Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਜਦ 75 ਲੱਖ ਦੇ ਬਦਲੇ ਸਵਾ ਕਰੋੜ ਮਿਲੇ ਸਨ ਗੋਵਿੰਦਾ ਨੂੰ

June 23, 2020 09:38 AM

ਬਹੁਤ ਘੱਟ ਅਜਿਹਾ ਹੁੰਦਾ ਹੈ ਕਿ ਕਿਸੇ ਕਲਾਕਾਰ ਨੂੰ ਉਸ ਦੀ ਮਾਰਕੀਟ ਪ੍ਰਾਈਸ ਤੋਂ ਵੱਧ ਫੀਸ ਮਿਲੀ ਹੋਵੇ। ਅਭਿਨੇਤਾ ਗੋਵਿੰਦਾ ਨਾਲ ਏਦਾਂ ਹੋਇਆ ਸੀ। ਸਾਲ 2000 ਵਿੱਚ ਗੋਵਿੰਦਾ ਨੇ ਫਿਲਮ ‘ਜੋਰੂ ਕਾ ਗੁਲਾਮ’ ਕੀਤੀ ਸੀ। ਵੀਹ ਸਾਲ ਪਹਿਲਾਂ ਰਿਲੀਜ਼ ਇਸ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਸ਼ਕੀਲ ਨੂਰਾਨੀ ਇਹ ਦਿਲਚਸਪ ਕਿੱਸਾ ਯਾਦ ਕਰਦੇ ਹੋਏ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਮੈਨੂੰ ਫਿਲਮ ‘ਬੜੇ ਦਿਲਵਾਲਾ’ ਦਾ ਕਾਫੀ ਨੁਕਸਾਨ ਹੋਇਆ ਸੀ। ਚੀਚੀ (ਗੋਵਿੰਦਾ) ਨੂੰ ਮੈਂ ਪਹਿਲਾਂ ਤੋਂ ਜਾਣਦਾ ਸੀ। ਉਸ ਦੀ ਫਿਲਮ ‘ਦਰਿਆਦਿਲ’ ਮੈਂ ਪਾਰਟਨਰਸ਼ਿਪ ਵਿੱਚ ਰਿਲੀਜ਼ ਕੀਤੀ ਸੀ। ਗੋਵਿੰਦਾ ਨਾਲ ਚੰਗੀ ਦੋਸਤੀ ਹੋ ਗਈ ਸੀ। ਮੈਂ ਉਸ ਨੂੰ ਇਸ ਫਿਲਮ ਦੇ ਲਈ ਪੰਜ ਲੱਖ ਸਾਈਨਿੰਗ ਅਮਾਊਂਟ ਦਿੱਤਾ ਸੀ, ਪਰ ‘ਬੜੇ ਦਿਲਵਾਲਾ’ ਵਿੱਚ ਨੁਕਸਾਨ ਦੇ ਬਾਅਦ ਮੈਂ ਉਸ ਨੂੰ ਕਿਹਾ ਕਿ ‘ਜੋਰੂ ਕਾ ਗੁਲਾਮ’ ਦੀ ਮੇਕਿੰਗ ਦੌਰਾਨ ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਾਂਗਾ, ਇਸ ਦੇ ਬਦਲੇ ਮੇਰੇ ਤੋਂ ਜੋ ਲਿਖਵਾਉਣਾ ਹੈ, ਲਿਖਵਾ ਲਓ। ਉਨ੍ਹਾਂ ਨੇ ਕਿਹਾ ਘਰ ਦੀ ਗੱਲ ਹੈ ਅਤੇ ਪੂਰੀ ਫਿਲਮ ਦੇ ਦੌਰਾਨ ਉਨ੍ਹਾਂ ਨੇ ਇੱਕ ਪੈਸਾ ਨਹੀਂ ਮੰਗਿਆ। ਬਿਨਾਂ ਪੈਸੇ ਮਿਲੇ ਕੋਈ ਐਕਟਰ ਡਬਿੰਗ ਨਹੀਂ ਕਰਦਾ ਹੈ, ਪਰ ਉਨ੍ਹਾਂ ਨੇ ਡਬਿੰਗ ਵੀ ਕੀਤੀ।
ਰਿਲੀਜ਼ ਦੇ ਪਹਿਲੇ ਮੈਂ ਚੈੱਕਬੁਕ ਲੈ ਕੇ ਚੀਚੀ ਕੋਲ ਗਿਆ ਅਤੇ ਪੁੱਛਿਆ ਕਿ ਨਾਂਅ ਕੀ ਲਿਖਾਂ ਗੋਵਿੰਦਾ ਜਾਂ ਗੋਵਿੰਦਾ ਆਹੂਜਾ। ਉਨ੍ਹਾਂ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ। ਮੈਂ ਕਿਹਾ, ਜੇ ਤੁਸੀਂ ਸਪੋਰਟ ਨਹੀਂ ਕਰਦੇ ਤਾਂ ਫਿਲਮ ਨਹੀਂ ਬਣਦੀ। ਉਸ ਜ਼ਮਾਨੇ ਵਿੱਚ ਗੋਵਿੰਦਾ ਦੀ ਫੀਸ 75 ਲੱਖ ਰੁਪਏ ਹੁੰਦੀ ਸੀ। ਮੈਂ ਇਮੋਸ਼ਨਲ ਹੋ ਕੇ ਕਿਹਾ ਕਿ ਮੈਂ ਬਿਨਾਂ ਪੈਸੇ ਦਿੱਤੇ ਨਹੀਂ ਜਾਵਾਂਗਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਰਿਲੀਜ਼ ਹੋਣ ਦੇ ਬਾਅਦ ਬੰਬੇ ਦੇ ਖੇਤਰ ਤੋਂ ਹੋਣ ਵਾਲੀ ਕਮਾਈ ਮੈਨੂੰ ਦੇ ਦੇਣਾ। ਮੈਂ ਮੰਨ ਗਿਆ। ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਬੰਬੇ ਵਿੱਚ ਹੋਣ ਵਾਲੀ ਕਮਾਈ ਉਨ੍ਹੀਂ ਦਿਨੀਂ ਸਵਾ ਕਰੋੜ ਸੀ। 75 ਲੱਖ ਦੀ ਜਗ੍ਹਾ ਸਵਾ ਕਰੋੜ ਮੈਂ ਉਨ੍ਹਾਂ ਨੂੰ ਦੇ ਦਿੱਤੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ