Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਸਵੇਰੇ ਚਾਰ ਵਜੇ ਤੱਕ ਕਰਦੇ ਸੀ ਐਡੀਟਿੰਗ, ਘਰੋਂ ਹੀ ਬਣਾ ਦਿੱਤੀ ਮਿੰਨੀ ਸੀਰੀਜ਼ : ਸ਼੍ਰੇਅ ਧਨਵੰਤਰੀ

May 27, 2020 09:47 AM

ਇਮਰਾਨ ਹਾਸ਼ਮੀ ਦੇ ਆਪੋਜ਼ਿਟ ‘ਵਾਇ ਚੀਟ ਇੰਡੀਆ’ ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਅਭਿਨੇਤਰੀ ਸ਼੍ਰੇਆ ਧਨਵੰਤਰੀ ਇਨ੍ਹੀਂ ਦਿਨੀਂ ‘ਅ ਵਾਇਰਲ ਵੈਡਿੰਗ’ ਨਾਂ ਦੀ ਇੱਕ ਮਿੰਨੀ ਸੀਰੀਜ਼ ਲੈ ਕੇ ਆਈ ਹੈ। ਇਸ ਨੂੰ ਲਾਕਡਾਊਨ ਦੇ ਦੌਰਾਨ ਹੀ ਉਨ੍ਹਾਂ ਨੇ ਘਰ 'ਤੇ ਲਿਖਿਆ ਅਤੇ ਡਾਇਰੈਕਟ ਵੀ ਕੀਤਾ ਹੈ। ਇਸ ਮਿੰਨੀ ਸੀਰੀਜ਼ ਨੂੰ ਬਣਾਉਣ ਵਿੱਚ ਕੀ ਕੀ ਮੁਸ਼ਕਲਾਂ ਆਈਆਂ, ਇਸ ਸੰਬੰਧੀ ਸ਼੍ਰੇਆ ਗੱਲਬਾਤ ਦੌਰਾਨ ਦੱਸਿਆ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਲਾਕਡਾਊਨ ਦੌਰਾਨ ਇਸ ਸੀਰੀਜ਼ ਨੂੰ ਬਣਾਉਣ ਦਾ ਆਈਡੀਆ ਕਿਵੇਂ ਮਿਲਿਆ?
- ਜਦ ਪਹਿਲੀ ਵਾਰ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ, ਉਸ ਸਮੇਂ ਕਈ ਵਿਆਹ ਰੁਕ ਗਏ ਸਨ। ਜਦ ਲੋਕ ਘਰ 'ਤੇ ਪਰੇਸ਼ਾਨ ਹੋ ਰਹੇ ਸਨ ਤਾਂ ਮੈਂ ਸੋਚਿਆ, ਕਿਉਂ ਨਾ ਲੋਕਾਂ ਨੂੰ ਇੱਕ ਲਾਈਟ ਮੂਡ ਮਿਨੀ ਸੀਰੀਜ਼ ਦਿੱਤੀ ਜਾਏ। ਤਦ ਮੈਂ ਇਸ ਦੀ ਸਕ੍ਰਿਪਟ ਲਿਖੀ ਅਤੇ ਉਸ ਦੇ ਬਾਅਦ ਸਾਥੀਆਂ ਨਾਲ ਸੰਪਰਕ ਕਰ ਕੇ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ।
* ਕਿਉਂਕਿ ਇਹ ਘਰ ਸ਼ੂਟ ਹੋਈ ਪਹਿਲੀ ਮਿੰਨੀ ਸੀਰੀਜ਼ ਹੈ, ਇਸ ਨੂੰ ਬਣਾਉਂਦੇ ਸਮੇਂ ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ?
- ਪ੍ਰੇਸ਼ਾਨੀਆਂ ਬਹੁਤ ਆਈਆਂ। ਅੱਠ ਐਪੀਸੋਡ ਦੀ ਇਸ ਮਿੰਨੀ ਸੀਰੀਜ਼ ਨੂੰ ਬਣਾਉਣ ਵਿੱਚ ਸਾਨੂੰ ਲਗਭਗ ਡੇਢ ਮਹੀਨੇ ਦਾ ਸਮਾਂ ਲੱਗਾ। ਸ਼ੁਰੂ ਵਿੱਚ ਆਪਸ ਵਿੱਚ ਤਾਲਮੇਲ ਬਿਠਾਉਣਾ ਬਹੁਤ ਮੁਸ਼ਕਲ ਸੀ। ਜਿੱਥੇ ਸਾਡੇ ਐਡੀਟਰ ਸਵੇਰੇ ਚਾਰ ਵਜੇ ਤੱਕ ਕੰਮ ਕਰਦੇ ਸਨ, ਉਥੇ ਮਿਊਜ਼ਿਕ ਡਾਇਰੈਕਟਰ ਅਤੇ ਵੀ ਐੱਫ ਐਕਸ ਵਾਲੀ ਟੀਮ ਸਵੇਰੇ ਸੱਤ ਵਜੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਸੀ। ਇਸ ਦੇ ਇਲਾਵਾ ਅਸੀਂ ਹਰ ਐਕਟਰ ਦੇ ਡਾਇਲਾਗ ਰਿਕਾਰਡ ਕਰ ਕੇ ਭੇਜਦੇ ਸੀ ਜਿਸ ਦੇ ਕੰਪਾਈਲ ਕਰਨ ਵਿੱਚ ਸਮਾਂ ਲੱਗਦਾ ਸੀ। ਇਸ ਦੇ ਇਲਾਵਾ ਕਈ ਹੋਰ ਪਰੇਸ਼ਾਨੀਆਂ ਸਨ, ਜਿਵੇਂ ਇੰਟਰਨੈੱਟ ਡਾਊਨ ਹੋਣਾ ਅਤੇ ਕਿਸੇ ਦੀ ਬਿਲਡਿੰਗ ਸੀਲ ਹੋਣਾ ਵਗੈਰਾ ਵਗੈਰਾ। ਇਸ ਦੇ ਨਾਲ ਹੀ ਅਸੀਂ ਸਾਰੇ ਘਰ ਦੇ ਬਾਕੀ ਕੰਮ ਵਿੱਚ ਵੀ ਲੱਗੇ ਰਹਿੰਦੇ ਸੀ। ਇਸ ਦੌਰਾਨ ਬੰਗਲੌਰ ਵਿੱਚ ਰਹਿਣ ਵਾਲੇ ਸਾਡੇ ਮਿਊਜ਼ਿਕ ਡਾਇਰੈਕਟਰ ਨੂੰ ਇੱਕ ਹੋਟਲ ਵਿੱਚ ਸ਼ਿਫਟ ਹੋਣਾ ਪਿਆ, ਕਿਉਂਕਿ ਉਨ੍ਹਾਂ ਦੇ ਘਰ ਲਾਈਟ ਚਲੀ ਗਈ ਸੀ।
* ਫਸਟ ਪਾਰਟ ਦੇ ਬਾਅਦ ਮਨੋਜ ਵਾਜਪਾਈ ਦੇ ਨਾਲ ‘ਫੈਮਿਲੀ ਮੈਨ 2’ ਵਿੱਚ ਵੀ ਨਜ਼ਰ ਆਓਗੇ। ਇਸ ਨੂੰ ਲੈ ਕੇ ਕਿੰਨੇ ਐਕਸਾਈਟਿਡ ਹੋ?
- ‘ਫੈਮਿਲੀ ਮੈਨ 2’ ਦੀ 99 ਫੀਸਦੀ ਸ਼ੂਟਿੰਗ ਹੋ ਚੁੱਕੀ ਹੈ। ਮਨੋਜ ਨਾਲ ਦੋਬਾਰਾ ਕੰਮ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਜਦ ਵੀ ਇਕੱਠੇ ਸ਼ੂਟਿੰਗ ਕਰਦੇ ਤਾਂ ਸੈੱਟ 'ਤੇ ਲੰਚ ਦਾ ਸਮਾਂ ਬਹੁਤ ਸਪੈਸ਼ਲ ਹੁੰਦਾ ਹੈ। ਅਸੀਂ ਸਾਰੇ ਇਕੱਠੇ ਖਾਣਾ ਖਾਂਦੇ ਹਾਂ ਅਤੇ ਅਤੇ ਹਰ ਟਾਪਿਕ 'ਤੇ ਗੱਲ ਕਰਦੇ ਹਾਂ। ਉਸ ਸਮੇਂ ਬਤੌਰ ਐਕਟਰ ਕਾਫੀ ਕੁਝ ਜਾਨਣ ਨੂੰ ਮਿਲਦਾ।
* ਲਾਕਡਾਊਨ ਖਤਮ ਹੋਣ ਦੇ ਬਾਅਦ ਸਭ ਤੋਂ ਪਹਿਲਾਂ ਕੀ ਕਰਨਾ ਚਾਹੋਗੇ?
- ਮੈਂ ਆਪਣੇ ਮਾਤਾ-ਪਿਤਾ ਤੋਂ ਦੂਰ ਇਥੇ ਮੁੰਬਈ ਵਿੱਚ ਇਕੱਲੀ ਰਹਿ ਰਹੀ ਹਾਂ। ਜਿਵੇਂ ਹੀ ਲਾਕਡਾਊਨ ਖੁੱਲ੍ਹੇਗਾ ਸਭ ਤੋਂ ਪਹਿਲਾਂ ਮੈਂ ਦਿੱਲੀ ਜਾ ਕੇ ਆਪਣੇ ਮਾਤਾ-ਪਿਤਾ ਨਾਲ ਥੋੜ੍ਹਾ ਸਮਾਂ ਬਿਤਾਉਣਾ ਚਾਹਾਂਗੀ ਅਤੇ ਮਾਂ ਦੇ ਹੱਥ ਦੀ ਬਣਾਈ ਹੋਈ ਬਰਫੀ ਖਾਣਾ ਚਾਹਾਂਗੀ।
* ਲਾਕਡਾਊਨ ਵਿੱਚ ਇਕੱਲੇ ਕਿਵੇਂ ਮੈਨੇਜ ਕਰ ਰਹੇ ਹੋ?
- ਬਤੌਰ ਐਕਟਰ ਮੈਨੂੰ ਇੰਨੀ ਪਰੇਸ਼ਾਨੀ ਇਸ ਲਈ ਨਹੀਂ ਹੋਈ ਕਿਉਂਕਿ ਜਦ ਸਾਡੇ ਕੋਲ ਕੰਮ ਨਹੀਂ ਹੁੰਦਾ ਤਦ ਉਸ ਸਮੇਂ ਨੂੰ ਅਸੀਂ ਘਰ 'ਤੇ ਹੀ ਬਿਤਾਉਂਦੇ ਹਾਂ। ਬੱਸ ਪਰਵਾਰ ਵਾਲਿਆਂ ਤੋਂ ਦੂਰ ਦਾ ਦੁੱਖ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ