Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਕੁਝ ‘ਸਵਾਲਾਂ ਦਾ ਜਵਾਬ` ਸਾਨੂੰ ਜਾਣਨਾ ਹੀ ਹੋਵੇਗਾ

September 01, 2020 08:58 AM

-ਆਕਾਰ ਪਟੇਲ
ਸੀ ਬੀ ਆਈ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਕੇਸ ਦੀ ਜਾਂਚ ਬਾਰੇ ਪੰਜ ਟੀਮਾਂ ਬਣਾਈਆਂ ਹਨ। ਮੈਨੂੰ ਨਹੀਂ ਪਤਾ ਕਿ ਆਖਿਰ ਕਿਉਂ ਸੀ ਬੀ ਆਈ ਇਸ ਕੇਸ ਦੀ ਜਾਂਚ ਕਰ ਰਹੀ ਹੈ। ਨਾ ਮੈਨੂੰ ਇਹ ਸਮਝ ਆਈ ਹੈ ਕਿ ਇਸ ਕੇਸ ਵਿੱਚ ਲੋਕਾਂ ਦੀ ਵਧੇਰੇ ਰੁਚੀ ਕਿਉਂ ਹੈ? ਮੈਨੂੰ ਦੱਸਿਆ ਗਿਆ ਹੈ ਕਿ ਅਜਿਹਾ ਇਸ ਲਈ ਹੈ ਕਿ ਬਿਹਾਰ ਵਿੱਚ ਚੋਣਾਂ ਦੇ ਨਾਲ ਕੁਝ ਸਿਆਸੀ ਕਾਰਨ ਜੋੜੇ ਗਏ ਹਨ। ਜੇ ਅਜਿਹਾ ਕੁਝ ਹੈ ਤਾਂ ਮੈਂ ਇਹ ਸਮਝ ਨਹੀਂ ਸਕਿਆ ਕਿ ਇਹ ਆਖਿਰ ਕਿਉਂ ਹੋ ਰਿਹਾ ਹੈ?
ਭਾਰਤ ਵਿੱਚ ਬਿਹਾਰ ਸਭ ਤੋਂ ਪੁਰਾਣਾ ਸਿਆਸੀ ਸੱਤਾ ਦਾ ਕੇਂਦਰ ਰਿਹਾ ਹੈ। ਅਜਿਹਾ ਚੰਦਰਗੁਪਤ ਮੌਰੀਆ ਅਤੇ ਚਾਣਕੀਆ ਦੇ ਸਮੇਂ ਤੋਂ ਹੈ। ਕੀ ਅਜਿਹੇ ਕੇਸ `ਤੇ ਵੋਟ ਪਾਉਣ ਲਈ ਬਿਹਾਰੀ ਇੰਨੇ ਮੂਰਖ ਹਨ? ਸ਼ਾਇਦ ਹਨ। ਮੈਨੂੰ ਇਹ ਜਾਣ ਕੇ ਨਿਰਾਸ਼ਾ ਹੋਵੇਗੀ ਕਿ ਇਹੀ ਮਾਮਲਾ ਹੈ। ਵਿਸ਼ਵ ਵਿੱਚ ਬਿਹਾਰ ਸਭ ਤੋਂ ਗਰੀਬ ਹਿੱਸਿਆਂ ਵਿੱਚੋਂ ਇੱਕ ਹੈ। ਬਿਹਾਰ ਦੋ ਪਾਰਟੀਆਂ ਵੱਲੋਂ ਚਲਾਇਆ ਗਿਆ ਹੈ ਜੋ ਦਹਾਕਿਆਂ ਤੋਂ ਇਹੀ ਰਿਵਾਜ ਰਿਹਾ ਹੈ। ਕੀ ਲੋਕ ਬਾਲੀਵੁੱਡ ਈਵੈਂਟ `ਤੇ ਆਧਾਰਤ ਵੋਟਾਂ ਪਾਉਣਗੇ? ਜੇ ਅਜਿਹਾ ਹੋਇਆ ਤਾਂ ਇਹ ਅਜੀਬ ਹੋਵੇਗਾ।
ਦੋ ਹੋਰ ਕਾਰਨ ਵੀ ਨਜ਼ਰ ਆਉਂਦੇ ਹਨ, ਜੋ ਇਸ ਕਹਾਣੀ ਨੂੰ ਅੱਗੇ ਵਧਾਉਣ ਦਾ ਕਾਰਨ ਹੋ ਸਕਦੇ ਹਨ। ਪਹਿਲਾ ਇਹ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਪੁੱਤਰ ਉੱਤੇ ਨਿਸ਼ਾਨਾ ਲਾਇਆ ਗਿਆ ਹੈ। ਦੂਸਰਾ ਇਹ ਹੈ ਕਿ ਬਾਲੀਵੁੱਡ ਦੇ ਮੁਸਲਿਮ ਅਭਿਨੇਤਾਵਾਂ ਨਾਲ ਗੱਲਾਂ ਜੁੜੀਆਂ ਹੋਈਆਂ ਹਨ। ਇਹ ਮੈਨੂੰ ਵੱਧ ਸਹੀ ਲੱਗਦਾ ਹੈ। ਇਹ ਸਰਕਾਰ ਮੁਸਲਿਮ ਵਿਰੋਧੀ ਹੈ ਅਤੇ ਉਨ੍ਹਾਂ ਉਤੇ ਹਮਲਾ ਕਰਨ ਲਈ ਕੋਈ ਵੀ ਝੂਠ ਬੋਲ ਸਕਦੀ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ, ਪਰ ਵੋਟਰਾਂ ਦੀ ਰੁਚੀ ਦੇ ਸਵਾਲ `ਤੇ ਮੁੜਦੇ ਹੋਏ ਮੇਰੇ ਦੋਸਤ ਸ਼ੇਖਰ ਗੁਪਤਾ ਨੇ ਇਸ ਹਫ਼ਤੇ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ 2024 ਵਿੱਚ ਸੱਤਾ ਵਿੱਚ ਮੁੜ ਆਉਣਗੇ, ਜੇ ਉਦੋਂ ਤੱਕ ਉਹ ਆਪਣੇ ਉਪਰ ਕੋਈ ਨੁਕਸਾਨ ਨਾ ਥੋਪ ਦੇਣ। ਗੁਪਤਾ ਦਾ ਤਰਕ ਜਿੱਥੋਂ ਤੱਕ ਮੈਂ ਸਮਝਦਾ ਹਾਂ, ਇਹ ਹੈ ਕਿ ਵੋਟਰ `ਤੇ ਥੋਪਿਆ ਨੁਕਸਾਨ ਅਰਥ ਨਹੀਂ ਰੱਖਦਾ, ਕਿਉਂਕਿ ਵੋਟਰ ਅਜਿਹੀਆਂ ਚੀਜ਼ਾਂ, ਜਿਵੇਂ ਅਰਥ ਵਿਵਸਥਾ ਦਾ ਧੜੱਮ ਡਿੱਗਣਾ, ਬੇਰੋਜ਼ਗਾਰੀ ਵਧਣੀ, ਚੀਨ ਵੱਲੋਂ ਸਾਡੀ ਜ਼ਮੀਨ `ਤੇ ਕਬਜ਼ਾ ਕਰਨਾ ਤੇ ਕੋਵਿਡ ਮਹਾਮਾਰੀ ਕਾਬੂ ਕਰਨ ਵਿੱਚ ਸਰਕਾਰ ਦਾ ਅਸਫਲ ਹੋਣਾ, ਦਾ ਧਿਆਨ ਨਹੀਂ ਰੱਖਦਾ। ਗੁਪਤਾ ਨੇ ਵਿਸਥਾਰ ਵਿੱਚ ਇਹ ਨਹੀਂ ਦੱਸਿਆ ਕਿ ਉਹ ਇਸ ਨਤੀਜੇ `ਤੇ ਕਿਵੇਂ ਪਹੁੰਚੇ ਹਨ, ਪਰ ਉਨ੍ਹਾਂ ਨੇ ਇਹ ਕਿਹਾ ਕਿ ਚੰਗੇ ਟਰੈਕ ਰਿਕਾਰਡ `ਤੇ ਇੱਕ ਸਰਵੇ ਦੱਸਦਾ ਹੈ ਕਿ ਮੋਦੀ ਪ੍ਰਸਿੱਧੀ ਦੀ ਸਿਖਰ `ਤੇ ਸਨ। ਇੱਕ ਵਾਰ ਫਿਰ ਮੈਂ ਨਹੀਂ ਜਾਣਦਾ ਕਿ ਅਜਿਹਾ ਮਾਮਲਾ ਹੋ ਸਕਦਾ ਹੈ, ਪਰ ਇਹ ਦਿਲਚਸਪ ਹੋਵੇਗਾ, ਜੇ ਅਜਿਹਾ ਹੋਇਆ ਸੀ।
ਭਾਰਤ ਦੀ ਜੀ ਡੀ ਪੀ ਜਨਵਰੀ 2018 ਤੋਂ ਢਲਾਣ `ਤੇ ਹੈ, ਜੋ ਲਗਾਤਾਰ ਨੌਂ ਤਿਮਾਹੀਆਂ ਲਈ ਹੈ। ਇਹ ਮੋਦੀ ਦੇ ਆਪਣੇ ਅੰਕੜਿਆਂ `ਤੇ ਆਧਾਰਿਤ ਹੈ। ਬੇਰੋਜ਼ਗਾਰੀ ਉਚੇ ਪੱਧਰ `ਤੇ ਹੈ, ਜੋ ਇੱਕ ਵਾਰ ਫਿਰ ਸਰਕਾਰ ਦੇ ਅੰਕੜਿਆਂ ਅਨੁਸਾਰ ਹੈ। ਇਹ ਵੀ ਅਸਪੱਸ਼ਟ ਹੈ ਕਿ ਮੋਦੀ ਨੇ ਜਦ ਕਿਹਾ ਕਿ ਚੀਨ ਨੇ ਕੋਈ ਘੁਸਪੈਠ ਨਹੀਂ ਕੀਤੀ, ਪਰ ਅੱਜ ਵੀ ਅਸੀਂ ਚੀਨ ਦੇ ਨਾਲ ਸੰਘਰਸ਼ ਕਰ ਰਹੇ ਹਾਂ ਤੇ ਉਸ ਨੂੰ ਆਪਣੀ ਜ਼ਮੀਨ ਤੋਂ ਵਾਪਸ ਜਾਣ ਨੂੰ ਕਹਿ ਰਹੇ ਹਾਂ। ਸਾਡੇ ਜਨਰਲ ਅੱਧੀ ਦਰਜਨ ਬੈਠਕਾਂ ਪਹਿਲਾਂ ਹੀ ਚੀਨ ਨਾਲ ਕਰ ਚੁੱਕੇ ਹਨ। ਜੇ ਚੀਨ ਸਾਡੇ ਇਲਾਕੇ `ਤੇ ਨਹੀਂ ਬੈਠਾ ਹੋਇਆ ਤਾਂ ਉਸ ਨਾਲ ਗੱਲਬਾਤ ਕਰਨ ਦਾ ਕੀ ਕਾਰਨ ਹੋ ਸਕਦਾ ਹੈ।
ਕੋਵਿਡ ਮਹਾਮਾਰੀ ਦੇ ਅੰਕੜੇ ਵੀ ਸਪੱਸ਼ਟ ਹਨ। ਕੇਸਾਂ ਦੀ ਗਿਣਤੀ ਦੇ ਵਿੱਚ ਅਸੀਂ ਦੁਨੀਆ ਵਿੱਚ ਤੀਸਰੇ ਸਥਾਨ `ਤੇ ਹਾਂ। ਰੋਜ਼ਾਨਾ ਕੇਸਾਂ ਦੇ ਕੇਸਾਂਂ ਵਿੱਚ ਅਸੀਂ ਨੰਬਰ 1 ਹਾਂ ਅਤੇ ਸ਼ਾਇਦ ਅਸੀਂ ਦੁਨੀਆ ਵਿੱਚ ਸਭ ਤੋਂ ਵੱਧ ਇਨਫੈਕਟਿਡ ਲੋਕਾਂ ਦੇ ਕੇਸਾਂ ਵਿੱਚ ਵੀ ਪਹਿਲੇ ਸਥਾਨ `ਤੇ ਆ ਜਾਈਏ। ਇਹ ਰਿਕਾਰਡ ਉਸ ਸਰਕਾਰ ਜਾਂ ਫਿਰ ਉਸ ਪ੍ਰਧਾਨ ਮੰਤਰੀ ਦਾ ਹੈ, ਜੋ ਪ੍ਰਸਿੱਧ ਹੈ। ਕਿਸੇ ਦੂਸਰੇ ਦੇਸ਼ ਵਿੱਚ ਇਹ ਸਿਆਸੀ ਆਫਤ ਦਾ ਸੰਕੇਤ ਹੋ ਸਕਦਾ ਹੈ। ਕੀ ਅਸੀਂ ਫੇਸਬੁੱਕ ਜਾਂ ਫਿਰ ਟਵਿਟਰ ਨੂੰ ਚਲਾਉਣ ਵਾਂਗ ਵੋਟ ਦੇ ਦੇਈਏ। ਕੀ ਸਾਡੀ ਵੋਟਿੰਗ ਰਾਹੀਂ ਕੀਤੀ ਗਈ ਸਿਆਸੀ ਕਿਰਿਆ ਪ੍ਰਦਰਸ਼ਨ ਦੇ ਆਧਾਰ `ਤੇ ਨਹੀਂ, ਅਕਸ ਦੇ ਆਧਾਰ `ਤੇ ਹੋਵੇ? ਯਕੀਨਨ ਇਹ ਠੀਕ ਨਹੀਂ। ਨਿਸ਼ਚਿਤ ਤੌਰ `ਤੇ ਮੇਰੇ ਲਈ ਤਾਂ ਇਹ ਉਚਿਤ ਨਹੀਂ। ਕਿੰਨੇ ਲੋਕ ਆਮ ਤੌਰ `ਤੇ ਇਸ ਢੰਗ ਨਾਲ ਸੋਚਦੇ ਹਨ!
ਮੈਨੂੰ ਮੇਰੀ ਜ਼ਿੰਦਗੀ ਵਿੱਚ ਅਜਿਹਾ ਵਿਗੜਿਆ ਕੋਈ ਸਮਾਂ ਯਾਦ ਨਹੀਂ ਆਉਂਦਾ ਜਦੋਂ ਸਾਡੇ ਕੋਲ ਅਜਿਹੀ ਵਿਗੜੀ ਹੋਈ ਅਰਥ ਵਿਵਸਥਾ, ਬੇਰੋਜ਼ਗਾਰੀ, ਇੱਕ ਕੌਮੀ ਆਫਤ ਅਤੇ ਸਾਡੇ ਘਰ ਅੰਦਰ ਪਹੁੰਚ ਚੁੱਕੇ ਦੁਸ਼ਮਣ ਵਰਗੀਆਂ ਗੱਲਾਂ ਹੋਈਆਂ ਹੋਣ। ਅਜਿਹੇ ਕੇਸਾਂਂ `ਤੇ ਅਸੀਂ ਘੱਟ ਰੁਚੀ ਦਿਖਾਈਏ, ਪਰ ਦੂਸਰੇ ਪਾਸੇ ਬਾਲੀਵੁੁੱਡ ਅਤੇ ਮੰਦਰਾਂ ਵਰਗੇ ਮੁੱਦਿਆਂ `ਤੇ ਆਪਣਾ ਧਿਆਨ ਕੇਂਦਰਿਤ ਕਰੀਏ! ਕੀ ਅਸੀਂ ਅਸਲ ਵਿੱਚ ਅਜਿਹੇ ਨਾਗਰਿਕ, ਵਿਅਕਤੀ ਜਾਂ ਵੋਟਰ ਹਾਂ? ਮੈਂ ਆਸ ਕਰਦਾ ਹਾਂ ਕਿ ਏਦਾਂ ਨਹੀਂ। ਮੈਂ ਨਹੀਂ ਸੋਚਦਾ ਕਿ ਸਾਡੀ ਨੌਜਵਾਨ ਪੀੜ੍ਹੀ ਯਕੀਨਨ ਜਾਂ ਫਿਰ ਅਗਲੀ ਪੀੜ੍ਹੀ ਦੇਸ਼ ਦੀ ਸੁਰੱਖਿਆ, ਸਿਹਤ, ਰੋਜ਼ਗਾਰ ਤੇ ਭਵਿੱਖ ਪ੍ਰਤੀ ਚਿੰਤਤ ਨਹੀਂ ਹੋਵੇਗੀ। ਕੀ ਉਹ ਬਾਲੀਵੁੱਡ ਵਿੱਚ ਜ਼ਿਆਦਾ ਦਿਲਚਸਪੀ ਦਿਖਾਉਣਗੇ। ਮੇਰੇ ਕੋਲ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ, ਪਰ ਇਨ੍ਹਾਂ ਸਵਾਲਾਂ ਦਾ ਜਵਾਬ ਸਾਨੂੰ ਜਾਣਨਾ ਹੋਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’