ਅਭਿਨੇਤਾ ਅਭੈ ਦਿਓਲ ਦਾ ਇਹ ਮੰਨਣਾ ਹੈ ਕਿ ਵੱਖ-ਵੱਖ ਡਿਜੀਟਲ ਪਲੇਟਫਾਰਮ ਦੇ ਆਉਣ ਨਾਲ ਇੰਡੀਪੈਂਡੈਂਟ ਫਿਲਮਕਾਰਾਂ ਦੇ ਲਈ ਮੌਕੇ ਵਧੇ ਹਨ। ਸੋਸ਼ਲ ਮੀਡੀਆ 'ਤੇ ਲਾਈਵ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਦੇ ਬਾਅਦ ਹਾਲਾਤ ਨਾਰਮਲ ਹੋਣ 'ਤੇ ਸਿਨੇਮਾਘਰਾਂ ਵਿੱਚ ਫਿਲਮਾਂ ਰਿਲੀਜ਼ ਕਰਨ ਲਈ ਵੱਡੀ ਮੁਕਾਬਲੇਬਾਜ਼ੀ ਹੋਣ ਵਾਲੀ ਹੈ, ਪਰ ਡਿਜੀਟਲ ਪਲੇਟਫਾਰਮ 'ਤੇ ਫਿਲਮਾਂ ਦੇ ਵਿੱਚ ਕੋਈ ਮੁਕਾਬਲੇਬਾਜ਼ੀ ਨਹੀਂ ਹੁੰਦੀ। ਇਥੇ ਹਰ ਵੱਡੀ-ਛੋਟੀ ਫਿਲਮ ਦੀ ਮਾਰਕੀਟਿੰਗ ਇੱਕੋ ਜਿਹੀ ਕੀਤੀ ਜਾਂਦੀ ਹੈ। ਸਾਰੇ ਫਿਲਮਕਾਰਾਂ ਨੂੰ ਬਰਾਬਰ ਮੌਕਾ ਮਿਲਦਾ ਹੈ।
ਅਭੈ ਮੌਜੂਦਾ ਦੌਰ ਵਿੱਚ ਫਿਲਮਾਂ ਨੂੰ ਸਿੱਧਾ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕਰਨ ਦੇ ਹੱਕ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿਰਮਾਤਾਵਾਂ ਨੂੰ ਇਹ ਨਹੀਂ ਪਤਾ ਕਿ ਸਿਨੇਮਾਘਰਾਂ ਵਿੱਚ ਉਨ੍ਹਾਂ ਦੀ ਫਿਲਮ ਕਦੋਂ ਅਤੇ ਕਿਵੇਂ ਰਿਲੀਜ਼ ਹੋਵੇਗੀ। ਅਜਿਹੇ ਵਿੱਚ ਉਹ ਸਿਰਫ ਸਿਨੇਮਾਘਰ ਦੇ ਭਰੋਸੇ ਆਪਣੀ ਫਿਲਮ ਰਿਲੀਜ਼ ਕਰਨ ਤੋਂ ਨਹੀਂ ਰੋਕ ਸਕਦੇ।