Welcome to Canadian Punjabi Post
Follow us on

23

September 2020
ਨਜਰਰੀਆ

ਇਰਾਦਾ ਤਾਂ ਹਾਂ ਕਹਿਣ ਦਾ ਸੀ

August 04, 2020 08:49 AM

-ਕਰਣ ਥਾਪਰ
ਬੋਲਦੇ ਸਮੇਂ ਅਸੀਂ ਸਾਰੇ ਪ੍ਰਭਾਵ ਬਣਾਉਣਾ ਚਾਹੁੰਦੇ ਹਾਂ। ਇਥੇ ਫਿਰ ਵੀ ਇੱਕ ਸਰਲ ਨਿਯਮ ਹੈ, ਜਿਸ ਨੂੰ ਬਹੁਤ ਸਾਰੇ ਲੋਕ ਭੁੱਲ ਜਾਂਦੇ ਹਨ। ਇਹ ਨਿਯਮ ਸਾਡੇ ਵੱਲੋਂ ਬਣਾਈ ਧਾਰਨਾ ਨੂੰ ਕਮਜ਼ੋਰ ਕਰ ਸਕਦਾ ਹੈ। ਇਹ ਸਿਰਫ ਉਹੀ ਨਹੀਂ, ਜੋ ਤੁਸੀਂ ਕਹਿੰਦੇ ਹੋ ਕਿ ਇਸ ਦਾ ਪ੍ਰਭਾਵ ਹੋਵੇਗਾ ਸਗੋਂ ਇਹ ਏਦਾਂ ਵੀ ਹੈ ਕਿ ਤੁਸੀਂ ਇਸ ਨੂੰ ਕਿਵੇਂ ਕਹਿੰਦੇ ਹੋ। ਮੈਂ ਸ਼ਰਤ ਲਾਉਣ ਨੂੰ ਤਿਆਰ ਹਾਂ ਕਿ ਤੁਸੀਂ ਜੋ ਇਸ ਨੂੰ ਕਿਵੇਂ ਕਹਿੰਦੇ ਹੋ, ਉਹ ਅਕਸਰ ਵੱਧ ਮਹੱਤਵ ਪੂਰਨ ਹੁੰਦਾ ਹੈ।
ਦੋ ਵੱਖ-ਵੱਖ ਘਟਨਾਵਾਂ ਨੇ ਮੈਨੂੰ ਇਸ ਬਾਰੇ ਸੋਚਣ ਲਈ ਕਿਹਾ ਹੈ। ਪਹਿਲਾ, ਰਾਹੁਲ ਗਾਂਧੀ ਦਾ ਬਲਾਗ ਸੀ ਕਿ ਭਾਰਤੀ ਲੋਕਾਂ ਤੋਂ ਸੱਚਾਈ ਨੂੰ ਲੁਕਾਉਣਾ ਇੱਕ ਰਾਸ਼ਟਰ ਵਿਰੋਧੀ ਕੰਮ ਹੈ। ਇਹ ਇੱਕ ਭਰੋਸੇਯੋਗ ਤਰਕ ਹੈ ਅਤੇ ਸਿਆਸੀ ਤੌਰ 'ਤੇ ਚਲਾਕੀ ਵੀ ਹੈ ਕਿਉਂਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਕਤ 'ਤੇ ਸੱਟ ਮਾਰਦਾ ਹੈ, ਜੋ ਹਾਲ ਹੀ ਵਿੱਚ ਦਿੱਤੇ ਗਏ ਉਨ੍ਹਾਂ ਦੇ ਬਿਆਨ ਬਾਰੇ ਹੈ। ਇਹ ਸਭ ਜੱਗ ਜ਼ਾਹਰ ਹੈ ਕਿ ਜਦੋਂ ਮੋਦੀ ਨੇ ਕਿਹਾ ਸੀ ਕਿ ‘‘ਨਾ ਸਾਡੀ ਸਰਹੱਦ 'ਚ ਕਿਤੇ ਘੁਸਪੈਠ ਹੋਈ ਹੈ ਅਤੇ ਨਾ ਕੋਈ ਘੁਸਪੈਠ ਕਰ ਰਿਹਾ ਹੈ”, ਉਹ ਪੂਰੀ ਤਰ੍ਹਾਂ ਸੱਚਾਈ ਨਹੀਂ ਸੀ। ਲੱਦਾਖ ਦੀਆਂ ਕਈ ਥਾਵਾਂ 'ਤੇ ਚੀਨੀ ਫੌਜੀ ਭਾਰਤੀ ਇਲਾਕੇ ਵਿੱਚ ਹਨ। ਇਥੋਂ ਤੱਕ ਕਿ ਜਿੱਥੋਂ ਉਹ ਪਿੱਛੇ ਹਟ ਗਏ, ਉਥੇ ਸ਼ੱਕ ਸੀ ਕਿ ਭਾਰਤੀ ਇਲਾਕੇ ਪੂਰੀ ਤਰ੍ਹਾਂ ਛੱਡ ਚੁੱਕੇ ਹਨ। ਮੋਦੀ ਦੇ ਭਰਮਾਊ ਕਥਨ ਨੂੰ ਸੱਚ ਨੂੰ ਛੁਪਾਉਣ ਦਾ ਯਤਨ ਸਮਝਿਆ ਜਾਂਦਾ ਹੈ। ਇਸੇ ਗੱਲ ਨਾਲ ਉਨ੍ਹਾਂ ਦੇ 56 ਇੰਚ ਦੇ ਮਜ਼ਬੂਤ ਅਕਸ ਨੂੰ ਘੱਟ ਕਰਨ ਦੇ ਨਾਲ-ਨਾਲ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦੇ ਉਨ੍ਹਾਂ ਦੇ ਵਾਅਦੇ ਨੂੰ ਵੀ ਘੱਟ ਕਰ ਦਿੰਦਾ ਹੈ।
ਇਨ੍ਹਾਂ ਜੁੜਵੇਂ ਟੀਚਿਆਂ ਦੇ ਨਾਲ ਰਾਹੁਲ ਗਾਂਧੀ ਵੀ ਨਰਿੰਦਰ ਮੋਦੀ 'ਤੇ ਵਾਰ ਕਰਨਾ ਚਾਹੁੰਦੇ ਹਨ, ਪਰ ਸਾਨੂੰ ਇਹ ਪੜ੍ਹਨਾ ਹੋਵੇਗਾ ਕਿ ਉਨ੍ਹਾਂ ਨੇ ਅਸਲ ਵਿੱਚ ਅੱਗੇ ਕੀ ਕਿਹਾ ਸੀ ਅਤੇ ਕੀ ਇਹ ਆਪਣੀ ਗੱਲ ਕਹਿਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ? ਕੀ ਇਹ ਪ੍ਰਧਾਨ ਮੰਤਰੀ ਦੇ ਅੰਤਰ ਵਿਰੋਧਾਂ ਦੀ ਤੁਲਨਾ ਵਿੱਚ ਆਪਣੇ ਖੁਦ ਦੇ ਅਪ੍ਰਪੱਕ ਤਰੀਕੇ ਨੂੰ ਪ੍ਰਗਟ ਨਹੀਂ ਕਰਦਾ?
ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਝੂਠ ਬੋਲਾਂ ਕਿ ਚੀਨੀਆਂ ਨੇ ਸਾਡੇ ਦੇਸ਼ ਵਿੱਚ ਪ੍ਰਵੇਸ਼ ਨਹੀਂ ਕੀਤਾ ਤਾਂ ਮੈਂ ਝੂਠ ਨਹੀਂ ਬੋਲਾਂਗਾ। ਮੈਂ ਬੱਸ ਇਹੀ ਨਹੀਂ ਕਰਾਂਗਾ। ਜੇ ਮੇਰਾ ਪੂਰਾ ਕਰੀਅਰ ਨਰਕ ਵਿੱਚ ਚਲਾ ਜਾਵੇ ਤਾਂ ਵੀ ਮੈਨੂੰ ਪ੍ਰਵਾਹ ਨਹੀਂ। ਮੈਂ ਝੂਠ ਨਹੀਂ ਬੋਲਾਂਗਾ। ਸਿਆਸੀ ਤੌਰ 'ਤੇ ਜੇ ਮੈਨੂੰ ਇਹ ਮਹਿੰਗਾ ਵੀ ਪਵੇ ਤਾਂ ਮੈਨੂੰ ਕੋਈ ਪ੍ਰਵਾਹ ਨਹੀਂ। ਇਸ ਤੋਂ ਬਾਅਦ ਮੇਰਾ ਸਿਆਸੀ ਭਵਿੱਖ ਖਤਮ ਹੋ ਜਾਵੇ, ਉਸ ਦੀ ਵੀ ਮੈਨੂੰ ਪ੍ਰਵਾਹ ਨਹੀਂ, ‘ਪਰ ਜਿੱਥੋਂ ਤੱਕ ਭਾਰਤੀ ਖੇਤਰ ਦਾ ਸੰਬੰਧ ਹੈ, ਮੈਂ ਸੱਚਾਈ ਕਹਿ ਰਿਹਾ ਹਾਂ।”
ਜੇ ਰਾਹੁਲ ਗਾਂਧੀ ਨੇ ਧਿਆਨ ਨਾਲ ਵਿਚਾਰ ਕੀਤਾ ਹੁੰਦਾ ਤਾਂ ਉਹ ਕੀ ਕਹਿਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਵੱਧ ਮਾਣ ਨਾਲ ਅਜਿਹਾ ਕੀਤਾ ਹੈ ਕਿ ਉਹ ਵੱਧ ਬਾਲਗ ਅਤੇ ਘੱਟ ਅੱਲ੍ਹੜ ਲੱਗ ਸਕਦੇ ਹਨ। ਰਾਹੁਲ ਗਾਂਧੀ ਤਾਂ ਪ੍ਰਧਾਨ ਮੰਤਰੀ ਨੂੰ ਬੇਨਕਾਬ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਖੁਦ ਨੂੰ ਹੀ ਜ਼ਾਹਰ ਕਰ ਦਿੱਤਾ।
ਅਗਲੀ ਮਿਸਾਲ ਬਹੁਤ ਵੱਖਰੀ ਹੈ। ਇਹ ਕੁਝ ਕਹਿਣ ਦੀ ਇੱਛਾ ਅਤੇ ਉਨ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨਾ, ਜੋ ਇਸ ਦੇ ਨਿਸ਼ਾਨੇ 'ਤੇ ਹਨ, ਦੇ ਦਰਮਿਆਨ ਤੋੜੇ ਜਾਣ ਦਾ ਮਾਮਲਾ ਹੈ। ਇਸ ਨੂੰ ਮੈਂ ਦੋ ਟੇਬਲਾਂ ਦੇ ਦਰਮਿਆਨ 'ਚ ਘਿਰਨ ਵਾਲਾ ਕਹਿ ਸਕਦਾ ਹਾਂ। ਮੈਨੂੁੰ ਸਮਝਾਉਣ ਦਿਓ। ਇਹ ਕਿਹਾ ਗਿਆ ਹੈ ਕਿ ਰਬਿਨ ਰਾਏ ਨੇ ਸਰਕਾਰ ਦੇ ਨਾਲ ਮਤਭੇਦਾਂ ਕਾਰਨ ਜਨਤਕ ਵਿੱਤ ਅਤੇ ਨੀਤੀ ਦੇ ਰਾਸ਼ਟਰੀ ਅਦਾਰੇ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਬਿਜ਼ਨਸ ਸਟੈਂਡਰਡ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜੁਲਾਈ ਬਜਟ 2019 ਤੋਂ ਬਾਅਦ ਇੱਕ ਲੇਖ ਲਿਖਿਆ, ਜਿਸ ਵਿੱਚ ਉਨ੍ਹਾਂ ਖੁਲਾਸਾ ਕੀਤਾ ਕਿ ਸੀਤਾਰਮਨ ਦੇ ਆਮਦਨ ਅਤੇ ਖਰਚ ਦੇ ਅੰਕੜੇ ਗਲਤ ਹਨ। ਇਸ ਨਾਲ ਵਿੱਤ ਮੰਤਰਾਲਾ ਨਾਰਾਜ਼ ਹੋ ਗਿਆ। ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਵਿੱਚੋਂ ਹਟਾ ਦਿੱਤਾ ਗਿਆ। ਇਸ ਕੌਂਸਲ ਪਿਛਲੇ ਸਤੰਬਰ ਵਿੱਚ ਬਣਾਈ ਗਈ ਸੀ। ਅਜਿਹੀਆਂ ਵੀ ਗੱਲਾਂ ਆਈਆਂ ਕਿ ਰਾਏ ਨੂੰ ਇਹ ਕਿਹਾ ਗਿਆ ਹੈ ਕਿ ਉਹ ਅਖਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ 'ਤੇ ਸਰਕਾਰ ਦੀ ਆਲੋਚਨਾ ਬਾਰੇ ਨਾ ਬੋਲਣ, ਪਰ ਜਦੋਂ ਉਨ੍ਹਾਂ ਕੋਲੋਂ ਪਿੱਛੇ ਜਿਹੇ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਤਾਂ ਰਾਏ ਰਿਪੋਰਟਾਂ ਦੀ ਪੁਸ਼ਟੀ ਕਰਨ ਅਤੇ ਸਰਕਾਰ ਨੂੰ ਪਰੇਸ਼ਾਨ ਨਾ ਕਰਨ ਦੇ ਵਿਚਾਲੇ ਫਸ ਕੇ ਰਹਿ ਗਏ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਦੇ ਲੇਖ ਨੇ ਪਹਿਲਾਂ ਸਰਕਾਰ ਨੂੰ ਨਾਰਾਜ਼ ਕੀਤਾ ਸੀ? ਉਨ੍ਹਾਂ ਕਿਹਾ, ‘‘ਜੇ ਤੁਹਾਡਾ ਸਵਾਲ ਇਹ ਹੈ ਕਿ ਕੁਝ ਲੋਕ ਦੁਖੀ ਸਨ ਤਾਂ ਮੇਰਾ ਜਵਾਬ ਨਿਰਵਿਵਾਦ ਤੌਰ 'ਤੇ ਹਾਂ ਹੈ।” ਜਦੋਂ ਇਹ ਪੁੱਛਿਆ ਗਿਆ ਕਿ ਦੂਸਰੇ ਵਿਚਾਰਾਂ ਬਾਰੇ ਕਿਸ ਨੇ ਦੱਸਿਆ ਤਾਂ ਉਨ੍ਹਾਂ ਕਿਹਾ, ‘‘ਹੋ ਸਕਦਾ ਹੈ ਕਿ ਮੈਨੂੰ ਨਹੀਂ ਪਤਾ ਕਿ ਸਟੀਕ ਤਿਮਾਹੀ ਕਿੱਥੋਂ ਆਈ। ਮੈਂ ਜੋ ਸੁਣਿਆ, ਉਹ ਦਿਲ ਤੋਂ ਸੁਣਿਆ।” ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕੁਝ ਮੀਡੀਆ ਆਊਟਲੈਟਸ ਨਾਲ ਗੱਲ ਕਰਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਦੀ ਅਸਪੱਸ਼ਟਤਾ ਨਾਲ ਜਵਾਬ ਦਿੱਤਾ ਕਿ ਮੈਨੂੰ ਕਦੀ-ਕਦੀ ਇਹ ਦੱਸਿਆ ਗਿਆ ਸੀ ਕਿ ਮੈਂ ਜਿਸ ਵਿਦੇਸ਼ ਸੰਗਠਨ ਨਾਲ ਗੱਲ ਕੀਤੀ ਸੀ, ਉਹ ਇੱਕ ਨਹੀਂ ਸੀ, ਜੋ ਮੈਨੂੰ ਸਰਕਾਰ 'ਚ ਕੋਈ ਹਾਂ-ਪੱਖੀ ਪ੍ਰਸ਼ੰਸਾ ਦਿਵਾਏਗਾ।
ਦੋਵਾਂ ਗੱਲਾਂ 'ਚ ਇਰਾਦਾ ਹਾਂ ਕਹਿਣ ਦਾ ਸੀ, ਪਰ ਸੰਦੇਸ਼ ਜੋ ਦਿੱਤਾ, ਉਹ ਭਰਮ ਸੀ। ਕੁਝ ਲੋਕ ਰਬਿਨ ਰਾਏ ਦੀ ਦੁਚਿੱਤੀ ਸਮਝ ਗਏ ਹੋਣਗੇ, ਪਰ ਬਹੁਤਿਆਂ ਨੂੰ ਸ਼ਾਇਦ ਲੱਗਾ ਹੋਵੇ ਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਕੀ ਤੁਹਾਨੂੰ ਮੇਰੀ ਗੱਲ ਸਹੀ ਲੱਗੀ? ਜਦੋਂ ਤੁਸੀਂ ਜਨਤਕ ਤੌਰ 'ਤੇ ਬੋਲਦੇ ਹੋ ਤਾਂ ਤੁਹਾਨੂੰ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਤੁਸੀਂ ਕੀ ਕਹਿ ਰਹੇ ਹੋ? ਇਹ ਗੱਲ ਵੀ ਹੁੰਦੀ ਹੈ ਕਿ ਇਹ ਕਿਵੇਂ ਕਹੀ ਜਾਵੇ, ਨਹੀਂ ਤਾਂ ਤੁਹਾਡੇ ਸੰਦੇਸ਼ ਨੂੰ ਉਹ ਪ੍ਰਤੀਕਿਰਿਆ ਨਹੀਂ ਮਿਲ ਸਕਦੀ, ਜਿਸ ਦੀ ਤੁਸੀਂ ਆਸ ਕਰਦੇ ਹੋ।

 

Have something to say? Post your comment