Welcome to Canadian Punjabi Post
Follow us on

27

March 2019
ਪੰਜਾਬ

ਚੋਹਲਾ ਸਾਹਿਬ ਰੈਲੀ ਨਾਲ ਬ੍ਰਹਮਪੁਰਾ ਨੇ ਅਕਾਲੀ ਹਾਈ ਕਮਾਂਡ ਦੇ ਵਿਰੁੱਧ ਸਿਆਸੀ ਜੰਗ ਛੇੜੀ

November 05, 2018 07:55 AM

* ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਖ਼ਿਲਾਫ਼ ਦੋਸ਼ਾਂ ਦੀ ਵਾਛੜ


ਤਰਨ ਤਾਰਨ, 4 ਨਵੰਬਰ, (ਪੋਸਟ ਬਿਊਰੋ)- ਪੰਜਾਬ ਦੇ ਮਾਝਾ ਖੇਤਰ ਵਿਚਲੇ ਪ੍ਰਮੁੱਖ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿੱਚ ਭਰਵਾਂ ਇਕੱਠ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਮੰਗ ਦੇ ਮੰਨੇ ਜਾਣ ਤੱਕ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਹਲਕਾ ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ‘ਅਕਾਲੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਵਿਖੇ ਬੇਦੋਸ਼ੇ ਸਿੱਖਾਂ `ਤੇ ਗੋਲੀਆਂ ਚਲਾਉਣ ਲਈ ਸਿੱਧੇ ਤੌਰ ਉੱਤੇ ਇਹ ਦੋਵੇਂ (ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ) ਜ਼ਿੰਮੇਵਾਰ ਹਨ।` ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਕਾਰਨ ਸੰਗਤ ਵਿੱਚ ਭਾਰੀ ਰੋਸ ਹੈ, ਜਿਸ ਦਾ ਨੁਕਸਾਨ ਅਕਾਲੀ ਦਲ ਪਿਛਲੀਆਂ ਚੋਣਾਂ ਵਿੱਚ ਭੁਗਤ ਚੁੱਕਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਨੇ ਅਕਾਲੀ ਦਲ ਤੇ ਅਕਾਲ ਤਖ਼ਤ ਦੀ ਮਰਿਆਦਾ ਭੰਗ ਕੀਤੀ ਹੈ। ਇਸ ਮੌਕੇ ਭਰਵੇਂ ਇਕੱਠ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਜ਼ਿੰਦਾਬਾਦ ਦੇ ਨਾਅਰੇ ਵੀ ਲੱਗਦੇ ਰਹੇ। ਬ੍ਰਹਮਪੁਰਾ ਨੇ ਸੇਵਾ ਸਿੰਘ ਸੇਖਵਾਂ ਨੂੰ ਅਕਾਲੀ ਦਲ ਤੋਂ ਕੱਢੇ ਜਾਣ ਬਾਰੇ ਕਿਹਾ ਕਿ ਫ਼ੈਸਲਾ ਵਾਪਸ ਲੈਣ ਦਾ ਚੱਕਰ ਚੱਲਦਾ ਰਹਿੰਦਾ ਹੈ ਤੇ ਸੇਖਵਾਂ ਨੂੰ ਫਿਰ ਪਾਰਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਆਪਣੇ ਭਾਸ਼ਣ ਦੌਰਾਨ ਬ੍ਰਹਮਪੁਰਾ ਨੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਿੱਧੀ ਨਿਖੇਧੀ ਕਰਨ ਤੋਂ ਪਾਸਾ ਵੱਟਿਆ ਤੇ ਸਾਬਕਾ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਦਿੱਤਾ ਮਾਣ-ਸਤਿਕਾਰ ਯਾਦ ਕਰਦੇ ਹੋਏ ਕਿਹਾ, ‘ਬਾਦਲ ਨੇ ਮੇਰੇ ਕਹੇ ਉੱਤੇ ਬਹੁਤ ਸਾਰੇ ਕੰਮ ਕੀਤੇ, ਪਰ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮੁਆਫ਼ੀ ਦੇਣ, ਬਰਗਾੜੀ ਵਰਗੇ ਮੁੱਦੇ ਉੱਤੇ ਕੁਝ ਨਹੀਂ ਬੋਲੇ।` ਉਨ੍ਹਾਂ ਕਿਹਾ ਕਿ ਰੇਤ-ਬੱਜਰੀ ਦੀ ਮਾਈਨਿੰਗ ਹੋਣ, ਭੂਮੀ-ਕੇਬਲ-ਸ਼ਰਾਬ ਮਾਫੀਆ ਕਰਕੇ ਸਰਕਾਰ ਦੀ ਬਦਨਾਮ ਹੋਣ ਬਾਰੇ ਵੀ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸੁਚੇਤ ਕੀਤਾ ਸੀ, ਪਰ ਇਨ੍ਹਾਂ ਗੱਲਾਂ ਵੱਲ ਉਨ੍ਹਾ ਨੇ ਧਿਆਨ ਨਹੀਂ ਦਿੱਤਾ।
ਅਕਾਲੀ ਦਲ ਵਿੱਚ ਬੁਰਾਈਆਂ ਵਿਰੁੱਧ ਇਸ ਸੰਘਰਸ਼ ਲਈ ਲੋਕਾਂ ਤੋਂ ਸਹਿਯੋਗ ਮੰਗਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਤੱਕ ਨੂੰ ਮੁੱਠੀ ਵਿਚ ਕੀਤਾ ਹੋਇਆ ਹੈ। ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਉੱਤੇ ਕਾਰਵਾਈ ਨਾ ਕਰਨ ਬਾਰੇ ਬ੍ਰਹਮਪੁਰਾ ਨੇ ਕਿਹਾ ਕਿ ਜੇ ਉਹ ਖੁਦ ਬਾਦਲ ਦੀ ਥਾਂ ਮੁੱਖ ਮੰਤਰੀ ਹੁੰਦੇ ਤਾਂ ਇਹ ਪਾਪ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੰਦੇ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਸਾਥ ਛੱਡਣ ਦਾ ਦਾਅਵਾ ਕਰ ਚੁੱਕੇ ਕਈ ਆਗੂਆਂ ਨੂੰ ਬ੍ਰਹਮਪੁਰਾ ਨੇ ਅੱਜ ਸੰਗਤ ਅੱਗੇ ਪੇਸ਼ ਕੀਤਾ। ਬ੍ਰਹਮਪੁਰਾ ਨੇ ਵਿਰੋਧੀਆਂ ਉੱਤੇ ਹਮਲੇ ਕਰਦੇ ਹੋਏ ਕਿਹਾ ਕਿ ਜਿਹੜੇ ਉਨ੍ਹਾਂ ਦੇ ਨਹੀਂ ਬਣੇ, ਪਾਰਟੀ ਦੇ ਕੀ ਬਣਨਗੇ। ਇਸ ਮੌਕੇ ਉਨ੍ਹਾਂ ਦੇ ਲੜਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਗੋਇੰਦਵਾਲ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ