Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਚੀਨ 'ਚ ਸੋਨੇ ਦੀ ਸਭ ਤੋਂ ਵੱਡੀ ਧੋਖਾਦੇਹੀ, ਚਾਰ ਫੀਸਦੀ ਸੋਨਾ ਨਕਲੀ

July 02, 2020 02:38 AM

ਨਿਊਯਾਰਕ, 1 ਜੁਲਾਈ (ਪੋਸਟ ਬਿਊਰੋ)- ਕੋਰੋਨਾ ਇਨਫੈਕਸ਼ਨ ਦੀ ਸੱਚਾਈ ਲੁਕਾਉਣ ਅਤੇ ਗੁਆਂਢੀ ਦੇਸ਼ਾਂ ਦੀ ਜ਼ਮੀਨ 'ਤੇ ਅੱਖਾਂ ਰੱਖਣ ਕਾਰਨ ਦੁਨੀਆ ਵਿੱਚ ਬਦਨਾਮ ਚੀਨ 'ਚ ਸੋਨੇ ਦੀ ਸਭ ਤੋਂ ਵੱਡੀ ਧੋਖਾਦੇਹੀ ਸਾਹਮਣੇ ਆਈ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਪਿਛਲੇ ਸਾਲਾਂ 'ਚ ਸੋਨੇ ਦਾ ਸਭ ਤੋਂ ਵੱਡਾ ਘਪਲਾ ਹੋ ਸਕਦਾ ਹੈ। ਇਹ ਘਪਲਾ ਉਸ ਸ਼ਹਿਰ ਤੋਂ ਉਭਰਿਆ ਹੈ ਜੋ ਘਪਲਿਆਂ ਦਾ ਗੜ੍ਹ ਬਣ ਚੁੱਕਾ ਹੈ। ਇਹ ਓਹੀ ਵੁਹਾਨ ਸ਼ਹਿਰ ਹੈ ਜਿੱਥੋਂ ਨਿਕਲ ਕੇ ਕੋਰੋਨਾ ਪੂਰੀ ਦੁਨੀਆ 'ਚ ਕਹਿਰ ਮਚਾ ਰਿਹਾ ਹੈ। ਰਿਪੋਰਟ ਮੁਤਾਬਕ ਚੀਨ ਦੇ ਕੁਲ ਸੋਨੇ ਦੇ ਭੰਡਾਰ ਵਿੱਚ ਚਾਰ ਫੀਸਦੀ ਤੋਂ ਵੱਧ ਨਕਲੀ ਹੋ ਸਕਦਾ ਹੈ। ਚੀਨ 'ਚ ਸਭ ਤੋਂ ਵੱਡੇ ਜਿਊਲਰਸ 'ਚ ਸ਼ਾਮਲ ਅਤੇ ਨੈਸਡੇਕ 'ਚ ਸੂਚੀਬੱਧ ਕਿੰਗੋਲਡ ਜਿਊਲਰੀ 'ਤੇ 14 ਵਿੱਤੀ ਸੰਸਥਾਵਾਂ ਤੋਂ ਲੋਨ ਕੱਢਣ ਲਈ ਗਹਿਣੇ ਕਰਨ 'ਤੇ ਸੋਨੇ ਦੀ ਨਕਲੀ ਬਾਰ ਰੱਖਣ ਦਾ ਦੋਸ਼ ਲੱਗਾ ਹੈ। ਕੰਪਨੀ ਨੇ 83 ਟਨ ਸੋਨਾ ਗਹਿਣੇ ਰੱਖ ਕੇ 20.6 ਅਰਬ ਯੁਆਨ ਦਾ ਲੋਨ ਲਿਆ, ਪਰ ਇਸ 'ਚੋਂ ਬਹੁਤਾ ਸੋਨਾ ਸਿਰਫ਼ ਗਿਲਡੇਡ ਕਾਪਰ ਨਿਕਲਿਆ। ਇਹ ਚੀਨ ਦੇ ਕੁਲ ਸਾਲਾਨਾ ਉਤਪਾਦਨ ਦਾ 22 ਫੀਸਦੀ ਅਤੇ ਪਿਛਲੇ ਸਾਲ ਦੇਸ਼ ਕੋਲ ਮੌਜੂਦ ਸੋਨੇ ਦੇ ਭੰਡਾਰ ਦਾ 4.2 ਫੀਸਦੀ ਹੈ।
ਅਮਰੀਕਾ ਦੀਆਂ ਦੋ ਲਾਅ ਫਰਮਾਂ ਨੇ ਨਿਵੇਸ਼ਕਾਂ ਵੱਲੋਂ ਪਹਿਲਾਂ ਹੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿੰਗੋਲਡ ਚੀਨ ਦੇ ਹੁਥੇਈ ਸੂਬੇ ਦੀ ਸਭ ਤੋਂ ਵੱਡੀ ਗੋਲਡ ਪ੍ਰੋਸੈਸਰ ਹੈ। ਇਸ ਦੇ ਚੇਅਰਮੈਨ ਜੀਅ ਝਿਹੋਂਗ ਚੀਨ ਦੀ ਸ਼ਕਤੀਸ਼ਾਲੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਸਾਬਕਾ ਅਧਿਕਾਰੀ ਹਨ। ਸੋਨੇ ਦੇ ਨਕਲੀ ਹੋਣ ਦਾ ਖੁਲਾਸਾ ਫਰਵਰੀ ਵਿੱਚ ਹੋਇਆ ਜਦੋਂ ਇੱਕ ਟਰੱਸਟ ਨੇ ਡਿਫਾਲਟ ਕਰਜੇ ਦੀ ਭਰਪਾਈ ਲਈ ਗਹਿਣੇ ਰੱਖੇ ਸੋਨੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਉਦੋਂ ਪਤਾ ਲੱਗਾ ਕਿ ਜਿਸ ਨੂੰ ਸੋਨਾ ਸਮਝਿਆ ਜਾ ਰਿਹਾ ਸੀ, ਉਹ ਗਿਲਡੇਡ ਕਾਪਰ ਹੈ। ਇਸ ਖ਼ਬਰ ਨਾਲ ਕਿੰਗੋਲਡ ਦੇ ਕ੍ਰੈਡਿਟਰਾਂ 'ਚ ਹਲਚਲ ਮਚ ਗਈ ਅਤੇ ਬਾਕੀ ਵਿੱਤੀ ਸੰਸਥਾਨਾਂ ਨੇ ਆਪਣੇ ਕੋਲ ਗਹਿਣੇ ਰੱਖੇ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਵਾਈ ਤਾਂ ਉਹ ਵੀ ਕਾਪਰ ਨਿਕਲਿਆ। ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਜੀਅ ਝਿਹੋਂਗ ਕਿਸੇ ਵੀ ਧੋਖਾਦੇਹੀ ਨੂੰ ਰੱਦ ਕਰਦੇ ਹਨ। ਇਸ ਤੋਂ ਪਹਿਲਾਂ 2016 'ਚ ਵੀ ਹੁਨਾਨ ਸੂਬੇ 'ਚ ਏਦਾਂ ਦੇ ਇੱਕ ਘਪਲੇ ਦਾ ਪਰਦਾਫਾਸ਼ ਹੋਇਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ