ਕਈ ਵੱਡੇ ਕਲਾਕਾਰਾਂ ਦੇ ਬਾਅਦ ਓ ਟੀ ਟੀ ਪਲੇਟਫਾਰਮ 'ਤੇ ਕੈਟਰੀਨਾ ਕੈਫ ਵੀ ਡੈਬਿਊ ਕਰਨ ਲੱਗੀ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ਵਿੱਚ ਉਸ ਦੇ ਸੁਪਰ ਹੀਰੋ ਯੂਨੀਵਰਸ ਦੀ ਪਹਿਲੀ ਫਿਲਮ ਵਿੱਚ ਕੈਟਰੀਨਾ ਸੁਪਰ ਹੀਰੋ ਦੇ ਰੋਲ ਵਿੱਚ ਨਜ਼ਰ ਆਏਗੀ। ਇਹ ਸੀਰੀਜ਼ ਓ ਟੀ ਟੀ ਉੱਤੇ ਰਿਲੀਜ਼ ਹੋਵੇਗੀ।
ਇਸ ਬਾਰੇ ਅਲੀ ਨੇ ਦੱਸਿਆ ਕਿ ਅਸੀਂ ਇਸ ਸੀਰੀਜ਼ ਨੂੰ ਥੀਏਟਰ ਲਈ ਨਹੀਂ, ਬਲਕਿ ਡਿਜੀਟਲ ਮੀਡੀਅਮ ਦੇ ਲਈ ਬਣਾਇਆ ਹੈ। ਇਸ ਦੇ ਲਈ ਸਾਡੀ ਨੈਟਫਲਿਕਸ ਨਾਲ ਇੱਕ ਡੀਲ ਹੋਈ ਹੈ। ਸੂਤਰਾਂ ਮੁਤਾਬਕ ਕੈਟਰੀਨਾ ਦਾ ਡ੍ਰੀਮ ਪ੍ਰੋਜੈਕਟ ਹੈ ਜਿਸ ਲਈ ਉਹ ਬੜੀ ਖੁਸ਼ ਤੇ ਐਕਸਾਈਟਿਡ ਹੈ। ਅਲੀ ਦੀ ਇਸ ਸੀਰੀਜ਼ ਦੀ ਇਸ ਪਹਿਲੀ ਫਿਲਮ ਵਿੱਚ ਕੈਟਰੀਨਾ, ਦੂਸਰੀ ਵਿੱਚ ਮਿਸਟਰ ਇੰਡੀਆ, ਤੀਸਰੀ ਵਿੱਚ ਇੱਕ ਇੰਡੀਅਨ ਮਾਇਥੋਲਾਜੀ ਕਰੈਕਟਰ ਅਤੇ ਚੌਥੀ ਵਿੱਚ ਇੱਕ ਆਰਮੀ ਅਫਸਰ ਨੂੰ ਸੁਪਰ ਹੀਰੋ ਦੇ ਰੋਲ ਵਿੱਚ ਦਿਖਾਇਆ ਜਾਏਗਾ।