Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਬੈਰੂਤ ਵਿੱਚ ਧਮਾਕੇ ਨਾਲ ਮੌਤਾਂ ਦੇ ਬਾਅਦ ਲੋਕਾਂ ਦੇ ਗੁੱਸੇ ਦੀ ਅੱਗ ਭੜਕੀ

August 10, 2020 08:00 AM

* ਰੋਹ ਵਿੱਚ ਆਏ ਹੋਏ ਲੋਕ ਮੰਤਰਾਲਿਆਂ ਵਿੱਚ ਜਾ ਵੜੇ  * ਸੂਚਨਾ ਮੰਤਰੀ ਦਾ ਅਸਤੀਫ਼ਾ, ਪ੍ਰਧਾਨ ਮੰਤਰੀ ਨੇ ਸਮਾਂ ਮੰਗਿਆ


ਬੈਰੂਤ, 9 ਅਗਸਤ, (ਪੋਸਟ ਬਿਊਰੋ)-ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਇਸ ਹਫਤੇ ਹੋਏ ਭਿਆਨਕ ਧਮਾਕੇ ਨਾਲ ਹੋਈਆਂ ਮੌਤਾਂ ਦੇ ਬਾਅਦ ਸਰਕਾਰ ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ ਤੇ ਹਿੰਸਾ ਤੇਜ਼ ਹੋ ਗਈ ਹੈ। ਸ਼ਨੀਵਾਰ ਦੀ ਰਾਤ ਭੜਕੇ ਹੋਏ ਲੋਕਾਂ ਨੇ ਤਿੰਨ ਮੰਤਰਾਲਿਆਂ ਵਿਚ ਵੜ ਕੇ ਭੰਨਤੋੜ ਕੀਤੀ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਰਲੀਮੈਂਟ ਦੀ ਦੀਵਾਰ ਤੋੜ ਕੇ ਅੰਦਰ ਜਾਣ ਦਾ ਯਤਨ ਸੁਰੱਖਿਆ ਫੋਰਸਾਂ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕਰਦੇ ਹੋਏ ਜਲਦੀ ਚੋਣ ਕਰਾਉਣ ਦਾ ਭਰੋਸਾ ਦਿੱਤਾ, ਪਰ ਦੇਸ਼ ਦੀ ਸੂਚਨਾ ਮੰਤਰੀ ਮਾਨਲ ਅਬਦੇਲ ਸਮਦ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇੱਕ ਖਬਰ ਏਜੰਸੀ ਦੀ ਰਿਪੋਰਟ ਅਨੁਸਾਰ ਰੋਹ ਵਿੱਚ ਆਏ ਹੋਏ ਲੋਕਾਂ ਨੇ ਕੱਲ੍ਹ ਵਿਦੇਸ਼, ਵਾਤਾਵਰਨ ਅਤੇ ਵਿੱਤ ਮੰਤਰਾਲਿਆਂਵਿੱਚ ਵੜ ਕੇ ਕਬਜ਼ਾ ਕਰ ਲਿਆ। ਇਸ ਮੌਕੇ ਪੱਥਰਬਾਜ਼ੀ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਤੇ ਰਬੜ ਦੀਆਂ ਗੋਲ਼ੀਆਂ ਚਲਾਈਆਂ ਤੇ ਕਈ ਘੰਟੇ ਚੱਲੇ ਇਸ ਸੰਘਰਸ਼ ਦੌਰਾਨ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ, ਜਦਕਿ ਘੱਟ ਤੋਂ ਘੱਟ 238 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਹੈ।
ਇਸ ਤੋਂ ਪਹਿਲਾਂ ਸ਼ਹੀਦ ਚੌਰਾਹੇ ਉੱਤੇ ਇਕੱਠੇ ਹੋਏ ਲੋਕ ਉਨ੍ਹਾਂ ਸਾਰੇ ਰਾਜਸੀ ਆਗੂਆਂ ਨੂੰ ਫਾਂਸੀ ਉੱਤੇਟੰਗੇ ਜਾਣ ਦੀ ਮੰਗ ਕਰ ਰਹੇ ਸਨ, ਜਿਨ੍ਹਾਂ ਦੇ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਕਾਰਨ ਬੈਰੂਤ ਵਿੱਚ ਧਮਾਕਾ ਹੋਇਆ। ਉਹ ਆਗੂਆਂ ਨੂੰ ਫਾਂਸੀ ਦੇਣ ਦੇ ਪ੍ਰਤੀਕ ਵਜੋਂ ਇੱਕ ਰੱਸਾ ਵੀਨਾਲ ਲਿਆਏ ਸਨ। ਪ੍ਰਦਰਸ਼ਨ ਕਰਦੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਇਹ ਰੱਸਾ ਉਨ੍ਹਾਂ ਸਾਰੇ ਆਗੂਆਂ ਲਈ ਹੈ, ਜੋ ਪਿਛਲੇ 30 ਸਾਲਾਂ ਤੋਂ ਸੱਤਾ ਉੱਤੇ ਕਾਬਜ਼ ਹਨ। ਪੁਲਿਸ ਉੱਤੇ ਬੋਤਲ ਸੁੱਟ ਰਹੇ ਇਕ ਨੌਜਵਾਨ ਨੇ ਕਿਹਾ ਕਿ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਨਾਲ ਕਦੇ ਬਦਲਾਅ ਨਹੀਂਆਉਂਦਾ।
ਲਿਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਅਮਰੀਕੀ ਦੂਤਘਰ ਨੇ ਪ੍ਰਦਰਸ਼ਨ ਕਰਦੇ ਲੋਕਾਂ ਨਾਲ ਇਕਜੁੱਟਤਾ ਦਿਖਾਈ ਹੈ, ਪਰ ਨਾਲ ਹਿੰਸਾ ਨਾ ਕਰਨਦੀ ਅਪੀਲ ਕੀਤੀ ਹੈ। ਅਮਰੀਕੀ ਦੂਤਘਰ ਨੇ ਇੱਕ ਟਵੀਟਕਰ ਕੇ ਕਿਹਾ ਕਿ ਲਿਬਨਾਨ ਦੀ ਜਨਤਾ ਨੇ ਬਹੁਤ ਕੁਝ ਸਹਿਣ ਕੀਤਾ ਹੈ, ਇੱਥੇ ਉਨ੍ਹਾਂ ਆਗੂਆਂ ਦੀ ਲੋੜ ਹੈ, ਜਿਹੜੇ ਪਾਰਦਰਸ਼ਤਾ ਤੇ ਜਵਾਬਦੇਹੀ ਦੀ ਮੰਗ ਕਰਦੇ ਲੋਕਾਂ ਦੀ ਆਵਾਜ਼ਾਂ ਸੁਣ ਸਕਣ। ਅਸੀਂ ਲੋਕਾਂ ਦੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੇ ਅਧਿਕਾਰ ਦਾ ਸਮੱਰਥਨ ਕਰਦੇ ਹਾਂ, ਪ੍ਰੰਤੂ ਹਿੰਸਾ ਨਾਲ ਕੋਈ ਲਾਭਨਹੀਂਹੋਣਾ।
ਇਸ ਦੌਰਾਨ ਅੱਜ ਲਿਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਕਿਹਾ ਕਿ ਅਸੀਂ ਲੋਕਾਂ ਦੀ ਨਾਰਾਜ਼ਗੀ ਨੂੰ ਸਮਝ ਸਕਦੇ ਹਾਂ। ਇਸ ਹਫਤੇ ਹੋਏ ਧਮਾਕੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਅਸੀਂ ਹਰ ਪਾਸੇ ਵੱਡਾ ਸੁਧਾਰ ਚਾਹੁੰਦੇ ਹਾਂ। ਸਾਨੂੰ ਦੋ ਮਹੀਨੇ ਸਮਾਂ ਦਿਉ। ਚੋਣ ਸੁਧਾਰਾਂ ਲਈ ਹੋਰ ਪਾਰਟੀਆਂ ਨਾਲ ਗੱਲ ਕਰ ਕੇ ਕਦਮ ਚੁੱਕਾਂਗੇ। ਸਮੱਸਿਆਵਾਂ ਦਾ ਇਕੋ ਹੱਲ ਜਲਦੀ ਚੋਣਾਂ ਹਨ, ਤਾਂ ਕਿ ਲੋਕ ਪਸੰਦਦੀ ਸਰਕਾਰ ਚੁਣ ਸਕਣ। ਦੂਸਰੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਰਕਾਰ ਰੋਸ ਨੂੰ ਠੰਢਾ ਕਰਨ ਲਈ ਸਮਾਂ ਮੰਗਦੀ ਹੈ। ਬੀਤੇ ਮੰਗਲਵਾਰ ਬੈਰੂਤ ਬੰਦਰਗਾਹ ਉੱਤੇ ਭਿਆਨਕ ਧਮਾਕੇ ਵਿਚ ਮੌਤਾਂ ਦੀ ਗਿਣਤੀ 158 ਹੋ ਚੁੱਕੀ ਅਤੇ 6 ਹਜ਼ਾਰ ਦੇ ਕਰੀਬ ਲੋਕ ਹਸਪਤਾਲਾਂ ਵਿਚ ਹਨ। ਦਰਜਨਾਂ ਲੋਕ ਲਾਪਤਾ ਹਨ ਤੇ ਧਮਾਕੇ ਵਿਚ 6 ਹਜ਼ਾਰ ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਹੋਣ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ