Welcome to Canadian Punjabi Post
Follow us on

24

March 2019
ਅੰਤਰਰਾਸ਼ਟਰੀ

ਜਾਪਾਨ ਦਾ ਇੱਕ ਪੂਰਾ ਟਾਪੂ ਹੀ ਗਾਇਬ ਹੋ ਗਿਆ

November 05, 2018 07:20 AM

ਟੋਕੀਓ, 4 ਨਵੰਬਰ (ਪੋਸਟ ਬਿਊਰੋ)- ਜਾਪਾਨ ਦਾ ਇੱਕ ਪੂਰਾ ਇੱਕ ਟਾਪੂ ਗਾਇਬ ਹੋ ਗਿਆ। ਮਾਮਲਾ ਸਾਹਮਣੇ ਆਉਣ ਪਿੱਛੋਂ ਪ੍ਰਸ਼ਾਸਨ ਅਤੇ ਸਰਕਾਰ ਉਸ ਦੀ ਤਲਾਸ਼ ਕਰ ਰਹੀ ਹੈ। ਇਸ ਦੇ ਨਾ ਮਿਲਣ ਦੇ ਕਾਰਨ ਜਾਪਾਨ ਅਤੇ ਰੂਸ ਦੇ ਵਿੱਚ ਕਿਸੇ ਤਰ੍ਹਾਂ ਦਾ ਸਰਹੱਦੀ ਵਿਵਾਦ ਵੀ ਹੋ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਟਾਪੂ ਦਾ ਨਾਂਅ ਇਸੇਬੇਹਨਾਕੋਜਿਮਾ ਹੈ। ਇਹ ਇੱਕ ਛੋਟਾ ਜਿਹਾ ਟਾਪੂ ਸੀ। ਇਸ ਨੂੰ ਕੋਸਟ ਗਾਰਡ ਨੇ 1987 ਦੇ ਸਰਵੇ ਵਿੱਚ ਦੇਖਿਆ ਸੀ। ਟਾਪੂ ਦੇ ਗੁੰਮ ਹੋ ਜਾਣ ਦੀ ਖਬਰ ਸਭ ਤੋਂ ਪਹਿਲਾਂ ਹਿਰੋਸ਼ੀ ਸ਼ਿਮੀਜੁ ਨਾਂਅ ਦੇ ਲੇਖਕ ਨੂੰ ਮਿਲੀ। ਉਹ ਛੁਪੇ ਹੋਏ ਟਾਪੂਆਂ ਦੀਆਂ ਤਸਵੀਰਾਂ ਵਾਲੀ ਕਿਤਾਬ ਛਾਪਣ ਵਾਲੇ ਸਨ। ਇਸ ਦੇ ਲਈ ਉਹ ਉਸ ਟਾਪੂ ਉੱਤੇ ਜਾ ਰਹੇ ਸਨ। ਹਿਰੋਸ਼ੀ ਟਾਪੂ ਦੇ ਦੱਸੇ ਗਏ ਟਿਕਾਣੇ 'ਤੇ ਪਹੁੰਚੇ, ਪਰ ਉਥੇ ਕੁਝ ਦਿਸਿਆ ਹੀ ਨਹੀਂ। ਪਿੰਡ ਵਾਲਿਆਂ ਤੋਂ ਪੁੱਛਣ 'ਤੇ ਪਤਾ ਲੱਗਾ ਕਿ ਕਾਫੀ ਸਮੇਂ ਤੋਂ ਉਥੇ ਕੋਈ ਜ਼ਮੀਨ ਨਹੀਂ ਦਿੱਸਦੀ।
ਅੰਤਰਰਾਸ਼ਟਰੀ ਨਿਯਮਾਂ ਮੁਤਾਬਕ ਸੰਬੰਧਤ ਦੇਸ਼ ਉਸ ਟਾਪੂ ਦੇ ਆਸਪਾਸ ਦੇ ਪਾਣੀ 'ਤੇ ਹੱਕ ਜਤਾ ਸਕਦੇ ਹਨ, ਜੋ ਹਾਈ ਟਾਈਡ ਦੇ ਸਮੇਂ ਸਮੁੰਦਰ ਤੋਂ ਉਪਰ ਦਿੱਸੇ। 1987 ਵਿੱਚ ਹੋਏ ਸਰਵੇ ਵਿੱਚ ਇਸੇਬੇਹਨਾਕੋਜਿਮਾ ਸਮੁੰਦਰ ਤੋਂ 1.4 ਮੀਟਰ ਉਪਰ ਸੀ, ਜੋ ਹੁਣ ਨਹੀਂ ਹੈ। ਕੋਸਟ ਗਾਰਡ ਦੇ ਸੀਨੀਅਰ ਅਧਿਕਾਰੀ ਟੋਮੋ ਫੂਜੀ ਮੰਨਦੇ ਹਨ ਕਿ ਟਾਪੂ ਹਵਾ ਅਤੇ ਬਰਫ ਦੇ ਕਾਰਨ ਘਸ-ਘਸ ਖਤਮ ਹੋ ਗਿਆ ਹੋਵੇਗਾ। ਜੇ ਟਾਪੂ ਦਾ ਪਤਾ ਨਹੀਂ ਲੱਗਾ ਤਾਂ ਜਾਪਾਨ ਨੂੰ ਕਰੀਬ 500 ਮੀਟਰ ਤੱਕ ਫੈਲੇ ਪ੍ਰਾਦੇਸ਼ਿਕ ਸਮੁੰਦਰੀ ਜਲ ਦਾ ਨੁਕਸਾਨ ਹੋ ਸਕਦਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ