Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਜਦੋਂ ਰਸੋਈ ਦੀ ਅੱਗ ‘ਬੰਨ੍ਹੀ’ ਗਈ

June 29, 2020 11:03 AM

-ਸੁਰਜੀਤ ਭਗਤ
ਘਰ (ਰਸੋਈ) ਦੇ ਕੰਮਾਂ 'ਚ ਸ਼ੁਰੂ ਤੋਂ ਦਿਲਚਸਪੀ ਨਾ ਹੋਣ ਕਾਰਨ ਕਦੇ ਚਾਹ ਤੱਕ ਬਣਾਉਣ ਦੀ ਜ਼ਹਿਮਤ ਨਹੀਂ ਸੀ ਕੀਤੀ। ਅਸਲ 'ਚ ਕਦੇ ਲੋੜ ਵੀ ਨਹੀਂ ਸੀ ਪਈ ਤੇ ਨਾ ਅਜਿਹਾ ਕਰਨ ਲਈ ਮਨ 'ਚ ਕਦੇ ਕੋਈ ਇੱਛਾ ਪੈਦਾ ਹੋਈ।
ਇੱਕ ਦਿਨ ਪਤਨੀ ਦੇ ਢਿੱਲੇ-ਮੱਠੇ ਹੋਣ ਕਾਰਨ ਉਸ ਨੂੰ ਹਸਪਤਾਲ ਜਾ ਕੇ ਦਵਾਈ ਦਿਵਾਉਣੀ ਪਈ। ਵਾਪਸ ਘਰ ਆ ਕੇ ‘ਹਸਪਤਾਲੋਂ ਹੋ ਕੇ ਆਈ’ ਦਾ ਬਿੱਲਾ ਲੱਗ ਗਿਆ। ਕੋਈ ਢਾਈ ਤਿੰਨ ਦਹਾਕੇ ਪਹਿਲਾਂ ਇਹ ਆਮ ਸਮਝਿਆ ਜਾਂਦਾ ਸੀ ਕਿ ਜਦੋਂ ਡਾਕਟਰ ਦੇ ਹੱਥ ਵੱਸੋਂ ਕੰਮ ਨਿਕਲ ਜਾਵੇ ਤਾਂ ਹਸਪਤਾਲ ਜਾਣ ਦੀ ਨੌਬਤ ਆਉਂਦੀ ਹੈ। ਜ਼ਿਆਦਾ ਬਿਮਾਰ ਹੋਣ ਦੀ ਗੱਲ ਮੁਹੱਲੇ ਵਿੱਚ ਫੈਲਣ ਕਾਰਨ ਨੇਹ ਸਨੇਹ ਰੱਖਣ ਵਾਲੇ ਪਤਾ ਲੈਣ ਆਏ ਹੀ, ਇਸ ਦੇ ਨਾਲ ਹੀ ਲਾਗੇ ਤਾਗੇ ਰਹਿੰਦੀਆਂ ਪਤਨੀ ਦੀਆਂ ਭੈਣਾ ਵੀ ਉਸ ਦੀ ਮਿਜਾਜ਼ ਪੁਰਸ਼ੀ ਲਈ ਆਣ ਬਹੁੜੀਆਂ।
ਰਸਮੀ ਗੱਲਬਾਤ ਪਿੱਛੋਂ ਜਦੋਂ ਦਵਾਈ ਦੀ ਗੱਲ ਤੁਰੀ ਤਾਂ ਚੇਤਾ ਆਇਆ ਕਿ ਕੋਸੇ ਪਾਣੀ ਨਾਲ ਤਿੰਨ ਗੋਲੀਆਂ ਅਤੇ ਇੱਕ ਕੈਪਸੂਲ ਖਾਣਾ ਹੈ। ਪਤਾ ਲੈਣ ਆਈਆਂ ਬੀਬੀਆਂ ਤਾਂ ਗੱਲਾਂ ਵਿੱਚ ਪੂਰੀ ਤਰ੍ਹਾਂ ਖੁਭੀਆਂ ਹੋਈਆਂ ਸਨ। ਮੈਂ ਵੀ ਭੈਣਾਂ ਦੇ ਇਸ ਪ੍ਰੋਗਰਾਮ ਵਿੱਚ ਖੱਲਲ ਪਾਉਣਾ ਮੁਨਾਸਬ ਨਾ ਸਮਝਿਆ ਅਤੇ ਉਨ੍ਹਾਂ ਵੱਲੋਂ ਕਈ ਵਾਰੀ ਰੋਕਣ ਦੇ ਬਾਵਜੂਦ ਰਸੋਈ 'ਚ ਪਾਣੀ ਗਰਮ ਕਰਨ ਲਈ ਭਾਂਡੇ ਲੱਭਣ ਲੱਗਾ। ਹੋਰ ਤਾਂ ਮੈਨੂੰ ਕੁਝ ਲੱਭਿਆ ਨਹੀਂ, ਮੈਂ ਸਟੀਲ ਦਾ ਇੱਕ ਡੌਂਗਾ ਚੁੱਕ ਕੇ ਪਾਣੀ ਦਾ ਭਰ ਕੇ ਗੈਸ ਦੇ ਬਲਦੇ ਚੁੱਲ੍ਹੇ 'ਤੇ ਰੱਖ ਦਿੱਤਾ। ਚੁੱਲ੍ਹੇ 'ਤੇ ਪਾਣੀ ਧਰਿਆਂ ਕਾਫੀ ਚਿਰ ਹੋ ਗਿਆ ਸੀ, ਪਰ ਗੈਸ 'ਤੇ ਰੱਖੇ ਸਟੀਲ ਦੇ ਡੌਂਗੇ 'ਚ ਪਾਣੀ ਗਰਮ ਨਹੀਂ ਸੀ ਹੋ ਰਿਹਾ। ਅੱਗ ਵੀ ਲਗਾਤਾਰ ਤੇਜ਼ ਬਲਵ ਰਹੀ ਸੀ। ਸਾਲੀਆਂ ਵੀ ਮਖੌਲ ਕਰ ਰਹੀਆਂ ਸਨ ਕਿ ਚੁੱਲ੍ਹੇ 'ਤੇ ਪਾਣੀ ਹੀ ਧਰਿਆ ਹੈ ਜਾਂ ਫਿਰ ਖਰੌੜੇ, ਜੋ ਅਜੇ ਤੱਕ ਉਬਲੇ ਹੀ ਨਹੀਂ ਸਨ। ਮੈਂ ਵੀ ਹੈਰਾਨ ਸਾਂ ਕਿ ਇਹ ਕੀ ਹੋ ਰਿਹਾ ਸੀ?
ਸਭ ਤੋਂ ਵੱਡੀ ਸਾਲੀ ਸਾਹਿਬਾ, ਜੋ ਗ਼ੈਬੀ ਸ਼ਕਤੀਆਂ 'ਚ ਵਿਸ਼ਵਾਸ ਰੱਖਦੀ ਸੀ, ਨੂੰ ਸ਼ੱਕ ਸੀ ਕਿ ਉਸ ਦੀ ਭੈਣ ਨੂੰ ਉਸ ਦੇ ਜੀਜੇ (ਮੇਰੇ) ਦੇ ਨਾਸਤਿਕ ਹੋਣ ਅਤੇ ਕਿਸੇ ਗੁਰੂ ਪੀਰ ਨੂੰ ਨਾ ਮੰਨਣ ਦੀ ਵਜ੍ਹਾ ਕਾਰਨ ਹੀ ਕੁਝ ਨਾ ਕੁਝ ਹੋਇਆ ਰਹਿੰਦਾ ਹੈ ਅਤੇ ਉਹ ਡਾਕਟਰਾਂ ਦੇ ਗੇੜੇ ਕੱਢਦੀ ਫਿਰਦੀ ਹੈ। ਸ਼ਾਇਦ ਇਹੀ ਕਾਰਨ ਸੀ ਕਿ ਅੱਜ ਕਿੰਨੀ ਦੇਰ ਅੱਗੇ ਉਤੇ ਰੱਖਣ ਦੇ ਬਾਵਜੂਦ ਪਾਣੀ ਗਰਮ ਨਹੀਂ ਸੀ ਹੋਇਆ, ਸ਼ਾਇਦ ਕਿਸੇ ਨੇ ਅੱਗ ਬੰਨ੍ਹ ਦਿੱਤੀ ਹੋਵੇ।
ਸਾਰੇ ਜਣੇ ਇਹ ਕੌਤਕ ਵੇਖਣ ਲਈ ਰਸੋਈ ਵੱਲ ਆ ਗਏ ਕਿ ਆਖਰ ਕਿਹੜੀ ਸ਼ਕਤੀ ਨੇ ਬਲਦੇ ਚੁੱਲ੍ਹੇ 'ਤੇ ਧਰੇ ਪਾਣੀ ਨੂੰ ਉਬਲਣੋਂ ਰੋਕ ਰੱਖਿਆ ਹੈ। ਮੇਰੇ ਸਣੇ ਸਾਰੇ ਹੈਰਾਨ ਨਹੀਂ, ਸਗੋਂ ਪ੍ਰੇਸ਼ਾਨ ਸਨ ਕਿ ਪੰਦਰਾਂ ਵੀਹ ਮਿੰਟ ਲਗਾਤਾਰ ਪੂਰੀ ਅੱਗ ਬਲਣ ਦੇ ਬਾਵਜੂਦ ਪਾਣੀ ਮਾੜਾ ਜਿਹਾ ਗਰਮ ਹੋ ਸਕਿਆ ਜਦੋਂ ਕਿ ਇੰਨੇ ਸਮੇਂ 'ਚ ਤਾਂ ਪਾਣੀ ਉਬਲ ਉਬਲ ਕੇ ਕਮਲਾ ਹੋ ਜਾਣਾ ਚਾਹੀਦਾ ਸੀ। ਅਸੀਂ ਸਾਰੇ ਹੀ ਡੌਰ-ਭੌਰ ਹੋਏ ਪਾਣੀ ਦੇ ਡੌਂਗੇ ਅਤੇ ਹੇਠਾਂ ਬਲਦੀ ਅੱਗ ਵੱਲ ਨੀਝ ਲਾ ਕੇ ਵੇਖ ਰਹੇ ਸਾਂ। ਡੌਂਗੇ ਦਾ ਹੇਠਲਾ ਪਾਸਾ ਪੂਰੀ ਤਰ੍ਹਾਂ ਗਰਮ ਸੀ ਤੇ ਲਗਭਗ ਕਾਲਾ ਹੋ ਗਿਆ ਸੀ, ਪਰ ਵਿਚਲਾ ਪਾਣੀ ਅਜੇ ਵੀ ਗਰਮ ਨਾ ਹੋਣ ਕਰ ਕੇ ਪਲ ਪਲ ਸਾਡੀ ਉਤਸੁਕਤਾ ਵਧਾ ਰਿਹਾ ਸੀ। ਪਤਨੀ ਵੀ ਹੌਲੀ-ਹੌਲੀ ਤੁਰਦੀ ਰਸੋਈ 'ਚ ਆਣ ਪਹੁੰਚੀ। ਗੱਲ ਉਹਦੇ ਵੀ ਸਮਝੋਂ ਬਾਹਰ ਸੀ। ਮੇਰੇ ਤੋਂ ਡਰਦੇ ਡਰਦੇ ਇਹ ਸ਼ੱਕ ਵੀ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਕਿਧਰੇ ਕਿਸੇ ਨੇ ਸਾਡੀ ਅੱਗ ਬੰਨ੍ਹ ਤਾਂ ਨਹੀਂ ਦਿੱਤੀ?
ਸਾਡੀ ਅੱਗ ਬੰਨ੍ਹ ਕੇ ਕਿਸੇ ਨੇ ਭਲਾ ਕੀ ਲੈਣਾ ਸੀ? ਮੇਰੀ ਦਲੀਲ ਸੀ।
ਅਚਾਨਕ ਮੇਰੀ ਨਜ਼ਰ ਡੌਂਗੇ ਦੇ ਕਿਨਾਰੇ ਵੱਲ ਗਈ ਤਾਂ ਮੈਨੂੰ ਸ਼ੱਕ ਹੋਇਆ ਕਿ ਇੱਕ ਦੀ ਥਾਂ 'ਤੇ ਦੋ ਕਿਨਾਰੀਆਂ ਕਿਉਂ ਨਜ਼ਰ ਆ ਰਹੀਆਂ ਸਨ? ਧਿਆਨ ਨਾਲ ਵੇਖਣ 'ਤੇ ਪਤਾ ਲੱਗਾ ਕਿ ਦੋ ਇੱਕੋ ਜਿੱਡੇ ਡੌਂਗੇ ਇੱਕ ਦੂਜੇ ਵਿੱਚ ਫਸੇ ਹੋਏ ਸਨ ਅਤੇ ਇਸੇ ਤਰ੍ਹਾਂ ਜੁੜੇ ਹੋਏ ਪਾਣੀ ਪਾ ਕੇ ਅੱਗ 'ਤੇ ਧਰ ਦਿੱਤੇ ਗਏ ਸਨ। ਹੇਠਲਾ ਤਾਂ ਅੱਗ ਨਾਲ ਤਪ ਕੇ ਕਾਲਾ ਸ਼ਾਹ ਹੋ ਗਿਆ ਸੀ, ਜਦੋਂ ਕਿ ਉਪਰਲੇ ਨੂੰ ਬਿਲਕੁਲ ਹੀ ਸੇਕ ਨਹੀਂ ਸੀ ਪੁੱਜ ਰਿਹਾ। ਬੰਨ੍ਹੀ ਹੋਈ ਅੱਗ ਦਾ ਭੇਤ ਖੁੱਲ੍ਹ ਗਿਆ ਸੀ ਅਤੇ ‘ਬੰਨ੍ਹੀ ਗਈ ਅੱਗ' ਦੀ ਚੁੰਝ ਚਰਚਾ ਕਰਨ ਵਾਲੇ ਵੀ ਛਿੱਥੇ ਜਿਹੇ ਹੋਏ ਪਏ ਸਨ। ਅੱਗ ਹੇਠਲੇ ਡੌਂਗੇ ਨੇ ਬੰਨ੍ਹੀ ਹੋਈ ਸੀ ਨਾ ਕਿ ਕਿਸੇ ਗ਼ੈਬੀ ਸ਼ਕਤੀ ਨੇ।
ਸ਼ਾਹ ਕਾਲਾ ਹੋਇਆ ਉਹ ਡੌਂਗਾ ਕਈ ਵਾਰੀ ਜ਼ੋਰ ਲਾ ਕੇ ਮਾਂਜਣ ਦੇ ਬਾਵਜੂਦ ਸਾਫ ਨਹੀਂ ਹੋਇਆ। ਇਸ ਅੱਗ ਬੰਨ੍ਹਣ ਵਾਲੇ ਡੌਂਗੇ ਨੂੰ ਆਖਰਕਾਰ ਬਾਹਰ ਹੀ ਸੁੱਟਣਾ ਪਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”