Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਜੀਵਨ ਵਿੱਚ ਫੇਲ੍ਹ ਹੋਣਾ ਵੀ ਜ਼ਰੂਰੀ ਹੁੰਦੈ : ਤਿ੍ਰਪਤੀ ਡਿਮਰੀ

July 08, 2020 09:14 AM

ਨੈੱਟਫਲਿਕਸ 'ਤੇ ਰਿਲੀਜ਼ ਫਿਲਮ ‘ਬੁਲਬੁਲ’ ਵਿੱਚ ਐਕਟਿੰਗ ਦੀ ਲਈ ਮਿਲੀਆਂ ਤਾਰੀਫਾਂ ਤੋਂ ਤਿ੍ਰਪਤੀ ਡਿਮਰੀ ਬੇਹੱਦ ਖੁਸ਼ ਹੈ। ਅਨੁਸ਼ਕਾ ਸ਼ਰਮਾ ਦੇ ਹੋਮ ਪ੍ਰੋਡਕਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਉਹ ਮੇਨ ਲੀਡ ਵਿੱਚ ਹੈ। ਇਸ ਤੋਂ ਪਹਿਲਾਂ ਤਿ੍ਰਪਤੀ ਫਿਲਮ ‘ਪੋਸਟਰ ਬੁਆਏਜ਼’ ਅਤੇ ‘ਲੈਲਾ ਮਜਨੂੰ’ ਵਿੱਚ ਕੰਮ ਕਰ ਚੁੱਕੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਰੀਅਰ ਦੇ ਸ਼ੁਰੂ ਵਿੱਚ ਹੀ ਡਿਜੀਟਲ 'ਤੇ ਆਉਣ ਦਾ ਫੈਸਲਾ ਕਿਵੇਂ ਲੈ ਲਿਆ?
- ਹਮੇਸ਼ਾ ਤੋਂ ਮੇਰਾ ਟੀਚਾ ਇਹੀ ਰਿਹਾ ਹੈ ਕਿ ਚੰਗੀਆਂ ਕਹਾਣੀਆਂ ਦਾ ਹਿੱਸਾ ਬਣਨਾ ਹੈ। ਕਿਰਦਾਰਾਂ ਤੋਂ ਕੁਝ ਸਿੱਖ ਸਕਾਂ। ਫਿਰ ਭਾਵੇਂ ਪਲੇਟਫਾਰਮ ਕੋਈ ਵੀ ਹੋਵੇ।
* ‘ਬੁਲਬੁਲ’ ਦਾ ਕਿਰਦਾਰ ਕਿਵੇਂ ਮਿਲਿਆ?
- ਫਿਲਮ ਲਈ ਆਡੀਸ਼ਨ ਦੇਣ ਪਿੱਛੋਂ ਮੈਂ ਉਤਰਾਖੰਡ ਵਿੱਚ ਸੀ। ਫੋਨ 'ਤੇ ਡਾਇਰੈਕਟਰ ਅਵਿੰਤਾ ਨੇ ਮੈਨੂੰ ਹੈਲੋ ‘ਬੁਲਬੁਲ’ ਕਹਿ ਕੇ ਬੁਲਾਇਆ। ਤਦ ਪਤਾ ਲੱਗਾ ਕਿ ਕਿਰਦਾਰ ਮਿਲ ਗਿਆ ਹੈ। ਮੈਂ ਉਤਰਾਖੰਡ ਦੇ ਗੜਵਾਲ ਖੇਤਰ ਤੋਂ ਹਾਂ। ਉਥੋਂ ਦੇ ਲੋਕ ਤਾਰੀਫ ਕਰ ਰਹੇ ਹਨ। ਆਤਮ ਵਿਸ਼ਵਾਸ ਵਧ ਗਿਆ ਹੈ।
* ਇਸ ਵਾਰ ਬਾਕਸ ਆਫਿਸ ਦਾ ਦਬਾਅ ਨਹੀਂ ਸੀ। ਡਿਜੀਟਲ 'ਤੇ ਕਿਸ ਤਰ੍ਹਾਂ ਦਾ ਦਬਾਅ ਹੁੰਦਾ ਹੈ?
- ‘ਲੈਲਾ ਮਜਨੂੰ’ ਫਿਲਮ ਵਿੱਚ ਮੇਰੇ ਕੰਮ ਦੀ ਤਾਰੀਫ ਹੋਈ ਸੀ। ਜਦ ਉਹ ਫਿਲਮ ਨਹੀਂ ਚੱਲੀ ਤਾਂ ਦਿਲ ਟੁੱਟਿਆ ਸੀ। ਓ ਟੀ ਟੀ ਦੇ ਆਉਣ ਨਾਲ ਸਾਡੇ ਕਲਾਕਾਰਾਂ ਲਈ ਕੰਮ ਦੇ ਮੌਕੇ ਵਧੇ ਹਨ। ਓ ਟੀ ਟੀ 'ਤੇ ਆਪਣੇ ਕਰਾਫਟ ਦੇ ਨਾਲ ਪ੍ਰਯੋਗ ਕਰਨ ਦਾ ਮੌਕਾ ਮਿਲ ਰਿਹਾ ਹੈ। ਇਥੇ ਦਰਸ਼ਕ ਸੀਮਿਤ ਨਹੀਂ ਹਨ। ਕਈ ਦੇਸ਼ਾਂ ਵਿੱਚ ਕੰਟੈਂਟ ਦੇਖਿਆ ਜਾਂਦਾ ਹੈ। ਕਲਾਕਾਰ ਦੇ ਲਈ ਬਾਕਸ ਆਫਿਸ ਦੇ ਅੰਕੜਿਆਂ ਦਾ ਦਬਾਅ ਬਹੁਤ ਖਤਰਨਾਕ ਹੁੰਦਾ ਹੈ। ਓ ਟੀ ਟੀ 'ਤੇ ਸਿਰਫ ਪ੍ਰਫਾਰਮੈਂਸ ਨਾਲ ਮੁਲਾਂਕਣ ਕੀਤਾ ਜਾਂਦਾ ਹੈ।
* ਅਨੁਸ਼ਕਾ ਸ਼ਰਮਾ ਦੇ ਨਾਲ ਪਹਿਲੀ ਮੁਲਾਕਾਤ ਕਿਵੇਂ ਸੀ?
- ਉਹ ਸ਼ੂਟਿੰਗ ਦੌਰਾਨ ਪੰਜ-ਛੇ ਦਿਨ ਸੈਟ 'ਤੇ ਆਈ ਸੀ। ਕੋਈ ਸਿਤਾਰਿਆਂ ਵਾਲੇ ਨਖਰੇ ਨਹੀਂ ਸਨ। ਉਨ੍ਹਾਂ ਨੇ ਕਿਹਾ ਸੀ ਕਿ ਫਿਲਮ ਨਿਰਮਾਣ ਨਾਲ ਜੁੜੇ ਸਾਰੇ ਵਿਭਾਗ ਕੰਮ ਕਰਦੇ ਸਮੇਂ ਆਪਣਾ ਸਮਾਂ ਲੈਂਦਾ ਹੈ। ਕਲਾਕਾਰਾਂ ਨੂੰ ਵੀ ਇਹ ਹੱਕ ਹੈ। ਜੇ ਤੁਸੀਂ ਸੀਨ ਦੇ ਲਈ ਤਿਆਰ ਨਹੀਂ ਹੈ ਤਾਂ ਬੇਝਿਜਕ ਕਹਿ ਦੇਣ ਕਿ ਸਮਾਂ ਚਾਹੀਦਾ ਹੈ।
* ਆਪਣੇ ਤਿੰਨ ਸਾਲ ਵਿੱਚ ਤਿੰਨ ਫਿਲਮਾਂ ਦੀ ਹੈ। ਫਿਲਮੀ ਪਿਛੋਕੜ ਨਾ ਹੋਣ ਦੇ ਕਾਰਨ ਕਿਸ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ?
- ਇਸ ਖੇਤਰ ਵਿੱਚ ਰਿਜੈਕਸ਼ਨ ਬਹੁਤ ਮਿਲਦਾ ਹੈ। ਅੱਗੇ ਵੀ ਮਿਲੇਗਾ। ਰਿਜ਼ੈਕਸ਼ਨ ਨਾਲ ਨਿਪਟਣ ਦਾ ਇੱਕ ਹੀ ਤਰੀਕਾ ਹੈ ਕਿ ਉਸ ਤੋਂ ਸਿੱਖ ਕੇ ਹੋਰ ਮਿਹਨਤ ਕਰਨ। ਜੀਵਨ ਵਿੱਚ ਫੇਲ੍ਹ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਤਦ ਤੁਸੀਂ ਸਫਲ ਹੋਣ ਲਈ ਦੁੱਗਣੀ ਮਿਹਨਤ ਕਰਦੇ ਹਨ। ਮੈਂ ਸਕੂਲ ਵਿੱਚ ਇੱਕ ਵਾਰ ਫੇਲ੍ਹ ਹੋਈ ਸੀ। ਉਹ ਸਬਕ ਸੀ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੰੁਦਾ।
* ਟਵਿੱਟਰ 'ਤੇ ਤੁਸੀਂ ਅਕਸਰ ਪ੍ਰੇਰਨਾ ਦਾਇਕ ਗੱਲਾਂ ਲਿਖਦੇ ਹੋ...
- ਮੈਂ ਬਚਪਨ ਤੋਂ ਬਹੁਤ ਸ਼ਰਮੀਲੀ ਅਤੇ ਅੰਤਰਮੁਖੀ ਰਹੀ ਹਾਂ। ਜਦ ਮੈਂ ਮੰਮੀ-ਪਾਪਾ ਨੂੰ ਦੱਸਿਆ ਸੀ ਕਿ ਮੈਂ ਅਭਿਨੇਤਰੀ ਬਣਨਾ ਚਾਹੁੰਦੀ ਹਾਂ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਸੀ ਕਿ ਕੈਮਰੇ ਦੇ ਸਾਹਮਣੇ ਕਿਵੇਂ ਐਕਟਿੰਗ ਕਰ ਸਕੇਂਗੀ? ਤੂੰ ਤਾਂ ਰਿਸ਼ਤੇਦਾਰਾਂ ਤੱਕ ਨਾਲ ਗੱਲ ਕਰਨ ਵਿੱਚ ਝਿਜਕਦੀ ਏਂ। ਮੈਨੂੰ ਕੈਮਰੇ ਅਤੇ ਲੋਕਾਂ ਦੇ ਸਾਹਮਣੇ ਸਹਿਜ ਹੋਣ ਵਿੱਚ ਕਾਫੀ ਦਿੱਕਤ ਹੋਈ। ਨਵੀਂ ਚੀਜ਼ਾਂ ਕਰਨ ਤੋਂ ਅੱਜ ਵੀ ਡਰ ਲੱਗਦਾ ਹੈ, ਪਰ ਉਸ ਡਰ ਅਤੇ ਘਬਰਾਹਟ 'ਤੇ ਕਾਬੂ ਕਰਨਾ ਸਿੱਖਣਾ ਪੈਂਦਾ ਹੈ। ਉਸ ਡਰ ਦਾ ਸਾਹਮਣਾ ਉਸੇ ਵਕਤ ਕਰ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ