Welcome to Canadian Punjabi Post
Follow us on

14

November 2018
ਪੰਜਾਬ

ਕਮੇਟੀ ਦੇ 10 ਲੱਖ ਨਹੀਂ ਮਿਲੇ ਤਾਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ

November 09, 2018 08:07 AM

ਸੰਗਰੂਰ, 8 ਨਵੰਬਰ (ਪੋਸਟ ਬਿਊਰੋ)- ਕਮੇਟੀ ਦੇ 10 ਲੱਖ ਰੁਪਏ ਵਾਪਸ ਨਾ ਮਿਲਣ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਸੁਸਾਈਡ ਨੋਟ ਵਿੱਚ ਇਸ ਮੌਤ ਦਾ ਜ਼ਿੰਮੇਵਾਰ ਪੈਸੇ ਵਾਪਸ ਨਾ ਕਰਨ ਵਾਲੇ ਦੁਕਾਨ ਮਾਲਕ ਨੂੰ ਠਹਿਰਾਇਆ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ 'ਤੇ ਦੋਸ਼ੀ ਦੁਕਾਨ ਮਾਲਕ 'ਤੇ ਇਸ ਖੁਦਕੁਸ਼ੀ ਦੇ ਸੰਬੰਧ ਵਿੱਚ ਕੇਸ ਦਰਜ ਕਰ ਲਿਆ ਹੈ।
ਸੁਨਾਮ ਦੇ ਮੁਹੱਲਾ ਕੋਕੋਮਾਜਰੀ ਦੀ ਸੰਗੀਤਾ ਦੇਵੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਤੇਜਿੰਦਰ ਸਿੰਘ ਇੱਕ ਨਵੰਬਰ ਨੂੰ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ। ਤਿੰਨ ਨਵੰਬਰ ਨੂੰ ਉਸ ਦੀ ਲਾਸ਼ ਫਤਿਹਾਬਾਦ (ਹਰਿਆਣਾ) ਅਮਲੋਹਾ ਦੀ ਨਹਿਰ ਵਿੱਚੋਂ ਮਿਲੀ। ਉਸ ਪਤੀ ਦੀ ਦੁਕਾਨ ਤੋਂ ਸੁਸਾਈਡ ਨੋਟ ਵੀ ਮਿਲਿਆ। ਇਸ ਵਿੱਚ ਉਸ ਨੇ ਏਸ਼ੀਆਡ ਪ੍ਰਿੰਟਿੰਗ ਦੇ ਮਾਲਕ ਦਰਬਾਰਾ ਸਿੰਘ ਨੂੰ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ, ਕਿਉਂਕਿ ਉਸ ਦੇ ਪਤੀ ਨੇ ਦਰਬਾਰਾ ਸਿੰਘ ਕੋਲੋਂ ਬੋਲੀ ਦੀਆਂ ਕਮੇਟੀਆਂ ਦੇ 10 ਲੱਖ ਰੁਪਏ ਲੈਣੇ ਸਨ। ਉਸ ਦੇ ਪਤੀ ਨੇ ਕਈ ਵਾਰ ਦਰਬਾਰਾ ਸਿੰਘ ਤੋਂ ਪੈਸੇ ਮੰਗੇ, ਪਰ ਉਹ ਹਰ ਵਾਰ ਟਾਲ-ਮਟੋਲ ਕਰਦਾ ਰਿਹਾ। ਫਿਰ ਦਰਬਾਰਾ ਸਿੰਘ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਦਿਆਲ ਸਿੰਘ ਕੋਲਿਆਂਵਾਲੀ ਦੇ ਜੱਦੀ ਘਰ ਛਾਪਾ, ਵਿਜੀਲੈਂਸ ਵੱਲੋਂ ਮਿਣਤੀ ਸ਼ੁਰੂ
ਸ਼੍ਰੋਮਣੀ ਕਮੇਟੀ ਨੇ ਵਿਵਾਦਤ ਪੁਸਤਕਾਂ ਛਾਪਣ ਦੀ ਭੁੱਲ ਬਾਰੇ ਸਿੱਖ ਪੰਥ ਤੋਂ ਖਿਮਾ ਮੰਗੀ
ਗੋਬਿੰਦ ਸਿੰਘ ਲੌਂਗੋਵਾਲ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਏ
ਜੈਟ ਏਅਰਵੇਜ਼ ਨੂੰ 1,261 ਕਰੋੜ ਰੁਪਏ ਦਾ ਘਾਟਾ ਪਿਆ
ਨਿੱਜੀ ਖੰਡ ਮਿੱਲਾਂ ਪ੍ਰਤੀ ਸਰਕਾਰ ਦੇ ਢਿੱਲੇ ਵਿਹਾਰ ਦੇ ਬੱਦਲ ਗੰਨਾ ਕਿਸਾਨਾਂ ਉੱਤੇ ਮੰਡਰਾਉਣ ਲੱਗੇ
ਬਾਦਲ ਸਰਕਾਰ ਵੱਲੋਂ ਸੀ ਬੀ ਆਈ ਨੂੰ ਦਿੱਤੇ ਬੇਅਦਬੀ ਕੇਸ ਵੀ ਵਾਪਸ ਲਏ ਜਾਣ ਲੱਗੇ
ਸਲਮਾਨ ਨੂੰ ਸ਼ੂਟਿੰਗ ਲਈ ਦਿੱਤੀ ਜ਼ਮੀਨ ਲਈ ਕਿਸਾਨ ਨੂੰ 3.65 ਲੱਖ ਮਿਲੇ
ਐਸ ਡੀ ਐਮ 23 ਸਾਲਾ ਨੌਕਰੀ ਵਿੱਚ 19 ਸਾਲ ਅੰਮ੍ਰਿਤਸਰ ਕਿਵੇਂ ਟਿਕੇ ਰਹੇ: ਹਾਈ ਕੋਰਟ
ਸਿਰਸੇ ਵਾਲਿਆਂ ਦੇ ਪ੍ਰੇਮੀ ਜਿੰਮੀ ਨੇ ਇਸ਼ਾਰਾ ਕਰ ਕੇ ਕਿਹਾ, ਉਥੇ ਸੁੱਟੇ ਸੀ ਪਾਵਨ ਬੀੜ ਦੇ ਅੰਗ
ਬਾਜਵਾ ਕਹਿੰਦੈ: ਕੈਪਟਨ ਸਰਕਾਰ ਆਸਾਂ ਉੱਤੇ ਖਰੀ ਨਹੀਂ ਉੱਤਰੀ