Welcome to Canadian Punjabi Post
Follow us on

18

November 2018
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ : ਐਂਗਸਉੱਤਰੀ ਜਾਪਾਨ ਵਿੱਚ ਆਇਆ ਭੂਚਾਲ
ਪੰਜਾਬ

ਬੇਅਦਬੀ ਤੇ ਗੋਲੀ ਕਾਂਡ: ਦੋਸ਼ਾਂ ਦੀ ਮਾਰ ਹੇਠ ਆਏ ਆਈ ਜੀ ਰੈਂਕ ਦੇ ਦੋ ਅਧਿਕਾਰੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼

November 01, 2018 09:01 AM

ਚੰਡੀਗੜ੍ਹ, 31 ਅਕਤੂਬਰ, (ਪੋਸਟ ਬਿਊਰੋ)- ਤਿੰਨ ਸਾਲ ਪੁਰਾਣੇ ਬੇਅਦਬੀ ਦੇ ਕੇਸਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਆਦਿ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਾਹਮਣੇ ਆਈ ਜੀ ਰੈਂਕ ਦੇ ਦੋ ਅਧਿਕਾਰੀ ਪੇਸ਼ ਹੋਏ, ਜਿਨ੍ਹਾਂ ਤੋਂ ਕਈ ਘੰਟੇ ਪੁੱਛਗਿਛ ਕੀਤੀ ਜਾਣ ਦੀ ਖਬਰ ਮਿਲੀ ਹੈ।
ਐਡੀਸ਼ਨਲ ਡੀ ਜੀ ਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣਾਈ ਇਸ ਜਾਂਚ ਟੀਮ ਵਿੱਚ ਆਈ ਜੀ ਕੰੁਵਰ ਵਿਜੇ ਪ੍ਰਤਾਪ ਸਿੰਘ, ਅਰੁਣ ਪਾਲ ਸਿੰਘ ਅਤੇ ਕਪੂਰਥਲਾ ਦੇ ਐਸ ਐਸ ਪੀ ਸਤਿੰਦਰ ਸਿੰਘ ਸ਼ਾਮਲ ਹਨ। ਪੁਲੀਸ ਦੇ ਆਈ ਜੀ ਰੈਂਕ ਦੇ ਦੋ ਅਫਸਰਾਂ ਵੱਲੋਂ ਇਸ ਜਾਂਚ ਟੀਮ ਅੱਗੇ ਪੇਸ਼ ਹੋਣ ਪਿੱਛੋਂ ਹੋਰਨਾਂ ਪੁਲੀਸ ਅਫਸਰਾਂ ਦੇ ਜਾਂਚ ਟੀਮ ਕੋਲ ਪੇਸ਼ ਹੋਣ ਦਾ ਰਾਹ ਖੁੱਲ੍ਹ ਗਿਆ ਹੈ ਤੇ ਉਹ ਅਦਾਲਤ ਵਿੱਚ ਸਟੇਅ ਮੰਗਣ ਦੀ ਥਾਂ ਟੀਮ ਅੱਗੇ ਪੇਸ਼ ਹੋ ਸਕਦੇ ਹਨ। ਇਕ ਸੀਨੀਅਰ ਅਧਿਕਾਰੀ ਦੇ ਕਹਿਣ ਮੁਤਾਬਕ ਜਿਸ ਦਿਨ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਨੂੰ ਸੱਦੇਗੀ, ਉਹ ਉਸ ਦਿਨ ਪੇਸ਼ ਹੋ ਕੇ ਸਾਰੀ ਸਥਿਤੀ ਦਾ ਬਿਆਨ ਦੇ ਆਉਣਗੇ।
ਮਿਲੀ ਜਾਣਕਾਰੀ ਅਨੁਸਾਰ ਆਈ ਜੀ ਅਮਰ ਸਿੰਘ ਚਾਹਲ ਦੋ ਦਿਨ ਪਹਿਲਾਂ ਵਿਸ਼ੇਸ਼ ਜਾਂਚ ਕੋਲ ਪੇਸ਼ ਹੋਏ ਸਨ ਤੇ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਤੋਂ ਲਗਪਗ ਪੰਜ ਘੰਟੇ ਪੁੱਛਗਿੱਛ ਕੀਤੀ ਸੀ। ਇਸ ਮੌਕੇ ਉਨ੍ਹਾਂ ਕੋਲੋਂ ਗੋਲੀ ਕਾਂਡ ਬਾਰੇ ਕਈ ਸਵਾਲ ਪੁੱਛੇ ਗਏ ਤੇ ਇਹ ਵੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਅਤੇ ਕੁਝ ਹੋਰ ਥਾਈਂ ਬੇਅਦਬੀ ਅਤੇ ਉਸ ਦੇ ਪਿੱਛੋਂ ਬੇਅਦਬੀ ਦੇ ਖ਼ਿਲਾਫ਼ ਰੋਸ ਪ੍ਰਗਟਾਉਂਦੇ ਇਕੱਠ `ਤੇ ਪਹਿਲਾਂ ਕੋਟਕਪੂਰਾ ਵਿੱਚ ਲਾਠੀਚਾਰਜ ਤੇ ਫ਼ਿਰ ਪੁਲੀਸ ਫਾਇਰਿੰਗ ਦੇ ਕੀ ਕਾਰਨ ਸਨ। ਪੁਲੀਸ ਅਫਸਰ ਤੋਂ ਬਹਿਬਲ ਕਲਾਂ ਵਿਚ ਸ਼ਾਂਤਮਈ ਧਰਨੇ ਉੱਤੇ ਬਿਨਾਂ ਭੜਕਾਹਟ ਦੇ ਗੋਲੀ ਚਲਾਉਣ ਬਾਰੇ ਵੀ ਸਵਾਲ ਪੁੱਛੇ ਗਏ। ਇਸੇ ਤਰ੍ਹਾਂ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਜਾਂਚ ਟੀਮ ਅੱਗੇ ਪੇਸ਼ ਹੋਏ ਤਾਂ ਉਨ੍ਹਾਂ ਕੋਲੋਂ ਗੋਲੀ ਚਲਾਉੁਣ ਸਮੇਤ ਕਈ ਸਵਾਲ ਪੁੱਛੇ ਗਏ। ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਵੇਲੇ ਉਮਰਾਨੰਗਲ ਲੁਧਿਆਣਾ ਵਿੱਚ ਤਾਇਨਾਤ ਸਨ ਤੇ ਉਨ੍ਹਾਂ ਨੂੰ ਹੋਰ ਪੁਲੀਸ ਅਫਸਰਾਂ ਨਾਲ ਸਥਿਤੀ ਸੰਭਾਲਣ ਲਈ ਉਥੇ ਭੇਜਿਆ ਗਿਆ ਸੀ।
ਜਿ਼ਕਰ ਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮਿਲਣ ਪਿੱਛੋਂ ਬਾਜਾਖਾਨਾ ਵਿੱਚ ਬਹਿਬਲ ਕਲਾਂ ਕਾਂਡ ਬਾਰੇ ਸਾਲ 2015 ਵਿੱਚ ਦਰਜ ਕੀਤੇ ਕੇਸ ਵਿਚ ਫਸਦੇ ਨੌਂ ਪੁਲੀਸ ਵਾਲਿਆਂ ਦੇ ਨਾਂ ਇਸ ਵਿੱਚ ਸ਼ਾਮਲ ਕੀਤੇ ਸਨ। ਕੋਟਕਪੂਰਾ ਗੋਲੀ ਕਾਂਡ ਬਾਰੇ ਇਕ ਵੱਖਰਾ ਕੇਸ ਅਣਪਛਾਤੇ ਲੋਕਾਂ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਪਰ ਇਸ ਵਿਚ ਕਿਸੇ ਦਾ ਨਾਂ ਨਹੀਂ ਸੀ। ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਆਉਣ ਮਗਰੋਂ ਕੁਝ ਹੋਰ ਲੋਕਾਂ ਦੇ ਨਾਂ ਇਸ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਦੌਰਾਨ ਪੰਜਾਬ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਡੀ ਆਈ ਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਪਿੰਡ ਮੱਲਕੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ ਗ੍ਰਿਫ਼ਤਾਰ ਡੇਰਾ ਪ੍ਰੇਮੀਆਂ ਤੋਂ ਕਰੜੀ ਸੁਰੱਖਿਆ ਹੇਠ ਵਾਰਦਾਤ ਦੀ ਨਿਸ਼ਾਨਦੇਹੀ ਕਰਵਾਈ ਤਾਂ ਇਸ ਮੌਕੇ ਦੋਸ਼ੀਆਂ ਨੇ ਪਿੰਡ ਵਾਸੀਆਂ ਅੱਗੇ ਭੁੱਲ ਬਖਸ਼ਾਉਣ ਲਈ ਹੱਥ ਜੋੜ ਕੇ ਬੇਨਤੀ ਵੀ ਕੀਤੀ।
ਬੁੱਧਵਾਰ ਤੜਕੇ ਜਾਂਚ ਟੀਮ ਏਥੇ ਪੁੱਜਣ ਤੋਂ ਪਹਿਲਾਂ ਪਿੰਡ ਮੱਲਕੇ ਪੁਲੀਸ ਛਾਉਣੀ ਵਿੱਚ ਬਦਲ ਗਿਆ ਅਤੇ ਐਸ ਪੀ (ਆਈ) ਵਜ਼ੀਰ ਸਿੰਘ ਖਹਿਰਾ ਅਤੇ ਡੀ ਐੱਸ ਪੀ ਬਾਘਾ ਪੁਰਾਣਾ ਰਣਜੋਧ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਲਾਈ ਗਈ ਸੀ। ਇਸ ਮੌਕੇ ਗ੍ਰਿਫ਼ਤਾਰ ਡੇਰਾ ਪ੍ਰੇਮੀ ਅਮਰਦੀਪ ਸਿੰਘ ਉਰਫ਼ ਦੀਪਾ ਅਤੇ ਮਿੱਠੂ ਸਿੰਘ ਦੀ ਨਿਸ਼ਾਨਦੇਹੀ ਦੀ ਜਾਂਚ ਟੀਮ ਨੇ ਵੀਡੀਓਗ੍ਰਾਫ਼ੀ ਵੀ ਕੀਤੀ। ਟੀਮ ਨੇ ਪਿੰਡ ਮੱਲਕੇ ਗੁਰਦੁਆਰੇ ਦੇ ਸੱਚਖੰਡ ਵਿਚ ਬੇਅਦਬੀ ਦੇ ਬਾਅਦ ਸੀਲ ਕਰਕੇ ਰੱਖੇ ਗਏ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਵੀ ਵੀਡੀਓਗ੍ਰਾਫ਼ੀ ਕੀਤੀ। ਜਾਂਚ ਟੀਮ ਸਭ ਤੋਂ ਪਹਿਲਾਂ ਦੋਸ਼ੀ ਅਮਰਦੀਪ ਸਿੰਘ ਦੀਪਾ ਦੇ ਖੇਤ ਵਾਲੇ ਟਿਊਬਵੈਲ `ਤੇ ਗਈ, ਜਿੱਥੇ ਦੋਸ਼ੀਆਂ ਨੇ ਮੰਨ ਲਿਆ ਕਿ 4 ਨਵੰਬਰ 2015 ਨੂੰ ਘਟਨਾ ਦੀ ਰਾਤ ਦੋਵੇਂ ਜਣੇ ਏਥੇ ਰੁਕੇ ਸਨ। ਉਸੇ ਰਾਤ ਡੇਰਾ ਸਿਰਸਾ ਦੀ 45 ਮੈਂਬਰੀ ਸੂਬਾ ਕਮੇਟੀ ਦਾ ਮੈਂਬਰ ਪਿਰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਦੇ ਗਿਆ ਸੀ। ਪੁਲੀਸ ਦੇ ਮੁਤਾਬਕ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਟਿਊਬਵੈੱਲ `ਤੇ ਪੰਨੇ ਪਾੜੇ ਸਨ। ਬਾਅਦ ਵਿੱਚ ਮਿੱਠੂ ਸਿੰਘ ਨੇ ਮੋਟਰਸਾਈਕਲ ਚਲਾਇਆ ਤੇ ਉਨ੍ਹਾਂ ਨੇ ਪਹਿਲਾਂ ਸਮਾਲਸਰ ਮੋੜ, ਲੱਧੇ ਦੀ ਦੁਕਾਨ ਅੱਗੇ, ਪਿੰਡ ਦੇ ਵੱਡੇ ਖੂਹ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰ ਕੇ ਬਰਗਾੜੀ ਵਾਲੇ ਕੱਚੇ ਰਸਤੇ ਉੱਤੇ ਜਾ ਕੇ ਜਿਲਦ ਖੇਤਾਂ ਵਿੱਚ ਸੁੱਟੀ ਸੀ। ਪੁਲੀਸ ਨੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾ
ਕਾਂਗਰਸੀ ਆਗੂ ਦੇ ਦੋ ਪੁੱਤਰਾਂ ਨੂੰ ਦੋ-ਦੋ ਸਾਲ ਦੀ ਕੈਦ
ਮਾਮਲਾ ਜੰਗੀ ਕੈਦੀ ਦਾ: ਪਾਕਿ ਨਾਲ ਕੇਂਦਰ ਗੱਲ ਕਰੇ, ਲੋੜ ਪਵੇ ਤਾਂ ਇੰਟਰਨੈਸ਼ਨਲ ਕੋਰਟ ਵਿੱਚ ਅਪੀਲ ਕਰੇ: ਹਾਈ ਕੋਰਟ
ਭਾਜਪਾ ਯੂਥ ਵਿੰਗ ਦੇ ਮੀਡੀਆ ਇੰਚਾਰਜ ਨੇ ਅਮਿਤ ਸ਼ਾਹ ਦੇ ਬੇਟੇ ਨੂੰ ਵੀ ਨਾਲ ਲਪੇਟ ਲਿਆ
ਅਕਾਲੀ ਐੱਮ ਪੀ ਘੁਬਾਇਆ ਦਾ ਕਾਂਗਰਸੀ ਵਿਧਾਇਕ ਪੁੱਤਰ ਨਵੇਂ ਵਿਵਾਦ ਵਿੱਚ ਫਸਿਆ
ਬੈਂਕ ਗਾਰਡ ਨੂੰ ਗੋਲੀ ਮਾਰ ਕੇ ਮਾਰਨ ਪਿੱਛੋਂ 50 ਲੱਖ ਲੁੱਟੇ
ਸੜਕ ਕੰਢੇ ਖੜੇ ਚਾਰ ਨੌਜਵਾਨਾਂ 'ਤੇ ਹੌਲਦਾਰ ਨੇ ਕਾਰ ਚੜ੍ਹਾਈ
ਇਤਿਹਾਸ ਦੀਆਂ ਪੁਸਤਕਾਂ ਦੇ ਵਿਵਾਦ ਬਾਰੇ ਸਿਖਿਆ ਮੰਤਰੀ ਸੋਨੀ ਵੱਲੋਂ ਜਾਂਚ ਦੇ ਹੁਕਮ
ਸਾਬਕਾ ਵਿਧਾਇਕ ਜਲਾਲ ਕਹਿੰਦੈ, ਅਕਸ਼ੈ ਕੁਮਾਰ ਦੀ ਪਤਨੀ ਨੇ ਘਰ ਵਿੱਚ ਕਰਾਇਆ ਸੀ ਡੇਰਾ ਮੁਖੀ ਦਾ ਪ੍ਰੋਗਰਾਮ