ਨਵੀਂ ਦਿੱਲੀ, 7 ਜੁਲਾਈ (ਪੋਸਟ ਬਿਊਰੋ)- ਵਿਸ਼ਵ ਬੈਂਕ ਤੇ ਭਾਰਤ ਸਰਕਾਰ ਨੇ ਕੱਲ੍ਹ ‘ਐਮ ਐਸ ਐਸ ਈ' ਐਮਰਜੈਂਸੀ ਰਿਸਪਾਂਸ ਪ੍ਰੋਗਰਾਮ ਲਈ 750 ਮਿਲੀਅਨ ਡਾਲਰ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਸ ਦਾ ਮੁੱਖ ਉਦੇਸ਼ ਕੋਵਿਡ-19 ਸੰਕਟ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਖਮ, ਲਘੂ ਅਤੇ ਮੱਧਮ ਉਦਯੋਗਾਂ (ਐਮ ਐਸ ਐਮ ਈ) ਨੂੰ ਵਿੱਤੀ ਸਹਾਇਤਾ ਵਧਾਉਣ ਵਿੱਚ ਜ਼ਰੂਰੀ ਸਹਿਯੋਗ ਪ੍ਰਦਾਨ ਕਰਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਸ਼ਵ ਬੈਂਕ ਦਾ ‘ਐਮ ਐਸ ਐਮ ਈ' ਐਮਰਜੈਂਸੀ ਰਿਸਪਾਂਸ ਪ੍ਰੋਗਰਾਮ ਕਰੀਬ 1.5 ਮਿਲੀਅਨ ਲਾਭ ਵਾਲੇ ਐਮ ਐਸ ਐਮ ਈ ਦੀਆਂ ਨਕਦ ਅਤੇ ਕਰਜ਼ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰੇਗਾ, ਜਿਸ ਨਾਲ ਉਨ੍ਹਾਂ ਨੂੰ ਮੌਜੂਦਾ ਸੰਕਟ ਦੇ ਪ੍ਰਭਾਵਾਂ ਨੂੰ ਝੱਲਣ ਦੇ ਨਾਲ ਲੱਖਾਂ ਨੌਕਰੀਆਂ ਦੀ ਰੱਖਿਆ ਕਰਨ ਵਿੱਚ ਮਦਦ ਮਿਲੇਗੀ। ਇਹ ਐਮ ਐਸ ਐਮ ਈ ਸੈਕਟਰ ਨੂੰ ਸਮੇਂ ਦੇ ਨਾਲ ਅੱਗੇ ਵਧਾਉਣ ਲਈ ਜ਼ਰੂਰੀ ਸੁਧਾਰਾਂ ਦੌਰਾਨ ਪਹਿਲਾ ਕਦਮ ਹੈ।