Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਉਸ ਨੇ ਮੈਨੂੰ ਤਾਕਤ ਦਿੱਤੀ : ਪਰਿਣੀਤੀ

August 12, 2020 03:10 PM

ਸਾਲ 2011 ਵਿੱਚ ਫਿਲਮ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਨਾਲ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੀ ਪਰਿਣੀਤੀ ਚੋਪੜਾ ਪਿਛਲੇ ਸਾਲ ਫਿਲਮ ‘ਕੇਸਰੀ' ਅਤੇ ‘ਜਬਰੀਆ ਜੋੜੀ’ 'ਚ ਆਈ ਸੀ। ਜਿੱਥੇ ‘ਕੇਸਰੀ’ ਸੁਪਰਹਿੱਟ ਰਹੀ ਤਾਂ ਉਥੇ ‘ਜਬਰੀਆ ਜੋੜੀ’ ਬਾਕਸ ਆਫਿਸ 'ਤੇ ਕਿਸ ਤਰ੍ਹਾਂ ਦੀ ਹਲਚਲ ਪੈਦਾ ਨਹੀਂ ਕਰ ਸਕੀ। ਅਭਿਨੈ ਦੇ ਨਾਲ-ਨਾਲ ਗਾਇਕੀ 'ਚ ਖੂਬ ਦਿਲਚਸਪੀ ਰੱਖਣ ਵਾਲੀ ਪਰਿਣੀਤੀ ਨੂੰ ਆਪਣੀ ਅਗਲੀਆਂ ਫਿਲਮਾਂ ਤੋਂ ਕਾਫੀ ਉਮੀਦਾਂ ਹਨ। ਉਸ ਦੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਤਿਆਰ ਹੈ, ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕਈ ਫਿਲਮਾਂ ਦੀ ਤਰ੍ਹਾਂ ਉਸ ਦੀ ਰਿਲੀਜ਼ ਵੀ ਟਲ ਗਈ ਹੈ। ਉਸ ਦੇ ਇਲਾਵਾ ਉਸ ਦੀਆਂ ਹੋਰ ਦੋ ਫਿਲਮਾਂ ਵੀ ਬੇਹੱਦ ਖਾਸ ਹਨ ਜਿਨ੍ਹਾਂ 'ਚੋਂ ਇੱਕ ਬੈਡਮਿੰਟਨ ਚੈਂਪੀਅਨ ਸਾਇਨਾ ਨੇਹਵਾਲ ਦੀ ਬਾਇਓਪਿਕ ਅਤੇ ਦੂਜੀ ਹਾਲੀਵੁੱਡ ਦੀ ਹਿੱਟ ਫਿਲਮ ‘ਦਿ ਗਰਲ ਆਨ ਦਿ ਟ੍ਰੇਨ' ਦਾ ਹਿੰਦੀ ਰਿਮੇਕ ਹੈ। ਪੇਸ਼ ਹਨ ਪਰਿਣੀਤੀ ਨਾਲ ਇੱਕ ਗੱਲਬਾਤ ਦੇ ਕੁਝ ਅੰਸ਼ :
* ਪਿੱਛੇ ਜਿਹੇ ਤੁਹਾਡਾ ਹੋਮਟਾਊਨ ਅੰਬਾਲਾ ਰਾਫੇਲ ਲੜਾਕੂ ਜਹਾਜ਼ਾਂ ਬਾਰੇ ਸੁਰਖੀਆਂ 'ਚ ਸੀ। ਰਾਫੇਲ ਦੇ ਸਭ ਤੋਂ ਪਹਿਲਾਂ ਉਥੇ ਲੈਂਡ ਹੋਣ 'ਤੇ ਤੁਹਾਨੂੰ ਕਿਵੇਂ ਲੱਗਾ?
-ਇਹ ਮੇਰੇ ਹੋਮਟਾਊਨ ਲਈ ਇਤਿਹਾਸਕ ਪਲ ਹਨ। ਘਰ ਦੇ ਉਪਰੋਂ ਹਵਾਈ ਜਹਾਜ਼ ਨੂੰ ਲੰਘਦੇ ਦੇਖ ਅਤੇ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਸੁਣ ਮੇਰਾ ਬਚਪਨ ਬੀਤਿਆ ਹੈ। ਮਾਣ ਹੈ ਭਾਰਤੀ ਅਤੇ ਅੰਬਾਲੀਅਨ ਹੋਣ 'ਤੇ।
* ਫਿਲਮ ‘ਇਸ਼ਕਜ਼ਾਦੇ’ ਦੇ ਬਾਅਦ ‘ਨਮਸਤੇ ਇੰਗਲੈਂਡ ਅਤੇ ਤੁਹਾਡੀ ਅਗਲੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ 'ਚ ਇੱਕ ਵਾਰ ਫਿਰ ਤੁਸੀਂ ਅਰਜੁਨ ਕਪੂਰ ਦੇ ਨਾਲ ਨਜ਼ਰ ਆਓਗੇ। ਅਰਜੁਨ ਦੇ ਨਾਲ ਕੈਮਿਸਟਰੀ ਦੇ ਬਾਰੇ ਕੁਝ ਦੱਸੋ?
-ਅਰਜੁਨ ਇੰਡਸਟਰੀ 'ਚ ਮੇਰੇ ਪਹਿਲੇ ਦੋਸਤ ਸੀ। ਫਿਲਮ ‘ਇਸ਼ਕਜ਼ਾਦੇ’ ਦੇ ਫੈਸਲੇ ਦੌਰਾਨ ਮੈਂ ਬਹੁਤ ਨਾਜ਼ੁਕ ਦੌਰ ਤੋਂ ਲੰਘ ਰਹੀ ਸੀ ਅਤੇ ਉਹ ਆਪਣੇ ਨਿੱਜੀ ਜੀਵਨ 'ਚ ਮੁਸ਼ਕਲ ਦੌਰ ਦਾ ਸਾਹਮਣਾ ਕਰ ਰਿਹਾ ਸੀ। ਜਦੋਂ ਮੈਂ ‘ਇਸ਼ਕਜ਼ਾਦੇ’ ਦੀ ਸ਼ੂਟਿੰਗ ਕਰ ਰਹੀ ਸੀ ਉਦੋਂ ‘ਲੇਡੀਜ਼ ਵਰਸਿਜ਼ ਰਿੱਕੀ ਬਹਿਲ’ ਰਿਲੀਜ਼ ਹੋਈ। ਰਾਤੋ ਰਾਤ ਮੈਨੂੰ ਸਫਲਤਾ ਮਿਲੀ ਅਤੇ ਇਸ ਦੌਰ ਨੂੰ ਮੈਂ ‘ਇਸ਼ਕਜ਼ਾਦੇ’ ਦੀ ਟੀਮ ਨਾਲ ਅਨੁਭਵ ਕੀਤਾ ਇਸ ਲਈ ਉਹ ਹਮੇਸ਼ਾ ਮੇਰੇ ਲਈ ਖਾਸ ਰਹਿਣਗੇ। ਅਰਜੁਨ ਨਿੱਜੀ ਜ਼ਿੰਦਗੀ ਵਿੱਚ ਢੇਰ ਸਾਰੀਆਂ ਪਰੇਸ਼ਾਨੀਆਂ 'ਚੋਂ ਲੰਘ ਚੁੱਕਾ ਹੈ। ਉਹ ਬਹੁਤ ਸਟਰਾਂਗ ਇਨਸਾਨ ਹੈ। ਮੈਂ ਉਸ ਦੀ ਬਹੁਤ ਇੱਜ਼ਤ ਕਰਦੀ ਹਾਂ।
*ਸੁਸ਼ਾਂਤ ਦੀ ਮੌਤ ਤੋਂ ਬਾਅਦ ਮਾਇਆਨਗਰੀ ਵਿੱਚ ਤਣਾਅ ਦਾ ਮੁੱਦਾ ਖੂਬ ਚਰਚਾ 'ਚ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇੰਡਸਟਰੀ ਵਿੱਚ ਕੰਮ ਕਰਨ ਵਾਲਿਆਂ ਨੂੰ ਇੰਨਾ ਜ਼ਿਆਦਾ ਤਣਾਅ ਸਹਿਣਾ ਪੈਂਦਾ ਹੈ।
-ਫਿਲਮ ਇੰਡਸਟਰੀ 'ਚ ਤਣਾਅ ਇੰਨਾ ਜ਼ਿਆਦਾ ਇਸ ਲਈ ਹੈ ਕਿ ਇਥੇ ਤੁਹਾਨੂੰ ਦਿਲ, ਦਿਮਾਗ ਤੇ ਭਾਵਨਾਵਾਂ 24 ਘੰਟੇ ਚੱਲਦੀਆਂ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਸਾਰੇ ਕਲਾਕਾਰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਜੋ ਲੋਕ ਕਹਿੰਦੇ ਹਨ ਕਿ ਉਹ ਆਪਣੇ ਕੰਮ ਬਾਰੇ ਬਹੁਤ ਸਕਿਓਰ ਹਨ, ਉਹ ਝੂਠ ਬੋਲ ਰਹੇ ਹੁੰਦੇ ਹਨ। ਮੇਰੇ ਕਹਿਣ ਦਾ ਇਹ ਮਤਲਬ ਨਹੀਂ ਕਿ ਸਾਰੇ ਕਲਾਕਾਰ ਦੂਜਿਆਂ ਦੀਆਂ ਫਿਲਮਾਂ ਦੀ ਸਫਲਤਾ ਬਾਰੇ ਚਿੰਤਤ ਰਹਿੰਦੇ ਹਨ, ਪਰ ਹਰ ਕੋਈ ਇਹ ਜ਼ਰੂਰ ਸੋਚਦਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਪਿਛਲੀ ਫਿਲਮ ਤੋਂ ਜ਼ਿਆਦਾ ਸਫਲ ਹੋਵੇ। ਉਨ੍ਹਾਂ ਨੂੰ ਹੋਰ ਚੰਗੇ ਆਫਰ ਮਿਲਣ। ਇਸ ਸਭ ਨਾਲ ਥੋੜ੍ਹਾ ਤਣਾਅ ਤਾਂ ਹੋ ਹੀ ਜਾਂਦਾ ਹੈ।
* ਖੁਦ ਨੂੰ ਤਣਾਅ ਤੋਂ ਕਿਸ ਤਰ੍ਹਾਂ ਬਚਾਉਂਦੇ ਹੋ?
-ਮੈਂ ਖੁਦ ਨੂੰ ਤਣਾਅ ਤੋਂ ਦੂਰ ਰੱਖਣ ਲਈ ਸੈਰ ਕਰਦੀ ਹਾਂ। ਟੀ ਵੀ ਦੇਖਦੀ ਹਾਂ। ਸਮਾਂ ਮਿਲਦਾ ਹੈ ਤਾਂ ਖੂਬ ਸੌਂਦੀ ਹਾਂ। ਇਹ ਚੀਜ਼ਾਂ ਮੈਨੂੰ ਤਣਾਅ ਤੋਂ ਮੁਕਤ ਰੱਖਦੀਆਂ ਹਨ।
* ਸਾਇਨਾ ਨੇਹਵਾਲ ਦੀ ਬਾਇਓਪਿਕ ਲਈ ਤੁਸੀਂ ਕਿਸ ਤਰ੍ਹਾਂ ਨਾਲ ਤਿਆਰੀ ਕੀਤੀ ਹੈ?
- ਮੈਂ ਬੈਡਮਿੰਟਨ ਸਿੱਖਣ 'ਤੇ ਖੂਬ ਮਿਹਨਤ ਕੀਤੀ ਹੈ। ਮੈਂ ਸੱਚ 'ਚ ਸਾਇਨਾ ਨੇਹਵਾਲ ਬਣਨਾ ਚਾਹੁੰਦੀ ਹਾਂ ਜਿਸ ਲਈ ਮੈਂ ਸਾਇਨਾ ਦੇ ਘਰ ਵੀ ਗਈ ਅਤੇ ਦੇਖਿਆ ਕਿ ਉਹ ਕਿੱਦਾਂ ਰਹਿੰਦੀ ਹੈ। ਮੈਂ ਉਨ੍ਹਾਂ ਨੂੰ ਕਈ ਵਾਰ ਮਿਲੀ ਹਾਂ। ਜਦੋਂ ਮੈਂ ਉਨ੍ਹਾਂ ਦੇ ਘਰ ਗਈ ਤਾਂ ਉਨ੍ਹਾਂ ਦੀ ਮੈਂ ਨੇ ਮੈਨੂੰ ਉਥੇ ਖਾਣਾ ਖੁਆਇਆ ਜਿੱਥੇ ਸਾਇਨਾ ਖਾਂਦੀ ਹੈ। ਇਹ ਰੋਲ ਚੈਲੇਂਜਿੰਗ ਤਾਂ ਹੈ ਹੀ, ਨਾਲ ਜ਼ਿੰਮੇਵਾਰੀ ਵਾਲਾ ਵੀ ਹੈ। ਬੈਡਮਿੰਟਨ ਨੂੰ ਪ੍ਰੋਫੈਸ਼ਨਲੀ ਖੇਡਣ ਜਾਂ ਸਿੱਖਣ ਲਈ ਸਮਾਂ ਚਾਹੀਦਾ ਹੈ ਅਤੇ ਮੇਰੀ ਕੋਸ਼ਿਸ਼ ਹੈ ਕਿ ਇਸ 'ਚ ਪੂਰਾ ਸਮਾਂ ਦਿਆਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ