Welcome to Canadian Punjabi Post
Follow us on

31

October 2020
ਬ੍ਰੈਕਿੰਗ ਖ਼ਬਰਾਂ :
ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਮੁਲਾਜ਼ਮਾਂ ’ਤੇ ਕੀਤਾ ਕਰਾਸ ਕੇਸ ਰੱਦ ਕਰਨ ਲਈ ਭਾਈ ਲੌਂਗੋਵਾਲ ਦੀ ਅਗਵਾਈ ’ਚ ਮੈਂਬਰਾਂ ਨੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾਕੇਂਦਰ ਸਰਕਾਰ ਕਿਸਾਂਨਾਂ ਨੂੰ ਜ਼ੁਰਮਾਨੇ ਅਤੇ ਜੇਲ੍ਹ ਦਾ ਡਰਾਵਾ ਦੇਣ ਦੀ ਥਾਂ ਪਰਾਂਲੀ ਪ੍ਰਬੰਧਨ ਦਾ ਕੋਈ ਹੱਲ ਕੱਢੇ : ਢੀਂਡਸਾਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਲਈ ਐੱਲ.ਪੀ.ਏ.ਆਈ.ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਹਦਾਇਤ ਦੇਣ ਪ੍ਰਧਾਨ ਮੰਤਰੀ : ਸੁਖਬੀਰ ਬਾਦਲਬਿਜਲੀ ਮਾਫ਼ੀਆ ਹੱਥੋਂ ਲੋਕਾਂ ਦੀ ਅੰਨ੍ਹੀ, ਲੁੱਟ ਕਰਵਾ ਰਹੀ ਹੈ ਅਮਰਿੰਦਰ ਸਰਕਾਰ : ਅਮਨ ਅਰੋੜਾਲੋਟੂ ਨਿਜ਼ਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਅਹੁਦੇਦਾਰਾਂ ਨੂੰ ਭਗਵੰਤ ਮਾਨ ਨੇ ਸਹੁੰ ਚੁਕਾਈਭਾਜਪਾ ਨੂੰ ਤਕੜਾ ਝਟਕਾ, ਦਲਿਤ ਅਤੇ ਕਿਸਾਨ ਆਗੂ ਭਾਜਪਾ ਛੱਡ ਹੋਏ 'ਆਪ' 'ਚ ਹੋਏ ਸ਼ਾਮਿਲਕੈਪਟਨ ਵੱਲੋਂ ਬਸ ਆਪਰੇਟਰਾਂ ਲਈ 100 ਫੀਸਦੀ ਕਰ ਮੁਆਫੀ 31 ਦਸੰਬਰ ਤੱਕ ਵਧਾਈ ਗਈ, ਬਕਾਏ ਦੀ ਅਦਾਇਗੀ 31 ਮਾਰਚ ਤੱਕ ਅੱਗੇ ਪਾਈਫਰਾਂਸ ਵਿੱਚ ਚਰਚ ਉੱਤੇ ਹਮਲੇ ਕਾਰਨ 3 ਲੋਕਾਂ ਦੀ ਮੌਤ
ਨਜਰਰੀਆ

ਧਰਮ ਤੋੜਨ ਦਾ ਨਹੀਂ, ਜੋੜਨ ਦਾ ਕੰਮ ਕਰਦਾ ਹੈ

September 03, 2020 08:50 AM

-ਪੂਰਨ ਚੰਦ ਸਰੀਨ
ਜਦੋਂ ਇਹ ਜਾਣਨ, ਪੜ੍ਹਨ ਅਤੇ ਦੇਖਣ ਨੂੰ ਮਿਲਦਾ ਹੈ ਤਾਂ ਸੋਚ 1589 ਈ 'ਚ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ। ਪੰਜਾਬ ਦੇ ਹੀ ਬਰਨਾਲਾ 'ਚ ਸਹਿਯੋਗ ਕਰਦੇ ਹੋਏ ਇੱਕ ਮੁਸਲਿਮ ਨੇ ਮਸਜਿਦ ਬਣਾਉਣ ਲਈ ਕੁਝ ਜ਼ਮੀਨ ਦੇਣ ਦੀ ਗੱਲ ਕਹੀ ਤਾਂ ਪ੍ਰਬੰਧਕਾਂ ਨੇ ਮੰਦਰ ਦੇ ਨਾਲ ਜ਼ਮੀਨ ਦੇ ਦਿੱਤੀ ਅਤੇ ਉਸੇ ਦੇ ਨੇੜੇ ਗੁਰਦੁਆਰੇ ਵੱਲੋਂ ਉਸਾਰੀ ਲਈ ਆਰਥਿਕ ਸਹਾਇਤਾ ਦਿੱਤੀ ਗਈ। ਇਸੇ ਤਰ੍ਹਾਂ ਉਤਰ ਪ੍ਰਦੇਸ਼ ਵਿੱਚ ਬਰੇਲੀ ਦੀ ਬੁੱਧ ਵਾਲੀ ਮਸਜਿਦ ਦੇ ਕਰਤਾ-ਧਰਤਾ ਇੱਕ ਹਿੰਦੂ ਬ੍ਰਾਹਮਣ ਹਨ, ਉਹ ਅਤੇ ਉਨ੍ਹਾਂ ਦਾ ਪਰਵਾਰ ਆਪਣੇ ਮੰਦਰ ਦੇ ਵਾਂਗ ਹੀ ਮਸਜਿਦ ਦੀ ਦੇਖਭਾਲ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਅਜਿਹੀਆਂ ਵੀ ਉਦਾਰਹਰਣਾਂ ਹਨ ਜਿਨ੍ਹਾਂ 'ਚ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਅਤੇ ਗਿਰਜਾਘਰਾਂ 'ਚ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਵਿਆਹ ਦੀਆਂ ਰਸਮਾਂ ਤੋਂ ਆਪਣੇ ਬਹੁਤ ਸਾਰੇ ਰੀਤੀ-ਰਿਵਾਜਾਂ ਨੂੰ ਪੂਰਾ ਕਰਦੇ ਹਨ।
ਅਜਿਹੀਆਂ ਇੱਕ ਨਹੀਂ ਅਤੇ ਭਾਰਤ ਹੀ ਨਹੀਂ, ਅਤੇ ਭਾਰਤ ਹੀ ਨਹੀਂ, ਵਿਦੇਸ਼ਾਂ 'ਚ ਵੀ ਅਨੇਕਾਂ ਉਦਾਹਰਣਾਂ ਮਿਲ ਜਾਣਗੀਆਂ, ਜਿਨ੍ਹਾਂ 'ਚ ਵੱਖ-ਵੱਖ ਧਰਮਾਂ ਦੇ ਧਾਰਮਿਕ ਅਸਥਾਨ ਇੱਕ-ਦੂਸਰੇ ਨਾਲ ਜੁੜ ਕੇ ਬਣੇ ਹੋਏ ਹਨ। ਇਤਿਹਾਸ ਦੀ ਹੀ ਇੱਕ ਹੋਰ ਵਿਸ਼ੇਸ਼ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਕਹਿੰਦੇ ਹਨ ਕਿ ਮੁਗਲ ਸ਼ਾਸਕ ਔਰੰਗਜ਼ੇਬ ਨੇ ਹਿੰਦੂਆਂ 'ਤੇ ਬੜੇ ਜ਼ੁਲਮ ਕੀਤੇ, ਪਰ ਓਧਰ ਓਡਿਸ਼ਾ ਦੇ ਸਾਬਕਾ ਗਵਰਨਰ ਅਤੇ ਸੁੰਤਤਰਤਾ ਸੈਨਾਨੀ ਡਾ. ਵਿਸ਼ੰਬਰਨਾਥ ਪਾਂਡੇ ਨੇ ਡਾ. ਤੇਜ ਬਹਾਦਰ ਸਪਰੂ ਦੇ ਕਹਿਣ 'ਤੇ ਇੱਕ ਖੋਜ ਕੀਤੀ, ਜਿਸ ਮੁਤਾਬਕ ਔਰੰਗਜ਼ੇਬ ਵੱਲੋਂ ਹਿੰਦੂ ਮੰਦਰਾਂ ਲਈ ਬਹੁਤ ਸਾਰੇ ਹੁਕਮ ਅਤੇ ਜਾਗੀਰਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਉਨ੍ਹਾਂ ਨੇ ਟੀਪੂ ਸੁਲਤਾਨ ਬਾਰੇ ਵੀ ਖੋਜ ਕੀਤੀ ਤਾਂ ਉਸ 'ਚ ਵੀ ਅਨੇਕ ਅਜਿਹੇ ਤੱਤ ਮਿਲੇ, ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਦੇਸ਼ 'ਚ ਸਦੀਆਂ ਤੋਂ ਵੱਖ-ਵੱਖ ਧਰਮਾਂ ਦੇ ਲੋਕ ਇੱਕ-ਦੂਸਰੇ ਦੇ ਧਰਮ ਅਤੇ ਉਸ 'ਚ ਕਹੀਆਂ ਗਈਆਂ ਗੱਲਾਂ ਨੂੰ ਨਾ ਸਿਰਫ ਮੰਨਦੇ ਤੇੇ ਸਮਝਦੇ ਰਹੇ ਹਨ ਸਗੋਂ ਉਨ੍ਹਾਂ ਦੇ ਕਾਰਨ ਆਪਸੀ ਗਿਲੇ-ਸ਼ਿਕਵਿਆਂ ਅਤੇ ਝਗੜਿਆਂ ਤੋਂ ਕੋਹਾਂ ਦੂਰ ਰਹੇ ਹਨ।
ਆਦਿ ਕਾਲ ਤੋਂ ਧਰਮ ਦਾ ਉਦੈ ਹੁੰਦਾ ਰਿਹਾ ਅਤੇ ਉਨ੍ਹਾਂ ਦੇ ਪ੍ਰਵਰਤਕਾਂ ਅਤੇ ਪੈਰੋਕਾਰਾਂ ਦੀ ਗਿਣਤੀ ਉਸ ਧਰਮ ਦੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਘਟਦੀ-ਵਧਦੀ ਵੀ ਹੈ। ਜੋ ਧਰਮ ਜਿੰਨਾ ਸਹਿਣਸ਼ੀਲ ਅਤੇ ਜੀਵਨ ਨੂੰ ਉਦਾਰ ਅਤੇ ਨਿਮਰਤਾ ਵਾਲਾ ਬਣਾਉਣ ਦੀ ਦਿਸ਼ਾ ਦਿਖਾਉਂਦਾ ਹੈ, ਉਸ ਦਾ ਵਿਸਤਾਰ ਵੀ ਓਨਾ ਵੱਧ ਹੁੰਦਾ ਹੈ। ਇਸ ਦੇ ਨਾਲ ਜਿਹੜੇ ਧਰਮਾਂ ਅਤੇ ਉਨ੍ਹਾਂ ਦੇ ਮੰਨਣ ਵਾਲੇ ਆਪਣੇ ਹੀ ਬਣਾਏ ਦਾਇਰੇ ਜਾਂ ਘੇਰੇ 'ਚ ਰਹਿਣਾ ਬਹੁਤ ਵਧੀਆ ਸਮਝਦੇ ਹਨ, ਉਹ ਉਸੇ ਦੇ ਅਨੁਸਾਰ ਵਿਹਾਰ ਕਰਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਜਿਹੜੇ ਧਰਮਾਂ ਦੇ ਆਚਾਰ-ਵਿਚਾਰ ਤੇ ਉਨ੍ਹਾਂ ਦੇ ਨਿਯਮ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਪ੍ਰਚਾਰ-ਪ੍ਰਸਾਰ ਤੋਂ ਲੈ ਕੇ ਕਦੀ-ਕਦੀ ਨਿਮਰਤਾ ਦੇ ਉਲਟ ਜਾ ਕੇ ਜ਼ਬਰਦਸਤੀ ਵੀ ਧਰਮ ਤਬਦੀਲੀ ਕਰਾਈ ਜਾ ਸਕੇ, ਤਾਂ ਉਸ 'ਚ ਵੀ ਉਨ੍ਹਾਂ ਮੁਤਾਬਕ ਕੋਈ ਹਰਜ ਨਹੀਂ ਹੈ।
ਇਸ ਦੇ ਨਾਲ ਉਹ ਧਰਮ ਵੀ ਹਨ, ਜਿਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੁੰਦੀ ਕਿ ਉਸ ਦੇ ਪੈਰੋਕਾਰ ਘੱਟ ਹੋ ਰਹੇ ਹਨ ਜਾਂ ਵਧ ਰਹੇ ਹਨ। ਉਹ ਜਿੰਨੇ ਹਨ, ਉਨ੍ਹਾਂ 'ਚ ਸੰਤੁਸ਼ਟ ਰਹਿੰਦੇ ਹਨ ਅਤੇ ਨਾ ਕਿਸੇ ਹੋਰ ਧਰਮ ਦੇ ਮੰਨਣ ਵਾਲਿਆਂ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਦੇ ਹਨ ਤੇ ਨਾ ਚਾਹੁੰਦੇ ਹਨ ਕਿ ਕੋਈ ਦੂਸਰੇ ਧਰਮ ਦੇ ਮੰਨਣ ਵਾਲੇ ਉਨ੍ਹਾਂ ਦੇ ਧਰਮ ਦੀ ਟੀਕਾ-ਟਿੱਪਣੀ ਜਾਂ ਉਨ੍ਹਾਂ ਦੇ ਰੀਤੀ-ਰਿਵਾਜਾਂ 'ਚ ਕਿਸੇ ਕਿਸਮ ਦਾ ਕੋਈ ਫੇਰਬਦਲ ਕਰਨ ਦਾ ਗੈਰ-ਜ਼ਰੂਰੀ ਯਤਨ ਕਰਨ।
ਕਿਸੇ ਵਿਅਕਤੀ ਦਾ ਧਰਮ ਜਨਮ ਲੈਂਦੇ ਹੀ ਨਿਸ਼ਚਿਤ ਹੋ ਜਾਂਦਾ ਹੈ ਅਤੇ ਜ਼ਿੰਦਗੀ ਭਰ ਉਹ ਉਸੇ ਨੂੰ ਮੰਨਦਾ ਹੈ, ਬਸ਼ਰਤੇ ਕਿ ਕਿਸੇ ਸਾਧਾਰਨ ਜਾਂ ਕਿਸੇ ਵਿਸ਼ੇਸ਼ ਕਾਰਨ ਕਰ ਕੇ ਉਹ ਕੋਈ ਦੂਸਰਾ ਧਰਮ ਪ੍ਰਵਾਨ ਕਰ ਲਵੇ ਅਤੇ ਬਾਕੀ ਜ਼ਿੰਦਗੀ ਉਸੇ ਧਰਮ ਦੇ ਆਧਾਰ 'ਤੇ ਬਤੀਤ ਕਰਦੇ ਹੋਏ ਸਮਾਜ 'ਚ ਆਪਣਾ ਯੋਗਦਾਨ ਪਾਉਂਦਾ ਰਹੇ। ਸ਼ਾਇਦ ਇਸ ਲਈ ਧਰਮ ਨੂੰ ਜ਼ਿੰਦਗੀ ਜਿਊਣ ਦੀ ਸ਼ੈਲੀ ਜਾਂ ਪ੍ਰਣਾਲੀ ਕਿਹਾ ਗਿਆ ਹੈ। ਇਸ 'ਚ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਨਾ ਤਾਂ ਮਹੱਤਵ ਹੈ ਅਤੇ ਨਾ ਲੋੜ ਕਿ ਇਹ ਸੋਚਿਆ ਜਾਵੇ ਕਿ ਮੇਰਾ ਧਰਮ ਕਿਸੇ ਦੂਸਰੇ ਧਰਮ ਤੋਂ ਸੇ੍ਰਸ਼ਠ ਹੈ ਕਿਉਂਕਿ ਜਦ ਇਹ ਜ਼ਿੰਦਗੀ ਜਿਊਣ ਦਾ ਇੱਕੋ ਤਰੀਕਾ ਹੈ ਤਾਂ ਕਿਉਂ ਕੋਈ ਆਪਣੇ ਨੂੰ ਵਧੀਆ ਅਤੇ ਦੂਸਰੇ ਨੂੰ ਘਟੀਆ ਮਿੱਥਣ 'ਚ ਆਪਣਾ ਸਮਾਂ ਨਸ਼ਟ ਕਰਕੇ ਜ਼ਿੰਦਗੀ ਦੇ ਬਹੁਮੁੱਲੇ ਪਲਾਂ ਨੂੰ ਵਿਅਰਥ ਦੀਆਂ ਗੱਲਾਂ 'ਚ ਬੀਤ ਜਾਣ ਦੇਣ ਦੀ ਬਜਾਏ ਇਸ ਲਈ ਉਹ ਆਪਣੇ ਸਮੇਂ ਨੂੰ ਆਰਥਿਕ ਤਰੱਕੀ ਅਤੇ ਸਮਾਜਿਕ ਜ਼ਿੰਦਗੀ ਦੀ ਭਲਾਈ 'ਚ ਲਗਾਵੇ।
ਸਾਡੀ ਸ਼ਖ਼ਸੀਅਤ ਦੇ ਜਿੰਨੇ ਵੀ ਪਹਿਲੂ ਹਨ, ਜਿਵੇਂ ਹੰਕਾਰ, ਈਰਖਾ, ਪ੍ਰੇਮ, ਪਰਉਪਕਾਰ, ਸਦਭਾਵਨਾ, ਮਿੱਤਰਤਾ ਜਾਂ ਫਿਰ ਕੋਈ ਹੋਰ, ਸਾਰੇ ਧਰਮਾਂ 'ਚ ਇਨ੍ਹਾਂ ਬਾਰੇ ਇੱਕੋ ਜਿਹੀਆਂ ਹੀ ਗੱਲਾਂ ਕਹੀਆਂ ਗਈਆਂ ਹਨ। ਜਦੋਂ ਅਜਿਹਾ ਹੈ ਤਾਂ ਕਿਸ ਆਧਾਰ 'ਤੇ ਕੋਈ ਆਪਣੇ ਧਰਮ ਬਾਰੇ ਕੱਟੜ ਦੀ ਹੱਦ ਤੱਕ ਜਾ ਕੇ ਦੂਸਰੇ ਧਰਮ ਦੇ ਮੰਨਣ ਵਾਲਿਆਂ ਨਾਲ ਘਟੀਆ ਵਤੀਰਾ ਕਰਨ ਦੀ ਸੋਚ ਵੀ ਸਕਦਾ ਹੈ?
ਇਸ ਸਮਾਜ 'ਚ ਦੋ ਤਰ੍ਹਾਂ ਦੇ ਲੋਕ ਮਿਲਦੇ ਹਨ, ਇੱਕ ਸੱਜਣ ਅਤੇ ਦੂਸਰੇ ਦੁਰਜਨ। ਇਹ ਸਾਡੇ 'ਤੇ ਹੈ ਕਿ ਕੋਈ ਕੀ ਬਣਨਾ ਅਤੇ ਅਖਵਾਉਣਾ ਪਸੰਦ ਕਰਦਾ ਹੈ, ਇਸ 'ਚ ਧਰਮ ਨੂੰ ਘਸੀਟਣ ਅਤੇ ਉਸ ਨੂੰ ਨੀਵਾਂ ਦਿਖਾਉਣ ਦੀ ਲੋੜ ਕੀ ਹੈ? ਧਰਮ ਨੂੰ ਲੈ ਕੇ ਦੰਗਾਕਾਰੀਆਂ ਦੀ ਪਛਾਣ ਕਰਨ 'ਚ ਸਾਡੀ ਅਸਫਲਤਾ ਅਨੇਕਾਂ ਭਿਆਨਕ ਦਿ੍ਰਸ਼ਾਂ ਨੂੰ ਸਾਕਾਰ ਕਰਦੀ ਰਹੀ ਹੈ। ਇਸ ਨੂੰ ਜਿੰਨਾ ਜਲਦੀ ਸਮਝ ਲਵਾਂਗੇ ਓਨਾ ਹੀ ਦੇਸ਼ ਧਾਰਮਿਕ ਏਕਤਾ ਦੀ ਮਿਸਾਲ ਕਾਇਮ ਕਰਨ 'ਚ ਸਮਰੱਥ ਹੋ ਸਕੇਗਾ। ਜਿਸ ਤਰ੍ਹਾਂ ਜਨਮ ਲੈਂਦੇ ਹੀ ਧਰਮ ਦਾ ਨਿਰਧਾਰਨ ਹੋ ਜਾਂਦਾ ਹੈ, ਉਸੇ ਤਰ੍ਹਾਂ ਇਹ ਤੈਅ ਹੋ ਜਾਂਦਾ ਹੈ ਕਿ ਸਾਡੇ ਪਰਮਾਤਮਾ ਭਾਵ ਜਿਸ ਦੀ ਅਸੀਂ ਪੂਜਾ ਕਰਦੇ ਹਾਂ, ਦਾ ਸਰੂਪ ਕੀ ਹੈ? ਇਹ ਤਦੇ ਹੋ ਸਕਦਾ ਹੈ ਕਿ ਵੱਡੇ ਹੋਣ 'ਤੇ ਪਰਮਾਤਮਾ ਦੇ ਹੋਣ ਜਾਂ ਨਾ ਹੋਣ ਭਾਵ ਆਸਤਿਕ ਜਾਂ ਨਾਸਤਿਕ ਬਣ ਕੇ ਗਿਆਨੀ ਹੋਣ ਦਾ ਚੋਲਾ ਪਹਿਨ ਲਈਏ ਪਰ ਇਹ ਅਸੰਭਵ ਹੈ ਕਿ ਆਪਣੇ ਧਰਮ ਦੇ ਪੂਜਨੀਕ ਪ੍ਰਤੀਕਾਂ ਜਾਂ ਸਰੂਪਾਂ ਦੀ ਅਣਦੇਖੀ ਜਾਂ ਉਨ੍ਹਾਂ ਪ੍ਰਤੀ ਅਨਾਦਾਰ ਦਾ ਭਾਵ ਰੱਖ ਸਕੀਏ। ਭਗਵਾਨ ਰਾਮ, ਹਜ਼ਰਤ ਮੁਹੰਮਦ, ਈਸਾ ਮਸੀਹ, ਸ੍ਰੀ ਗੁਰੂ ਨਾਨਕ ਦੇਵ ਜੀ, ਭਗਵਾਨ ਮਹਾਵੀਰ ਜੈਨ, ਗੌਤਮ ਬੁੱਧ ਤੋਂ ਲੈ ਕੇ ਜਿੰਨੇ ਵੀ ਧਰਮਾਂ ਦੇ ਪਰਿਵਰਤਕ ਹੋਏ ਹਨ, ਸਾਰਿਆਂ ਪ੍ਰਤੀ ਬਰਾਬਰ ਦੀ ਸ਼ਰਧਾ ਰੱਖਣ 'ਚ ਹਰਜ ਕੀ ਹੈ? ਜ਼ਰਾ ਸੋਚੋ।

 

Have something to say? Post your comment