Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਮੋਦੀ ਵੱਲੋਂ ਰਾਸ਼ਟਰਪਤੀ ਮੂਨ ਨੂੰ ‘ਮੋਦੀ ਜੈਕਟਾਂ’ ਭੇਜੀਆਂ ਗਈਆਂ

November 01, 2018 10:53 PM

ਸਿਓਲ, 1 ਨਵੰਬਰ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੂੰ ਕੁਝ ‘ਮੋਦੀ ਜੈਕਟਾਂ' ਤੋਹਫੇ ਵਜੋਂ ਦਿੱਤੀਆਂ ਹਨ। ਅਸਲ 'ਚ ਜੁਲਾਈ 'ਚ ਭਾਰਤ ਆਏ ਮੂਨ ਨੇ ‘ਮੋਦੀ ਜੈਕਟਾਂ' ਨੂੰ ਖੂਬ ਪਸੰਦ ਕੀਤਾ ਤੇ ਉਸ ਦੀ ਤਾਰੀਫ ਕੀਤੀ ਸੀ। ‘ਮੋਦੀ ਜੈਕਟ' ਬਿਨਾਂ ਬਾਂਹ ਦੀ ਜੈਕਟ ਹੈ, ਜਿਸ ਨੂੰ ਆਮ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਉਂਦੇ ਹਨ। ਇਹ ਜੈਕਟ ਭਾਰਤ 'ਚ ਵੀ ਕਾਫੀ ਲੋਕਪ੍ਰਿਅ ਹੈ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਜੈਕਟਾਂ ਭੇਜੇ ਜਾਣ 'ਤੇ ਰਾਸ਼ਟਰਪਤੀ ਮੂਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਮੂਨ ਨੇ ਟਵਿੱਟਰ ਉੱਤੇ ‘ਮੋਦੀ ਜੈਕਟ' ਪਾਏ ਹੋਏ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਅਤੇ ਕਿਹਾ, ‘ਫਿੱਟ ਗ੍ਰੇਟ'। ਮੂਨ ਨੇ ਟਵੀਟ ਕੀਤਾ, ‘ਭਾਰਤ ਦੇ ਰਾਸ਼ਟਰਪਤੀ ਨਰਿੰਦਰ ਮੋਦੀ ਨੇ ਕੁਝ ਬਿਹਤਰੀਨ ਕੱਪੜੇ ਭੇਜੇ। ਇਹ ਰਵਾਇਤੀ ਭਾਰਤੀ ਪਹਿਰਾਵੇ ਦਾ ਆਧੁਨਿਕ ਰੂਪ ਹੈ, ਜਿਸ ਨੂੰ ‘ਮੋਦੀ ਵੇਸਟ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਸ ਨੂੰ ਕੋਰੀਆ ਵਿੱਚ ਵੀ ਆਸਾਨੀ ਨਾਲ ਪਾਇਆ ਜਾ ਸਕਦਾ ਹੈ। ਉਹ ਕਾਫੀ ਚੰਗੀ ਤਰ੍ਹਾਂ ਫਿੱਟ ਹੋ ਗਏ।'
ਮੂਨ ਨੇ ਟਵੀਟ ਕੀਤਾ, ‘ਆਪਣੀ ਭਾਰਤ ਯਾਤਰਾ ਦੌਰਾਨ ਮੈਂ ਪ੍ਰਧਾਨ ਮੰਤਰੀ ਨੂੰ ਜੈਕਟ ਵਿੱਚ ਵੇਖ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ ਤੇ ਉਨ੍ਹਾਂ ਮੇਰੀ ਸਾਈਜ਼ ਦੇ ਜੈਕਟ ਭਿਜਵਾ ਦਿੱਤੇ।' ਮੂਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਦੂਜੀ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਵੱਖ-ਵੱਖ ਸ਼ੇਡ ਦੇ ਚਾਰ ‘ਮੋਦੀ ਜੈਕਟ' ਵਿੱਚ ਦਿਖਾਈ ਦੇ ਰਹੇ ਹਨ। ਇਸੇ ਸਾਲ ਜੁਲਾਈ ਮਹੀਨੇ ਵਿੱਚ ਦੱਖਣੀ ਕੋਰੀਆਈ ਰਾਸ਼ਟਰਪਤੀ ਭਾਰਤ ਦੌਰੇ 'ਤੇ ਆਏ ਸਨ। ਮੂਨ ਨੇ ਮੋਦੀ ਨੂੰ ਆਪਣੇ ਆਰਥਿਕ ਦਿ੍ਰਸ਼ਟੀਕੋਣ ਜ਼ਰੀਏ ਵਿਸ਼ਵ ਸ਼ਾਂਤੀ ਵਿੱਚ ਮਹੱਤਵ ਪੂਰਨ ਯੋਗਦਾਨ ਲਈ ਇਸੇ ਸਾਲ ਸਿਓਲ ਸ਼ਾਂਤੀ ਪੁਰਸਕਾਰ ਲਈ ਚੁਣੇ ਜਾਣ 'ਤੇ ਵਧਾਈ ਵੀ ਦਿੱਤੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ