Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਦਰੋਪਦੀ ਤੇ ਸੀਤਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ : ਸ਼ੋਭਿਤਾ

June 25, 2020 09:27 AM

‘ਸ਼ੇਫ’,‘ਦ ਬਾਡੀ’, ‘ਘੋਸਟ ਸਟੋਰੀਜ਼’ ਵਰਗੀਆਂ ਫਿਲਮਾਂ ਕਰ ਚੁੱਕੀ ਅਭਿਨੇਤਰੀ ਸ਼ੋਭਿਤਾ ਧੂਲੀਪਾਲਾ ਅੱਗੇ ਤੋਂ ਇਤਿਹਾਸਕ ਪੌਰਾਣਿਕ ਤੇ ਸਾਹਿਤ ਨਾਲ ਜੁੜੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਸ਼ੋਭਿਤਾ ਕਹਿੰਦੀ ਹੈ ਕਿ ਮੈਨੂੰ ਇਤਿਹਾਸ ਅਤੇ ਪੁਰਾਣਿਕ ਗ੍ਰੰਥਾਂ ਵਿੱਚ ਹਮੇਸ਼ਾ ਦਿਲਚਸਪੀ ਰਹੀ ਹੈ। ਏਸੇ ਲਈ ਕਲਾਸੀਕਲ ਨ੍ਰਿਤ ਕੁਚੀਪੁੜੀ ਅਤੇ ਭਰਤਨਾਟਅਮ ਸਿਖਿਆ ਹੈ। ਅੱਗੋਂ ਮੈਂ ਸੀਤਾ ਅਤੇ ਦਰੋਪਦੀ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਆਪਣੇ ਫਿਲਮੀ ਸਫਰ ਨੂੰ ਲੈ ਕੇ ਉਹ ਦੱਸਦੀ ਹੈ, ‘‘ਚਾਰ ਸਾਲ ਪਹਿਲਾਂ ਤੱਕ ਮੈਂ ਫਿਲਮਾਂ ਤੋਂ ਬਿਲਕੁਲ ਅਣਜਾਣ ਸੀ। ਹਿੰਦੀ ਨਹੀਂ ਬੋਲ ਸਕਦੀ ਸੀ। ਮੇਰੇ ਮਾਤਾ-ਪਿਤਾ ਵੀ ਫਿਲਮਾਂ ਨਹੀਂ ਦੇਖਦੇ ਸਨ, ਪਰ ਅੱਜਕੱਲ੍ਹ ਮੈਨੂੰ ਫਿਲਮਾਂ ਨਾਲ ਪਿਆਰ ਹੈ।”
ਅੱਜ ਤੱਕ ਆਪਣੇ ਲਈ ਵੱਖਰੇ ਕਿਰਦਾਰ ਚੁਣਦੀ ਆਈ ਸ਼ੋਭਿਤਾ ਕਹਿੰਦੀ ਹੈ ਕਿ ਬਾਕਸ ਆਫਿਸ ਦਾ ਦਬਾਅ ਮੈਂ ਨਹੀਂ ਲੈਂਦੀ। ਪੈਸੇ ਚੰਗੇ ਹੁੰਦੇ ਹਨ, ਪਰ ਉਹੀ ਸਭ ਕੁਝ ਨਹੀਂ ਹੈ। ਮੈਂ ਅਜਿਹੇ ਪਰਵਾਰ ਤੋਂ ਹਾਂ, ਜਿੱਥੇ ਖਾਣੇ ਬਾਰੇ ਚਿੰਤਾ ਨਹੀਂ ਰਹੀ। ਮਾਂ ਟੀਚਰ ਅਤੇ ਪਿਤਾ ਮਰਚੈਂਟ ਨੇਵੀ ਵਿੱਚ ਸਨ। ਉਨ੍ਹਾਂ ਨੇ ਹਮੇਸ਼ਾ ਇਹੋ ਕਿਹਾ ਕਿ ਪੈਸਿਆਂ ਨਾਲ ਤੁਸੀਂ ਬਹੁਤ ਕੁਝ ਖਰੀਦ ਸਕਦੇ ਹੋ, ਪਰ ਘਰ ਅਜਿਹੀ ਜਗ੍ਹਾ ਹੁੰਦੀ ਹੈ, ਜਿੱਥੇ ਤੁਸੀਂ ਸਕੂਨ ਨਾਲ ਰਹਿ ਸਕਦੇ ਹੋ। ਆਪਣੀ ਯੋਗਤਾ ਦੇ ਮੁਤਾਬਕ ਅਜਿਹੀਆਂ ਕਹਾਣੀਆਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ, ਜੋ ਲੋਕਾਂ ਤੱਕ ਪਹੁੰਚਣ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ