Welcome to Canadian Punjabi Post
Follow us on

20

October 2020
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਰੋਸ਼ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾਕਾਲੇ ਕਾਨੂੰਨਾਂ ਅਤੇ ਕਿਸਾਨੀ ਸੰਘਰਸ਼ ਬਾਰੇ ਮੁੱਖ ਮੰਤਰੀ ਦੀ ਨੀਅਤ ਖੋਟੀ : ਹਰਪਾਲ ਚੀਮਾਮਿਸੀਸਾਗਾ ਮਾਲਟਨ ਲਿਬਰਲ ਨੌਮੀਨੇਸ਼ਨ ਉੱਤੇ ਐਨਡੀਪੀ ਨੇ ਕੀਤੇ ਸਵਾਲਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਵਧਾਇਆ, ਭਾਜਪਾ ਆਗੂਆਂ ਦੀਆਂ ਮੀਟਿੰਗਾਂ ਦਾ ਵਿਰੋਧ ਕਰਨ ਦਾ ਫੈਸਲਾਸ਼੍ਰੋਮਣੀ ਅਕਾਲੀ ਦਲ ਨੇ ਡੀ ਜੀ ਪੀ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਕਿਸਾਨਾਂ ਖਿਲਾਫ ਕੋਈ ਝੂਠਾ ਕੇਸ ਦਰਜ ਹੋਇਆ ਤਾਂ ਪਾਰਟੀ ਉਨ੍ਹਾਂ ਦਾ ਕਰੇਗੀ ਘਿਰਾਓ ਮੁੱਖ ਮੰਤਰੀ ਵੱਲੋਂ ਓ.ਪੀ.ਡੀ. ਸੇਵਾਵਾਂ ਤੇ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਆਦੇਸ਼, ਸਰਕਾਰੀ ਸਕੂਲ ਵੀ ਸੋਮਵਾਰ ਤੋਂ ਖੁੱਲ੍ਹਣਗੇਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਟੁੱਟਣਾ ਅਤਿ ਮੰਦਭਾਗਾ, ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕਿਆਂ ਨੂੰ ਤੁਰੰਤ ਦੂਰ ਕਰੇ : ਢੀਂਡਸਾ
ਨਜਰਰੀਆ

ਫੜੋ ਨੀ ਫੜੋ ਮੁੰਡਾ ਹੋ ਗਿਆ ਸ਼ਰਾਬੀ

September 02, 2020 09:51 AM

-ਰਾਮਦਾਸ ਬੰਗੜ
‘ਫੜੋ ਨੀ ਫੜੋ ਨੀ ਮੁੰਡੇ ਹੋ ਗਿਆ ਸ਼ਰਾਬੀ’। ਅੱਜ ਸਵੇਰੇ ਝੋਨੇ ਦੇ ਖੇਤਾਂ ਵਿੱਚ ਟਰੈਕਟਰ ਉਪਰ ਉਚੀ ਆਵਾਜ਼ ਵਿੱਚ ਲੱਗੇ ਇਸ ਗੀਤ ਨੇ ਮੈਨੂੰ ਸ਼ਰਾਬ ਨਾਲ ਜੁੜੀਆਂ ਅਨੇਕਾਂ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ। ਮੈਂ ਸੋਚਿਆ ਬਈ ਇਹ ‘ਲਾਲ ਪਰੀ’ ਲੋਕਾਂ ਦੇ ਘਰ ਪੱਟ ਰਹੀ ਆ, ਪਰ ਸਰਕਾਰ ਕਹਿੰਦੀ ਕਿ ਸਾਡੇ ਲਈ ਵਰਦਾਨ ਏ। ਖੈਰ ਇਹ ਆਪਾਂ ਅੱਖੀਂ ਦੇਖ ਲਿਆ ਕਿ ਲਾਕਡਾਊਨ 'ਚ ਸ਼ਰਾਬੀਆਂ ਨੇ ਆਪਣੇ ਅੰਦਰ ਭੜਥੂ ਪਾਉਂਦੇ ਕਿਟਾਣੂਆਂ 'ਤੇ ਕਾਬੂ ਪਾ ਲਿਆ। ਸਰਕਾਰ ਨੇ ਖਾਲੀ ਖਜ਼ਾਨੇ ਨੂੰ ਪੀਪੇ ਵਾਂਗ ਖੜਕਾ ਕੇ ਦੱਸ ਦਿੱਤਾ ਕਿ ਭਾਈ ਤੁਸੀਂ ਬਿਨਾਂ ਪੀਤੇ ਗੁਜ਼ਾਰਾ ਕਰ ਸਕਦੇ ਹੋ, ਪਰ ਅਸੀਂ ਬਿਨਾਂ ਵੇਚੇ ਡੰਗ ਨਹੀਂ ਟਪਾ ਸਕਦੇ, ਏਸੇ ਕਰ ਕੇ ਸਾਡੇ ਸਕੂਲ-ਕਾਲਜ ਤਾਂ ਬੰਦ ਰਹੇ, ਪਰ ਠੇਕੇ ਖੁੱਲ੍ਹੇ ਰਹੇ।
ਸ਼ਰਾਬੀਆਂ ਦਾ ਇੱਕ ਉੱਲੂ ਬੜਾ ਸਿੱਧਾ ਆਇਆ ਹੈ ਕਿ ਉਹ ਰਾਤ ਨੂੰ ਖਾ-ਪੀ ਕੇ ਗਾਲੀ ਗਲੋਚ ਵੀ ਕਰ ਲੈਂਦੇ ਨੇ, ਬੱਕਰੇ ਬੁਲਾ ਲੈਂਦੇ ਨੇ, ਕਈ ਭੰਨ-ਤੋੜ ਵੀ ਕਰ ਦਿੰਦੇ ਨੇ ਅਤੇ ਸਵੇਰੇ ਸਾਊ ਜਿਹੇ ਬਣ ਕੇ ਆਖ ਦਿੰਦੇ ਨੇ, ਯਾਰ ਰਾਤੀਂ ਪੀਤੀ ਖਾਧੀ 'ਚ ਕੁਝ ਪਤਾ ਨਹੀਂ ਚੱਲਿਆ। ਅਸੀਂ ਵੀ ਇਨ੍ਹਾਂ ਦੇ ਭੋਲੇਪਣ 'ਚ ਫਸ ਕੇ ਇੰਝ ਮੁਆਫ ਕਰ ਦਿੰਦੇ ਆਂ, ਜਿਵੇਂ ਹਰ ਪੰਜ ਸਾਲ ਬਾਅਦ ਆਪਣੇ ਲੀਡਰਾਂ ਦੀਆਂ ਗਲਤੀਆਂ ਮੁਆਫ ਕਰ ਦਿੰਦੇ ਆਂ। ਖੈਰ ਇੱਕ ਗੱਲ ਹੈ ਕਿ ਅਨਪੜ੍ਹ ਬੰਦਾ ਵੀ ਦਾਰੂ ਪੀ ਕੇ ਅੰਗਰੇਜ਼ੀ ਬੋਲਣ ਲੱਗ ਜਾਂਦਾ ਹੈ ਅਤੇ ਫਿਰ ਅਜਿਹੇ ਕਾਰਨਾਮੇ ਕਰ ਕੇ ਦਿਖਾਉਂਦਾ ਹੈ ਕਿ ਦੇਖਣ ਅਤੇ ਸੁਣਨ ਵਾਲੇ ਦੰਗ ਰਹਿ ਜਾਂਦੇ ਨੇ। ਭਲੇ ਸਮਿਆਂ ਵਿੱਚ ਸਾਡੇ ਪਿੰਡ ਵਿੱਚ ਇੱਕ ਵਿਆਹ ਹੋ ਰਿਹਾ ਸੀ। ਸ਼ਰਾਬ ਦੇ ਸ਼ੌਕੀਨ ਪ੍ਰਾਹੁਣਿਆਂ ਨੂੰ ਕੋਠੇ ਉਪਰ ਰੋਟੀ ਦੇ ਨਾਲ ਸ਼ਰਾਬ ਦੀ ਸਹੂਲਤ ਦੇ ਦਿੱਤੀ। ਪੁਰਾਣੇ ਰਿਵਾਜ਼ਾਂ ਮਤਾਬਕ ਘਰ ਦੇ ਵਿਹੜੇ ਵਿੱਚ ਚਾਨਣੀ ਲਾਈ ਗਈ ਸੀ ਤੇ ਚਾਨਣੀ ਦੇ ਲੜਾਂ ਨੂੰ ਘਰ ਦੇ ਬਨੇਰਿਆਂ ਨਾਲ ਬੰਨ੍ਹਿਆ ਗਿਆ ਸੀ। ਅੱਧੀ ਕੁ ਰਾਤ ਨੂੰ ਇੱਕ ਪ੍ਰਾਹੁਣਾ ਨਸ਼ੇ ਦੀ ਹਾਲਤ ਵਿੱਚ ਉਠਿਆ ਅਤੇ ਤੁਰ ਪਿਆ।
ਬੱਸ ਫਿਰ ਕੀ ਪ੍ਰਾਹੁਣਾ ਛੱਤ ਤੋਂ ਤੁਰਦਾ ਹੋਇਆ ਚਾਨਣੀ 'ਤੇ ਜਾ ਚੜ੍ਹਿਆ। ਚਾਨਣੀ ਥੱਲੇ ਨੂੰ ਇੰਝ ਜਾਣ ਲੱਗੀ ਜਿਵੇਂ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਜਾਂਦੀ ਏ। ਥੱਲੇ ਪਏ ਬਾਕੀ ਰਿਸ਼ਤੇਦਾਰਾਂ 'ਚ ਇੰਝ ਹਫੜਾ-ਦਫੜੀ ਮਚ ਗਈ ਜਿਵੇਂ ਸ਼ੇਅਰ ਮਾਰਕੀਟ ਡਿੱਗਣ 'ਤੇ ਨਿਵੇਸ਼ਕਾਂ ਅੰਦਰ ਮਚਦੀ ਏ। ਥੱਲੇ ਰਿਸ਼ਤੇਦਾਰ ਰੌਲਾ ਪਾ ਰਹੇ ਸੀ ਤੇ ਉਪਰ ਪ੍ਰਾਹੁਣੇ ਨੂੰ ਸਮਝ ਨਹੀਂ ਸੀ ਪੈ ਰਿਹਾ ਕਿ ਉਹ ਜਿਸ ਛੱਤ 'ਤੇ ਤੁਰਿਆ ਜਾ ਰਿਹੈ, ਉਹ ਦਬਦੀ ਕਿਉਂ ਜਾ ਰਹੀ ਹੈ। ਘਰ ਵਾਲਿਆਂ ਨੇ ਫਟਾਫਟ ਕੋਠੇ 'ਤੇ ਚੜ੍ਹ ਕੇ ਰੱਬ-ਰੱਬ ਕਰਦਿਆਂ ਪ੍ਰਾਹੁਣੇ ਨੂੰ ਚਾਨਣੀ ਤੋਂ ਲਾਹਿਆ। ਪ੍ਰਾਹੁਣੇ ਨੂੰ ਜਦੋਂ ਪੁੱਛਿਆ ਕਿ ਭਾਈ ਤੂੰ ਚਾਨਣੀ 'ਤੇ ਕੀ ਕਰਦਾ ਸੀ ਤਾਂ ਅੱਗੇ ਲੜਖੜਾਉਂਦੀ ਆਵਾਜ਼ ਵਿੱਚ ਬੋਲਿਆ, ਮੈਂ ਕਿਹੜਾ ਚਾਨਣੀ 'ਤੇ ਰਾਤ ਜਗਰਾਤਾ ਕਰਨ ਗਿਆ ਸੀ, ਮੈਂ ਪਿਸ਼ਾਬ ਕਰਨ ਨੂੰ ਉੱਠਿਆ ਸੀ, ਸਾਲਾ ਪਤੀ ਈ ਨੀਂ ਲੱਗਿਆ ਕਿ ਕਦੋਂ ਛੱਤ ਮੁੱਕ ਗਈ ਤੇ ਕਦੋਂ ਚਾਨਣੀ ਸ਼ੁਰੂ ਹੋ ਗਈ।
ਸ਼ਰਾਬੀਆਂ ਦੇ ਇਹੋ-ਜਿਹੇ ਦਿਲਕਸ਼ ਕਿੱਸੇ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲਦੇ। ਇਸੇ ਤਰ੍ਹਾਂ ਇੱਕ ਵਾਰ ਅਸੀਂ ਇੱਕ ਥਾਣੇ ਵਿੱਚ ਖੜ੍ਹੇ ਸਾਂ ਤਾਂ ਐ ਟਰੈਫਿਕ ਪੁਲਸ ਵਾਲੇ ਇੱਕ ਬੰਦੇ ਨੂੰ ਲਫੇੜੇ ਮਾਰਦੇ ਹੋਏ ਅੰਦਰ ਲਿਆ ਰਹੇ ਸੀ, ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ? ਪੁਲਸ ਵਾਲੇ ਨੇ ਦੱਸਿਆ ਕਿ ਇਸ ਬੰਦੇ ਨੇ ਆਪਣੇ ਟਰੱਕ ਨਾਲ ਐਕਸੀਡੈਂਟ ਕਰ ਕੇ ਇੱਕ ਸਾਈਕਲ ਸਵਾਰ ਦੀ ਜਾਨ ਲੈ ਲਈ ਅਤੇ ਫਿਰ ਟਰੱਕ ਭਜਾ ਕੇ ਲੈ ਗਿਆ ਅਤੇ ਅਸੀਂ ਇਸ ਨੂੰ ਬੜੀ ਮੁਸ਼ਕਲ ਨਾਲ ਘੇਰ ਕੇ ਲਿਆਏ ਹਾਂ। ਅਸੀਂ ਪੁੱਛਿਆ ਕਿ ਲਾਸ਼ ਕਿੱਥੇ ਐ? ਉਹ ਬੋਲੇ ਕਿ ਚੌਕ ਵਿੱਚ ਪਈ ਹੈ। ਉਹ ਟਰੱਕ ਡਰਾਈਵਰ ਨੂੰ ਲੈ ਕੇ ਹਵਾਲਾਤ ਵੱਲ ਚੱਲ ਪਏ ਤੇ ਅਸੀਂ ਲਾਸ਼ ਦੇਖਣ ਲਈ ਮੁੱਖ ਚੌਕ ਵੱਲ ਆ ਗਏ। ਉਥੇ ਕੋਈ ਲਾਸ਼ ਨਹੀਂ ਸੀ। ਅਸੀਂ ਸ਼ਹਿਰ ਦੇ ਬਾਕੀ ਚੌਕਾਂ ਵਿੱਚ ਵੀ ਲਾਸ਼ ਲੱਭੀ, ਕਿਤੇ ਵੀ ਲਾਸ਼ ਨਾ ਮਿਲਣ 'ਤੇ ਅਸੀਂ ਫਿਰ ਮੁੱਖ ਚੌਕ ਵਿੱਚ ਆ ਗਏ। ਅਸੀਂ ਵੇਖਿਆ ਕਿ ਉਹ ਪੁਲਸ ਵਾਲੇ ਵੀ ਕੁਝ ਭਾਲਦੇ ਫਿਰਦੇ ਸਨ, ਉਹ ਵੀ ਰੇਹੜੀ-ਫੜੀ ਵਾਲਿਆਂ ਨੂੰ ਪੁੱਛ ਰਹੇ ਸੀ ਕਿ ਲਾਸ਼ ਕਿੱਥੇ ਐ? ਤਾਂ ਅੱਗੋਂ ਉਹ ਡਰਦੇ-ਡਰਦੇ ਦੱਸ ਰਹੇ ਸੀ ਕਿ ਜਨਾਬ ਤੁਸੀਂ ਕਾਹਲ ਵਿੱਚ ਟਰੱਕ ਦੇ ਪਿੱਛੇ ਹੋ ਤੁਰੇ ਤੇ ਬਾਅਦ ਵਿੱਚ ਉਹ ਸਾਈਕਲ ਵਾਲਾ ਬੰਦਾ ਵੀ ਉਠ ਕੇ ਟੱਲੀਆਂ ਵਜਾਉਂਦਾ ਇਥੋਂ ਨਿਕਲ ਗਿਆ, ਉਸ ਨੇ ਸ਼ਰਾਬ ਪੀਤੀ ਹੋਈ ਸੀ। ਦਰਅਸਲ ਸ਼ਰਾਬ ਇੱਕ ਨੇ ਨਹੀਂ, ਸਗੋਂ ਟਰੱਕ ਡਰਾਈਵਰ ਸਮੇਤ ਸਾਰਿਆਂ ਨੇ ਪੀ ਰੱਖੀ ਸੀ।
ਸਿਆਣੇ ਆਖਦੇ ਨੇ ਕਿ ਸ਼ਰਾਬ ਓਨੀ ਪੀਓ, ਜਿੰਨੀ ਝੱਲ ਸਕੋ। ਸ਼ਰਾਬ ਚੜ੍ਹਦੀ ਜਾਂਦੀ ਤੇ ਬੰਦਾ ਡਿੱਗਦਾ ਜਾਂਦਾ ਹੈ, ਇਕੱਲਾ ਸਰੀਰਕ ਤੌਰ 'ਤੇ ਨਹੀਂ, ਸਮਾਜਕ ਤੇ ਆਰਥਿਕ ਤੌਰ 'ਤੇ ਵੀ, ਪਰ ਅੱਜ ਹਾਲਾਤ ਇਹੋ ਜਿਹੇ ਵੇਖਣ ਨੂੰ ਮਿਲੇ ਕਿ ਇੱਕ ਸ਼ਰਾਬੀ ਤੋਂ ਤੰਗ ਹੋਈ ਪਤਨੀ ਉਸ ਤੋਂ ਪੁੱਛ ਰਹੀ ਸੀ ਕਿ ਦੱਸੋ ਮੈਂ ਘਰ ਕਿਸ ਦੇ ਸਿਰ 'ਤੇ ਚਲਾਵਾਂ ਤਾਂ ਅੱਗੋਂ ਉਹ ਹਟਕੋਰਾ ਜਿਹਾ ਮਾਰ ਕੇ ਆਖਣ ਲੱਗਾ ਕਿ, ‘‘ਅਸੀਂ ਸਰਕਾਰ ਚਲਾਈਏ ਕਿ ਤੇਰਾ ਘਰ ਚਲਾਈਏ?”

Have something to say? Post your comment