Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਸਾਬਕਾ ਪੰਚ, ਦੁਕਾਨਦਾਰ ਅਤੇ 50-60 ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ

April 04, 2020 11:08 PM

* ਅਨਾਜ ਦੀ ਵੰਡ ਕਰਨ ਵੇਲੇ ਵਿਘਨ ਪਾਉਣ ਦਾ ਦੋਸ਼

ਨਕੋਦਰ, 4 ਅਪ੍ਰੈਲ (ਪੋਸਟ ਬਿਊਰੋ)- ਏਥੋਂ ਦੇ ਸਦਰ ਥਾਣੇ ਦੀ ਪੁਲਸ ਨੇ ਕੱਲ੍ਹ ਸਰਕਾਰੀ ਸਕੀਮ ਹੇਠ ਅਨਾਜ ਦੀ ਵੰਡ ਰੋਕਣ ਦੇ ਦੋਸ਼ 'ਚ ਪਿੰਡ ਸਿਧਵਾਂ ਸਟੇਸ਼ਨ ਦੇ ਸਾਬਕਾ ਪੰਚ, ਪਿੰਡ ਦੇ ਇੱਕ ਦੁਕਾਰਨਦਾਰ ਤੇ 50-60 ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪਿੰਡ ਸਿਧਵਾਂ ਸਟੇਸ਼ਨ ਪਿੰਡ ਦੇ ਦੁਕਾਨਦਾਰ ਕੋਕੀ ਤੇ ਸਾਬਕਾ ਪੰਚ ਜੀਤ ਰਾਮ ਵਜੋਂ ਹੋਈ ਤੇ ਪਿੰਡ ਦੇ 50-60 ਅਣਪਛਾਤੇ ਲੋਕ ਉਨ੍ਹਾਂ ਦੇ ਨਾਲ ਹਨ। ਨਕੋਦਰ ਦੇ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਸੁਖਜਿੰਦਰ ਪਾਲ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਨੇ ਨਕੋਦਰ ਦੇ ਸਰਬਜੀਤ ਉਰਫ ਸਾਬੀ ਦੇ ਟਰੱਕ ਵਿੱਚ ਪਿੰਡ ਸਿੱਧਵਾਂ ਸਟੇਸ਼ਨ ਵਿਖੇ ਸਰਕਾਰੀ ਆਟਾ, ਦਾਲ, ਸਕੀਮ ਤਹਿਤ ਕਣਕ ਵੰਡਣ ਲਈ ਭੇਜੀ ਸੀ, ਜਿਸ ਦੀ ਵੰਡ ਡਿਪੂ ਹੋਲਡਰ ਮਨਜੀਤ ਸਿੰਘ ਨਵਾਂ ਪਿੰਡ ਅਰਾਈਆਂ ਕਰ ਰਿਹਾ ਸੀ। ਮਨਜੀਤ ਸਿੰਘ ਨੇ ਕੱਲ੍ਹ ਸਵੇਰੇ 6.15 ਵਜੇ ਦੱਸਿਆ ਕਿ ਉਸ ਨੇ ਸਾਰੇ ਕਾਰਡ ਧਾਰਕਾਂ ਨੂੰ ਕਣਕ ਵੰਡ ਦਿੱਤੀ ਹੈ ਅਤੇ ਬਾਕੀ ਕਣਕ ਟਰੱਕ ਵਿੱਚ ਲੱਦ ਕੇ ਸਟੋਰਿੰਗ ਲਈ 100 ਬੈਗ ਪਿੰਡ ਲਿਜਾ ਰਿਹਾ ਸਾਂ ਤਾਂ ਪਿੰਡ ਸਿਧਵਾਂ ਸਟੇਸ਼ਨ ਦੇ ਸਾਬਕਾ ਪੰਚ ਜੀਤ ਰਾਮ ਅਤੇ ਵੈਲਡਿੰਗ ਦੀ ਦੁਕਾਨ ਵਾਲੇ ਕੋਕੀ ਅਤੇ ਉਨ੍ਹਾਂ ਨਾਲ 50-60 ਅਣਪਛਾਤੇ ਨੌਜਵਾਨ ਉਥੇ ਪਹੁੰਚ ਗਏ ਤੇ ਇਹ ਕਹਿ ਕੇ ਟਰੱਕ ਰੋਕ ਲਿਆ ਹੈ ਕਿ ਕਣਕ ਪਿੰਡ ਦੀ ਹੈ ਤੇ ਇਸ ਨੂੰ ਵਾਪਸ ਨਹੀਂ ਲੈ ਕੇ ਜਾਣ ਦੇਣਾ। ਡਿਪੂ ਧਾਰਕ ਨੇ ਉਨ੍ਹਾਂ ਨੂੰ ਦੱਸਿਆ ਕਿ ਕੋਵਿਡ-19 ਦੇ ਕਾਰਨ ਜਲੰਧਰ ਵਿੱਚ ਕਰਫਿਊ ਲੱਗ ਗਿਆ ਹੈ ਤੇ ਚਾਰ ਤੋਂ ਵੱਧ ਵਿਅਕਤੀ ਇੱਕ ਜਗ੍ਹਾ ਇਕੱਠੇ ਨਹੀਂ ਹੋ ਸਕਦੇ ਅਤੇ ਤੁਸੀਂ ਟਰੱਕ ਨੂੰ ਤੁਰਨ ਤੋਂ ਨਹੀਂ ਰੋਕ ਸਕਦੇ। ਫੂਡ ਐਂਡ ਸਿਵਲ ਸਪਲਾਈ ਇੰਸਪੈਕਟਰ ਸੁਖਜਿੰਦਰ ਪਾਲ ਮੌਕੇ 'ਤੇ ਪਹੁੰਚੇ ਅਤੇ ਜੀਤ ਰਾਮ ਅਤੇ ਹੋਰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਬਹਿਸ ਸ਼ੁਰੂ ਕਰ ਦਿੱਤੀ। ਇਸ ਮੌਕੇ ਪੁਲਸ ਉਥੇੇ ਆ ਗਈ ਤੇ ਸਾਰੇ ਭੱਜ ਗਏ। ਐਸ ਐਚ ਓ ਅਤੇ ਏ ਐਸ ਪੀ ਵਤਸਲਾ ਗੁਪਤਾ ਵੀ ਸਿੱਧਵਾਂ ਸਟੇਸ਼ਨ ਪਿੰਡ ਪਹੁੰਚੇ ਅਤੇ ਪੁਲਸ ਨੂੰ ਦੰਗਾਕਾਰੀਆਂ ਨਾਲ ਸਖ਼ਤ ਨਾਲ ਨਜਿੱਠਣ ਲਈ ਨਿਰਦੇਸ਼ ਦਿੱਤੇ। ਥਾਣਾ ਮੁਖੀ ਸਿੰਕਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਮਦਾ ਦਰਜ ਕਰ ਲਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ