Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਨੇਪਾਲ ਨਾਲ ਤਣਾਅ ਵਧਣ ਉੱਤੇ ਭਾਰਤ ਨੇ ਸਰਹੱਦ ਸੀਲ ਕੀਤੀ

June 03, 2020 10:10 PM

ਬਗਹਾ (ਬਿਹਾਰ), 3 ਜੂਨ (ਪੋਸਟ ਬਿਊਰੋ)- ਚੀਨ ਦੀਆਂ ਲੱਦਾਖ ਵਿੱਚ ਤਾਜ਼ਾ ਗਤੀਵਿਧੀਆਂ ਅਤੇ ਨੇਪਾਲ ਦੇ ਬਦਲੇ ਹੋਏ ਤੌਰ ਵੇਖਣ ਤੋਂ ਬਾਅਦ ਉਸ ਨਾਲ ਲੱਗਦੀ ਆਪਣੀ ਸਰਹੱਦ ਭਾਰਤ ਨੇ ਸੀਲ ਕਰ ਦਿੱਤੀ ਹੈ।
ਭਾਰਤ-ਨੇਪਾਲ ਸਰਹੱਦ 'ਤੇ ਬਿਹਾਰ ਦੇ ਪੱਛਮੀ ਚੰਪਾਰਨ ਜਿ਼ਲੇ ਦੇ ਵਾਲੀਮੀਕੀ ਨਗਰ ਵਿੱਚ ਕੇਂਦਰੀ ਫੋਰਸ ਐਸ ਐਸ ਬੀ ਨੇ ਚੌਕਸੀ ਵਧਾ ਦਿੱਤੀ ਹੈ। ਇਥੋਂ ਭਾਰਤ ਅਤੇ ਨੇਪਾਲ ਵਿੱਚ ਆਵਾਜਾਈ ਆਸਾਨੀ ਨਾਲ ਹੁੰਦੀ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਚੀਨ ਦੇ ਭਰੋਸੇ ਨੇਪਾਲ ਵਿੱਚ ਭਾਰਤ-ਵਿਰੋਧੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਭਾਰਤ ਤੇ ਨੇਪਾਲ ਦੀ 84 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ਯੂ ਪੀ ਦੇ ਮਹਰਾਜਗੰਜ ਜ਼ਿਲ੍ਹੇ ਨਾਲ ਲੱਗਦੀ ਹੈ। ਇਹ ਸਰਹੱਦ ਪੂਰੀ ਤਰ੍ਹਾਂ ਨਾਲ ਖੁੱਲ੍ਹੀ ਰਹਿੰਦੀ ਹੈ। ਵਰਨਣ ਯੋਗ ਹੈ ਕਿ 2 ਦਿਨ ਪਹਿਲਾਂ ਨੇਪਾਲ ਸਰਕਾਰ ਨੇ ਭਾਰਤ-ਨੇਪਾਲ ਦੀ ਖੁੱਲ੍ਹੀ ਸਰਹੱਦ ਬੰਦ ਕਰ ਕੇ ਉਸ ਉੱਤੇ ਆਪਣੀ ਫੌਜ ਲਾਉਣ ਦਾ ਫੈਸਲਾ ਕੀਤਾ ਸੀ। ਨੇਪਾਲ ਨੇ ਕਿਹਾ ਸੀ ਕਿ ਅੱਗੇ ਤੋਂ ਭਾਰਤੀਆਂ ਨੂੰ ਨੇਪਾਲ ਵਿੱਚ ਐਂਟਰੀ ਨਿਸ਼ਚਤ ਥਾਵਾਂ ਤੋਂ ਦਿੱਤੀ ਜਾਵੇਗੀ।
ਐਸ ਐਸ ਬੀ 21ਵੀਂ ਬਟਾਲੀਅਨ ਦੇ ਕਮਾਂਡੈਂਟ ਰਾਜਿੰਦਰ ਭਾਰਦਵਾਜ ਨੇ ਦੱਸਿਆ ਕਿ ਸਰਹੱਦ ਪੂਰੀ ਤਰ੍ਹਾਂ ਸੀਲ ਹੈ ਅਤੇ ਸਥਿਤੀ ਆਮ ਹੈ, ਫਿਰ ਵੀ ਮੋਬਾਈਲ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ ਨਾਕਿਆਂ 'ਤੇ ਵੀ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਵਾਲਮੀਕੀ ਨਗਰ ਵਿੱਚ ਨੇਪਾਲ ਨਾਲ ਸਰਹੱਦੀ ਵਿਵਾਦ ਬਹੁਤ ਪੁਰਾਣਾ ਹੈ। ਆਏ ਦਿਨ ਨੇਪਾਲ ਆਪਣੀ ਘੁਸਪੈਠ ਵਧਾ ਰਿਹਾ ਹੈ। ਅੰਗਰੇਜ਼ ਸਰਕਾਰ ਨਾਲ ਹੋਏ ਸਮਝੌਤੇ ਮੁਤਾਬਕ ਨੇਪਾਲ ਨੇ ਜ਼ਬਰਨ ਸੈਂਕੜੇ ਏਕੜ ਭਾਰਤੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਇਸ ਦਾ ਹੱਲ ਕੱਢਣ ਲਈ ਦੋਹਾਂ ਦੇਸ਼ਾਂ ਦੀਆਂ ਕਈ ਵਾਰ ਉਚ ਪੱਧਰੀ ਬੈਠਕਾਂ ਵੀ ਹੋਈਆਂ, ਜਿਨ੍ਹਾਂ ਵਿੱਚ ਬਣੀ ਆਮ ਸਹਿਮਤੀ ਦਾ ਵੀ ਨੇਪਾਲ ਵਾਰ-ਵਾਰ ਉਲੰਘਣ ਕਰਦਾ ਹੈ। ਅਜਿਹੇ ਵਿੱਚ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਇਹ ਕਾਫੀ ਸੰਵੇਦਨਸ਼ੀਲ ਸਰਹੱਦੀ ਖੇਤਰ ਹੈ।
ਪਿਛਲੇ ਦਿਨੀਂ ਨੇਪਾਲ ਨੇ ਆਪਣਾ ਇੱਕ ਨਵਾਂ ਨਕਸ਼ਾ ਜਾਰੀ ਕੀਤਾ ਹੈ, ਜਿਸ ਵਿੱਚ ਭਾਰਤ ਦੇ ਖੇਤਰ 'ਤੇ ਆਪਣਾ ਅਧਿਕਾਰ ਦਿਖਾਇਆ ਹੈ। ਇਸ 'ਤੇ ਭਾਰਤ ਨੇ ਸਖ਼ਤ ਇਤਰਾਜ਼ ਕੀਤਾ ਸੀ।
ਦੂਸਰੇ ਪਾਸੇ ਚੀਨ ਵੀ ਲੱਦਾਖ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਨੇਪਾਲ ਦੀ ਮਦਦ ਨਾਲ ਭਾਰਤ 'ਤੇ ਦਬਾਅ ਬਣਾਉਣ ਦੇ ਯਤਨ ਕਰ ਰਿਹਾ ਹੈ। ਪਿਛਲੇ ਦਿਨੀਂ ਨੇਪਾਲ ਨੇ ਨਵੇਂ ਨਕਸ਼ੇ ਵਿੱਚ ਲਿਮਪੀ-ਯਾਧੁਰਾ, ਲਿਪੁਲੇਖ ਅਤੇ ਕਾਲਾਪਾਣੀ ਦੇ ਉਨ੍ਹਾਂ ਇਲਾਕਿਆਂ ਨੂੰ ਵੀ ਆਪਣੇ ਖੇਤਰ ਦੱਸਿਆ ਹੈ, ਜੋ ਭਾਰਤ ਕੋਲ ਹਨ। ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਨੇਪਾਲ ਨੇ ਇਹ ਚੀਨ ਦੇ ਕਹੇ 'ਤੇ ਕੀਤਾ ਹੈ, ਕਿਉਂਕਿ ਨੇਪਾਲ ਦੇ ਨਵੇਂ ਨਕਸ਼ੇ ਨੂੰ ਸਵੀਕਾਰ ਕਰਨ 'ਤੇ ਭਾਰਤ ਨੂੰ ਨਾ ਸਿਰਫ ਆਪਣੀ ਅਧਿਕਾਰ ਵਾਲੀ ਜ਼ਮੀਨ ਨੂੰ ਛੱਡਣੀ ਹੋਵੇਗੀ, ਸਗੋਂ ਚੀਨ ਦਾ ਦਖ਼ਲ ਵੀ ਇਸ ਇਲਾਕੇ ਵਿੱਚ ਹੋਰ ਵਧ ਜਾਵੇਗਾ। ਨੇਪਾਲ ਸਰਹੱਦ ਵਿੱਚ ਕਈ ਗਤੀਵਿਧੀਆਂ ਲਈ ਚੀਨ ਫੰਡਿੰਗ ਕਰ ਰਿਹਾ ਹੈ। ਥਾਂ-ਥਾਂ ਚੀਨੀ ਭਾਸ਼ਾ ਮੁਫਤ ਸਿਖਾਉਣ ਲਈ ਕੇਂਦਰ ਚੱਲ ਰਹੇ ਹਨ। ਇਸ ਤੋਂ ਇਲਾਵਾ ਨੇਪਾਲੀ ਸੁਰੱਖਿਆ ਏਜੰਸੀਆ ਸਰਹੱਦ ਦੀ ਨਿਗਰਾਨੀ ਲਈ ਚੀਨ ਤੋਂ ਮਿਲੇ ਤੰਬੂਆਂ ਨਾਲ ਅਸਥਾਈ ਚੌਂਕੀਆਂ ਬਣਾ ਰਹੀਆਂ ਹਨ।
ਪਹਿਲਾਂ ਮਈ ਮਹੀਨੇ ਵਿੱਚ ਵੀ ਚੀਨ ਨੇ ਨੇਪਾਲ ਦੀ ਮਦਦ ਨਾਲ ਭਾਰਤ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤ-ਨੇਪਾਲ ਸਰਹੱਦ ਨਾਲ ਦੇ ਇਲਾਕਿਆਂ ਵਿੱਚ ਕੋਰੋਨਾ ਦੀ ਰੋਕਥਾਮ ਲਈ ਨੇਪਾਲ ਪੁਲਸ ਨੇ ਯੂ ਪੀ-ਬਿਹਾਰ ਸਰਹੱਦ ਦੇ ਠੂਠੀਬਾਰੀ ਤੋਂ ਗੋਰਖਪੁਰ ਦੇ ਸੋਨੌਲੀ ਬਾਰਡਰ ਤੱਕ ਸੱਤ ਅਸਥਾਈ ਕੈਂਪ ਲਾਏ ਸਨ, ਜਿਨ੍ਹਾਂ ਦੀਆਂ ਕਨਾਤਾਂ 'ਤੇ ਨੇਪਾਲੀ ਭਾਸ਼ਾ ਦੀ ਥਾਂ ਚੀਨੀ ਭਾਸ਼ਾ ਲਿਖੀ ਹੋਈ ਸੀ।
ਇਸ ਦੌਰਾਨ ਭਾਰਤ ਅਤੇ ਚੀਨ ਵਿਚਾਲੇ ਲੱਦਾਖ ਕੋਲ ਲਾਈਨ ਆਫ ਐਕਚੂਅਲ ਕੰਟਰੋਲ (ਐਲ ਏ ਸੀ) 'ਤੇ ਜਾਰੀ ਤਣਾਅ ਵਿਚਾਲੇ ਦੋਹਾਂ ਦੇਸ਼ਾਂ ਦੇ ਡਿਵੀਜ਼ਨਲ ਕਮਾਂਡਰ ਪੱਧਰ ਦੀ ਬੈਠਕ ਹੋਈ ਹੈ, ਜਿਸ ਵਿੱਚ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਸ਼ਾਮਲ ਸਨ। ਦੋਹਾਂ ਦੇਸ਼ਾਂ ਵਿਚਾਲੇ ਇਸ ਪੱਧਰ ਦੀ ਇਹ ਤੀਜੀ ਬੈਠਕ ਹੋਈ ਹੈ। ਓਦੋਂ ਪਹਿਲਾਂ ਬਿਰਗੇਡੀਅਰ ਅਤੇ ਕਰਨਲ ਰੈਂਕ ਦੇ ਅਧਿਕਾਰੀਆਂ ਦੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਤਣਾਅ ਘੱਟ ਕਰਨ ਲਈ ਫੌਜ ਦੇ ਨਾਲ-ਨਾਲ ਡਿਪਲੋਮੈਟ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼