Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਭਾਰਤ ਵਿੱਚ ਚੀਨੀ ਸਮਾਰਟਫੋਨ ਤੇ ਇਲੈਕਟ੍ਰਾਨਿਕਸ ਸਾਮਾਨ ਕੁਝ ਹੀ ਸਕਿੰਟ 'ਚ ਵਿਕ ਗਏ

August 12, 2020 09:24 PM

ਕੋਲਕਾਤਾ, 12 ਅਗਸਤ (ਪੋਸਟ ਬਿਊਰੋ)- ਫਲਿਪਕਾਰਟ ਅਤੇ ਅਮੇਜਾਨ ਉੱਤੇ ਪਿੱਛੇ ਜਿਹੇ ਹੋਈ ਸੇਲ 'ਚ ਚੀਨ ਦੇ ਬਣੇ ਸਮਾਰਟਫੋਨ ਅਤੇ ਹੋਰ ਇਲੈਕਟ੍ਰਾਇਨਕਸ ਬ੍ਰਾਂਡਸ ਦੀ ਜ਼ੋਰਦਾਰ ਵਿਕਰੀ ਹੋਈ ਹੈ।
ਵਰਨਣ ਯੋਗ ਹੈ ਕਿ ਭਾਰਤ-ਚੀਨ ਸਰਹੱਦੀ ਵਿਵਾਦ ਪਿੱਛੋਂ ਚੀਨ ਦੇ ਸਾਮਾਨ ਦਾ ਬਾਈਕਾਟ ਅਤੇ ਦੇਸੀ ਸਾਮਾਨ ਦੀ ਖਰੀਦਦਾਰੀ ਦੀ ਮੰਗ ਜ਼ੋਰ ਨਾਲ ਉਠੀ ਸੀ, ਪਰ ਆਨਲਾਈਨ ਆਫਰ ਗਾਹਕਾਂ ਨੂੰ ਇੰਨੇ ਆਕਰਸ਼ਿਤ ਲੱਗੇ ਕਿ ਉਨ੍ਹਾਂ ਨੇ ਆਤਮ ਨਿਰਭਰਤਾ ਦਾ ਨਾਅਰਾ ਭੁੱਲ ਕੇ ਚੀਨੀ ਸਾਮਾਨ ਦੀ ਜ਼ੋਰਦਾਰ ਖਰੀਦ ਕੀਤੀ। ਆਤਮ ਨਿਰਭਰਤਾ ਦੇ ਨਾਅਰੇ ਤੋਂ ਬਾਅਦ ਚੀਨੀ ਕੰਪਨੀਆਂ 'ਚ ਤਨਾਅ ਸੀ, ਪਰ ਇਸਦੇ ਉਲਟ ਆਨਲਾਈਨ ਸੇਲ 'ਚ ਉਨ੍ਹਾਂ ਦੀ ਵਿਕਰੀ 'ਚ ਡਬਲ ਡਿਜ਼ਿਟ ਵਾਧਾ ਹੋਇਆ ਹੈ। ਅਮੇਜਾਨ ਇੰਡੀਆ ਨੇ ਕਿਹਾ ਕਿ ਪਿੱਛੇ ਜਿਹੇ ਵਨਪਲੱਸ ਨਾਰਡ ਸਮਾਰਟਫੋਨ ਛੇ ਤੋਂ ਸੱਤ ਅਗਸਤ ਦੇ ਟਾਈਮ 'ਚ ਹੋਏ ਅਮੇੇਜਾਨ ਪ੍ਰਾਈਮ ਡੇਅ ਸੇਲ 'ਚ ਸਭ ਤੋਂ ਵੱਧ ਵਿਕਣ ਵਾਲਾ ਫੋਨ ਰਿਹਾ ਹੈ। ਰਿਅਲਮੀ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਵਿਕਰੀ 'ਚ ਜ਼ੋਰਦਾਰ ਵਾਧਾ ਹੋਇਆ ਹੈ। ਇਸ ਸੇਲ ਦਾ ਕੁੱਲ ਕਾਰੋਬਾਰੀ ਮੁੱਲ 400 ਕਰੋੜ ਰੁਪਏ ਦੇ ਵਰਕ ਫ੍ਰਾਮ ਹੋਮ ਦੇ ਪ੍ਰੋਡਕਟ ਵੀ ਵੱਡੇ ਪੈਮਾਨੇ 'ਚ ਭਾਰਤੀਆਂ ਵੱਲੋਂ ਖ਼ਰੀਦੇ ਗਏ ਹਨ।
ਦੂੁਜੇ ਪਾਸੇ ਸ਼ਿਓਮੀ ਦੇ ਚਾਰ ਫੋਨ ਦੇ ਹਜ਼ਾਰਾਂ ਮਾਡਲ ਵੇਚੇ ਗਏ। ਇਹ ਵਿਕਰੀ ਕੁਝ ਸਕਿੰਟ 'ਚ ਪੂਰੀ ਹੋ ਗਈ। ਸ਼ਿਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਚੀਨ ਦੇ ਬ੍ਰਾਂਡ ਵਾਲੇ ਕਈ ਫੋਨ ਇਸ ਸੇਲ 'ਚ ਆਊਟ ਆਫ ਸਟਾਕ ਹੋ ਗਏ। ਇਸ ਤੋਂ ਬਿਨਾ ਕੰਪਨੀ ਦਾ ਕਹਿਣਾ ਹੈ ਕਿ ਆਫ ਲਾਈਨ ਵਿਕਰੀ ਦੇ ਅੰਕੜੇ ਵੀ ਵਧੇ ਹਨ। ਕਾਊਂਟਰ ਪੁਆਇੰਟ ਦੀ ਰਿਸਰਚ ਮੁਤਾਬਕ ਭਾਰਤੀ ਬਾਜ਼ਾਰ 'ਚ ਚੀਨ ਦੇ ਸਮਾਰਟਫੋਨ ਕੰਪਨੀਆਂ ਦੀ ਹਿੱਸੇਦਾਰੀ ਜਨਵਰੀ-ਮਾਰਚ ਦੌਰਾਨ 81 ਫੀਸਦੀ ਸੀ, ਜੋ ਘਟ ਕੇ 72 ਫੀਸਦੀ 'ਤੇ ਆ ਗਈ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼