ਪੌਣ-ਪਾਣੀ, ਧਰਤੀ, ਆਰਥਿਕਤਾ, ਜਵਾਨੀ, ਸਭਿਆਚਾਰ ਦੀ ਸੰਭਾਲ ਲਈ ਤਰੱਦਦ ਕਰਨਾ ਚਾਹੀਦਾ ਹੈ।

 

Have something to say? Post your comment