Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਕਮਲਾ ਹੈਰਿਸ ਉਮੀਦਵਾਰ ਨਾਮਜ਼ਦ ਹੁੰਦੇ ਸਾਰ ਡੋਨਾਲਡ ਟਰੰਪਨੂੰ ਪੈ ਨਿਕਲੀ

August 14, 2020 08:53 AM

* ਸਾਡੇ ਰਾਸ਼ਟਰਪਤੀ ਨੂੰ ਲੋਕਾਂ ਤੋਂ ਵੱਧ ਆਪਣੀ ਚਿੰਤਾ ਹੈ: ਕਮਲਾ

ਵਾਸ਼ਿੰਗਟਨ, 13 ਅਗਸਤ, (ਪੋਸਟ ਬਿਊਰੋ)- ਡੈਮੋਕ੍ਰੇਟਿਕ ਪਾਰਟੀ ਵੱਲੋਂਅਮਰੀਕਾ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣੇ ਜਾਣ ਦੇ ਅਗਲੇ ਦਿਨਹੀ ਸੈਨੇਟਰ ਕਮਲਾ ਹੈਰਿਸ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਭੜਕ ਪਈ ਤੇ ਕਿਹਾ ਕਿ ਦੇਸ਼ ਅਗਵਾਈ ਲਈ ਰੋ ਰਿਹਾ ਹੈ, ਪਰ ਸਾਡੇ ਕੋਲ ਇਹੋ ਜਿਹਾ ਰਾਸ਼ਟਰਪਤੀ ਹੈ, ਜਿਸ ਨੂੰ ਆਮ ਲੋਕਾਂ ਤੋਂਵੱਧ ਆਪਣੀ ਚਿੰਤਾ ਹੈ।ਕੋਰੋਨਾ ਦੀ ਮਾਰ ਵੇਲੇ ਮਾੜੇ ਪ੍ਰਬੰਧਾਂ ਅਤੇ ਨਸਲੀ ਗੜਬੜ ਲਈ ਟਰੰਪ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਮਲਾ ਹੈਰਿਸ ਨੇ ਆਪਣੀ ਨਵੀਂ ਭੂਮਿਕਾ ਦਾ ਇਤਿਹਾਸਕ ਮਹੱਤਵ ਵੀ ਦੱਸਿਆ ਹੈ।
ਉਮੀਦਵਾਰ ਬਣਨ ਪਿੱਛੋਂ ਕਮਲਾ ਹੈਰਿਸ ਨੇ ਵਿਲੀਮਿੰਗਟਨ ਵਿਚ ਜਦੋਂ ਪਹਿਲੀ ਵਾਰ ਜੋਅ ਬਿਡੇਨ ਦੇ ਨਾਲ ਲੋਕਾਂ ਨੂੰ ਸੰਬੋਧਨ ਕੀਤਾ ਤਾਂ ਕੋਰੋਨਾ ਵਾਇਰਸ ਦੇ ਕਾਰਨ ਇਸ ਪ੍ਰੋਗਰਾਮ ਵਿਚ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ। ਬਿਡੇਨ ਅਤੇ ਹੈਰਿਸ ਮੰਚ ਉੱਤੇ ਮਾਸਕ ਪਾਏ ਹੋਏ ਨਜ਼ਰ ਆਏ ਅਤੇ ਪੱਤਰਕਾਰਾਂ ਦੇ ਇਕ ਗਰੁੱਪ ਨੂੰ ਸੰਬੋਧਨ ਕਰਦੇ ਹੲੋੇ ਦੋਵਾਂ ਨੇ ਕਸਮ ਖਾਧੀ ਕਿ ਉਹ ਡੋਨਾਲਡ ਟਰੰਪ ਨੂੰ ਹਟਾ ਦੇਣਗੇ।
ਇਸ ਮੌਕੇ 55 ਸਾਲਾਂ ਦੀ ਕਮਲਾ ਹੈਰਿਸ ਨੇ ਕਿਹਾ ਕਿ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਉਨ੍ਹਾਂ ਦੇ ਰੂਪ ਵਿਚ ਪਹਿਲੀ ਵਾਰ ਇਕ ਸਿਆਹਫਾਮ ਔਰਤ ਉਮੀਦਵਾਰ ਨੂੰ ਚੁਣ ਕੇ ਦੱਸ ਦਿੱਤਾ ਹੈ ਕਿ ਦੇਸ਼ ਕਿਹੜੇ ਨਾਜ਼ੁਕ ਦੌਰ ਤੋਂ ਲੰਘ ਰਿਹਾ ਹੈ। ਇਸ ਕਦਮ ਨਾਲ ਉਨ੍ਹਾਂ ਨੇ ਬਰਾਬਰੀ ਤੇ ਨਿਆਂ ਲਈ ਸੰਘਰਸ਼ ਕਰ ਰਹੇ ਅਮਰੀਕਾ ਦੇ ਭਾਵੀ ਇਤਿਹਾਸ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਉਨ੍ਹਾ ਕਿਹਾ ਕਿ ਜੋਅ ਬਿਡੇਨ ਹੀ ਇਕੱਲੇ ਵਿਅਕਤੀ ਹਨ, ਜਿਨ੍ਹਾਂ ਨੇ ਪਹਿਲੇ ਗੈਰ-ਗੋਰੇ ਰਾਸ਼ਟਰਪਤੀ ਨਾਲ ਕੰਮ ਕੀਤਾ ਸੀ ਤੇ ਅੱਜ ਆਪਣੇ ਸਹਿਯੋਗੀ ਵਜੋਂ ਪਹਿਲੀ ਗੈਰ-ਗੋਰੀ ਔਰਤ ਚੁਣੀ ਹੈ। ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਬਾਰੇ ਕਿਹਾ ਕਿ ਜਦੋਂਉਸ ਸ਼ਖ਼ਸ ਨੂੰ ਚੁਣ ਲਈਏ, ਜੋ ਕਾਬਲ ਨਹੀਂਤਾਂਦੇਖ ਲਉ ਕੀ ਹੁੰਦਾ ਹੈ। ਦੇਸ਼ ਅੰਦਰੂਨੀ ਤੌਰ ਉੱਤੇ ਵੰਡਿਆ ਗਿਆ ਅਤੇ ਦੁਨੀਆ ਵਿਚ ਮਾਣ ਨੂੰ ਸੱਟ ਵੱਜੀ ਹੈ। ਉਸ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਅਯੋਗ ਜੋੜੀ ਨੇ ਕਈ ਖੇਤਰਤਬਾਹ ਕਰ ਦਿੱਤੇ ਤੇ ਇਕ ਕਰੋੜ 60 ਲੱਖ ਲੋਕਾਂ ਦੀ ਨੌਕਰੀ ਚਲੀ ਗਈ ਤੇ ਲੱਖਾਂ ਬੱਚੇ ਸਕੂਲਨਹੀਂ ਗਏ, ਹਰ ਪੰਜਵੀਂ ਮਾਂ ਗ਼ਰੀਬੀ ਤੇ ਭੁੱਖ ਨਾਲ ਜੂਝ ਰਹੀ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਕਿ 1,65,000 ਲੋਕ ਕੋਰੋਨਾ ਵਾਇਰਸ ਦੇ ਕਾਰਨ ਸਮੇਂ ਤੋਂ ਪਹਿਲਾਂ ਦੁਨੀਆ ਛੱਡ ਗਏ।
ਕਮਲਾ ਹੈਰਿਸ ਨੇ ਅੱਗੇ ਕਿਹਾ ਕਿ ਛੇ ਸਾਲ ਪਹਿਲੇ ਬਰਾਕ ਓਬਾਮਾ ਤੇ ਜੋਅ ਬਿਡੇਨ ਦੇ ਰਾਜ ਵੇਲੇ ਜਦੋਂ ਇਬੋਲਾ ਵਾਇਰਸ ਫੈਲਿਆ ਤਾਂ ਸਿਰਫ਼ ਦੋ ਲੋਕਾਂ ਦੀ ਮੌਤ ਹੋਈ ਸੀ। ਯੋਗ ਅਗਵਾਈ ਇਹਨੂੰ ਕਹਿੰਦੇ ਹਨ। ਡੋਨਾਲਡ ਟਰੰਪ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਤੇ ਇਸ ਨੂੰ ਕਦੇ ਗੰਭੀਰਤਾ ਨਾਲਨਹੀਂ ਲਿਆ, ਸਗੋਂ ਮਾਹਿਰਾਂ ਤੋਂਵੱਧਖੁਦ ਜਾਣਨ ਦਾ ਭਰਮ ਪਾਲਦੇ ਰਹੇ। ਟਰੰਪ ਦੇ ਕਾਰਨ ਮਹਾਮਾਰੀ ਪੂਰੇ ਦੇਸ਼ ਵਿਚ ਬੁਰੀ ਤਰ੍ਹਾਂ ਫੈਲ ਗਈ ਤੇ ਹਰ 80 ਸਕਿੰਟਾਂ ਵਿਚ ਇਕ ਅਮਰੀਕੀ ਦੀ ਮੌਤ ਹੋ ਰਹੀ ਹੈ, ਜਿਸ ਨਾਲ 1929 ਦੀ ਮਹਾਮੰਦੀ ਵਰਗਾ ਸੰਕਟ ਆ ਗਿਆ ਹੈ। ਉਸ ਨੇ ਕਿਹਾ ਕਿ ਇਹ ਚੋਣ ਸਿਰਫ਼ ਟਰੰਪ ਅਤੇ ਪੈਂਸ ਨੂੰ ਹਰਾਉਣ ਲਈ ਨਹੀਂ, ਦੇਸ਼ ਨੂੰ ਫਿਰ ਖੜਾ ਕਰਨ, ਬਿਹਤਰ ਬਣਾਉਣ ਦੀ ਹੈ ਤੇ ਅਸੀਂ ਇਹ ਕਰਾਂਗੇ। ਅਸੀਂ ਲੱਖਾਂ ਨਵੀਆਂ ਨੌਕਰੀਆਂ ਪੈਦਾ ਕਰਾਂਗੇ ਤੇ ਜਲਵਾਯੂ ਪਰਿਵਰਤਨ ਖ਼ਿਲਾਫ਼ ਲੜਾਂਗੇ। ਅਸੀਂ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਾਂਗੇ, ਨਸਲਵਾਦ ਨੂੰ ਜੜ੍ਹੋਂ ਉਖਾੜ ਸੁੱਟਾਂਗੇ ਤੇ ਯਕੀਨੀ ਕਰਾਂਗੇ ਕਿ ਹਰ ਕਿਸੇ ਦੀ ਆਵਾਜ਼ ਸੁਣੀ ਜਾਏ, ਗਿਣੀ ਜਾਏ।
ਵਰਨਣ ਯੋਗ ਹੈ ਕਿ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਪਿੱਛੋਂ ਪਾਰਟੀ ਨੂੰ ਮਿਲਣ ਵਾਲੇ ਚੋਣ ਚੰਦੇ ਵਿਚ ਇੱਕਦਮ ਤੇਜ਼ੀ ਆ ਗਈ ਅਤੇ 24 ਘੰਟਿਆਂ ਵਿੱਚ ਪਾਰਟੀ ਨੂੰ 2.6 ਕਰੋੜ ਡਾਲਰ ਦਾ ਫੰਡ ਮਿਲਿਆ ਹੈ। ਜੋਅ ਬਿਡੇਨ ਦੀ ਕੰਪੇਨ ਟੀਮ ਨੇ ਦੱਸਿਆ ਕਿ ਇਹ ਰਕਮ ਪਹਿਲੇ ਇਕ ਦਿਨ ਵਿਚ ਮਿਲਣ ਵਾਲੀ ਰਕਮ ਤੋਂ ਦੁੱਗੁਣੀ ਹੈ। ਇਸ ਦੌਰਾਨ ਖਬਰ ਏਜੰਸੀ ਦੇ ਸਰਵੇ ਅਨੁਸਾਰ 10 ਵਿੱਚੋਂ ਨੌਂ ਡੈਮੋਕਰੇਟ ਨੇ ਕਮਲਾ ਹੈਰਿਸ ਦੀ ਚੋਣ ਦਾ ਸਮਰਥਨ ਕੀਤਾ ਹੈ ਅਤੇ ਇਕ ਹੋਰ ਚੋਣ ਸਰਵੇ ਵਿਚ ਜੋ ਬਿਡੇਨ ਦਾ ਸਮਰਥਨ ਵੱਧਦਾ ਦਿਖਾਇਆ ਗਿਆ ਹੈ। ਸੋਮਵਾਰ ਨੂੰ ਜੋਅ ਬਿਡੇਨ ਨੂੰ 6.9 ਫ਼ੀਸਦੀ ਦੀ ਬੜ੍ਹਤ ਹਾਸਲ ਸੀ, ਜੋ ਬੁੱਧਵਾਰ ਨੂੰ ਵਧ ਕੇ 7.3 ਹੋ ਗਈ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ