ਵਾਸਿ਼ੰਗਟਨ, 4 ਅਗਸਤ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਚ-1 ਬੀ ਵੀਜ਼ਾ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਸੋਮਵਾਰ ਨੂੰ ਐਚ-1 ਬੀ ਵੀਜ਼ਾ ਨੂੰ ਲੈ ਕੇ ਇਕ ਕਾਰਜਕਾਰੀ ਹੁਕਮ ਉਤੇ ਹਸਤਾਖਰ ਕੀਤੇ ਹਨ। ਜਿਸ ਵਿਚ ਅਮਰੀਕੀ ਨਾਗਰਿਕਾਂ ਦੀ ਬਜਾਏ ਵਿਦੇਸ਼ੀ ਪ੍ਰੋਫੈਸ਼ਨਲਜ਼ ਨੂੰ ਰੱਖਣ ਉਤੇ ਰੋਕ ਲਗਾ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਅਮਰੀਕਾ ਦੇ ਕਿਰਤ ਮੰਤਰੀ ਨੇ ਇਸ ਫੈਸਲੇ ਨੂੰ ਲੈ ਕਿਹਾ ਹੈ ਕਿ ਐਚ-1 ਬੀ ਵੀਜ਼ਾ ਦੇ ਨਾਮ ਉਤੇ ਹੋ ਰਹੇ ਧੋਖੇ ਨੂੰ ਰੋਕਣ ਲਈ ਅਤੇ ਅਮਰੀਕੀਆਂ ਦੇ ਹਿਤਾਂ ਦੀ ਰੱਖਿਆ ਲਈ ਇਹ ਕਦਮ ਉਠਾਇਆ ਗਿਆ ਹੈ।