Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਅੰਤਰਰਾਸ਼ਟਰੀ

ਅਮਰੀਕਾ ਤੇ ਬਰਤਾਨੀਆ ਏਸ਼ਿਆਈ ਦੇਸ਼ਾਂ ਵਿਚ ਭੇਜ ਰਹੇ ਹਨ ਫ਼ੌਜਾਂ

July 06, 2020 11:13 PM

ਲੰਡਨ, 6 ਜੁਲਾਈ (ਪੋਸਟ ਬਿਊਰੋ)- ਭਾਰਤ ਅਤੇ ਏਸ਼ੀਆ ਦੇ ਹੋਰ ਦੇਸ਼ਾਂ ਨਾਲ ਚੀਨ ਦੀ ਵਧਦੀ ਧੱਕੇਸ਼ਾਹੀ ਅਤੇ ਜੰਗ ਦੇ ਖ਼ਤਰੇ ਕਾਰਨ ਅਮਰੀਕਾ ਅਤੇ ਜਾਪਾਨ ਤੋਂ ਲੈ ਕੇ ਆਸਟ੍ਰੇਲੀਆ ਤੱਕ ਆਪਣੇ ਹਜ਼ਾਰਾਂ ਫੌਜੀਆਂ ਨੂੰ ਏਸ਼ੀਆ ਵਿੱਚ ਤਾਇਨਾਤ ਕਰਨ ਜਾ ਰਹੇ ਹਨ। ਡੋਨਾਲਡ ਟਰੰਪ ਪ੍ਰਸ਼ਾਸਨ ਦੀ ਸੋਚ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ 'ਚ ਸਰਦ ਯੁੱਧ ਤੋਂ ਬਾਅਦ ਇਹ ਸਭ ਤੋਂ ਮਹੱਤਵ ਪੂਰਨ ਜ਼ਮੀਨੀ ਸਿਆਸੀ ਚੁਣੌਤੀ ਹੈ। 
ਇਸ ਤਾਇਨਾਤੀ ਨਾਲ ਅਮਰੀਕੀ ਸੈਨਾ ਆਪਣਾ ਵਿਸ਼ਵ ਪੱਧਰੀ ਦਬਦਬਾ ਮੁੜ ਕਾਇਮ ਕਰੇਗੀ। ਬਰਤਾਨੀਆ ਵੀ ਸਵੇਜ਼ ਨਦੀ ਨੇੜੇ ਆਪਣੇ ਹਜ਼ਾਰਾਂ ਕਮਾਂਡੋ ਤਾਇਨਾਤ ਕਰ ਰਿਹਾ ਹੈ। ਅਮਰੀਕਾ ਆਪਣੇ ਜਰਮਨੀ ਵਿੱਚ ਤਾਇਨਾਤ ਹਜ਼ਾਰਾਂ ਫ਼ੌਜੀਆਂ ਨੂੰ ਏਸ਼ੀਆ ਵਿੱਚ ਭੇਜਣ ਲੱਗਾ ਹੈ। ਇਹ ਫ਼ੌਜੀ ਗੁਆਮ, ਹਵਾਈ, ਅਲਾਸਕਾ, ਜਾਪਾਨ ਤੇ ਆਸਟ੍ਰੇਲੀਆ 'ਚ ਫ਼ੌਜੀ ਅੱਡਿਆਂ 'ਤੇ ਤਾਇਨਾਤ ਕੀਤੇ ਜਾਣਗੇ, ਜਿਸ ਨਾਲ ਸੰਸਾਰ ਵਿੱਚ ਹਲਚਲ ਮੱਚ ਸਕਦੀ ਹੈ।
ਜਾਪਾਨ ਦੇ ਨਿਕੇਈ ਏਸ਼ੀਅਨ ਰਿਵਿਊ ਦੀ ਰਿਪੋਰਟ ਅਨੁਸਾਰ ਅਮਰੀਕਾ ਦੀ ਪਹਿਲ ਬਦਲ ਗਈ ਹੈ। ਸੀਤ ਯੁੱਧ ਦੌਰਾਨ ਅਮਰੀਕਾ ਦੇ ਮਾਹਿਰਾਂ ਦਾ ਯਕੀਨ ਸੀ ਕਿ ਸੋਵੀਅਤ ਯੂਨੀਅਨ ਨੂੰ ਕੰਟਰੋਲ ਕਰਨ ਲਈ ਵੱਡੀ ਗਿਣਤੀ 'ਚ ਫੌਜ ਨੂੰ ਯੂਰਪ 'ਚ ਰੱਖਣ ਦੀ ਲੋੜ ਸੀ। ਸੰਨ 2000 'ਚ ਅਮਰੀਕਾ ਦਾ ਧਿਆਨ ਮੁੱਖ ਤੌਰ 'ਤੇ ਅੱਤਵਾਦ ਉਤੇ ਕੇਂਦਰਿਤ ਸੀ ਅਤੇ ਉਸ ਨੇ ਇਰਾਕ ਤੇ ਅਫ਼ਗਾਨਿਸਤਾਨ ਵਿੱਚ ਅੱਤਵਾਦ ਵਿਰੁੱਧ ਜੰਗ ਛੇੜੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਪਿਛਲੇ ਮਹੀਨੇ ਇੱਕ ਲੇਖ 'ਚ ਕਿਹਾ ਸੀ ਕਿ ਚੀਨ ਤੇ ਰੂਸ ਆਦਿ ਦੋ ਮਹਾਂਸ਼ਕਤੀਆਂ ਨਾਲ ਮੁਕਾਬਲਾ ਕਰਨ ਲਈ ਅਮਰੀਕਾ ਦੀ ਫ਼ੌਜ ਨੂੰ ਯਕੀਨੀ ਤੌਰ 'ਤੇ ਪਹਿਲਾਂ ਨਾਲੋਂ ਵੱਧ ਤੇਜ਼ ਤਾਇਨਾਤੀ ਕਰਨੀ ਹੋਵੇਗੀ। ਇਸ ਟੀਚੇ ਨੂੰ ਹਾਸਲ ਕਰਨ ਲਈ ਅਮਰੀਕਾ ਜਰਮਨੀ ਤੋਂ ਆਪਣੇ 34500 ਫੌਜੀ ਘਟਾ ਕੇ 25000 ਕਰਨ ਜਾ ਰਿਹਾ ਹੈ। ਇਹ 9500 ਅਮਰੀਕੀ ਸੈਨਿਕ ਹਿੰਦ-ਪ੍ਰਸ਼ਾਂਤ ਖੇਤਰ 'ਚ ਤਾਇਨਾਤ ਕੀਤੇ ਜਾਣਗੇ ਜਾਂ ਅਮਰੀਕਾ ਦੇ ਇੱਕ ਫ਼ੌਜੀ ਅੱਡੇ 'ਤੇ ਭੇਜੇ ਜਾਣਗੇ।
ਇਸ ਬਾਰੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕੀ ਸੈਨਾ ਦੇ ਅੰਤਰਰਾਸ਼ਟਰੀ ਆਪ੍ਰੇਸ਼ਨਾਂ 'ਚ ਤਿੰਨ ਤਬਦੀਲੀਆਂ ਹੋਈਆਂ ਹਨ। ਸਭ ਤੋਂ ਪਹਿਲੀ ਤਬਦੀਲੀ ਵਿੱਚ ਅਮਰੀਕੀ ਫ਼ੌਜ ਨੇ ਯੂਰਪ ਤੇ ਪੱਛਮੀ ਏਸ਼ੀਆ ਦੇ ਏਸ਼ੀਆ ਪ੍ਰਸ਼ਾਂਤ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਹੈ। ਦੂਸਰਾ, ਜ਼ਮੀਨੀ ਜੰਗ ਦੀ ਥਾਂ ਸਮੁੰਦਰ ਅਤੇ ਹਵਾ 'ਚ ਜੰਗ 'ਤੇ ਧਿਆਨ ਕੇਂਦਰਿਤ ਕੀਤਾ ਹੈ। ਤੀਸਰਾ, ਟਰੰਪ ਪ੍ਰਸ਼ਾਸਨ ਅੱਗੇ ਤੋਂ ਅਮਰੀਕੀ ਫ਼ੌਜ 'ਤੇ ਖ਼ਰਚ ਘੱਟ ਕਰਨਾ ਚਾਹੁੰਦਾ ਹੈ। ਅਮਰੀਕਾ ਤੇਲ ਲਈ ਪੱਛਮੀ ਏਸ਼ੀਆ 'ਚ ਗਿਆ ਸੀ, ਪਰ ਤੇਲ ਇਥੇ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਸਾਲ 1987 'ਚ 184000 ਅਮਰੀਕੀ ਸੈਨਿਕ ਏਸ਼ੀਆ ਤੇ ਪ੍ਰਸ਼ਾਂਤ ਖੇਤਰ 'ਚ ਸਨ, ਪਰ ਸਾਲ 2018 'ਚ ਇਹ ਘਟ ਕੇ 131000 ਹੋ ਗਏ। ਟਰੰਪ ਪ੍ਰਸ਼ਾਂਸਨ ਦੱਖਣੀ ਕੋਰੀਆ ਅਤੇ ਜਾਪਾਨ ਨਾਲ ਸੈਨਿਕਾਂ ਦੀ ਤਾਇਨਾਤੀ ਦੀ ਗੱਲਬਾਤ ਕਰ ਰਿਹਾ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਬਰਤਾਨੀਆ, ਜਿਹੜਾ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਹੈ, ਚੀਨ ਦੀ ਧਮਕੀ ਨਾਲ ਨਜਿੱਠਣ ਲਈ ਆਪਣੇ ਸੈਨਿਕਾਂ ਨੂੰ ਏਸ਼ੀਆ ਭੇਜ ਰਿਹਾ ਹੈ। ਬ੍ਰਿਟਿਸ਼ ਫ਼ੌਜ ਦਾ ਮੰਨਣਾ ਹੈ ਕਿ ਏਸ਼ੀਆਈ ਸਹਿਯੋਗੀ ਦੇਸ਼ਾਂ ਨਾਲ ਨਜ਼ਦੀਕੀ ਸਬੰਧ ਰੱਖਣ, ‘ਆਰਟੀਫੀਸ਼ੀਅਲ ਇੰਟੈਲੀਜੈਂਸ' ਦੀ ਵਰਤੋਂ ਕਰਕੇ ਤੇ ਸਵੇਜ਼ ਨਦੀ ਨੇੜੇ ਹੋਰ ਜਵਾਨਾਂ ਨੂੰ ਤਾਇਨਾਤ ਕਰਕੇ ਚੀਨ ਨੂੰ ਨੱਥ ਪਾਈ ਜਾ ਸਕਦੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ