Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਕੋਰੋਨਾ ਦੀ ਦਵਾਈ ਦਾ ਟਰਾਇਲ ਭਾਰਤ ਵੀ ਕਰ ਸਕੇਗਾ

April 06, 2020 01:14 AM

ਮੁੰਬਈ, 5 ਅਪ੍ਰੈਲ (ਪੋਸਟ ਬਿਊਰੋ)- ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਬਣਾਏ ਜਾ ਰਹੇ ਡਰੱਗਸ ਦੇ ਟਰਾਇਲ ਇਸ ਸਮੇਂ ਚੀਨ ਜਾਂ ਅਮੀਰ ਦੇਸ਼ਾਂ ਵਿੱਚ ਕੀਤੇ ਜਾ ਰਹੇ ਹਨ, ਪਰ ਇੱਕ ਅਜਿਹਾ ਵਿਸ਼ਵ ਪੱਧਰੀ ਗਠਜੋੜ ਬਣਿਆ ਹੈ, ਜੋ ਇਨ੍ਹਾਂ ਡਰੱਗ ਦੇ ਕਲੀਨੀਕਲ ਟਾਰਇਲ ਮੱਧ ਤੇ ਘੱਟ ਆਮਦਨ ਵਾਲੇ ਦੇਸ਼ਾਂ 'ਚ ਵੀ ਕਰਨ 'ਚ ਮਦਦ ਕਰੇਗਾ। ਆਰਥਿਕ ਮਦਦ ਦੇਣ ਵਾਲੇ ਸੰਗਠਨਾਂ, ਸਰਕਾਰੀ ਏਜੰਸੀਆਂ ਅਤੇ ਸਿਖਿਅਕ ਸੰਸਥਾਵਾਂ ਦਾ ਇਹ ਗਠਜੋੜ ਸਾਰੇ ਦੇਸ਼ਾਂ ਤੋਂ ਅੰਕੜੇ ਇਕੱਠੇ ਕਰੇਗਾ ਤੇ ਇੱਕ ਦੂਜੇ ਨੂੰ ਰੀਅਲ ਟਾਈਮ 'ਚ ਵੰਡੇਗਾ, ਜਿਸ ਨਾਲ ਡਬਲਯੂ ਐਚ ਓ ਅਤੇ ਦੇਸ਼ ਤੱਥਾਂ ਦੇ ਆਧਾਰ 'ਤੇ ਜਲਦੀ ਫੈਸਲਾ ਲੈ ਕੇ ਨਵੀਆਂ ਨੀਤੀਆਂ ਬਣਾ ਸਕਣਗੇ।
ਇਸ ਗਠਜੋੜ ਦਾ ਹਿੱਸਾ ਬਣੇ ਇੱਕ ਸੰਗਠਨ ਡਰੱਗ ਨੈੱਟਵਰਕ ਫਾਰ ਨੈਗਲੈਕਟਿਡ ਡਿਜੀਜ਼ ਦੇ ਇੰਡੀਆ ਹੈਡ ਸੁਮਨ ਰਿਜਵਾਲ ਨੇ ਦੱਸਿਆ ਕਿ ਕੋਵਿਡ-19 ਲਈ ਬਹੁਤੇ ਟਰਾਇਲ ਚੀਨ, ਦੱਖਣੀ ਕੋਰੀਆ, ਅਮਰੀਕਾ ਅਤੇ ਯੂਰਪ 'ਚ ਹੋ ਰਹੇ ਹਨ ਜਦ ਕਿ ਘੱਟ ਸੋਮਿਆਂ ਵਾਲੇ ਦੇਸ਼ਾਂ 'ਚ ਇਹ ਟਰਾਇਲ ਨਹੀਂ ਹੋ ਰਹੇ। ਇਸ ਦਾ ਅਰਥ ਇਹ ਹੈ ਕਿ ਇਨ੍ਹਾਂ ਟਰਾਇਲ ਨਾਲ ਮਿਲਣ ਵਾਲੇ ਲਾਭਾਂ ਤੱਕ ਇਨ੍ਹਾਂ ਦੇਸ਼ਾਂ ਦੀ ਪਹੁੰਚ ਹੀ ਨਹੀਂ ਹੋ ਸਕਦੀ। 24 ਮਾਰਚ 2020 ਤੱਕ ਉਨ੍ਹਾਂ ਦੇਸ਼ਾਂ 'ਚ 536 ਕਲੀਨੀਕਲ ਟਰਾਇਲ ਰਜਿਸਟਰ ਕੀਤੇ ਗਏ। ਅਫਰੀਕਾ, ਦੱਖਣ ਅਤੇ ਦੱਖਣ ਪੂਰਬ ਏਸ਼ੀਆ, ਸੈਂਟਰਲ ਅਮਰੀਕਾ ਅਤੇ ਦੱਖਣੀ ਅਮਰੀਕਾ 'ਚ ਅਜਿਹੇ ਟਰਾਇਲ ਨਾਂ ਲਈ ਹੋਏ ਹਨ। ਗਠਜੋੜ ਅਨੁਸਾਰ ਭਾਰਤ ਡਬਲਯੂ ਐੱਚ ਓ ਦੇ ਸਾਲਿਡੈਰਿਟੀ ਟਰਾਇਲ ਵਿੱਚ ਹਿੱਸੇਦਾਰ ਬਣਾਇਆ ਹੈ। ਇਸ ਟਰਾਇਲ ਵਿੱਚ ਕੋਵਿਡ-19 ਦੇ ਇਲਾਜ ਲਈ ਤਿਆਰ ਕੀਤੇ ਪੰਜ ਡਰੱਗਸ ਦੀ ਪ੍ਰਭਾਵਸ਼ੀਲਤਾ ਪਰਖੀ ਜਾਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼