Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਉਈਗਰ ਮੁਸਲਮਾਨਾਂ ਦੇ ਮੁੱਦੇ ਤੋਂ 15 ਦੇਸ਼ਾਂ ਵੱਲੋਂ ਚੀਨ ਨੂੰ ਘੇਰਨ ਦੀ ਤਿਆਰੀ

November 16, 2018 07:04 AM

ਬੀਜਿੰਗ, 15 ਨਵੰਬਰ (ਪੋਸਟ ਬਿਊਰੋ)- ਚੀਨ ਦੇ ਸਿ਼ਨਜਿਆਂਗ ਖੇਤਰ `ਚ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲੇ `ਤੇ ਅਮਰੀਕਾ ਅਤੇ 15 ਹੋਰ ਪੱਛਮੀ ਦੇਸ਼ ਬੀਜਿੰਗ ਨੂੰ ਘੇਰਨ ਨੂੰ ਤਿਆਰ ਹੋ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੀ ਅਗਵਾਈ ਵਿੱਚ 15 ਪੱਛਮੀ ਦੇਸ਼ਾਂ ਦੇ ਰਾਜਦੂਤਾਂ ਨੇ ਸਿ਼ਨਜਿਆਂਗ ਵਿੱਚ ਕਮਿਊਨਿਸਟ ਪਾਰਟੀ ਦੇ ਮੁਖੀ ਚੇਨ ਕਵਾਂਗੁਓ ਦੇ ਨਾਂ ਪੱਤਰ ਲਿਖ ਕੇ ਬੈਠਕ ਦੀ ਅਪੀਲ ਕੀਤੀ ਹੈ। ਬੈਠਕ ਦਾ ਮਕਸਦ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਉਲੰਘਣਾ `ਤੇ ਸਪੱਸ਼ਟੀਕਰਨ ਦੀ ਮੰਗ ਕਰਨਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਹ ਪੱਤਰ ਭੇਜ ਦਿੱਤਾ ਹੈ ਜਾਂ ਨਹੀਂ। ਇਸ ਮੁੱਦੇ ਤੇ ਅਮਰੀਕਾ `ਚ ਹਾਕਮ ਅਤੇ ਵਿਰੋਧੀ ਪਾਰਟੀਆਂ ਦੇ ਦਰਜਨ ਤੋਂ ਵੱਧ ਸੈਨੇਟਰਾਂ ਅਤੇ 10 ਪਾਰਲੀਮੈਂਟ ਮੈਂਬਰਾਂ ਦੇ ਸ਼ਕਤੀਸ਼ਾਲੀ ਗਰੁੱਪ ਨੇ ਚੀਨ ਦੇ ਖ਼ਿਲਾਫ਼ ਬਿੱਲ ਪੇਸ਼ ਕੀਤੇ ਹਨ। ਇਨ੍ਹਾਂ `ਚ ਚੀਨ ਖ਼ਿਲਾਫ਼ ਕੁਝ ਪਾਬੰਦੀ ਲਗਾਉਣ ਦੀ ਤਜਵੀਜ਼ ਕੀਤੀ ਗਈ ਹੈ।
ਅਗਸਤ ਵਿੱਚ ਯੂ ਐਨ ਦੀ ਮਨੁੱਖੀ ਅਧਿਕਾਰ ਕਮੇਟੀ ਨੇ ਕਿਹਾ ਸੀ ਕਿ ਉਸ ਨੂੰ ਕਈ ਭਰੋਸੇ ਯੋਗ ਰਿਪੋਰਟਾਂ ਮਿਲੀਆਂ ਹਨ ਜਿਨ੍ਹਾਂ ਮੁਤਾਬਕ ਚੀਨ `ਚ 10 ਲੱਖ ਤੋਂ ਜ਼ਿਆਦਾ ਉਈਗਰ ਮੁਸਲਮਾਨਾਂ ਨੂੰ ਬਹੁਤ ਗੁਪਤ ਤਰੀਕੇ ਨਾਲ ਵੱਡੇ ਨਜ਼ਰਬੰਦ ਕੈਂਪਾਂ `ਚ ਰੱਖਿਆ ਗਿਆ ਹੈ। ਇਸ ਪਿੱਛੋਂ ਚੀਨ ਮਨੁੱਖੀ ਅਧਿਕਾਰ ਵਰਕਰਾਂ, ਸਿੱਖਿਆ ਮਾਹਿਰਾਂ ਅਤੇ ਵਿਦੇਸ਼ੀ ਸਰਕਾਰਾਂ ਦੇ ਨਿਸ਼ਾਨੇ `ਤੇ ਹੈ। ਰਾਜਦੂਤਾਂ ਵੱਲੋਂ ਲਿਖੇ ਪੱਤਰ ਦੇ ਖਰੜੇ ਮੁਤਾਬਕ ਇਸ ਨੂੰ ਸਿੱਧੇ ਚੇਨ ਕਵਾਂਗੁਓ ਨੂੰ ਸੰਬੋਧਨ ਕੀਤਾ ਗਿਆ ਹੈ। ਚੇਨ ਖੇਤਰ ਦੇ ਉਈਗਰ ਗਵਰਨਰ ਸ਼ੌਹਰਤ ਜ਼ਾਕਿਰ ਤੋਂ ਅਹੁਦੇ ਵਿੱਚ ਵੱਡੇ ਹਨ। ਪੱਤਰ `ਚ ਰਾਜਦੂਤਾਂ ਨੇ ਸਿ਼ਨਜਿਆਂਗ ਖੇਤਰ ਬਾਰੇ ਯੂ ਐਨ ਰਿਪੋਰਟ `ਤੇ ਚਿੰਤਾ ਪ੍ਰਗਟ ਕੀਤੀ ਹੈ। ਪੱਤਰ ਮੁਤਾਬਕ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਆਪਣੀਆਂ ਚਿੰਤਾਵਾਂ `ਤੇ ਚਰਚਾ ਲਈ ਅਸੀਂ ਤੁਹਾਡੇ ਲਈ ਤੁਹਾਡੀ ਸਹੂਲਤ ਮੁਤਾਬਕ ਬੈਠਕ ਕਰਨ ਦੀ ਅਪੀਲ ਕਰਦੇ ਹਾਂ। ਇਸ ਦੀ ਕਾਪੀ ਚੀਨ ਦੇ ਵਿਦੇਸ਼ ਮੰਤਰਾਲੇ, ਲੋਕ ਸੁਰੱਖਿਆ ਮੰਤਰਾਲੇ ਅਤੇ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਵਿਭਾਗ ਨੂੰ ਲਿਖੀ ਗਈ ਹੈ। ਪੱਤਰ `ਤੇ ਕੈਨੇਡਾ ਦੇ ਇਲਾਵਾ ਬ੍ਰਿਟੇਨ, ਫਰਾਂਸ, ਸਵਿਟਜ਼ਰਲੈਂਡ, ਯੂਰਪੀ ਯੂਨੀਅਨ, ਜਰਮਨੀ, ਨੀਦਰਲੈਂਡ, ਆਸਟਰੇਲੀਆ, ਆਇਰਲੈਂਡ, ਸਵੀਡਨ, ਬੈਲਜੀਅਮ, ਨਾਰਵੇ, ਐਸਟੋਨੀਆ, ਫਿਨਲੈਂਡ ਅਤੇ ਡੈਨਮਾਰਕ ਦੇ ਰਾਜਦੂਤਾਂ ਦੇ ਨਾਂ ਹਨ।
ਇਸ ਦੌਰਾਨ ਅਮਰੀਕਾ ਵਿੱਚ ਹਾਕਮ ਰਿਪਬਲਿਕਨ ਪਾਰਟੀ ਅਤੇ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਦਰਜਨ ਤੋਂ ਵੱਧ ਸੈਨੇਟਰਾਂ ਦੇ ਇਕ ਸ਼ਕਤੀਸ਼ਾਲੀ ਗਰੁੱਪ ਨੇ ਸੈਨੇਟ `ਚ ਅਤੇ 10 ਪਾਰਲੀਮੈਂਟ ਮੈਂਬਰਾਂ ਦੇ ਗਰੁੱਪ ਨੇ ਹਾਊਸ ਆਫ਼ ਰਿਪਰਜ਼ੈਂਟੇਟਿਵ `ਚ ਚੀਨ ਦੇ ਖ਼ਿਲਾਫ਼ ਬਿੱਲ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਚੀਨ ਉਤੇ ਅਮਰੀਕੀ ਖੇਤਰ `ਚ ਅਮਰੀਕੀ ਨਾਗਰਿਕਾਂ ਅਤੇ ਕਾਨੂੰਨੀ ਤੌਰ `ਤੇ ਸਥਾਨਕ ਨਾਗਰਿਕਾਂ ਨੂੰ ਧਮਕਾਉਣ ਦਾ ਦੋਸ਼ ਲੱਗਾ ਗਿਆ ਹੈ। ਸੈਨੇਟਰ ਬੌਬ ਮੈਨੇਂਨਡੇਜ਼ ਨੇ ਕਿਹਾ ਕਿ ਉਈਗਰ ਮੁਸਲਮਾਨਾਂ ਦੇ ਨਾਲ ਚੀਨ ਦਾ ਸਲੂਕ ਨਫ਼ਰਤ ਵਾਲਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਚੀਨ ਦੇ ਪ੍ਰਤੀ ਰੁਖ਼ ਸਾਫ਼ ਅਤੇ ਇਕੋ ਜਿਹਾ ਰੱਖਣਾ ਚਾਹੀਦਾ ਹੈ ਅਤੇ ਇਸ ਗੱਲ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਕਿ ਨਿਰੰਕੁਸ਼ ਸ਼ਾਸਨ ਹੇਠ ਲੱਖਾਂ ਮੁਸਲਮਾਨਾਂ ਨੂੰ ਅਨਿਆਂ ਪੂਰਣ ਬੰਦੀ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਮਜ਼ਦੂਰ ਕੈਂਪਾਂ `ਚ ਰੱਖਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਇਸੇ ਮਹੀਨੇ ਦੇ ਅਖੀਰ `ਚ ਅਰਜਨਟੀਨਾ `ਚ ਜੀ-20 ਸੰਮੇਲਨ ਤੋਂ ਹੱਟ ਕੇ ਮੁਲਾਕਾਤ ਹੋਣੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ