Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਅਮਰੀਕੀ ਐੱਮ ਪੀਜ਼ ਨੇ ਕਿਹਾ: ਜੰਗ ਲੱਗੀ ਤਾਂ ਚੀਨ ਤੇ ਰੂਸ ਕੋਲੋਂ ਹਾਰ ਸਕਦੈ ਅਮਰੀਕਾ

November 16, 2018 08:24 AM

* ਰੱਖਿਆ ਬਜਟ `ਚ ਕਟੌਤੀ ਮੌਕੇ ਪਾਰਲੀਮੈਂਟਰੀ ਕਮਿਸ਼ਨ ਦੀ ਚੇਤਾਵਨੀ

ਵਾਸ਼ਿੰਗਟਨ, 15 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਇਕ ਪਾਰਲੀਮੈਂਟਰੀ ਕਮਿਸ਼ਨ ਨੇ ਚੌਕਸ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਕੌਮੀ ਸੁਰੱਖਿਆ ਤੇ ਫ਼ੌਜੀ ਮੋਰਚੇ ਉੱਤੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸਥਿਤੀ ਵਿੱਚ ਜੰਗ ਹੋਈ ਤਾਂ ਰੂਸ ਜਾਂ ਚੀਨ ਦੇ ਹੱਥੋਂ ਅਮਰੀਕਾ ਨੂੰ ਹਾਰਨਾ ਵੀ ਪੈ ਸਕਦਾ ਹੈ।
ਅਸਲ ਵਿੱਚ ਅਮਰੀਕੀ ਕਾਂਗਰਸ (ਪਾਰਲੀਮੈਂਟ) ਨੇ ਕੌਮੀ ਰੱਖਿਆ ਰਣਨੀਤੀ ਕਮਿਸ਼ਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੌਮੀ ਰੱਖਿਆ ਰਣਨੀਤੀ (ਐੱਨ ਡੀ ਐੱਸ) ਦੀ ਘੋਖ ਲਈੰ ਕਿਹਾ ਸੀ। ਕਮਿਸ਼ਨ ਨੇ ਦੇਖਿਆ ਕਿ ਅਮਰੀਕੀ ਫ਼ੌਜ ਨਾ ਸਿਰਫ਼ ਰੱਖਿਆ ਬਜਟ ਵਿੱਚ ਕਟੌਤੀ ਨੂੰ ਭੁਗਤ ਰਹੀ ਹੈ, ਸਗੋਂ ਚੀਨ ਤੇ ਰੂਸ ਵਰਗੇ ਦੇਸ਼ਾਂ ਦੇ ਮੁਕਾਬਲੇ ਫ਼ੌਜੀ ਬੜ੍ਹਤ ਵਿੱਚ ਕਮੀ ਹੈ। ਇਹ ਦੋਵੇਂ ਦੇਸ਼ ਅਮਰੀਕੀ ਹਸਤੀ ਨੂੰ ਬੇਅਸਰ ਕਰ ਰਹੇ ਹਨ। ਇਕ ਦਰਜਨ ਸਾਬਕਾ ਡੈਮੋਕਰੇਟਿਕ ਅਤੇ ਰਿਪਬਲਿਕਨ ਮੈਂਬਰਾਂ ਵੱਲੋਂ ਚਲਾਏ ਜਾਂਦੇ ਇਸ ਕਮਿਸ਼ਨ ਨੇ ਬੁੱਧਵਾਰ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਮਰੀਕਾ ਦੀ ਫ਼ੌਜੀ ਤਾਕਤ ਦੀ ਕਮੀ ਖ਼ਤਰਨਾਕ ਪੱਧਰ `ਤੇ ਜਾ ਚੁੱਕੀ ਹੈ। ਰਿਪੋਰਟ ਮੁਤਾਬਕ ਇਸ ਸਦੀ ਵਿੱਚ ਅਮਰੀਕਾ ਨੇ ਅੱਤਵਾਦ ਵਿਰੋਧੀ ਮੁਹਿੰਮਾਂ `ਤੇ ਧਿਆਨ ਵੱਧ ਕੇਂਦਰਤ ਕੀਤਾ ਤੇ ਇਸ ਦਾ ਸਿੱਟਾ ਜੰਗੀ ਤਿਆਰੀ ਦੇ ਦੂਜੇ ਪੱਖਾਂ, ਯਾਨੀ ਮਿਜ਼ਾਈਲ ਡਿਫੈਂਸ ਸਿਸਟਮ, ਸਾਈਬਰ, ਸਪੇਸ ਅਤੇ ਪਣਡੁੱਬੀ ਰੋਕੂ ਸਿਸਟਮ ਵਿੱਚ ਗਿਰਾਵਟ ਦੇ ਰੂਪ `ਚ ਸਾਹਮਣੇ ਆ ਰਿਹਾ ਹੈ। ਤਾਕਤਵਰ ਦੁਸ਼ਮਣਾਂ (ਚੀਨ ਤੇ ਰੂਸ) ਦੇ ਖ਼ਿਲਾਫ਼ ਫ਼ੌਜੀ ਮੁਹਿੰਮਾਂ ਦੀ ਤਿਆਰੀ ਲਈ ਕਈ ਚੀਜ਼ਾਂ ਦੀ ਲੋੜ ਹੈ। ਕਮਿਸ਼ਨ ਨੇ ਉਂਜ ਇਹ ਵੀ ਕਿਹਾ ਹੈ ਕਿ ਰੱਖਿਆ ਮੰਤਰਾਲਾ ਪੈਂਟਾਗਨ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ। ਕਮਿਸ਼ਨ ਦੇ ਮੁਤਾਬਕ ਏਸ਼ੀਆ ਤੇ ਯੂਰਪ ਵਿੱਚ ਅਮਰੀਕੀ ਪ੍ਰਭਾਵ ਤੇਜ਼ੀ ਨਾਲ ਘਟ ਰਿਹਾ ਤੇ ਫ਼ੌਜੀ ਬੈਲੈਂਸ ਬਦਲਣ ਨਾਲ ਸੰਘਰਸ਼ ਦਾ ਖ਼ਤਰਾ ਵਧ ਗਿਆ ਹੈ। ਅਮਰੀਕੀ ਫ਼ੌਜ ਨੂੰ ਅਗਲੇ ਸੰਘਰਸ਼ ਵਿੱਚ ਅਣਕਿਆਸੇ ਰੂਪ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਭੁਗਤਣਾ ਕਰਨਾ ਜਾਂ ਏਦਾਂ ਦੀ ਜੰਗ ਵਿੱਚ ਜੂਝਣਾ ਤੇ ਸ਼ਾਇਦ ਚੀਨ ਜਾਂ ਰੂਸ ਨਾਲ ਜੰਗ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ