Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਆਈ ਪੀ ਐਲ ਸਪਾਂਸਰ ਵਜੋਂ ਵੀ ਬਾਬਾ ਰਾਮਦੇਵ ਦੀ ਐਂਟਰੀ!

August 11, 2020 10:25 PM

ਨਵੀਂ ਦਿੱਲੀ, 11 ਅਗਸਤ (ਪੋਸਟ ਬਿਊਰੋ)- ਯੋਗੀ ਰਾਮਦੇਵ ਦੀ ਕੰਪਨੀ ‘ਪਤੰਜਲੀ' ਅੱਗੋਂ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) 2020 ਵਿੱਚ ਚੀਨੀ ਕੰਪਨੀ ਵੀਵੋ ਦੀ ਥਾਂ ਲੈਣਾ ਚਾਹੁੰਦੀ ਅਤੇ ਆਈ ਪੀ ਐਲ 2020 ਦੇ ਟਾਈਟਲ ਸਪਾਂਸਰ ਅਧਿਕਾਰ ਖਰੀਦਣ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ। ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ, ਜਿੱਥੇ ਉਸ ਨੂੰ ਐਮੇਜੋਨ, ਟਾਟਾ ਅਤੇ ਰਿਲਾਇੰਸ ਇੰਡਸਟ੍ਰੀਜ਼ ਲਿਮ ਵਰਗੀਆਂ ਕੰਪਨੀਆਂ ਨਾਲ ਬੋਲੀ ਲਾਉਣੀ ਪੇਵਗੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਆਈ ਪੀ ਐਲ 2020 ਦੇ ਟਾਈਟਲ ਸਪਾਂਸਰ ਅਧਿਕਾਰ ਲਈ 10 ਅਗਸਤ ਤੋਂ ਐਕਸਪ੍ਰੇਸ਼ਨ ਆਫ ਇੰਟਰੈਸਟ (ਈ ਓ ਆਈ) ਮੰਗੇ ਹਨ। ਇੱਛੁਕ ਪਾਰਟੀਆਂ ਬੋਲੀ ਲਾਉਣ ਲਈ 14 ਅਗਸਤ ਤੱਕ ਅਪਲਾਈ ਕਰ ਸਕਦੀਆਂ ਹਨ। ਚੀਨੀ ਮੋਬਾਈਲ ਫੋਨ ਕੰਪਨੀ ਵੀਵੋ ਨੇ ਆਈ ਪੀ ਐਲ 2020 ਲਈ ਉਸਦੀ ਟਾਈਟਲ ਸਪਾਂਸਰਸ਼ਿਪ ਛੱਡ ਦਿੱਤੀ ਹੈ। ਬੀ ਸੀ ਸੀ ਆਈ ਨੇ ਅੱਠ ਅਗਸਤ ਨੂੰ ਇਸ ਉਤੇ ਮੋਹਰ ਲਾ ਦਿੱਤੀ ਸੀ। ਇਸ ਲਈ ਬੀ ਸੀ ਸੀ ਆਈ ਆਈ ਪੀ ਐਲ 2020 ਦੇ ਟਾਈਟਲ ਸਪਾਂਸਰ ਲਈ ਨਵੇਂ ਸਪਾਂਸਰ ਦੀ ਭਾਲ ਵਿੱਚ ਹੈ ਅਤੇ ਜੀਓ, ਐਮੇਜ਼ੋਨ, ਟਾਟਾ ਗਰੁੱਪ, ਡ੍ਰੀਮ-11, ਅਡਾਨੀ ਗਰੁੱਪ ਤੇ ਐਜੂਕੇਸ਼ਨ ਸਮੇਤ ਕਈ ਨਾਂ ਆਈ ਪੀ ਐਲ ਸਪਾਂਸਰ ਅਧਿਕਾਰ ਹਾਸਲ ਕਰਨ ਦੇ ਸੰਭਾਵਿਤ ਉਮੀਦਵਾਰਾਂ ਦੇ ਤੌਰ 'ਤੇ ਸਾਹਮਣੇ ਆ ਰਹੇ ਹਨ।
ਵਰਨਣ ਯੋਗ ਹੈ ਕਿ ਵੀਵੋ ਟਾਈਟਲ ਸਪਾਂਸਰ ਲਈ ਹਰ ਸਾਲ ਬੀ ਸੀ ਸੀ ਆਈ ਨੂੰ 440 ਕਰੋੜ ਰੁਪਏ ਦੇਂਦੀ ਸੀ। ਕੋਰੋਨਾ ਵਾਇਰਸ ਦੇ ਕਾਰਨ ਇਸ ਸਮੇਂ ਬਾਜ਼ਾਰ ਦੀ ਹਾਲਤ ਬਹੁਤ ਚੰਗੀ ਨਹੀਂ, ਇਸ ਲਈ ਬੋਰਡ ਵੀ ਸਮਝਦਾ ਹੈ ਕਿ ਇੱਕ ਸਾਲ ਲਈ ਕੋਈ ਨਵੀਂ ਕੰਪਨੀ ਸ਼ਾਇਦ ਹੀ ਵੀਵੋ ਜਿੰਨਾ ਪੈਸਾ ਦੇ ਸਕੇ। ਸੂਤਰਾਂ ਮੁਤਾਬਕ ਬੋਰਡ ਨੂੰ 180-200 ਕਰੋੜ ਰੁਪਏ ਦੇ ਵਿਚਾਲੇ ਡੀਲ ਫਾਈਨਲ ਹੋਣ ਦੀ ਉਮੀਦ ਹੈ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨੀ ਕੰਪਨੀ ਦੇ ਬਦਲਾਂ ਦੇ ਤੌਰ 'ਤੇ ਇੱਕ ਰਾਸ਼ਟਰੀ ਬ੍ਰਾਂਡ ਦੇ ਤੌਰ 'ਤੇ ਪਤੰਜਲੀ ਦਾਅਵਾ ਬਹੁਤ ਮਜ਼ਬੂਤ ਹੈ। ਉਥੇ ਹੀ ਉਸਦਾ ਇਹ ਵੀ ਕਹਿਣਾ ਹੈ ਕਿ ਉਸ ਵਿੱਚ (ਪਤੰਜਲੀ) ਇੱਕ ਮਲਟੀਨੈਸ਼ਨਲ ਬ੍ਰਾਂਡ ਦੇ ਤੌਰ 'ਤੇ ਸਟਾਰ ਪਾਵਰ ਦੀ ਕਮੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼