Welcome to Canadian Punjabi Post
Follow us on

24

September 2020
ਨਜਰਰੀਆ

ਅਸੀਂ ਆਪਣੇ ਬੱਚਿਆਂ ਨੂੰ ਸੜਕ ਉੱਤੇ ‘ਭੁੱਖੇ’ ਮਰਦੇ ਦੇਖਿਆ

May 21, 2020 07:54 AM

-ਆਕਾਰ ਪਟੇਲ
ਦੁਨੀਆ ਭਰ 'ਚ ਅਸੀਂ ਜਿਹੜੀਆਂ ਚੀਜ਼ਾਂ ਨੂੰ ਸਮਝਿਆ ਹੈ, ਉਨ੍ਹਾਂ 'ਚੋਂ ਇੱਕ ਇਹ ਵੀ ਹੈ ਕਿ ਇੱਕ ਮਹਾਮਾਰੀ ਸਿਰਫ ਤਦੇ ਕੰਟਰੋਲ ਹੋ ਸਕਦੀ ਹੈ, ਜਦ ਵਿਅਕਤੀ ਅਤੇ ਸਰਕਾਰਾਂ ਇਕੱਠੀਆਂ ਕੰਮ ਕਰਨ। ਨਿਯਮ ਤੇ ਕਾਨੂੰਨ ਇਹ ਹੈ ਕਿ ਸਾਨੂੰ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਚਾਹੀਦਾ ਹੈ ਅਤੇ ਜੇ ਅਸੀਂ ਆਪਣੇ ਆਪ ਨੂੰ ਇੰਨਫੈਕਸ਼ਨ ਤੋਂ ਬਚਾਉਣਾ ਹੋਵੇ ਤਾਂ ਜਨਤਕ ਥਾਵਾਂ 'ਤੇ ਇੱਕ-ਦੂਜੇ ਦਰਮਿਆਨ ਛੇ ਫੁੱਟ ਦੂਰੀ ਰੱਖਣੀ ਚਾਹੀਦੀ ਹੈ। ਜੇ ਅਸੀਂ ਕੋਵਿਡ-19 ਦੇ ਲੱਛਣਾਂ ਨੂੰ ਮਹਿਸੂਸ ਕਰਦੇ ਹਾਂ ਤਾਂ ਸਾਨੂੰ ਇੱਕ ਕਮਰੇ 'ਚ ਖੁਦ ਨੂੰ ਕੁਆਰੰਟਾਈਨ ਕਰਨਾ ਹੋਵੇਗਾ ਤੇ ਜੇ ਲੱਛਣ ਗੰਭੀਰ ਹਨ ਤਾਂ ਸਾਨੂੰ ਸਰਕਾਰ ਨੂੰ ਰਿਪੋਰਟ ਕਰਨੀ ਚਾਹੀਦੀ ਹੈ।
ਜਦੋਂ ਤੱਕ ਵੈਕਸੀਨ ਮਿਲ ਨਹੀਂ ਜਾਂਦੀ ਤਾਂ ਕੋਵਿਡ-19 ਨਾਲ ਨਜਿੱਠਣ ਲਈ ਸਾਰੇ ਦੇਸ਼ਾਂ ਨੂੰ ਸੁੂਚੀਬੱਧ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਸਰਕਾਰ ਦੀ ਭੂਮਿਕਾ ਇਹ ਯਕੀਨੀ ਕਰਨ ਦੀ ਹੈ ਕਿ ਕੋਵਿਡ-19 ਦੇ ਕਾਰਨ ਨੁਕਸਾਨ ਘੱਟ ਤੋਂ ਘੱਟ ਹੋਵੇ। ਜੋ ਬੀਮਾਰ ਹਨ, ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇ ਅਤੇ ਜੋ ਖਤਰੇ 'ਚ ਹਨ ਉਨ੍ਹਾਂ ਦਾ ਪ੍ਰੀਖਣ ਕੀਤਾ ਜਾਵੇ ਅਤੇ ਜੋ ਇਸ ਆਫਤ ਨਾਲ ਆਰਥਿਕ ਤੌਰ 'ਤੇ ਪ੍ਰਭਾਵਿਤ ਹਨ, ਉਨ੍ਹਾਂ ਦਾ ਧਿਆਨ ਰੱਖਿਆ ਜਾਵੇਗਾ।
ਸਾਨੂੰ ਨੀਤੀਆਂ ਅਤੇ ਕਾਨੂੰਨਾਂ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਕੰਮਾਂ ਨੂੰ ਜ਼ਮੀਨੀ ਪੱਧਰ 'ਤੇ ਕਰਨਾ ਹੋਵੇਗਾ ਜੋ ਨਾਗਰਿਕਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਬਚਾਉਂਦੇ ਹਨ। ਦੋ ਰਾਸ਼ਟਰ ਸਭ ਤੋਂ ਵੱਧ ਹੁਨਰ ਨਾਲ ਸੂਚੀਬੱਧ ਚੀਜ਼ਾਂ ਨੂੰ ਕਰਨ 'ਚ ਸਮਰੱਥ ਹਨ, ਉਹ ਕੋਵਿਡ-19 ਦੀ ਵੈਕਸੀਨ ਮਿਲਣ ਤੱਕ ਘੱਟ ਤੋਂ ਘੱਟ ਪ੍ਰਭਾਵਿਤ ਹੋਣਗੇ। ਸਰਕਾਰ ਕੀ ਕਰਦੀ ਹੈ ਅਤੇ ਇੱਕ ਵਿਅਕਤੀ ਕੀ ਕਰਦਾ ਹੈ ਇਸ ਦੇ ਦਰਮਿਆਨ ਇੱਕ ਮਜ਼ਬੂਤ ਸੰਬੰਧ ਹੈ।
ਕੋਵਿਡ-19 ਮਹਾਮਾਰੀ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਸ ਕਾਰਨ ਰਿਸ਼ਤਿਆਂ 'ਚ ਇੱਕ ਨਵਾਂ ਤੱਥ ਦੇਖਿਆ ਗਿਆ ਹੈ। ਇੱਕ ਬਿੰਦੂ ਤੋਂ ਪਰੇ ਖੁਦ ਅਤੇ ਸਮਾਜ ਦੀ ਸੁਰੱਖਿਆ ਲਈ ਨਿਯਮ ਤੈਅ ਕਰਨਾ ਹੋਵੇਗਾ ਕਿਉਂਕਿ ਸਰਕਾਰ ਬਹੁਤ ਕੁਝ ਨਹੀਂ ਕਰ ਸਕਦੀ। ਵਿਅਕਤੀ ਨੂੰ ਖੁਦ ਦੇ ਹਿਤ 'ਚ ਕੰਮ ਕਰਨਾ ਹੋਵੇਗਾ ਅਤੇ ਜੇਕਰ ਉਸ ਨੂੰ ਇਹ ਭਰੋਸਾ ਦਿਵਾਇਆ ਜਾਵੇ ਕਿ ਸਰਕਾਰ 'ਤੇ ਵੀ ਭਰੋਸਾ ਕੀਤਾ ਜਾ ਸਕਦਾ ਹੈ ਤਾਂ ਇੱਕ ਵਿਅਕਤੀ ਖੁਦ ਦੇ ਹਿਤਾਂ ਦੇ ਕੁਝ ਹਿੱਸੇ ਨੂੰ ਚੰਗਾ ਕਰਨ ਲਈ ਛੱਡ ਸਕਦਾ ਹੈ।
ਇਹ ਮਹੱਤਵ ਪੂਰਨ ਹੈ ਕਿ ਸਾਨੂੰ ਕੁਝ ਆਪਣੀਆਂ ਸਹੂਲਤਾਂ ਨੂੰ ਛੱਡਣਾ ਹੋਵੇਗਾ ਅਤੇ ਕੁਝ ਸਵੈ ਇਛੁੱਕ ਗ਼ੈਰ-ਸਹੁੂਲਤਾਂ ਉਠਾਉਣੀਆਂ ਹੋਣਗੀਆਂ। ਮਾਸਕ ਪਹਿਨਣਾ ਜ਼ਰੂਰੀ ਹੋ ਸਕਦਾ ਹੈ, ਪਰ ਇਹ ਕਿਵੇਂ ਪਹਿਨਿਆ ਜਾਂਦਾ ਹੈ, ਇਹ ਕਹਿਣਾ ਜ਼ਰੂਰੀ ਨਹੀਂ। ਮਾਸਕ ਗ਼ੈਰ-ਸਹੁੂਲਤਾਂ ਵਾਲਾ ਜ਼ਰੂਰ ਹੈ, ਕੁਝ ਨੇ ਇਸ ਨੂੰ ਆਪਣੇ ਗਲੇ 'ਚ ਪਾ ਲਿਆ ਅਤੇ ਪੁਲਸ ਮੁਲਾਜ਼ਮ ਨੇ ਨੇੜੇ ਆਉਣ 'ਤੇ ਇਸ ਨੂੰ ਮੁੜ ਤੋਂ ਚਿਹਰੇ 'ਤੇ ਚੜ੍ਹਾ ਲਿਆ। ਪ੍ਰਧਾਨ ਮੰਤਰੀ ਦੇ ਤਾਜ਼ਾ ਵੀਡੀਓ ਸੰਮੇਲਨਾਂ ਦੇ ਦਿ੍ਰਸ਼ ਦੱਸਦੇ ਹਨ ਕਿ ਅਮਿਤ ਸ਼ਾਹ ਤੇ ਹੋਰ ਮੰਤਰੀ ਮੋਦੀ ਦੇ ਪਿੱਛੇ ਇਸ ਅੰਦਾਜ਼ 'ਚ ਮਾਸਕ ਪਹਿਨੀ ਬੈਠੇ ਹਨ।
ਜਿਨ੍ਹਾਂ ਸਰਕਾਰਾਂ ਨੂੰ ਆਬਾਦੀ ਦੇ ਵੱਡੇ ਹਿੱਸੇ 'ਤੇ ਭਰੋਸਾ ਨਹੀਂ ਹੈ, ਉਨ੍ਹਾਂ ਨੂੰ ਨਿਯਮਾਂ ਨੂੰ ਲਾਗੂ ਕਰਨ 'ਚ ਮੁਸ਼ਕਲ ਹੋਵੇਗੀ ਅਤੇ ਅਜਿਹੇ ਦੇਸ਼ਾਂ ਨੂੰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ 'ਚ ਔਕੜਾਂ ਆਉਣਗੀਆਂ। ਭਾਰਤ ਅੱਜ ਅਜਿਹੇ ਦੌਰ 'ਚੋਂ ਲੰਘ ਰਿਹਾ ਹੈ, ਜਿਥੇ ਕਈ ਲੋਕਾਂ ਅਤੇ ਸਰਕਰ ਵਿਚਾਲੇ ਭਰੋਸਾ ਟੁੱਟ ਗਿਆ ਹੈ। ਅਜਿਹੇ ਲੋਕ ਹਨ ਜਿਨ੍ਹਾਂ ਲਈ ਇਸ ਮਿਆਦ 'ਚ ਥੋੜ੍ਹਾ ਅੰਤਰ ਦੇਖਿਆ ਗਿਆ ਹੈ। ਅਸੀਂ ਘਰੋਂ ਕੰਮ ਕਰਦੇ ਹਾਂ। ਸਾਨੂੰ ਆਪਣੀ ਤਨਖ਼ਾਹ ਬਰਾਬਰ ਮਿਲ ਰਹੀ ਹੈ। ਸਾਡੀ ਜ਼ਿੰਦਗੀ ਚੱਲ ਰਹੀ ਹੈ। ਸਰਕਾਰ ਦੇ ਨਾਲ ਸਾਡਾ ਜੋੜ ਟੈਲੀਵਿਜ਼ਨ ਦੇਖਣ ਤੱਕ ਹੈ ਅਤੇ ਉਸ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੈ। ਸਾਡਾ ਯਕੀਨ ਉਸੇ ਪੱਧਰ 'ਤੇ ਬਣਿਆ ਹੋਇਆ ਹੈ, ਜਿਵੇਂ ਤਾਲਾਬੰਦੀ ਤੋਂ ਪਹਿਲਾਂ ਸੀ।
ਅਜਿਹੇ ਹੋਰ ਹਨ, ਜਿਨ੍ਹਾਂ ਨੂੰ ਵੱਖਰਾ ਤਜ਼ਰਬਾ ਮਿਲਿਆ ਹੈ। ਅਸੀਂ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ, ਆਪਣੀ ਬਚਤ ਗੁਆ ਦਿੱਤੀ, ਸਾਨੂੰ ਸੜਕਾਂ 'ਤੇ ਰਹਿਣ ਲਈ ਕੁੱਟਿਆ ਗਿਆ, ਅਸੀਂ 1000 ਕਿਲੋਮੀਟਰ ਤੱਕ ਨੰਗੇ ਪੈਰੀਂ ਪੈਦਲ ਚੱਲੇ, ਅਸੀਂ ਆਪਣੇ ਬੱਚਿਆਂ ਨੂੰ ਸੜਕ 'ਤੇ ਭੁੱਖ ਨਾਲ ਮਰਦੇ ਦੇਖਿਆ, ਸਾਡੀ ਮਦਦ ਲਈ ਕੋਈ ਨਹੀਂ ਆਇਆ। ਅਜਿਹੇ ਲੋਕਾਂ ਲਈ ਸਰਕਾਰ ਦੇ ਨਾਲ ਸੰਬੰਧ ਖ਼ਤਮ ਹੋ ਗਏ ਹਨ। ਉਨ੍ਹਾਂ ਨਾਲ ਸਵੈਇਛੁੱਕ ਸਲੂਕ ਜ਼ਿਆਦਾ ਔਖਾ ਹੋਵੇਗਾ।
ਅਰਥ ਵਿਵਸਥਾ 'ਚ ਪ੍ਰਵਾਸੀ ਕਿਰਤ ਦੀ ਲੋੜ ਹੁੰਦੀ ਹੈ ਪਰ ਪ੍ਰਵਾਸੀ ਕਿਰਤ ਨੂੰ ਉਸ ਦੀ ਹਾਲਤ 'ਤੇ ਛੱਡ ਦਿੱਤਾ ਗਿਆ। ਸ਼ਹਿਰ ਜਾਂ ਘੱਟੋ ਘੱਟ ਉਸੇ ਸ਼ਹਿਰ 'ਚ ਵਾਪਸੀ ਕਰਕੇ ਕੰਮ ਕਰਨਾ ਸੌਖਾ ਨਹੀਂ ਹੋਵੇਗਾ। ਅਜਿਹੀਆਂ ਥਾਵਾਂ ਨੇ ਉਨ੍ਹਾਂ ਨਾਲ ਬਿਪਤਾ ਵਿੱਚ ਇੰਨਾ ਘਟੀਆ ਸਲੂਕ ਕੀਤਾ। ਮਨਮਾਨੇ ਢੰਗ ਨਾਲ ਅਤੇ ਉਨ੍ਹਾਂ ਨਾਲ ਸਲਾਹ ਕੀਤੇ ਬਿਨਾਂ ਅਸੀਂ ਤਾਲਾਬੰਦੀ ਦਾ ਸਮਾਂ ਵਧਾ ਦਿੱਤਾ। ਕਿਰਤੀਆਂ ਨੇ ਅੱਠ ਘੰਟਿਆਂ ਤੋਂ ਘੰਟੇ ਕੰਮ ਕਰਨਾ ਜਾਰੀ ਰੱਖਿਆ ਹੈ। ਇਸ ਦਾ ਭਰੋਸਾ ਟੁੱਟ ਗਿਆ ਹੈ ਅਤੇ ਇਸ ਦੇ ਨਤੀਜੇ ਨਿਕਲਣਗੇ।
ਅਸੀਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੀ ਸਥਿਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਜੋ ਅੱਜ ਬੇਸਹਾਰਾ, ਬੇਰੋਜ਼ਗਾਰ, ਭੁੱਖੇ ਤੇ ਆਪਣੇ ਘਰਾਂ ਤੋਂ ਬਹੁਤ ਦੂਰ ਹਨ। ਜੇ ਅਸੀਂ ਹਮਰਦਰਦੀ ਰੱਖਦੇ ਹਾਂ ਤਾਂ ਇਸ ਦਾ ਅਰਥ ਇਹ ਹੈ ਕਿ ਸਾਡੇ ਕੋਲ ਕਿਸੇ ਹੋਰ ਵਿਅਕਤੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਸਮਰੱਥਾ ਹੈ, ਪਰ ਇਹ ਸੌਖਾ ਨਹੀਂ ਹੈ। ਅਸੀਂ ਕਟਿਹਾਰ 'ਚ ਇੱਕ ਰੇਲਵੇ ਪਲੇਟਫਾਰਮ 'ਤੇ ਮਰਦਾਂ ਦੀਆਂ ਤਸਵੀਰਾਂ ਦੇਖ ਸਕਦੇ ਹਾਂ, ਜੋ ਖਾਣੇ ਦੀਆਂ ਥੈਲੀਆਂ ਲਈ ਲੜ ਰਹੇ ਹਨ। ਉਨ੍ਹਾਂ ਦੇ ਹੱਥ ਅਜੇ ਵੀ ਇੱਕ ਦੂਜੇ ਪ੍ਰਤੀ ਕੋਈ ਹਮਲਾਵਰ ਅੰਦੋਲਨ ਨਹੀਂ ਦਿਖਾ ਰਹੇ। ਉਹ ਸਿਰਫ ਆਪਣੇ ਤੇ ਆਪਣੇ ਪਰਿਵਾਰ ਲਈ ਥੋੜ੍ਹਾ-ਬਹੁਤਾ ਜੋ ਹਾਸਲ ਕਰ ਸਕਦੇ ਹਨ, ਉਸ ਨੂੰ ਖੋਹਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਇੱਕ ਅਜਿਹੀ ਮਾਂ ਦੀ ਤਸਵੀਰ ਦੇਖੀ ਹੈ, ਜੋ ਹਾਈਵੇ ਦੇ ਕੰਢੇ ਇੱਕ ਟਰਾਲੀ ਨੂੰ ਖਿੱਚ ਰਹੀ ਹੈ ਪਰ ਇਸ 'ਤੇ ਬੱਚਾ ਬਿਨਾਂ ਕਿਸੇ ਹਿਲਜੁਲ ਦੇ ਦਿੱਸ ਰਿਹਾ ਹੈ, ਜੋ ਪੂਰੀ ਤਰ੍ਹਾਂ ਭੁੱਖਾ ਸੀ। ਅਸੀਂ ਅਜਿਹੇ ਇੰਟਰਵਿਊ ਕਰਨ ਵਾਲਿਆਂ ਨੂੰ ਦੇਖਿਆ ਹੈ ਜਿਨ੍ਹਾਂ 'ਚ ਵਿਅਕਤੀ ਗੁੱਸੇ ਅਤੇ ਅਣਦੇਖੀ ਨਾਲ ਕਹਿੰਦਾ ਹੈ ਕਿ ਉਹ ਕਦੇ ਇਸ ਸ਼ਹਿਰ 'ਚ ਵਾਪਸ ਨਹੀਂ ਆਉਣਗੇ ਪਰ ਪਿੰਡਾਂ 'ਚ ਆਪਣੇ ਘਰ 'ਚ ਰਹਿਣਗੇ। ਅਸੀਂ ਲੱਖਾਂ ਭਾਰਤੀਆਂ ਨਾਲ ਬੁਰਾ ਸਲੂਕ ਕਰ ਰਹੇ ਹਾਂ, ਪਰ ਇਹ ਆਸ ਕਰ ਰਹੇ ਹਾਂ ਕਿ ਉਹ ਸਾਰੇ ਵੱਧ ਤੋਂ ਵੱਧ ਦੇਸ਼ ਭਲਾਈ ਲਈ ਸਹਿਯੋਗ ਕਰਨ। ਜਦੋਂ ਦੇਸ਼ ਨੇ ਉਨ੍ਹਾਂ ਦੀ ਲੋੜ ਦੇ ਸਮੇਂ ਉਨ੍ਹਾਂ ਨਾਲ ਧੋਖਾ ਕੀਤਾ ਹੈ। ਇਸ ਨੇ ਕੋਵਿਡ-19 ਮਹਾਮਾਰੀ ਨੂੰ ਸਾਂਝੇ ਤੌਰ 'ਤੇ ਲੜਨ ਦਾ ਸਾਡਾ ਕੰਮ ਹੋਰ ਵੀ ਔਖਾ ਬਣਾ ਦਿੱਤਾ ਹੈ।

Have something to say? Post your comment