Welcome to Canadian Punjabi Post
Follow us on

27

March 2019
ਪੰਜਾਬ

ਸੁਖਪਾਲ ਸਿੰਘ ਖਹਿਰਾ ਨੇ ਜਬਰਦਸਤੀ ਟੌਲ ਪਲਾਜ਼ਾ ਤੋਂ ਟੈਕਸ ਦੇ ਬਿਨਾਂ ਵਾਹਨ ਕੱਢਵਾਏ

November 05, 2018 08:00 AM

* ਦੋ ਮਿੰਟ ਤੋਂ ਵੱਧ ਉਡੀਕ ਅਦਾਲਤੀ ਹੁਕਮਾਂ ਦੀ ਉਲੰਘਣਾ: ਖਹਿਰਾ

ਰੂਪਨਗਰ, 4 ਨਵੰਬਰ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਹੋਏ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਨੈਸ਼ਨਲ ਹਾਈਵੇ ਵਿਖੇ ਪਿੰਡ ਸੋਲਖੀਆਂ ਨੇੜੇ ਦਾ ਟੌਲ ਪਲਾਜ਼ਾ ਧੱਕੇ ਨਾਲ ਖੁੱਲ੍ਹਵਾ ਕੇ ਕਤਾਰ ਵਿਚ ਖੜ੍ਹੀਆਂ ਸਾਰੀਆਂ ਗੱਡੀਆਂ ਨੂੰ ਬਿਨਾ ਟੈਕਸ ਦਿੱਤੇ ਲੰਘਾ ਦਿੱਤਾ। ਇਸ ਪਿੱਛੋਂ ਟੌਲ ਕੰਪਨੀ ਨੇ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸੁਖਪਾਲ ਸਿੰਘ ਖਹਿਰਾ ਅੱਜ ਸਵੇਰੇ ਜਦ ਟੌਲ ਪਲਾਜ਼ੇ ਤੋਂ ਲੰਘੇ ਤਾਂ ਉਨ੍ਹਾਂ ਓਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਵੇਖਣ ਤੋਂ ਬਾਅਦ ਉਨ੍ਹਾਂ ਆਪਣੀ ਗੱਡੀ ਵਿੱਚੋਂ ਉਤਰ ਕੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਤੋਂ ਜਬਰਦਸਤੀ ਬੈਰੀਅਰ ਖੁੱਲ੍ਹਵਾ ਕੇ ਗੱਡੀਆਂ ਨੂੰ ਬਿਨਾਂ ਟੋਲ ਟੈਕਸ ਦੇਣ ਤੋਂ ਲੰਘਾ ਦਿੱਤਾ। ਖਹਿਰਾ ਨੇ ਸਾਰੀ ਕਾਰਵਾਈ ਦੀ ਵੀਡੀਓ ਆਪਣੇ ਫੇਸਬੁੱਕ ਪੇਜ ਉੱਤੇ ਵੀ ਪਾ ਦਿੱਤੀ। ਇਸ ਪਿੱਛੋਂ ਕੰਪਨੀ ਨੇ ਸੁਖਪਾਲ ਸਿੰਘ ਖਹਿਰਾ ਵਿਰੁੱਧ ਸ਼ਿਕਾਇਤ ਵਿਚ ਕਿਹਾ ਹੈ ਕਿ ਉਨ੍ਹਾਂ ਆਪਣੇ ਨਿੱਜੀ ਬਾਡੀ ਗਾਰਡਾਂ ਦੀ ਮਦਦ ਨਾਲ ਧੱਕੇ ਨਾਲ ਟੌਲ ਪਲਾਜ਼ੇ ਦੇ ਬੈਰੀਅਰ ਚੁੱਕਵਾਏ ਤੇ ਸੈਂਕੜੇ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਤੋਂ ਲੰਘਵਾ ਦਿੱਤਾ, ਜਿਸ ਨਾਲ ਕੰਪਨੀ ਦਾ ਮਾਲੀ ਨੁਕਸਾਨ ਹੋਇਆ ਹੈ। ਥਾਣਾ ਸਿੰਘ ਭਗਵੰਤਪੁਰਾ ਦੇ ਐੱਸ ਐੱਚ ਓ ਬਲਵਿੰਦਰ ਚੌਧਰੀ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲ ਗਈ ਤੇ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਟੌਲ ਪਲਾਜ਼ਾ ਇਸ ਲਈ ਖੁੱਲ੍ਹਵਾਇਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕ ਲੰਮੀਆਂ ਕਤਾਰਾਂ ਦੀ ਉਡੀਕ ਨੂੰ ਮਜਬੂਰ ਸਨ। ਖਹਿਰਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਟੌਲ ਪਲਾਜ਼ਾ ਉਤੇ ਵਾਹਨ ਨੂੰ ਦੋ ਮਿੰਟ ਤੋਂ ਵੱਧ ਉਡੀਕ ਨਹੀਂ ਕਰਵਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦ ਗੱਡੀ ਦੀ ਰਜਿਸਟਰੇਸ਼ਨ ਮੌਕੇ ਰੋਡ ਟੈਕਸ ਲਿਆ ਜਾਂਦਾ ਹੈ ਤਾਂ ਟੌਲ ਲੈਣ ਦੀ ਕੋਈ ਤੁੱਕ ਨਹੀਂ, ਇਹ ਕੇਵਲ ਭਾਰਤ ਤੇ ਪੰਜਾਬ ਵਿੱਚ ਚੱਲਦਾ ਹੈ, ਜਿੱਥੇ 25-25 ਕਿਲੋਮੀਟਰ ਉੱਤੇ ਟੌਲ ਪਲਾਜ਼ਾ ਹਨ, ਜਦ ਕਿ ਪੱਛਮੀ ਦੇਸ਼ਾਂ ਵਿੱਚ 100 ਮੀਲ ਤੋਂ ਬਾਅਦ ਕੋਈ ਟੌਲ ਪਲਾਜ਼ਾ ਆਉਂਦਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ