Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਡਰ ਕਿਸ ਗੱਲ ਦਾ : ਵਰੁਣ

August 12, 2020 03:07 PM

ਸਾਲ 2012 ਵਿੱਚ ਫਿਲਮ ‘ਸਟੂਡੈਂਟ ਆਫ ਦਿ ਯੀਅਰ’ ਨਾਲ ਡੈਬਿਊ ਕਰਨ ਵਾਲੇ ਵਰੁਣ ਧਵਨ ਨੇ ਸਾਲ 2010 ਵਿੱਚ ਸ਼ਾਹਰੁਖ ਖਾਨ ਦੇ ਲੀਡ ਰੋਲ ਵਾਲੀ ਫਿਲਮ ‘ਮਾਈ ਨੇਮ ਇਜ਼ ਖਾਨ’ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਤੌਰ 'ਤੇ ਕੰਮ ਕੀਤਾ ਸੀ। ਪਹਿਲੀ ਫਿਲਮ ਨਾਲ ਹੀ ਵਰੁਣ ਨੇ ਸਿੱਧ ਕਰ ਦਿੱਤਾ ਕਿ ਉਹ ਇਸ ਖੇਤਰ ਵਿੱਚ ਲੰਬੀ ਪਾਰੀ ਖੇਡਣ ਆਆ ਹੈ। ਕਈ ਫਿਲਮਾਂ 'ਚ ਕੰਮ ਕਰ ਚੁੱਕੇ ਵਰੁਣ ਨੇ ਆਪਣੀ ਐਕਟਿੰਗ ਦੇ ਦਮ ਉੱਤੇ ਦਰਸ਼ਕਾਂ ਦੇ ਦਿਲਾਂ 'ਚ ਆਪਣੇ ਲਈ ਵੱਖਰੀ ਥਾਂ ਬਣਾਈ ਹੈ। ਆਪਣੇ ਕਿਰਦਾਰਾਂ ਨੂੰ ਸਹੀ ਢੰਗ ਨਾਲ ਨਿਭਾਉਣ ਲਈ ਉਹ ਹਰ ਤਕਲੀਫ ਚੁੱਕਣ ਨੂੰ ਤਿਆਰ ਰਹਿੰਦਾ ਹੈ। ਉਸ ਨੇ ਕਦਮ-ਕਦਮ 'ਤੇ ਖੁਦ ਨੂੰ ਸਿੱਧ ਕੀਤਾ ਹੈ। ਪਹਿਲਾਂ ਉਹ ਐਕਟਰ ਨਹੀਂ ਸਗੋਂ ਰੈਸਲਰ ਬਣਨਾ ਚਾਹੰੁਦਾ ਸੀ, ਪਰ ਬਦਲਦੇ ਸਮੇਂ ਨਾਲ ਉਸ ਨੇ ਆਪਣੀ ਪਸੰਦ ਨੂੰ ਬਦਲਿਆਅਅਤੇ ਐਕਟਿੰਗ ਦੀ ਦੁਨੀਆ ਵਿੱਚ ਆ ਗਿਆ। ਉਸ ਦੀਆਂ ਅਗਲੀਆਂ ਫਿਲਮਾਂ ਵਿੱਚ ‘ਕੁਲੀ ਨੰਬਰ 1’ ਵੀ ਸ਼ਾਮਲ ਹੈ, ਜਿਸ ਵਿੱਚ ਉਹ ਸਾਰਾ ਅਲੀ ਖਾਨ ਨਾਲ ਨਜ਼ਰ ਆਵੇਗਾ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਆਪਣੀ ਅਗਲੀ ਫਿਲਮ ‘ਕੁਲੀ ਨੰਬਰ 1’ ਵਿੱਚ ਤੁਸੀਂ ਸਾਰਾ ਅਲੀ ਖਾਨ ਨਾਲ ਨਜ਼ਰ ਆਉਣ ਵਾਲੇ ਹੋ। ਕਿਹੋ ਜਿਹਾ ਲੱਗਾ ਉਸ ਨਾਲ ਐਕਟਿੰਗ ਕਰ ਕੇ?
- ਸਾਰਾ ਇੱਕ ਬਿਹਤਰੀਨ ਸਹਿ-ਕਲਾਕਾਰ ਹੈ। ਉਹ ਪੂਰੀ ਤਰ੍ਹਾਂ ਪੇਸ਼ੇਵਰ ਅਭਿਨੇਤਰੀ ਹੈ ਅਤੇ ਉਹ ਅਸਲ ਵਿੱਚ ਸਖਤ ਮਿਹਨਤ ਕਰਦੀ ਹੈ। ਮੈਨੂੰ ਉਹ ਲੋਕ ਕਾਫੀ ਪਸੰਦ ਹਨ, ਜੋ ਸਖਤ ਮਿਹਨਤ ਕਰਦੇ ਹਨ ਅਤੇ ਉਹ ਉਨ੍ਹਾਂ ਮਿਹਨਤੀ ਲੋਕਾਂ 'ਚੋਂ ਇੱਕ ਹੈ, ਜਿਨ੍ਹਾਂ ਨੂੰ ਮੈਂ ਅੱਜ ਤੱਕ ਮਿਲਿਆ ਹਾਂ। ਅਸੀਂ ਜਦੋਂ ਵੀ ਇਕੱਠੇ ਹੁੰਦੇ ਹਾਂ, ਪਾਗਲ ਹੋ ਜਾਂਦੇ ਹਾਂ।
* ਅੱਜ ਤੱਕ ਆਪਣੇ ਛੋਟੇ ਜਿਹੇ ਕਰੀਅਰ 'ਚ ਹੀ ਤੁਸੀਂ ਕਾਮੇਡੀ, ਐਕਸ਼ਨ, ਸੀਰੀਅਸ ਹਰ ਤਰ੍ਹਾਂ ਦੇ ਰੋਲ ਕਰ ਚੁੱਕੇ ਹੋ। ਸਭ ਤੋਂ ਜ਼ਿਆਦਾ ਆਨੰਦ ਤੁਹਾਨੂੰ ਕਿਸ ਤਰ੍ਹਾਂ ਦੇ ਰੋਲ ਨਿਭਾਉਣ ਵਿੱਚ ਆਇਆ?
- ਮੈਂ ਐਕਟਰ ਹਾਂ ਅਤੇ ਇਸ ਪੱਖ ਤੋਂ ਮੈਂ ਗੋਵਿੰਦਾ ਵਾਂਗ ਵਰਸੇਟਾਈਲ ਐਕਟਰ ਬਣਨਾ ਚਾਹੁੰਦਾ ਹਾਂ। ਮੈਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ। ਅਜੇ ਮੇਰੀ ਸ਼ੁਰੂਆਤ ਅਜ ਬਹੁਤ ਸਾਰੇ ਚੰਗੇ ਕਿਰਦਾਰ ਨਿਭਾਉਣੇ ਬਾਕੀ ਹਨ।
* ਤੁਸੀਂ ਫਿਲਮੀ ਬੈਕਗਰਾਊਂਡ ਤੋਂ ਹੋ। ਇਹ ਤੁਹਾਡੇ ਲਈ ਚੰਗੀ ਗੱਲ ਹੈ ਜਾਂ ਬੁਰੀ?
-ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਫਿਲਮੀ ਪਿਛੋਕੜ ਹੋਣ ਨਾਲ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ, ਉਥੇ ਦੂਜੇ ਪਾਸੇ ਜੇ ਤੁਹਾਡਾ ਕੰਮ ਚੰਗਾ ਨਾ ਹੋਵੇ ਤਾਂ ਤੁਹਾਡੇ ਫਲਾਪ ਹੋਣ 'ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ।
* ਫਿਲਮਾਂ ਦੀ ਅਸਫਲਤਾ ਤੁਹਾਡੇ 'ਤੇ ਕਿੰਨਾ ਅਸਰ ਪਾਉਂਦੀ ਹੈ?
-ਫਿਲਮਾਂ ਦੀ ਅਸਫਲਤਾ ਮੈਨੂੰ ਦੁੱਖ ਪੁਚਾਉਂਦੀ ਹੈ ਕਿਉਂਕਿ ਅਸੀਂ ਫਿਲਮ 'ਤੇ ਬਹੁਤ ਮਿਹਨਤ ਕਰਦੇ ਹਾਂ। ਅਜਿਹੇ ਵਿੱਚ ਜਦੋਂ ਫਿਲਮ ਫਲਾਪ ਹੋ ਜਾਂਦੀ ਹੈ ਤਾਂ ਬਹੁਤ ਦੁੱਖ ਹੁੰਦਾ ਹੈ, ਪਰ ਕਹਿੰਦੇ ਹਨ ਕਿ ‘ਸ਼ੋਅ ਮਸਟ ਗੋ ਆਨ’। ਮੈਂ ਆਪਣੀਆਂ ਦੂਜੀਆਂ ਫਿਲਮਾਂ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹਾਂ।
* ਫਿਲਮ ਨਗਰੀ ਵਿੱਚ ਕੰਪੀਟੀਸ਼ਨ ਬਾਰੇ ਤੁਹਾਡੀ ਕੀ ਰਾਇ ਹੈ?
- ਫਿਲਮ ਨਗਰੀ ਵਿੱਚ ਇੰਨਾ ਕੰਮ ਹੈ ਕਿ ਹਰ ਕੋਈ ਬਿਜ਼ੀ ਹੈ। ਸ਼ਰਤ ਇੰਨੀ ਹੈ ਕਿ ਕੰਮ ਦਮਦਾਰ ਹੋਣਾ ਚਾਹੀਦਾ ਹੈ। ਮੇਰਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਸਗੋਂ ਆਪਣੇ ਆਪ ਨਾਲ ਹੈ। ਮੈਨੂੰ ਲਗਾਤਾਰ ਬਿਹਤਰ ਅਤੇ ਬਿਹਤਰ ਕੰਮ ਕਰਨਾ ਹੈ।
* ਆਲੋਚਨਾ ਨੂੰ ਕਿਵੇਂ ਲੈਂਦੇ ਹੋ?
-ਆਲੋਚਨਾ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਉਹ ਜਿਸ ਵਿੱਚ ਜਾਣਬੁੱਝ ਕੇ ਤੁਹਾਨੂੰ ਹੇਠਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ। ਦੂਜੀ ਹੁੰਦੀ ਹੈ ਜੋ ਸੱਚਮੁੱਚ ਤੁਹਾਨੂੰ ਸੁਧਾਰਨਾ ਚਾਹੁੰਦੇ ਹਨ। ਅਜਿਹੀ ਆਲੋਚਨਾ ਨੂੰ ਮੈਂ ਬਹੁਤ ਖੁੱਲ੍ਹ ਕੇ ਸਵੀਕਾਰ ਕਰਦਾ ਹਾਂ, ਜਿਵੇਂ ਮੇਰੇ ਦੋਸਤ, ਮੇਰੇ ਘਰਵਾਲੇ ਮੇਰੀ ਆਲੋਚਨਾ ਕਰਦੇ ਹਨ ਤਾਂ ਮੈਂ ਬੁਰਾ ਨਹੀਂ ਮੰਨਦਾ ਅਤੇ ਆਪਣੇ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਇਨ੍ਹਾਂ ਦੀ ਨਜ਼ਰ 'ਚ ਖਰਾ ਉਤਰ ਸਕਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ