Welcome to Canadian Punjabi Post
Follow us on

25

March 2019
ਅੰਤਰਰਾਸ਼ਟਰੀ

ਬ੍ਰਿਟੇਨ ਦੀ ਪਾਰਲੀਮੈਂਟਰੀ ਬੌਡੀ ਨੇ ਭਾਰਤੀ ਨੌਜਵਾਨਾਂ ਦੇ ਪੋਸਟ-ਸਟੱਡੀ ਵੀਜ਼ਾ ਦਾ ਪੱਖ ਲਿਆ

November 07, 2018 07:57 AM

ਲੰਡਨ, 6 ਨਵੰਬਰ (ਪੋਸਟ ਬਿਊਰੋ)- ਬ੍ਰਿਟੇਨ ਦੇ ਇਕ ਪਾਰਲੀਮੈਂਟਰੀ ਗਰੁੱਪ ਨੇ ਅੱਜ ਆਕਰਸ਼ਕ ਉੱਚ ਸਿੱਖਿਆ ਕੇਂਦਰ ਦੇ ਤੌਰ `ਤੇ ਦੇਸ਼ ਦੀ ਸਥਿਤੀ ਉਤੇ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਮੁਤਾਬਕ ਗਰੁੱਪ ਨੂੰ ਬੀਤੇ 8 ਸਾਲਾਂ ਤੋਂ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਵਿਚ ਆਈ ਕਮੀ ਲਈ ਪੜ੍ਹਾਈ ਦੇ ਬਾਅਦ ਉਨ੍ਹਾਂ ਨੂੰ ਵੀਜ਼ਾ ਜਾਰੀ ਕਰਨ ਦੀਆਂ ਕਈ ਸਿਫਾਰਿਸ਼ਾਂ ਪ੍ਰਾਪਤ ਹੋਈਆਂ ਹਨ।
ਕੌਮਾਂਤਰੀ ਵਿਦਿਆਰਥੀਆਂ ਲਈ ਆਲ ਪਾਰਟੀ ਪਾਰਲੀਆਮੈਂਟ ਗਰੁੱਪ (ਏ ਪੀ ਪੀ ਜੀ) ਨੇ ਆਪਣੀ ਰਿਪੋਰਟ ‘ਏ ਸਸਟੇਨੇਬੇਲ ਫਿਊਚਰ ਫਾਰ ਇੰਟਰਨੈਸ਼ਨਲ ਸਟੂਡੈਂਟਸ ਇਨ ਦੀ ਯੂ ਕੇ` ਵਿਚ ਦੱਸਿਆ ਕਿ ਬ੍ਰਿਟੇਨ ਦੇ 7ਵੇਂ ਸਭ ਤੋਂ ਵੱਡੇ ਇੰਪੋਰਟ ਬਾਜ਼ਾਰ ਲਈ ‘ਇੱਛਾਵਾਨ ਅਤੇ ਸਕਰਾਤਮਕ ਯੋਜਨਾ` ਦੀ ਲੋੜ ਹੈ। ਇਸ ਦੇ ਨਾਲ ਭਾਰਤ ਜਿਹੇ ਵੱਡੇ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਨਾਮਜ਼ਦਗੀ ਵਿਚ ਆਈ ਕਮੀ ਨੂੰ ਦੂਰ ਕਰਨਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, ‘ਪੀ ਐੱਸ ਡਬਲਊ (ਪੜ੍ਹਾਈ ਦੇ ਬਾਅਦ ਕੰਮ) ਵੀਜ਼ਾ ਨੂੰ ਵਾਪਸ ਲੈਣ ਕਾਰਨ ਕੌਮਾਂਤਰੀ ਵਿਦਿਆਰਥੀਆਂ ਅਤੇ ਖਾਸ ਕਰ ਕੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਸਾਲ 2010-2011 ਅਤੇ 2016-17 ਦੇ ਵਿਚ ਭਾਰਤ ਤੋਂ ਉੱਚ ਸਿੱਖਿਆ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ।` ਰਿਪੋਰਟ ਦੇਸ਼ ਦੀ ਉੱਚ ਸਿੱਖਿਆ ਦੀ ਅੰਕੜਾ ਏਜੰਸੀ (ਐੱਚ ਈ ਐੱਸ ਏ) ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਟਲੀ ਦੀਆਂ ਪ੍ਰਵਾਸੀ ਵਿਰੋਧੀ ਨੀਤੀਆਂ ਤੋਂ ਖਿਝੇ ਬੰਦੇ ਨੇ ਸਕੂਲ ਬੱਸ ਨੂੰ ਅੱਗ ਲਾਈ
ਚੀਨ ਦੇ ਕੈਮੀਕਲ ਪਲਾਂਟ ਵਿੱਚ ਧਮਾਕੇ ਨਾਲ 47 ਮੌਤਾਂ
ਥੈਰੇਸਾ ਮੇਅ ਨੂੰ ਬ੍ਰੈਗਜ਼ਿਟ ਲਈ 22 ਮਈ ਤਕ ਮੋਹਲਤਮਿਲੀ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ