Welcome to Canadian Punjabi Post
Follow us on

25

March 2019
ਮਨੋਰੰਜਨ

ਫਲਾਪ ਫਿਲਮਾਂ ਵਿੱਚ ਵੀ ਓਨਾ ਐਫਰਟ ਲੱਗਦੈ, ਜਿੰਨਾ ਹਿੱਟ ਵਿੱਚ

November 05, 2018 07:43 AM

ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੀ ਫਿਲਮ ‘ਚੀਟ ਇੰਡੀਆ’ ਵਿੱਚ ਬਿਜੀ ਹਨ। ਇਹ ਫਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਰਿਲੀਜ਼ ਹੋਈਆਂ ਇਮਰਾਨ ਦੀਆਂ ਫਿਲਮਾਂ ‘ਉਂਗਲੀ’, ‘ਮਿਸਟਰ ਐਕਸ’, ‘ਅਜਹਰ’ ਅਤੇ ‘ਰਾਜ ਰਿਬੂਟ’ ਕਮਾਲ ਨਹੀਂ ਦਿਖਾ ਸਕੀਆਂ। ਇਨ੍ਹਾਂ ਫਿਲਮਾਂ ਦੀ ਅਸਫਲਤਾ 'ਤੇ ਇਮਰਾਨ ਕਹਿੰਦੇ ਹਨ, ‘‘ਅਸੀਂ ਹਰ ਫਿਲਮ ਵਿੱਚ ਬਰਾਰਬ ਮਿਹਨਤ ਕਰਦੇ ਹਾਂ, ਫਿਰ ਭਾਵੇਂ ਉਹ ਹਿੱਟ ਹੋਵੇ ਜਾਂ ਫਲਾਪ। ਅਜਿਹਾ ਨਹੀਂ ਹੈ ਕਿ ਕੋਈ ਫਿਲਮ ਜੇ ਫਲਾਪ ਹੋਈ ਤਾਂ ਅਸੀਂ ਉਸ ਵਿੱਚ ਘੱਟ ਮਿਹਨਤ ਕੀਤੀ ਸੀ। ਹਰ ਫਿਲਮ ਦੇ ਨਾਲ ਇਹੀ ਉਮੀਦ ਰਹਿੰਦੀ ਹੈ ਕਿ ਉਹ ਹਿੱਟ ਹੋਵੇਗੀ, ਤਦ ਪ੍ਰੋਡਿਊਸਰ ਸਾਡੇ 'ਤੇ ਦਾਅ ਲਾਉਂਦੇ ਹਨ।”
ਇਮਰਾਨ ਅੱਗੇ ਦੱਸਦੇ ਹਨ, ‘‘ਕੋਈ ਫਿਲਮ ਨਾ ਚੱਲਣ 'ਤੇ ਸਭ ਤੋਂ ਵੱਧ ਨੁਕਸਾਨ ਐਕਟਰ ਦਾ ਹੁੰਦਾ ਹੈ। ਇਹ ਸਿਲਸਿਲਾ ਲੰਬਾ ਚੱਲੇ ਤਾਂ ਉਸ ਦੀ ਬ੍ਰੈਂਡ ਵੈਲਿਊ ਪ੍ਰਭਾਵਤ ਹੁੰਦੀ ਹੈ। ਪ੍ਰੋਡਿਊਸਰ ਉਸ 'ਤੇ ਪੈਸਾ ਲਾਉਣ ਤੋਂ ਡਰਦੇ ਹਨ। ਇਸ ਪ੍ਰੋਫੈਸ਼ਨ ਵਿੱਚ ਰਿਜ਼ਲਟ ਦੀ ਗਾਰੰਟੀ ਤਾਂ ਰਿਲੀਜ਼ ਤੋਂ ਪਹਿਲਾਂ ਕਿਸੇ ਦੇ ਕੋਲ ਨਹੀਂ ਹੁੰਦੀ।”

Have something to say? Post your comment