Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਇੱਕ ਨਾਸਤਿਕ ਦੇ ਚਰਚ ਵਿੱਚ ਪਾਦਰੀ ਹੋਣ ਦੇ ਅਰਥ

November 12, 2018 08:21 AM

ਪੰਜਾਬੀ ਪੋਸਟ ਸੰਪਾਦਕੀ

ਕਿੰਗਸਟਨ ਉਂਟੇਰੀਓ ਵਿੱਚ ਯੂਨਾਈਟਡ ਚਰਚ ਦੀ ਪਾਦਰੀ ਭਾਵ ਮਿਨਿਸਟਰ ਰੀਵੀਅਰੈਂਡ ਗਰੇਟਾ ਵੋਸਪਰ (Rev. Gretta Vosper) ਨੂੰ ਨਾਸਤਿਕ ਹੋਣ ਦੇ ਬਾਵਜੂਦ ਚਰਚ ਨੇ ਉਸਦਾ ਧਾਰਮਿਕ ਵਿੱਦਿਆ ਦੇਣ ਦਾ ਅਧਿਕਾਰ ਬਰਕਰਾਰ ਰੱਖਿਆ ਹੈ। 60 ਕੁ ਸਾਲਾਂ ਦੀ ਗਰੇਟਾ ਵੋਸਪਰ ਅਤੇ ਯੂਨਾਈਟਡ ਚਰਚ ਦਰਮਿਆਨ ਹੋਈ ਸੈਟਲਮੈਂਟ ਦੀਆਂ ਸ਼ਰਤਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ। ਦੋਵੇਂ ਧਿਰਾਂ ਇਸ ਗੱਲ ਨਾਲ ਸਹਿਮਤ ਹੋਈਆਂ ਹਨ ਕਿ ਨਾਸਤਿਕ ਗਰੇਟਾ ਚਰਚ ਵਿੱਚ ਆਉਣ ਵਾਲਿਆਂ ਨੂੰ ਧਰਮ ਦੀ ਸਿੱਖਿਆ ਦੇਂਦੀ ਰਹੇਗੀ। ਵਰਨਣਯੋਗ ਹੈ ਕਿ ਚਰਚ ਕਮਿਉਨਿਟੀ ਵਿੱਚ ਵਿਵਾਦਗ੍ਰਸਤ ਰਹੀ ਗਰੇਟਾ ਨੇ ਟੋਰਾਂਟੋ ਵਿੱਚ 2013 ਵਿੱਚ ਐਲਾਨ ਕਰ ਦਿੱਤਾ ਸੀ ਕਿ ਉਸਦਾ ਰੱਬ ਦੀ ਹੋਂਦ ਵਿੱਚ ਯਕੀਨ ਖਤਮ ਹੋ ਚੁੱਕਾ ਹੈ।

 

ਰੱਬ ਵਿੱਚ ਯਕੀਨ ਖਤਮ ਹੋਣ ਬਾਰੇ ਗਰੇਟਾ ਨੇ ਦੋ ਕਾਰਣ ਦੱਸੇ ਸਨ। ਪਹਿਲਾ ਸੀ ਪਾਕਿਸਤਾਨ ਵਿੱਚ ਉਹਨਾਂ ਬਲਾਗ ਲਿਖਣ ਵਾਲਿਆਂ ਦੀ ਦਸ਼ਾ ਜਿਹਨਾਂ ਨੂੰ ਰੱਬ ਦੀ ਹੋਂਦ ਉੱਤੇ ਸ਼ੱਕ ਕਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੁੱਟਿਆ ਜਾ ਸਕਦਾ ਹੈ ਅਤੇ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ। ਪਾਕਿਸਤਾਨ ਵਿੱਚ ਰੱਬ ਦੀ ਹੋਂਦ ਉੱਤੇ ਸ਼ੱਕ ਕਰਨ ਉੱਤੇ ਮੌਤ ਦੀ ਸਜ਼ਾ ਦੇਣ ਲਈ ਕਨੂੰਨ ਬਣਿਆ ਹੋਇਆ ਹੈ। ਗਰੇਟਾ ਲਈ ਦੂਜਾ ਕਾਰਣ 2015 ਵਿੱਚ ਅਤਿਵਾਦੀਆਂ ਵੱਲੋਂ ਪੈਰਿਸ ਫਰਾਂਸ ਵਿੱਚ ਚਾਰਲੀ ਹੇਬਡੋ  ( Charlie Hebdo ) ਮੈਗਜ਼ੀਨ ਦੇ ਮੁਲਾਜ਼ਮਾਂ ਦੇ ਕਤਲੇਆਮ ਤੋਂ ਬਾਅਦ ਯੂਨਾਈਟਡ ਚਰਚ ਦਾ ਪ੍ਰਤੀਕਰਮ ਰਿਹਾ। ਯੁਨਾਈਨਡ ਚਰਚ ਵੱਲੋਂ ਚਾਰਲੀ ਹੇਬਡੋ ਰਿਸਾਲੇ ਦੇ ਮਾਰੇ ਗਏ ਵਿਅਕਤੀਆਂ ਲਈ ਰੱਬ ਨੂੰ ਪ੍ਰਾਰਥਨਾ ਕੀਤੀ ਸੀ। ਗਰੇਟਾ ਨੇ ਚਰਚ ਨੂੰ ਇੱਕ ਖੁੱਲਾ ਪੱਤਰ ਲਿਖ ਕੇ ਸੁਆਲ ਕੀਤਾ ਸੀ ਕਿ ਜਦੋਂ ਤੁਸੀਂ ਕਿਸੇ ਅਣਡਿੱਠ ਸ਼ਕਤੀ ਵਿੱਚ ਯਕੀਨ ਕਰਨ ਵਾਲੀ ਅਰਦਾਸ ਕਰਦੇ ਹੋ ਤਾਂ ਤੁਸੀਂ ਵੀ ਉਸ ਅਣਡਿੱਠ ਸ਼ਕਤੀ ਦਾ ਨਾਮ ਲੈ ਕੇ ਪ੍ਰਾਰਥਾਨਾਵਾਂ ਕਰ ਰਹੇ ਹੋ ਜਿਸਦਾ ਨਾਮ ਲੈ ਕੇ ਅਤਿਵਦੀ ਕਤਲੇਆਮ ਕਰਦੇ ਹਨ।

 

ਸਤੰਬਰ ਵਿੱਚ 2016 ਵਿੱਚ ਯੂਨਾਈਟਡ ਚਰਚ ਦੇ ਉੱਚ ਅਧਿਕਾਰੀਆਂ ਦਾ ਆਖਣਾ ਸੀ ਕਿ ਨਾਸਤਿਕ ਗਰੇਟਾ ਨੂੰ ਇਸ ਅਹੁਦੇ ਉੱਤੇ ਨਹੀਂ ਰੱਖਿਆ ਜਾ ਸਕਦਾ ਅਤੇ ਉਸਦਾ ਮਾਮਲਾ ਫੈਸਲੇ ਲਈ ਚਰਚ ਦੀ ਜਨਰਲ ਕਾਉਂਸਲ ਕੋਲ ਭੇਜਿਆ ਗਿਆ। ਚਰਚ ਆਉਣ ਵਾਲੇ ਬਹੁਤ ਲੋਕ ਗਰੇਟਾ ਨਾਲ ਹਮਦਰਦੀ ਰੱਖਦੇ ਸਨ ਜਿਸ ਕਾਰਣ ਉਸਨੂੰ ਹਟਾਇਆ ਨਹੀਂ ਸੀ ਗਿਆ। ਬੀਤੇ ਹਫ਼ਤੇ ਚਰਚ ਨੇ ਸੈਟਲਮੈਂਟ ਕਰਕੇ ਗਰੇਟਾ ਦੇ ਸਿੱਖਿਆ ਦੇਣ ਦੇ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਰੱਬ ਵਿੱਚ ਯਕੀਨ ਨਾ ਕਰਨ ਵਾਲੀ ਗਰੇਟਾ ਵੋਸਪਰ ਇੱਕਲੀ ਨਹੀਂ ਹੈ। 2011 ਵਿੱਚ  The Clergy Project  ਨਾਮਕ ਇੱਕ ਆਨਲਾਈਨ ਪਲੇਟਫਾਰਮ ਹੋਂਦ ਵਿੱਚ ਆਇਆ ਸੀ ਜਿਸਦੇ 750 ਤੋਂ ਵੱਧ ਮੈਂਬਰ ਹਨ। ਇਹ ਪ੍ਰੋਜੈਕਟ ਦਾ ਮਕਸਦ ਗਰੇਟਾ ਵੋਸਪਰ ਵਰਗੇ ਲੋਕਾਂ ਦੀ ਮਦਦ ਕਰਨਾ ਹੈ। ਹਾਲੈਂਡ ਵਿੱਚ ਫਰੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ 17% ਪ੍ਰੋਟੈਸਟੈਂਟ ਪਾਦਰੀਆਂ ਦਾ ਰੱਬ ਵਿੱਚ ਯਕੀਨ ਨਹੀਂ ਸੀ। ਇੱਕ ਹੋਰ ਸਰਵੇਖਣ ਮੁਤਾਬਕ ਚਰਚ ਆਫ ਇੰਗਲੈਂਡ  (Church of England) ਦੇ 16% ਲਾਇਸੰਸਸ਼ੁਦਾ ਪਾਦਰੀ ਰੱਬ ਵਿੱਚ ਯਕੀਨ ਨਹੀਂ ਰੱਖਦੇ।

 

ਗਰੇਟਾ ਵੋਸਪਰ ਦਾ ਕੇਸ ਇੱਕ ਦਿਲਚਸਪ ਸੁਆਲ ਖੜਾ ਕਰਦਾ ਹੈ ਕਿ ਕੀ ਧਰਮ ਅਤੇ ਜੀਵਨ ਜਾਚ ਦੀ ਸਿੱਖਿਆ ਦੇਣ ਲਈ ਨਾਸਤਿਕ ਪਰ ਸੱਚਾ ਵਿਅਕਤੀ ਸਹੀ ਹੈ ਜਾਂ ਨਹੀਂ? ਇਹ ਸੁਆਲ ਸਿੱਖ, ਹਿੰਦੂ ਅਤੇ ਇਸਲਾਮਿਕ ਧਰਮਾਂ ਦੇ ਪਰੀਪੇਖ ਵਿੱਚ ਹੋਰ ਵੀ ਦਿਲਚਸਪ ਹੋ ਸਕਦਾ ਹੈ ਜਿੱਥੇ ਅਜਿਹੀ ਚਰਚਾ ਹੀ ਨਹੀਂ ਕੀਤੀ ਜਾਂਦੀ। ਹਾਲਾਂਕਿ ਜਿ਼ਆਦਾਤਰ ਲੋਕ ਸਮਝਦੇ ਹਨ ਕਿ ਧਾਰਿਮਕ ਅਸਥਾਨਾਂ ਉੱਤੇ ਕੰਮ ਕਰਨ ਵਾਲੇ ਕਾਫੀ ਪਰਚਾਰਕ ਅਤੇ ਸਿੱਖਿਆ ਦੇਣ ਵਾਲੇ ਕਿਰਦਾਰ ਦੇ ਬਹੁਤ ਕਮਜ਼ੋਰ ਹੁੰਦੇ ਹਨ। ਧਾਰਮਿਕ ਅਸਥਾਨਾਂ ਦੇ ਅੰਦਰ ਔਰਤਾਂ ਅਤੇ ਬੱਚਿਆਂ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਧਰਮ ਦੇ ਠੇਕੇਦਾਰ ਹਰ ਧਰਮ ਵਿੱਚ ਮਿਲਦੇ ਹਨ। ਕੀ ਉਹਨਾਂ ਨੂੰ ਰੱਬ ਵਿੱਚ ਯਕੀਨ ਕਰਨ ਵਾਲੇ ਮੰਨਿਆ ਜਾ ਸਕਦਾ ਹੈ?

 

ਕੀ ਅਸੀਂ ਸੋਚ ਸਕਦੇ ਹਾਂ ਕਿ ਗਰੇਟਾ ਵੋਸਪਰ ਵਰਗਾ ਕੋੲ ਨਾਸਤਿਕ ਵਿਅਕਤੀ ਕਿਸੇ ਮਸਜਿਦ ਵਿੱਚ ਮੌਲਵੀ, ਗੁਰਦੁਆਰੇ ਵਿੱਚ ਗ੍ਰੰਥੀ ਜਾਂ ਮੰਦਰ ਵਿੱਚ ਪੁਜਾਰੀ ਹੋ ਸਕਦਾ ਹੈ?  ਇਸਦਾ ਅਰਥ ਇਹ ਨਹੀਂ ਕਿ ਧਾਰਮਿਕ ਸਥਾਨਾਂ ਉੱਤੇ ਮੱਥਾ ਟੇਕਣ ਜਾਂ ਪੂਜਾ ਅਰਚਨਾ ਕਰਨ ਵਾਲਿਆਂ ਦਾ ਰੱਬ ਵਿੱਚ ਯਕੀਨ ਨਹੀਂ ਹੁੰਦਾ। ਗਰੇਟਾ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਯੂਨਾਈਟਡ ਚਰਚ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਚਰਚ ਵਿੱਚ ਆਉਣ ਵਾਲੇ 95% ਲੋਕ ਰੱਬ ਵਿੱਚ ਯਕੀਨ ਕਰਦੇ ਹਨ। ਸੋ ਸੁਆਲ ਲੋਕਾਂ ਦਾ ਨਹੀਂ ਸਗੋਂ ਧਰਮ ਨਾਲ ਜੁੜੇ ਉਹਨਾਂ ਲੋਕਾਂ ਬਾਰੇ ਹੈ ਜੋ ਆਡੰਬਰ ਨੂੰ ਰੱਬ ਦਾ ਕੰਮ ਬਣਾ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਹਨ।  

Have something to say? Post your comment