Welcome to Canadian Punjabi Post
Follow us on

11

July 2020
ਪੰਜਾਬ

ਲੌਕਡਾਊਨ ਦੌਰਾਨ ਘਰੇਲੂ ਹਿੰਸਾ ਤੇ ਖ਼ੁਦਕੁਸ਼ੀ ਦੇ ਕੇਸਾਂ ਵਿੱਚ ਵਾਧਾ

June 30, 2020 02:17 AM

ਲੁਧਿਆਣਾ, 29 ਜੂਨ (ਪੋਸਟ ਬਿਊਰੋ)- ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਲੌਕਡਾਊਨ ਦੇ ਦੌਰਾਨ ਘਰੇਲੂ ਹਿੰਸਾ ਅਤੇ ਖ਼ੁਦਕੁਸ਼ੀ ਦੇ ਕੇਸਾਂ 'ਚ ਭਾਰੀ ਵਾਧਾ ਹੋਇਆ ਹੈ।
ਡਿਪਟੀ ਪੁਲਸ ਕਮਿਸ਼ਨਰ ਅਖਿਲ ਚੌਧਰੀ ਨੇ ਦੱਸਿਆ ਕਿ ਲੌਕਡਾਊਨ ਤੋਂ ਪਹਿਲੇ ਮਹੀਨਿਆਂ 'ਚ ਸ਼ਹਿਰ 'ਚ 60 ਦੇ ਕਰੀਬ ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਸੀ, ਜਦ ਕਿ ਘਰੇਲੂ ਹਿੰਸਾ ਦੀਆਂ ਸਾਢੇ 800 ਦੇ ਕਰੀਬ ਸ਼ਿਕਾਇਤਾਂ ਪੁਲਸ ਨੂੰ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਲੌਕਡਾਊਨ ਦੌਰਾਨ ਇਨ੍ਹਾਂ ਕੇਸਾਂ 'ਚ ਅਚਾਨਕ ਵਾਧਾ ਹੋਇਆ ਤੇ ਇਸ ਸਮੇਂ ਦੌਰਾਨ 100 ਦੇ ਕਰੀਬ ਲੋਕਾਂ ਨੇ ਖ਼ੁਦਕੁਸ਼ੀ ਕੀਤੀ ਅਤੇ 1500 ਦੇ ਕਰੀਬ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਪੁਲਸ ਨੂੰ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਹੋ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਬਹੁਤਾ ਕਰ ਕੇ ਉਨ੍ਹਾਂ ਨੌਜਵਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ, ਜਿਨ੍ਹ ਦੀ ਉਮਰ 25 ਤੋਂ 35 ਸਾਲ ਦੇ ਵਿਚਾਲੇ ਸੀ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਕਰਨ ਦੇ ਮੁੱਖ ਕਾਰਨਾਂ ਵਿੱਚ ਮਾਨਸਿਕ ਪ੍ਰੇਸ਼ਾਨੀ, ਘਰੇਲੂ ਕਲੇਸ਼ ਅਤੇ ਬੇਰੁਜ਼ਗਾਰੀ ਸ਼ਾਮਲ ਹੈ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ 'ਚ ਪਿਛਲੇ ਕੁਝ ਸਮੇਂ ਤੋਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਰੋਜ਼ ਵੱਖ-ਵੱਖ ਇਲਾਕਿਆਂ 'ਚ 2 ਤੋਂ 3 ਲੋਕਾਂ ਵੱਲੋਂ ਖ਼ੁਦਕੁਸ਼ੀਆਂ ਹੋ ਰਹੀਆਂ ਹਨ, ਇਨ੍ਹਾਂ 'ਚ ਬਹੁਤੇ ਨੌਜਵਾਨ ਪ੍ਰਵਾਸੀ ਹਨ ਤੇ ਕੁਝ ਉਨ੍ਹਾਂ ਨੌਜਵਾਨਾਂ ਨੇ ਵੀ ਖ਼ੁਦਕੁਸ਼ੀਆਂ ਕੀਤੀਆਂ ਹਨ, ਜਿਨ੍ਹਾਂ ਦੀ ਨੌਕਰੀ ਲੌਕਡਾਊਨ ਦੇ ਸਮੇਂ ਦੌਰਾਨ ਛੁੱਟ ਗਈ ਤੇ ਉਹ ਬੇਰੁਜ਼ਗਾਰ ਹੋ ਗਏ। ਬੇਰੁਜ਼ਗਾਰੀ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸਨ। ਪੁਲਸ ਵੱਲੋਂ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਕੇਸ ਦਰਜ ਨਹੀਂ ਕੀਤੇ ਗਏ ਅਤੇ ਪਤੀ-ਪਤਨੀ ਅਤੇ ਹੋਰ ਪਰਵਾਰਕ ਮੈਂਬਰਾਂ ਨਾਲ ਗੱਲਬਾਤ ਰਾਹੀਂ ਸ਼ਿਕਾਇਤਾਂ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੌਕਡਾਊਨ ਦੌਰਾਨ ਕੰਮ ਠੱਪ ਹੋਣ ਕਾਰਨ ਬਹੁਤੇ ਲੋਕ ਘਰਾਂ 'ਚ ਰਹੇ ਅਤੇ ਮਾਮੂਲੀ ਜਿਹੀ ਗੱਲ ਬਾਰੇ ਪਤੀ-ਪਤਨੀ ਅਤੇ ਹੋਰ ਪਰਵਾਰਕ ਮੈਂਬਰਾਂ ਦਾ ਵਿਵਾਦ ਹੁੰਦਾ ਰਿਹਾ ਜੋ ਘਰੇਲੂ ਹਿੰਸਾ ਦਾ ਕਾਰਨ ਬਣਿਆ। ਘਰੇਲੂ ਹਿੰਸਾ ਸਬੰਧੀ ਪੁਲਸ ਕੋਲ ਆਈਆਂ ਸ਼ਿਕਾਇਤਾਂ 'ਚ ਜ਼ਿਆਦਾਤਰ ਪਤੀ-ਪਤਨੀ ਵਿਚਾਲੇ ਮਾਮੂਲੀ ਵਿਵਾਦ ਸਬੰਧੀ ਹੀ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕਾਰ ਅਤੇ ਤੇਲ ਟੈਂਕਰ ਦੀ ਟੱਕਰ ਵਿੱਚ ਪੰਜ ਨੌਜਵਾਨਾਂ ਦੀ ਮੌਤ
ਵਿਕਾਸ ਦੁਬੇ ਕਾਂਡ ਵਿੱਚ ਯੂ ਪੀ ਪੁਲਸ ਵੱਲੋਂ 33 ਅਪਰਾਧੀਆਂ ਦੀ ਲਿਸਟ ਜਾਰੀ
ਮਾਨਸਾ ਦਾ ਐਸ ਐਮ ਓ ਰਿਸ਼ਵਤ ਲੈਂਦਾ ਗ਼੍ਰਿਫ਼ਤਾਰ
ਸਰਕਾਰੀ ਸੇਵਾ ਕੇਂਦਰਾਂ ਦੇ ਕੰਪਿਊਟਰਾਂ ਨੇ 13 ਹਜ਼ਾਰ ਲਰਨਿੰਗ ਲਾਇਸੈਂਸ ਦੀ ਥਾਂ 3.69 ਲੱਖ ਦਿਖਾ ਦਿੱਤੇ
ਬੇਅਦਬੀ ਕਾਂਡ : ਸੀ ਬੀ ਆਈ ਮਗਰੋਂ ਰਾਮ ਰਹੀਮ ਦੇ ਚੇਲੇ ਵੀ ਅਦਾਲਤ ਜਾ ਪੁੱਜੇ
ਪ੍ਰੋਫੈਸ਼ਨਲ ਸਲਾਹਕਾਰ ਦੀ ਗੈਰ ਕਾਨੂੰਨੀ ਨਿਯੁਕਤੀ ਲਈ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਖਿਲਾਫ ਫੌਜਦਾਰੀ ਕੇਸ ਦਰਜ ਹੋਵੇ ਤੇ ਮਾਮਲੇ ਦੀ ਜਾਂਚ ਹੋਵੇ : ਅਕਾਲੀ ਦਲ
ਪ੍ਰੀਖਿਆਵਾਂ ਲੈਣ ਦੇ ਫ਼ੈਸਲੇ ਵਿਰੁੱਧ ‘ਆਪ’ ਦੇ ਵਿਦਿਆਰਥੀ ਵਿੰਗ ਵਲੋਂ ਚੰਡੀਗੜ੍ਹ 'ਚ ਰੋਸ ਪ੍ਰਦਰਸ਼ਨ
ਹੁਣ ਵਿਦੇਸ਼ ਜਾਣ ਦੀਆਂ ਇਛੁੱਕ ਨਰਸਾਂ ਕਰ ਸਕਣਗੀਆਂ ਵੈਰੀਫਿਕੇਸ਼ਨ ਲਈ ਆਨਲਾਈਨ ਅਪਲਾਈ, ਸੋਨੀ ਵਲੋਂ ਵੈਬਸਾਈਟ ਲਾਂਚ
ਕੋਰੋਨਾ ਵਾਇਰਸ ਦੀ ਮਾਰ ਪੰਜਾਬ ਵਿੱਚ ਹੋਰ ਵਧਣ ਲੱਗੀ
ਕੋਰੋਨਾ ਦੇ ਵੱਡੇ ਪੱਧਰ ਦੇ ਇਲਾਜ ਵਾਸਤੇ ਪੰਜਾਬ ਵਿੱਚ ਪਲਾਜ਼ਮਾ ਬੈਂਕ ਬਣਾਉਣ ਦੀ ਮਨਜ਼ੂਰੀ